ਉਲੰਪਿਕ ਖੇਡਾਂ

ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ.

ਉਲੰਪਿਕ ਖੇਡਾਂ
ਓਲੰਪਿਕ ਝੰਡਾ
AñuEventuSee
Xuegos Olímpicos de Branu
1896I ediciónAtenesGrecia
1900II ediciónParísFrancia
1904III ediciónSaint LouisEstaos Xuníos d'América
1906Xuegos IntercalaosAtenesGrecia
1908IV ediciónLondresReinu Xuníu
1912V ediciónEstocolmuSuecia
1916VI ediciónBerlínAlemaña
Suspendíos pola Primer Guerra MundialAñuEventuSee
1920VII ediciónAmberesBélxicaXuegos Olímpicos d'Iviernu
1924VIII ediciónParísFrancia1924I ediciónChamonix Francia
1928IX ediciónÁmsterdamPaíses Baxos1928II ediciónSankt Moritz Suiza
1932X ediciónLos AngelesEstaos Xuníos d'América1932III ediciónLake Placid Estaos Xuníos d'América
1936XI ediciónBerlínAlemaña1936IV ediciónGarmisch-Partenkirchen Alemaña
1940XII ediciónḤélsinkiFinlandia1940V ediciónGarmisch-Partenkirchen Alemaña
Suspendíos pola Segunda Guerra Mundial
1944XIII ediciónLondresReinu Xuníu1944VI ediciónCortina d'Ampezzo Italia
Suspendíos pola Segunda Guerra Mundial
1948XIV ediciónLondresReinu Xuníu1948VII ediciónSankt Moritz Suiza
1952XV ediciónḤélsinkiFinlandia1952VIII ediciónOslu Noruega
1956XVI ediciónMelbourneAustralia1956IX ediciónCortina d'Ampezzo Italia
1960XVII ediciónRomaItalia1960X ediciónSquaw Valley Estaos Xuníos d'América
1964XVIII ediciónTokiuXapón1964XI ediciónInnsbruck Austria
1968XIX ediciónCiudá de MéxicuMéxicu1968XII ediciónGrenoble Francia
1972XX ediciónMúnichAlemaña1972XIII ediciónSapporo Xapón
1976XXI ediciónMontréalCanadá1976XIV ediciónInnsbruck Austria
1980XXII ediciónMoscúXRSS1980XV ediciónLake Placid Estaos Xuníos d'América
1984XXIII ediciónLos AngelesEstaos Xuníos d'América1984XVI ediciónSarayevu Bosnia y Herzegovina
1988XXIV ediciónSeúlCorea del Sur1988XVII ediciónCalgary Canadá
1992XXV ediciónBarcelonaEspaña1992XVIII ediciónAlbertville Francia
1996XXVI ediciónAtlantaEstaos Xuníos d'América1994XIX ediciónLillehammer Noruega
2000XXVII ediciónSydneyAustralia1998XX ediciónNagano Xapón
2004XXVIII ediciónAtenesGrecia2002XXI ediciónSalt Lake City Estaos Xuníos d'América
2008XXIX ediciónBeixínChina2006XXII ediciónTorino Italia
2012XXX ediciónLondresReinu Xuníu2010XXIII ediciónVancouver Canadá
2016XXXI ediciónRio de JaneiroBrasil2014XXIV ediciónSochi Rusia
2020XXXII ediciónTokiuXapón

ਦੇਸ਼ ਅਤੇ ਸ਼ਹਿਰ ਦੀ ਚੋਣ

ਸਮਰ ਉਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। ਆਈ. ਓ. ਸੀ. ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨ

ਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।

ਖੇਡ ਪਿੰਡ

ਉਲੰਪਿਕ ਖੇਡਾਂ ਦਾ ਇੱਕ ਸੰਗਠਨ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਦੇਸ਼ ਦੀ ਸਰਕਾਰ, ਐੱਨ. ਓ. ਸੀਜ਼. ਤੇ ਆਈ. ਓ. ਸੀ। ਦੇ ਸਹਿਯੋਗ ਨਾਲ ਖੇਡਾਂ ਤੋੜ ਚੜ੍ਹਾਉਣੀਆਂ ਹੁੰਦੀਐਂ। ਖੇਡਾਂ ਲਈ ਢੁਕਵਾਂ ਸਥਾਨ ਚੁਣਿਆ ਜਾਂਦੈ, ਵੀਨੂੰ ਨਿਸ਼ਚਿਤ ਕੀਤੇ ਜਾਂਦੇ ਨੇ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਨੇ। ਓਲੰਪਿਕ ਪਿੰਡ ਉਸਾਰਿਆ ਜਾਂਦੈ, ਜਿਥੇ ਖੇਡਾਂ ਦੌਰਾਨ ਖਿਡਾਰੀ ਤੇ ਖੇਡ ਅਧਿਕਾਰੀ ਰਿਹਾਇਸ਼ ਰੱਖਦੇ ਨੇ। ਖੇਡਾਂ 16 ਦਿਨ ਚਲਦੀਆਂ ਹਨ। ਅਜੋਕੀਆਂ ਓਲੰਪਿਕ ਖੇਡਾਂ ਦੇ ਕੱਦ ਅਨੁਸਾਰ ਓਲੰਪਿਕ ਪਿੰਡ ਵਿੱਚ 20 ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦੈ। ਪਿੰਡ ਵਿੱਚ ਕਲਚਰਲ ਪ੍ਰੋਗਰਾਮ ਵੀ ਹੁੰਦੇ ਨੇ।

ਨਿਸ਼ਾਨ ਤੇ ਮਸਕਟ ਤੇ ਜੋਤ

ਹਰੇਕ ਓਲੰਪਿਕਸ ਦਾ ਵਿਸ਼ੇਸ਼ ਨਿਸ਼ਾਨ ਤੇ ਮਸਕਟ ਹੁੰਦੈ ਤੇ ਓਲੰਪਿਕ ਖੇਡਾਂ ਦੀਆਂ ਬਾਕਾਇਦਾ ਰੀਤਾਂ-ਰਸਮਾਂ ਹੁੰਦੀਆਂ ਨੇ। ਓਲੰਪੀਆ ਦੇ ਖੰਡਰਾਂ 'ਚੋਂ ਅਗਨੀ ਪੈਦਾ ਕਰਕੇ ਮਿਸ਼ਾਲ ਹੱਥੋ-ਹੱਥੀ ਓਲੰਪਿਕ ਸਟੇਡੀਅਮ ਵਿੱਚ ਲਿਆਂਦੀ ਜਾਂਦੀ ਹੈ, ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ, ਜੋ ਖੇਡਾਂ ਦੌਰਾਨ ਦਿਨ-ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦੈ, ਸਹੁੰ ਚੁੱਕੀ ਜਾਂਦੀ, ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣਾ ਗਾਇਆ ਜਾਂਦਾ ਤੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਵੱਖ-ਵੱਖ ਖੇਡਾਂ 'ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ-ਆਪਣੀ ਖੇਡ ਦੇ ਓਲੰਪਿਕ ਮਿਆਰ ਨਿਸ਼ਚਿਤ ਕਰਦੀਆਂ ਹਨ, ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿੱਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ 10500 ਤੋਂ ਤੇ ਖੇਡ ਅਧਿਕਾਰੀਆਂ ਦੀ 5000 ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈ. ਓ. ਸੀ। ਦੇ ਸੈਸ਼ਨ ਨੂੰ ਹੈ, ਜਦ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ ਹੀ ਹਟਾ ਸਕਦਾ ਹੈ। ਲੰਦਨ ਦੀਆਂ ਓਲੰਪਿਕ ਖੇਡਾਂ-2012 'ਚ ਅਜਿਹਾ ਹੋ ਚੁੱਕੈ।

