ਸੁਰੇਖਾ ਯਾਦਵ

ਭਾਰਤੀ ਰੇਲ ਚਾਲਕ

ਸੁਰੇਖਾ ਯਾਦਵ ਸੁਰੇਖਾ ਸ਼ੰਕਰ ਯਾਦਵ (2 ਸਤੰਬਰ 1965 ਵਿਚ ਹੋਇਆ) ਇੱਕ ਭਾਰਤੀ ਔਰਤ ਲੋਕੋਪਾਇਲਟ (ਰੇਲ ਗੱਡੀ ਚਾਲਕ) ਹੈ।[1][2] ਉਹ 1988 ਵਿੱਚ ਭਾਰਤ ਦੀ ਪਹਿਲੀ ਔਰਤ ਟ੍ਰੇਨ ਚਾਲਕ ਬਣੀ। ਉਸਨੇ ਮੱਧ ਰੇਲਵੇ ਲਈ ਪਹਿਲੀ "ਲੇਡੀਜ਼ ਸਪੈਸ਼ਲ" ਲੋਕਲਟ੍ਰੇਨ ਨੂੰ ਉਸ ਸਮੇਂ ਡ੍ਰਾਇਵ ਕੀਤਾ ਜਦੋਂ ਇਹ ਰੇਲ ਮੰਤਰੀ ਮਮਤਾ ਬੈਨਰਜੀ ਦੁਆਰਾ ਅਪਰੈਲ 2000 ਵਿੱਚ ਚਾਰ ਮੈਟਰੋ ਸ਼ਹਿਰਾਂ ਵਿੱਚਤਤਕਾਲੀ ਟ੍ਰੇਨ ਵਿਵਸਥਾ ਸ਼ੁਰੂ ਕੀਤੀ।[3][4] 8 ਮਾਰਚ 2011 ਨੂੰ, ਅੰਤਰਰਾਸ਼ਟਰੀ ਮਹਿਲਾ ਦਿਵਸ ਸਮੇ, ਉਹ ਮੁਸਕਿਲਡ੍ਰਾਇਵ ਵਾਲੀ ਡੈਕਨ ਕੂਈਨ ਨੂੰ ਪੁਣੇ ਤੋਂ ਸੀ.ਐਸ.ਟੀ ਮਾਰਗਉੱਤੇ ਚਲਾਉਣ ਲਈ ਏਸ਼ੀਆ ਦੀ ਪਹਿਲੀ ਮਹਿਲਾ ਰੇਲ ਗੱਡੀ ਚਾਲਕ ਰਹੀ ਸੀ। ਇਹ ਉਸਦੇਕਰੀਅਰ ਵਿੱਚ ਇੱਕ ਮਹੱਤਵਪੂਰਣ ਘਟਨਾ ਸੀ[5][6] ਕੇਂਦਰੀ ਰੇਲਵੇ ਜ਼ੋਨ ਦੇ ਮੁੱਖ ਦਫਤਰ ਵਿਖੇ ਮੁੰਬਈ ਦੇ ਉਸ ਵੇਲੇ ਦੇ ਮੇਅਰ ਸ਼ਰਧਾ ਜਾਧਵ ਨੇ ਉਸਦਾ ਸਨਮਾਨ ਕੀਤਾ। ਇਹ ਸੁਰੇਖਾ ਦਾ ਸੁਪਨਾ ਸੀ-ਜੋ ਸੱਚ ਹੋਇਆਕਿਉਂਕਿ ਉਸਨੇ ਮੱਧ ਰੇਲਵੇ ਦੀ ਜਿਹੜੀ ਰੇਲ ਗੱਡੀ ਦੀ ਚਾਲਕਸੀ ਉਹ ਗੱਡੀ ਉਸਦੇ ਨਾਮ ਨਾਲ ਜਾਣੀ ਗਈ; ਮੁੰਬਈ-ਪੁਣੇ ਰੇਲਵੇ ਪ੍ਰਵਾਸੀਸੰਘ (ਐਸੋਸੀਏਸ਼ਨ) ਨੇ ਇਸ ਰੇਲ ਗੱਡੀ ਨੂੰ ਚਲਾਉਣ ਲਈ ਉਸ ਨੂੰ ਜ਼ੋਰਦਾਰ ਸਮਰਥਨ ਕੀਤਾ।[7] ਉਸਦੀ ਡਰਾਇਵਿੰਗ ਉੱਤੇ ਇੱਕ ਆਮ ਤੌਰ ਤੇ ਸੁਣਿਆ ਗਈ ਟਿੱਪਣੀ ਇਹ ਹੈ ਕਿ "ਉਹ ਮਹਿਲਾ ਰੇਲਵੇ ਇੰਜਣ ਨਹੀਂ ਚਲਾਉਂਦੀ'"।[1]

