ਸੰਸਕ੍ਰਿਤ ਭਾਸ਼ਾ

ਪ੍ਰਾਚੀਨ ਭਾਰਤੀ ਭਾਸ਼ਾ
(ਸੰਸਕ੍ਰਿਤ ਤੋਂ ਰੀਡਿਰੈਕਟ)

ਸੰਸਕ੍ਰਿਤ (ਦੇਵਨਾਗਰੀ: संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰਪੀ ਭਾਸ਼ਾ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ।

ਸੰਸਕ੍ਰਿਤ
saṃskṛtam
संस्कृतम्
ਦੇਵਨਾਗਰੀ ਵਿੱਚ "ਸੰਸਕ੍ਰਿਤਮ੍" ਸ਼ਬਦ
ਉਚਾਰਨsəmskr̩t̪əm
ਇਲਾਕਾਭਾਰਤ
Eraca. 2nd millennium BCE–600 BCE (Vedic Sanskrit), after which it gave rise to the Middle Indo-Aryan languages.
Continues as a liturgical language (Classical Sanskrit).
RevivalAttempts at revitalization. 14,346 self-reported speakers (2001 census)[1]
ਮੁੱਢਲੇ ਰੂਪ
'ਵੈਦਿਕ ਸੰਸਕ੍ਰਿਤ'
ਲਿਖਤੀ ਪ੍ਰਬੰਧ
ਕੋਈ ਮੂਲ ਲਿਪੀ ਨਹੀਂ। ਵੱਖ-ਵੱਖ ਬ੍ਰਹਮੀ ਲਿਪੀਆਂ ਵਿੱਚ ਲਿਖੀ ਜਾਂਦੀ ਸੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਭਾਰਤ
ਭਾਸ਼ਾ ਦਾ ਕੋਡ
ਆਈ.ਐਸ.ਓ 639-3

ਸੰਸਕ੍ਰਿਤ-ਭਾਸ਼ਾਵਾਂ ਜਨਨੀ

ਆਧੁਨਿਕ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ, ਕਸ਼ਮੀਰੀ, ਉੜੀਆ(ਓਡੀਆ), ਬੰਗਾਲੀ, ਮਰਾਠੀ, ਸਿੰਧੀ, ਪੰਜਾਬੀ, ਨੇਪਾਲੀ ਆਦਿ ਇਸ ਤੋਂ ਪੈਦਾ ਹੋਈਆਂ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਯੂਰਪੀ ਬਣਜਾਰਿਆਂ ਦੀ ਰੋਮਾਨੀ ਭਾਸ਼ਾ ਵੀ ਸ਼ਾਮਿਲ ਹੈ।

ਸਾਹਿਤਯ ਰਚਨਾ

ਹਿੰਦੂ ਧਰਮ ਨਾਲ਼ ਸਬੰਧਤ ਲਗਭਗ ਸਾਰੇ ਧਰਮ-ਗ੍ਰੰਥ 'ਸੰਸਕ੍ਰਿਤ' ਵਿੱਚ ਲਿਖੇ ਗਏ ਹਨ। ਅੱਜ ਵੀ ਹਿੰਦੂ ਧਰਮ ਦੇ ਜ਼ਿਆਦਾਤਰ ਯੱਗ ਅਤੇ ਪੂਜਾ ਸੰਸਕ੍ਰਿਤ ਵਿੱਚ ਹੀ ਹੁੰਦੀਆਂ ਹਨ।

ਸਰਕਾਰੀ ਭਾਸ਼ਾ

ਇਹ ਭਾਰਤ ਦੀਆਂ 22 ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ[2] ਅਤੇ ਇਹ ਭਾਰਤੀ ਸੂਬੇ ਉੱਤਰਾਖੰਡ ਦੀ ਸਰਕਾਰੀ ਭਾਸ਼ਾ ਹੈ।[3] ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਹੋਣ ਕਰਕੇ ਹਿੰਦ-ਯੂਰਪੀ ਅਧਿਆਪਨ ਵਿੱਚ ਸੰਸਕ੍ਰਿਤ ਦਾ ਅਹਿਮ ਸਥਾਨ ਹੈ।[4]

ਧਾਰਮਿਕ ਭਾਸ਼ਾ ਵਜੋਂ

ਹਿੰਦੂ, ਬੁੱਧ ਅਤੇ ਜੈਨ ਪਰੰਪਰਾਵਾਂ ਵਿੱਚ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਦੁਨੀਆ ਭਰ ਦੇ ਹਿੰਦੂ ਮੰਦਰਾਂ ਵਿੱਚ ਕੀਤੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਧਰਮ[5][6] ਦੀਆਂ ਵੀ ਕਈ ਲਿਖਤਾਂ ਸੰਸਕ੍ਰਿਤ ਵਿੱਚ ਹਨ।

ਹਵਾਲੇ