ਖਿਡਾਰੀਆਂ ਦੀ ਗਿਣਤੀ

ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਯੋਗਤਾ, ਉਮਰ ਤੇ ਕੌਮੀਅਤ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਹਰ ਖਿਡਾਰੀ ਉੱਤੇ ਵਾਡਾ ਦਾ ਡੋਪ ਕੋਡ ਲਾਗੂ ਹੁੰਦੈ। ਆਈ. ਓ. ਸੀ। ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸਮੇਂ-ਸਮੇਂ ਉਹਨਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦੈ ਜਿਹੜੇ ਖਿਡਾਰੀਆਂ ਲਈ ਘਾਤਕ ਹੋ ਸਕਦੇ ਹਨ। ਜੇਕਰ ਕੋਈ ਖਿਡਾਰੀ ਉਹਨਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਜਾਂ ਨਾਡਾ ਦੇ ਡੋਪ ਟੈਸਟਾਂ ਵਿੱਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂਅ ਮੇਟ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀਆਂ ਉੱਤੇ ਖੇਡਾਂ ਵਿੱਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ, ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਖਰਚ ਅਤੇ ਆਮਦਨ

ਓਲੰਪਿਕ ਖੇਡਾਂ ਨੂੰ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਖੇਡ ਨਿਸ਼ਾਨੀਆਂ, ਪ੍ਰਕਾਸ਼ਨਾਵਾਂ, ਓਲੰਪਿਕ ਮਿਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸ਼ਿਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਲੰਦਨ ਦੀਆਂ ਓਲੰਪਿਕ ਖੇਡਾਂ 'ਤੇ ਨੌਂ ਅਰਬ ਪੌਂਡ ਖਰਚ ਹੋਏ ਪਰ ਖੇਡਾਂ ਫਿਰ ਵੀ ਮੁਨਾਫ਼ੇ 'ਚ ਰਹੀਆਂ। ਕਿਸੇ ਝਗੜੇ-ਝੇੜੇ, ਖਿਡਾਰੀਆਂ ਦਾ ਰਲ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀਏਸ਼ਨਾਂ ਆਦਿ ਦੇ ਝਗੜੇ ਤੇ ਬਿਖੇੜੇ ਨਿਬੇੜਨ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ। ਪੂਰੀ ਜਾਣਕਾਰੀ ਓਲੰਪਿਕ ਚਾਰਟਰ ਦਾ ਪੂਰਾ ਦਸਤਾਵੇਜ਼ ਪੜ੍ਹ ਲੈਣ ਨਾਲ ਹੋ ਸਕਦੀ ਹੈ।

ਅਥਲੈਟਿਕਸ ਈਵੈਂਟਸ

ਹਰਾ ਰੰਗ ਵਾਲੇ ਦੇਸ਼ ਉਹ ਹਨ ਜਿਹਨਾਂ ਨੇ ਇੱਕ ਵਾਰੀ ਖੇਡਾਂ ਕਰਵਾਈਆਂ ਅਤੇ ਨੀਲੇ ਰੰਗ ਵਾਲੇ ਦੇਸ਼ ਜਿਹਨਾਂ ਨੇ ਦੋ ਜਾਂ ਜਿਆਦਾ ਵਾਰੀ ਖੇਡਾਂ ਦਾ ਪ੍ਰਬੰਧ ਕੀਤਾ

ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।

ਬਾਈਕਾਟ

ਕਲਰ ਉਹਨਾਂ ਦੇਸ਼ਾਂ ਨੂੰ ਦਰਸਾਉਦਾਂ ਹੈ ਜਿਹਨਾਂ ਨੇ ਬਾਈਕਾਟ ਕੀਤਾ ਸਮਰ ਓਲੰਪਿਕ 1976 (ਪੀਲਾ), 1980 (ਨੀਲਾ) ਅਤੇ 1984 (ਲਾਲ)

