ਆਖ਼ਰੀ ਰਾਤ ਦਾ ਭੋਜ (ਲਿਓਨਾਰਦੋ)

ਆਖਰੀ ਰਾਤ ਦਾ ਭੋਜ ( Italian: Il Cenacolo  [il tʃeˈnaːkolo] ਜਾਂ L'Ultima Cena [ˈlultima ˈtʃeːna] ) ਇਤਾਲਵੀ ਉੱਚ ਪੁਨਰਜਾਗਰਣ ਕਲਾਕਾਰ ਲਿਓਨਾਰਦੋ ਵਿੰਚੀ ਦਾ ਬਣਾਇਆ ਇੱਕ ਕੰਧ ਚਿੱਤਰ ਹੈ, ਜਿਸਦੀ ਮਿਤੀ ਅੰ. 1495–1498 ਈਸਵੀ ਹੈ। ਇਹ ਪੇਂਟਿੰਗ ਬਾਰ੍ਹਾਂ ਰਸੂਲਾਂ ਦੇ ਨਾਲ ਯਿਸੂ ਦੇ ਆਖ਼ਰੀ ਭੋਜ ਦੇ ਦ੍ਰਿਸ਼ ਨੂੰ ਦਰਸਾਉਂਦੀ ਹੈ, ਜਿਵੇਂ ਕਿ ਜੌਨ ਦੀ ਇੰਜੀਲ ਵਿੱਚ ਬਿਰਤਾਂਤ ਆਇਆ ਹੈ। – ਖ਼ਾਸ ਤੌਰ 'ਤੇ ਜਦੋਂ ਯਿਸੂ ਨੇ ਐਲਾਨ ਕੀਤਾ ਕਿ ਉਸਦਾ ਇੱਕ ਰਸੂਲ ਉਸਨੂੰ ਧੋਖਾ ਦੇਵੇਗਾ। [1] ਇਸਦੇ ਸਪੇਸ ਨੂੰ ਵਰਤਣ, ਦ੍ਰਿਸ਼ਟੀਕੋਣ ਦੀ ਮੁਹਾਰਤ, ਗਤੀ ਦਾ ਵਿਹਾਰ ਅਤੇ ਮਨੁੱਖੀ ਭਾਵਨਾਵਾਂ ਦੀ ਜਟਿਲ ਪੇਸ਼ਕਾਰੀਨੇ ਇਸਨੂੰ ਪੱਛਮੀ ਸੰਸਾਰ ਦੀਆਂ ਸਭ ਤੋਂ ਵੱਧ ਮੰਨੀਆਂ ਜਾਣ ਵਾਲੀਆਂ ਪੇਂਟਿੰਗਾਂ ਵਿੱਚੋਂ ਇੱਕ ਅਤੇ ਲਿਓਨਾਰਦੋ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਬਣਾ ਦਿੱਤਾ ਹੈ। [2] ਕੁਝ ਟਿੱਪਣੀਕਾਰ ਇਸ ਨੂੰ ਹੁਣ ਉਚੇਰੇ ਪੁਨਰਜਾਗਰਣ ਵਜੋਂ ਜਾਣੇ ਜਾਂਦੇ ਪਰਿਵਰਤਨ ਦਾ ਉਦਘਾਟਨ ਕਰਨ ਵਿੱਚ ਮਹੱਤਵਪੂਰਨ ਮੰਨਦੇ ਹਨ। [3] [4]

ਆਖ਼ਰੀ ਰਾਤ ਦਾ ਭੋਜ
Italian: Il Cenacolo
artist= ਲਿਓਨਾਰਦੋ ਵਿੰਚੀ
ਸਾਲਅੰ. 1495–1498
ਕਿਸਮTempera on gesso, pitch, and mastic
ਪਸਾਰ460 cm × 880 cm (181 in × 346 in)
ਜਗ੍ਹਾSanta Maria delle Grazie, Milan
Coordinates45°28′00″N 9°10′15″E / 45.46667°N 9.17083°E / 45.46667; 9.17083

ਹਵਾਲੇ