ਅਲਬੂਕਰਕੀ, ਨਿਊ ਮੈਕਸੀਕੋ

ਅਲਬੂਕਰਕੀ ਜਾਂ ਐਲਬਕਰਕੀ /ˈælbəˌkɜːrki/ ( ਸੁਣੋ) ਅਮਰੀਕੀ ਰਾਜ ਨਿਊ ਮੈਕਸੀਕੋ ਵਿਚਲਾ ਸਭ ਤੋਂ ਵੱਧ ਵਸੋਂ ਵਾਲ਼ਾ ਸ਼ਹਿਰ ਹੈ। ਇਹ ਇੱਕ ਉੱਚੀ ਬੁਲੰਦੀ ਵਾਲ਼ਾ ਸ਼ਹਿਰ ਹੈ ਜੋ ਕਿ ਬਰਨਾਲੀਯੋ ਕਾਊਂਟੀ ਦਾ ਟਿਕਾਣਾ ਹੈ,[6] ਅਤੇ ਰੀਓ ਗਰਾਂਦੇ ਨਾਲ਼ ਖਹਿੰਦੇ ਹੋਏ ਰਾਜ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਹੈ। ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਦੇ ਅੰਦਾਜ਼ੇ ਮੁਤਾਬਕ 1 ਜੁਲਾਈ, 2012 ਤੱਕ ਇਹਦੀ ਵਸੋਂ 555,417 ਸੀ[7] ਜਿਸ ਕਰ ਕੇ ਇਹ ਦੇਸ਼ ਦਾ 32ਵਾਂ ਸਭ ਤੋਂ ਵੱਡਾ ਸ਼ਹਿਰ ਹੈ।[8] ਅਲਬੂਕਰਕੀ ਸੰਯੁਕਤ ਰਾਜ ਦਾ 59ਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਵਿੱਚ ਰੀਓ ਰਾਂਚੋ, ਬਰਨਾਲੀਯੋ, ਪਲਾਸੀਤਾਸ, ਕੋਰਾਲਿਸ, ਲੌਸ ਲੂਨਾਸ, ਬੇਲੈਨ, ਬੌਸਕੇ ਫ਼ਾਰਮਜ਼ ਵਰਗੇ ਸ਼ਹਿਰ ਸ਼ਾਮਲ ਹਨ। ਇਹ ਨਿਊ ਮੈਕਸੀਕੋ ਵਿੱਚ ਵਸੋਂ ਪੱਖੋਂ ਸਭ ਤੋਂ ਤੇਜ਼ੀ ਨਾਲ਼ ਫੈਲਦਾ ਸ਼ਹਿਰ ਹੈ।

ਅਲਬੂਕਰਕੀ, ਨਿਊ ਮੈਕਸੀਕੋ
ਉੱਚਾਈ
5,312 ft (1,619.1 m)
ਆਬਾਦੀ
 • 

69.7% ਕਾਕੇਸੀ
4.6% ਬਹੁ-ਨਸਲੀ
4.6% ਅਮਰੀਕੀ ਇੰਡੀਅਨ
3.3% ਕਾਲ਼ੇ
2.6% ਏਸ਼ੀਆਈ
15.1% ਹੋਰ
46.7% ਸਪੇਨੀ
ਵਸਨੀਕੀ ਨਾਂਅਲਬੂਕਰਕੀ,
ਬੁਰਕੇਞੋ[1]
ਸਮਾਂ ਖੇਤਰਯੂਟੀਸੀ-7
 • ਗਰਮੀਆਂ (ਡੀਐਸਟੀ)ਯੂਟੀਸੀ-6
ਵੈੱਬਸਾਈਟwww.cabq.gov

ਹਵਾਲੇ

ਬਾਹਰਲੇ ਜੋੜ

ਮਨ-ਪਰਚਾਵਾ ਅਤੇ ਸੈਰ-ਸਪਾਟਾ