ਕੁਝ ਦੇਸ਼ਾਂ ਨੇ ਸਮੇਂ ਸਮੇਂ ਖੇਡਾਂ ਦਾ ਬਾਈਕਾਟ ਕੀਤਾ।

ਭਾਰਤੀ ਅਥਲੈਟਿਕਸ ਤਗਮੇ

ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।

ਭਾਰਤ ਵਿੱਚ ਚਰਚਿਤ ਅਥਲੀਟ

  1. ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
  2. ਕਰਿਸ਼ਨਾ ਪੂਨੀਆ ਭਾਰਤ ਦੀ ਤਕੜੀ ਅਥਲੀਟ ਹੈ।
  3. ਏਸ਼ੀਅਨ ਸਟਾਰ ਅਥਲੀਟ ਉਡਣਪਰੀ ਪੀ.ਟੀ. ਊਸ਼ਾ

ਉਲੰਪਿਕ ਖੇਡਾਂ ਦੀ ਸੂਚੀ

ਓਲੰਪਿਕ ਖੇਡਾਂ ਵਾਲੇ ਸ਼ਹਿਰ ਦਾ ਨਾਮ
ਸਾਲਗਰਮ ਰੁੱਤ ਦੀਆਂ ਓਲੰਪਿਕ ਖੇਡਾਂਸਰਦ ਰੁੱਤ ਦੀਆਂ ਓਲੰਪਿਕ ਖੇਡਾਂਯੂਥ ਓਲੰਪਿਕ ਖੇਡਾਂ
ਓਲੰਪਿਆਡਮਹਿਮਾਨ ਸ਼ਹਿਰਨੰ:ਮਹਿਮਾਨ ਸ਼ਹਿਰਨੰ:ਮਹਿਮਾਨ ਸ਼ਹਿਰ
1896Iਏਥਨਜ਼, ਯੂਨਾਨ
1900IIਪੈਰਿਸ, ਫਰਾਂਸ
1904IIIਸੈਂਟ ਲਾਓਸ ਮਿਸੋਰੀ, ਅਮਰੀਕਾ
19061906 Intercalatedਏਥਨਜ਼, ਯੂਨਾਨ
1908IVਲੰਡਨ, ਬਰਤਾਨੀਆ
1912Vਸਟੋਕਹੋਮ, ਸਵੀਡਨ
1916VIਬਰਲਿਨ, ਜਰਮਨੀ
ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ
1920VIIਐਂਵਰਪ, ਬੈਲਜੀਅਮ
1924VIIIਪੈਰਿਸ, ਫਰਾਂਸIਚਰਨੋਮਿਕਸ, ਫਰਾਂਸ
1928IXਆਰਮਸਟਰਡਮ, ਨੀਦਰਲੈਂਡIIਸੈਂਟ ਮੋਰਿਟਜ਼, ਸਵਿਟਜ਼ਰਲੈਂਡ
1932Xਲਾਓਸ ਐਂਜਿਲਸ, ਅਮਰੀਕਾIIIਪਲੇਸਿਡ ਲੇਕ, ਅਮਰੀਕਾ
1936XIਬਰਲਿਨ, ਜਰਮਨੀIVਗਰਮਿਸਚ-ਪਾਰਤੇਂਕਿਰਚਨ, ਜਰਮਨੀ
1940XIIਟੋਕੀਉ, ਜਪਾਨ
, ਫ਼ਿਨਲੈਂਡ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
V ਸਪੁਰੁ, ਜਪਾਨ
ਸੈਂਟ ਮੋਰਿਟਜ਼, ਸਵਿਟਜ਼ਰਲੈਂਡ
ਗਰਮਿਸਚ-ਪਰਟੈਨਕਿਰਚੇਨ, ਜਰਮਨੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1944XIIIਲੰਡਨ, ਬਰਤਾਨੀਆ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
