ਅਵਦਾਨ

ਅਵਦਾਨ ਪੁਰਾਣ ਕਥਾਵਾਂ ਉਪਰੰਤ ਲੋਕ ਕਹਾਣੀਆਂ ਦੀ ਦੂਜੀ ਪ੍ਰਤੀਨਿਧ ਸ੍ਰੇਣੀ ਅਵਦਾਨਾ ਦੀ ਹੈ। 'ਅਵਦਾਨ' ਸੰਸਕ੍ਰਿਤ ਸ਼ਬਦ 'ਅਪਦਾਨ'[1] ਦਾ ਪਰਾਕਿਰਤ ਰੂਪ ਹੈ ਜਿਸ ਦਾ ਅਰਥ 'ਸਤ ਕਰਮ' ਹੈ। ਇਹ ਬਿਰਤਾਂਤ ਹਨ ਜਿਨ੍ਹਾਂ ਦਾ ਸੰਬੰਧ ਕਿਸੇ ਨਿਸਚਿਤ ਵਿਅਕਤੀ, ਸਮੇਂ, ਸਥਾਨ ਤੇ ਘਟਨਾ ਨਾਲ ਹੋਵੇ। ਇਸ ਚ ਸੂਰਬੀਰਾਂ ਦੇ ਬਿਰਤਾਂਤ ਤੇ ਮਹਾਤਮਾ ਦੇ ਜੀਵਨ ਚਰਿੱਤਰ ਅਰਥਾਤ ਉਹਨਾ ਦੀਆਂ ਸਾਖੀਆਂ ਦੇ ਸੰਕਲਨ ਨੂੰ 'ਅਵਦਾਨ'ਕਿਹਾ ਜਾਂਦਾ ਹੈ। ਬੋਧੀ ਸਾਹਿਤ ਵਿੱਚ ਜਾਤਕ ਸ਼ਬਦ ਵੀ ਮੁੱਖ ਤੌਰ ਤੇ ਇਸ ਮਤਲਬ ਵਿੱਚ ਪ੍ਰਚਲਤ ਹੈ, ਪਰ ਅਵਦਾਨ ਜਾਤਕ ਕਥਾਵਾਂ ਨਾਲ਼ੋਂ ਕਈ ਮਜ਼ਮੂਨਾਂ ਵਿੱਚ ਭਿੰਨ ਹੈ। ਜਾਤਕ ਕਥਾਵਾਂ ਭਗਵਾਨ ਬੁੱਧ ਦੇ ਪਿਛਲੇ ਜਨਮ ਦੀਆਂ ਕਥਾਵਾਂ ਨਾਲ਼ ਸੰਬੰਧਿਤ ਹੁੰਦੀਆਂ ਹਨ ਜਿਨ੍ਹਾਂ ਵਿੱਚ ਬੁੱਧ ਹੀ ਪਿਛਲਾ ਜਨਮ ਵਿੱਚ ਪ੍ਰਧਾਨ ਪਾਤਰ ਦੇ ਰੂਪ ਵਿੱਚ ਚਿਤਰਿਤ ਕੀਤੇ ਹੁੰਦੇ ਹਨ। ਅਵਦਾਨ ਵਿੱਚ ਇਹ ਗੱਲ ਨਹੀਂ ਮਿਲ਼ਦੀ । ਅਵਦਾਨ ਵਿੱਚ ਅਕਸਰ ਬੁੱਧ-ਉਪਾਸਕ ਵਿਅਕਤੀਵਿਸ਼ੇਸ਼ ਆਦਰਸ਼ ਚਰਿਤਰ ਹੁੰਦਾ ਹੈ।

ਹਵਾਲੇ