1990 ਏਸ਼ੀਆਈ ਖੇਡਾਂ

11ਵੀਂ ਏਸ਼ੀਆਈ ਖੇਡਾਂ (ਚੀਨੀ ਭਾਸ਼ਾ: 第十一届亚洲运动会) ਜਿਹਨਾਂ ਨੂੰ ਕਿ XI ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ 22 ਸਤੰਬਰ ਤੋਂ 7 ਅਕਤੂਬਰ 1990 ਵਿਚਕਾਰ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਹੋਈਆਂ ਸਨ। ਇਹ ਪਹਿਲੀਆਂ ਏਸ਼ੀਆਈ ਖੇਡਾਂ ਸਨ ਜੋ ਚੀਨ ਵਿੱਚ ਹੋਈਆਂ ਸਨ। ਇਨ੍ਹਾ ਖੇਡਾਂ ਦਾ ਮੰਤਵ ਚੀਨ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ ਅਤੇ ਏਸ਼ੀਆਈ ਦੇਸ਼ਾਂ ਵਿੱਚ ਆਪਸੀ ਸਾਂਝ ਵਧਾਉਣਾ ਸੀ। ਇਸ ਤਰ੍ਹਾਂ ਖੇਡ ਵਿਕਾਸ ਲਈ ਚੀਨ ਨੇ 2000 ਓਲੰਪਿਕ ਖੇਡਾਂ ਲਈ ਬੋਲੀ ਵੀ ਲਗਾਈ ਸੀ ਪਰ ਉਹ ਸਿਡਨੀ ਜਿੱਤ ਗਿਆ ਸੀ, ਇਹ ਬੋਲੀ 1993 ਵਿੱਚ ਹੋਈ ਸੀ। ਫਿਰ ਇਸ ਤੋਂ ਕੁਝ ਸਾਲ ਬਾਅਦ 2001 ਵਿੱਚ ਚੀਨ ਨੇ 2008 ਉਲੰਪਿਕ ਖੇਡਾਂ ਲਈ ਬੋਲੀ ਲਗਾਈ ਅਤੇ ਉਹ ਇਹ ਬੋਲੀ ਜਿੱਤ ਗਿਆ। ਸੋ ਖੇਡਾਂ ਪ੍ਰਤੀ ਚੀਨ ਪਹਿਲਾਂ ਤੋਂ ਚੌਕੰਨਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ 60% ਸੋਨ ਤਮਗੇ ਚੀਨ ਨੇ ਹੀ ਜਿੱਤੇ ਸਨ ਅਤੇ ਕੁੱਲ ਤਮਗਿਆਂ ਦਾ 34% ਚੀਨ ਨੇ ਜਿੱਤਿਆ ਸੀ।[1]

ਮਾਸਕਟ

ਤਸਵੀਰ:11th asiad mascot.png
ਮਾਸਕਟ

ਇਨ੍ਹਾ ਏਸ਼ੀਆਈ ਖੇਡਾਂ ਦਾ ਮਾਸਕਟ ਪਾਨਪਾਨ ਨਾਮ ਦਾ ਇੱਕ ਪਾਂਡਾ ਸੀ।


ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ

ਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਸ਼ਾਮਿਲ ਖੇਡਾਂ

1990 ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਸਨ:

ਹਵਾਲੇ