Vਕੋਰਟੀਨਾ ਦ' ਐਮਪੀਜ਼ੋ, ਇਟਲੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1948XIVਲੰਡਨ, ਬਰਤਾਨੀਆVਸੈਂਟ ਮੋਰਿਟਜ਼, ਸਵਿਟਜ਼ਰਲੈਂਡ
1952XVਹੇਲਸਿੰਕੀ, ਫਿਨਲੈਂਡVIਓਸਲੋ, ਨਾਰਵੇ
1956XVIਮੈਲਬੋਰਨ, ਆਸਟਰੇਲੀਆ +
ਸਟੋਕਹੋਮ, ਸਵੀਡਨ
VIIਕੋਰਟੀਨਾ ਦ' ਐਮਪੀਜ਼ੋ, ਇਟਲੀ
1960XVIIਰੋਮ, ਇਟਲੀVIIIਸਕੁਥਵ, ਅਮਰੀਕਾ
1964XVIIIਟੋਕੀਉ, ਜਪਾਨIXਇੰਸਬਰੁੱਕ, ਆਸਟਰੀਆ
1968XIXਮੈਕਸੀਕੋ, ਮੈਕਸੀਕੋXਗਰੇਨੋਬਿਲ, ਫਰਾਂਸ
1972XXਮਿਊਨਿਖ਼, ਪੱਛਮੀ ਜਰਮਨੀXIਸਪੁਰੁ, ਜਪਾਨ
1976XXIਮੋਨਟਰੀਅਲ, ਕਨੇਡਾXIIਡੇਨਵਰ, ਅਮਰੀਕਾ
ਇੰਸਬਰੁੱਕ, ਆਸਟਰੀਆ
1980XXIIਮਾਸਕੋ, ਸੋਵੀਅਤ ਯੂਨੀਅਨXIIIਪਲੇਸਿਡ ਝੀਲ, ਅਮਰੀਕਾ
1984XXIIIਲੋਸ ਐਂਜਲਸ, ਅਮਰੀਕਾXIVਸਰਜੀਵੋ, ਯੂਗੋਸਲਾਵੀਆ
1988XXIVਸਿਉਲ, ਦੱਖਣੀ ਕੋਰੀਆXVਕੈਲਗਿਰੀ, ਕਨੇਡਾ
1992XXVਬਾਰਸੀਲੋਨਾ, ਸਪੇਨXVIਅਲਵਰਟਵਿਲੇ, ਫਰਾਂਸ
1994XVIIਲਿਲੇਹੈਮਰ, ਨਾਰਵੇ
1996XXVIਐਟਲਾਂਟਾ, ਅਮਰੀਕਾ
1998XVIIIਨਗਾਨੋ, ਜਪਾਨ
2000XXVIIਸਿਡਨੀ, ਆਸਟ੍ਰੇਲੀਆ
2002XIXਸਾਲਟ ਲੇਕ ਸਿਟੀ, ਅਮਰੀਕਾ
2004XXVIIIਏਥਨਜ਼, ਯੂਨਾਨ
2006XXਟੁਰਿਨ, ਇਟਲੀ
2008XXIXਬੀਜਿੰਗ, ਚੀਨ
2010XXIਵੈਨਕੁਵਰ, ਕਨੇਡਾI
2012XXXਲੰਡਨ, ਬਰਤਾਨੀਆIਇੰਸਬਰੁੱਕ, ਆਸਟਰੀਆ
2014XXIIਸੋਚੀ, ਰੂਸIIਨੰਜਿਗ, ਚੀਨ
2016XXXIਰੀਓ ਡੀ ਜਨੇਰਿਓ, ਬ੍ਰਾਜ਼ੀਲIIਲਿਲੇਹੈਮਰ, ਨਾਰਵੇ
2018XXIIIਪਿਓਂਗਚੰਗ, ਦੱਖਣੀ ਕੋਰੀਆIIIਘੋਸ਼ਿਤ ਨਹੀਂ ਹੋਇਆ
2020XXXIIਘੋਸ਼ਿਤ ਨਹੀਂ ਹੋਇਆIIIਘੋਸ਼ਿਤ ਨਹੀਂ ਹੋਇਆ
2022XXIVਘੋਸ਼ਿਤ ਨਹੀਂ ਹੋਇਆIVਘੋਸ਼ਿਤ ਨਹੀਂ ਹੋਇਆ
2024XXXIIIਘੋਸ਼ਿਤ ਨਹੀਂ ਹੋਇਆIVਘੋਸ਼ਿਤ ਨਹੀਂ ਹੋਇਆ

ਸਬੰਧਤ ਲੇਖ


ਫੋਟੋ ਗੈਲਰੀ