ਆਨੰਦ (ਬੋਧੀ)

ਆਨੰਦ ਗੌਤਮ ਬੁੱਧ ਦਾ ਇੱਕ ਚਚੇਰਾ ਭਰਾ ਸੀ ਅਤੇ ਉਸ ਦੇ ਦਸ ਮੁੱਖ ਚੇਲਿਆਂ ਵਿਚੋਂ ਇੱਕ ਸੀ।[1] ਬੁੱਧ ਦੇ ਬਹੁਤ ਸਾਰੇ ਚੇਲਿਆਂ ਵਿਚ, ਆਨੰਦ ਸਭ ਤੋਂ ਵਧੀਆ ਯਾਦ ਸ਼ਕਤੀ ਵਾਲਾ ਹੋਣ ਲਈ ਮਸ਼ਹੂਰ ਸੀ। ਸੁੱਤ ਪਿਤਕ ਦੇ ਬਹੁਤੇ ਸੂਤਰਾਂ ਨੂੰ ਪਹਿਲੀ ਬੋਧੀ ਕੌਂਸਲ ਦੌਰਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਆਪਣੀ ਯਾਦ ਨਾਲ ਸਾਂਭਣ ਦਾ ਸਿਹਰਾ ਜਾਂਦਾ ਉਸਨੂੰ ਜਾਂਦਾ ਹੈ। ਇਸ ਕਾਰਨ ਉਹ ਧਰਮ ਦੇ ਗਾਰਡੀਅਨ ਵਜੋਂ ਜਾਣਿਆ ਜਾਂਦਾ ਸੀ।

ਆਨੰਦ ਦਾ ਇੱਕ ਤਿੱਬਤੀ ਚਿੱਤਰ 

ਪਾਲੀ ਰਚਨਾਵਾਂ ਵਿੱਚ ਭੂਮਿਕਾ 

ਬੋਧੀ ਪਰੰਪਰਾ ਅਨੁਸਾਰ, ਪਿਛਲੇ ਸਮੇਂ ਹੋਣ ਵਾਲੇ ਹਰ ਬੁੱਧ ਦੇ ਦੋ ਮੁੱਖ ਚੇਲੇ ਅਤੇ ਇੱਕ ਸੇਵਕ ਹੁੰਦਾ ਸੀ। ਗੌਤਮ ਬੁੱਧ ਦੇ ਮਾਮਲੇ ਵਿਚ, ਮੁੱਖ ਚੇਲਿਆਂ ਦੀ ਜੋੜੀ ਸਰਿਪੁਤ ਅਤੇ ਮੌਡਗਲੀਯਾਨ ਸੀ ਅਤੇ ਸੇਵਾਦਾਰ ਆਨੰਦ ਸੀ।[ਹਵਾਲਾ ਲੋੜੀਂਦਾ]

ਸ਼ਬਦ 'ਆਨੰਦ' ਦਾ ਅਰਥ ਪਾਲੀ, ਸੰਸਕ੍ਰਿਤ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ 'ਅਨੰਦ' ਹੈ। ਇਹ ਭਾਰਤ ਅਤੇ ਦੱਖਣ-ਪੂਰਬ ਏਸ਼ੀਆ, ਖਾਸ ਤੌਰ 'ਤੇ ਇੰਡੋਨੇਸ਼ੀਆ, ਵਿੱਚ ਪ੍ਰਸਿੱਧ ਨਾਮ ਹੈ।

ਵਿਚ Kannakatthala Sutta (MN 90), ਆਨੰਦ ਦਾ ਜ਼ਿਕਰ ਉਸਦੇ ਨਾਮ ਅਰਥ ਦੇ ਨਾਲ ਜੋੜ ਕੇ ਆਇਆ ਹੈ:

ਫਿਰ ਕੋਸਾਲਾ ਦੇ ਰਾਜਾ ਪਾਸੇਨਾਦੀ ਨੇ ਮਹਾਤਮਾ ਨੂੰ ਕਿਹਾ "ਪ੍ਰਭੂ ਇਸ ਭਿਕਸ਼ੂ ਦਾ ਨਾਮ ਕੀ ਹੈ?"
"ਇਸ ਦਾ ਨਾਮ ਹੈ ਆਨੰਦ, ਮਹਾਰਾਜ"
"ਵਾਹ ਕਿੰਨਾ ਪ੍ਰਸ਼ੰਨ ਹੈ! ਸੱਚ ਹੀ ਹੈ, ਆਨੰਦ!..."