ਸੁਰੇਖਾ ਯਾਦਵ
ਜਨਮ
ਸੁਰੇਖਾ ਆਰ.ਭੋਸੇਲ

(1965-09-02) 2 ਸਤੰਬਰ 1965 (ਉਮਰ 58)
ਸਿਤਾਰਾ, ਮਹਰਾਸਟਰਾ, ਭਾਰਤ
ਮਾਲਕਭਾਰਤੀ ਰੇਲਵੇ, ਸੀ.ਐੱਸ.ਟੀ.ਐੱਮ., ਮੱਧ ਰੇਲਵੇ
ਲਈ ਪ੍ਰਸਿੱਧਭਾਰਤ ਦੀ ਪਹਿਲੀ ਔਰਤ ਰੇਲ ਗੱਡੀ ਚਾਲਕ
ਜੀਵਨ ਸਾਥੀਸ਼ੰਕਰ ਯਾਦਵ
ਬੱਚੇ2
ਮਾਤਾ-ਪਿਤਾਸੋਨਬਾਈ ਅਤੇ ਰਾਮਚੰਦ੍ਰਾ ਭੋਸੇਲ

ਨਿੱਜੀ ਜ਼ਿੰਦਗੀ

ਉਸ ਨੇ 1990 ਵਿੱਚ ਸ਼ੰਕਰ ਯਾਦਵ ਨਾਲ ਵਿਆਹ ਕੀਤਾ ਸੀ,ਜੋ ਮਹਾਰਾਸ਼ਟਰ ਦੀ ਸਰਕਾਰ ਵਿੱਚ ਪੁਲਿਸ ਇੰਸਪੈਕਟਰ ਹਨ। ਉਨ੍ਹਾਂ ਦੇ 2 ਬੇਟੇ ਹਨ, ਅਜਿੰਕਿਆ (1991) ਅਤੇ ਅਜੀਤੇਸ਼ (1994), ਦੋਵੇਂ ਹੀ ਮੁੰਬਈ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਉਸ ਦਾ ਪਤੀ ਉਸ ਦੇ ਕੰਮ ਦਾ ਸਮਰਥਨ ਕਰਦਾ ਹੈ।

ਸਨਮਾਨ

  • ਜਜੌ ਪੁਰਸਕਾਰ (1998)
  • ਮਹਿਲਾ ਪ੍ਰਾਪਤੀ ਪੁਰਸਕਾਰ (2001)
  • ਰਾਸ਼ਟਰੀ ਮਹਿਲਾ ਆਯੋਜਨ, ਦਿੱਲੀ (2001)
  • ਲੋਕਮਤ ਸਾਖੀ ਮੰਚ (2002)
  • ਐੱਸ.ਬੀ.ਆਈ. ਪਲੈਟਿਨਮ ਜੁਬਲੀ ਸਾਲ ਦਾ ਸਮਾਗਮ (2003-2004)
  • ਸਹਿਯਾਦਰੀ ਹਿਰਕਨੀ ਐਵਾਰਡ (2004)
  • ਪ੍ਰੇਰਨਾ ਪੁਰਸਕਾਰ (2005)
  • ਜੀ.ਐੱਮ.ਅਵਾਰਡ (2011)
  • ਔਰਤ ਪ੍ਰਾਪਤੀ ਪੁਰਸਕਾਰ (2011) (ਕੇਂਦਰੀ ਰੇਲਵੇ ਦੁਆਰਾ)
  • ਆਰ.ਡਬਲਿਯੂ.ਸੀ. ਦੇ ਸਾਲ 2013 ਦਾ ਸਰਵੋਤਮ ਮਹਿਲਾ ਪੁਰਸਕਾਰ। 5 ਅਪਰੈਲ 2013 ਨੂੰ ਭਾਰਤੀ ਰੇਲਵੇ ਉੱਤੇ ਪਹਿਲੀ ਮਹਿਲਾ ਸਥਾਨ ਦੀ ਚੋਣ ਲਈ।
  • ਭਾਰਤੀ ਰੇਲਵੇਜ਼ ਵਿੱਚ ਪਹਿਲੀ ਮਹਿਲਾ ਸਥਾਨ ਬਦਲਾਓ ਲਈ ਜੀ.ਐੱਮ.ਅਵਾਰਡ ਅਪ੍ਰੈਲ 2011

ਹੋਰ ਦੇਖੋ

  • List of firsts in India

ਹਵਾਲੇ

ਬਾਇਬਲੀਓਗ੍ਰਾਫੀ