Āਅਨੰਦ ਬੁੱਧ ਨੂੰ ਸਮਰਪਿਤ ਸੀ। ਪਰੰਪਰਾ ਕਹਿੰਦੀ ਹੈ ਕਿ ਉਹ ਉਸਦੇ ਪਿਤਾ ਦੇ ਪੱਖ ਤੋਂ ਬੁੱਧ ਦਾ ਸਕਾ ਚਚੇਰਾ ਭਰਾ ਸੀ। ਮਹਾਵਸਤੁ ਅਨੁਸਾਰ ਅਨੰਦ ਦੀ ਮਾਂ ਦਾ ਨਾਮ ਮਿਰਗੀ ("ਹਿਰਨੀ") ਸੀ, ਜਿਸਦਾ ਨਾਂ ਕੰਜੁਰ ਅਤੇ ਸੰਘਾਬੇਦਵਸਤੁ ਵਿੱਚ ਗੌਤਮ ਦੀਆਂ ਹਰਮ ਦੀਆਂ ਪਤਨੀਆਂ ਵਿੱਚੋਂ ਇੱਕ ਹੈ (ਉਸਦੇ ਤਿਆਗ ਤੋਂ ਪਹਿਲਾਂ)। ਇਹ ਇਸ ਸੰਭਾਵਨਾ ਵੱਲ ਇਸ਼ਾਰਾ ਹੈ ਕਿ ਆਨੰਦ ਅਸਲ ਵਿੱਚ ਬੁੱਧ ਦਾ ਪੁੱਤਰ ਸੀ। [2] ਬੁੱਧ ਦੇ ਮਠ ਦੇ ਵੀਹਵੇਂ ਸਾਲ ਵਿਚ, ਆਨੰਦ ਬੁੱਧ ਦਾ ਨਿੱਜੀ ਸੇਵਾਦਾਰ ਬਣ ਗਿਆ ਸੀ, ਅਤੇ ਉਹ ਉਸ ਦੇ ਬਹੁਤ ਸਾਰੇ ਭ੍ਰਮਣਾਂ ਤੇ ਉਸਦੇ ਨਾਲ ਰਿਹਾ ਅਤੇ ਕਈ ਰਿਕਾਰਡ ਹੋਏ ਡਾਇਲਾਗਾਂ ਵਿੱਚ ਵਾਰਤਾਕਾਰ ਵਜੋਂ ਹਿੱਸਾ ਲੈਂਦਾ ਸੀ। [3]

ਅੰਗੁੱਤਰ ਨਕਾਏ (i. Xiv.) ਵਿੱਚ ਦਿੱਤੀ ਗਈ ਚੇਲਿਆਂ ਦੀ ਲੰਮੀ ਸੂਚੀ ਵਿਚ, ਜਿਹਨਾਂ ਵਿਚੋਂ ਹਰੇਕ ਨੂੰ ਕਿਸੇ ਨਾ ਕਿਸੇ ਕੁਆਲਿਟੀ ਵਿੱਚ ਪ੍ਰਾਇਮਰੀ ਘੋਸ਼ਿਤ ਕੀਤਾ ਗਿਆ ਹੈ। ਇਸ ਵਿੱਚ ਪੰਜ ਵਾਰ ਆਨੰਦ ਦਾ ਜ਼ਿਕਰ ਕੀਤਾ ਗਿਆ ਹੈ (ਕਿਸੇ ਹੋਰ ਤੋਂ ਜ਼ਿਆਦਾ ਵਾਰੀ)। ਉਸ ਨੂੰ ਚਾਲਚਲਣ, ਦੂਸਰਿਆਂ ਦੀ ਸੇਵਾ ਅਤੇ ਯਾਦਾਸ਼ਤ ਦੀ ਸ਼ਕਤੀ ਵਿੱਚ ਪ੍ਰਧਾਨ ਦੱਸਿਆ ਗਿਆ ਸੀ। ਕਈ ਵਾਰ ਬੁੱਧ ਨੇ ਉਸ ਨੂੰ ਆਪਣੀ ਥਾਂ ਸਿੱਖਿਆ ਦੇਣ ਲਈ ਕਿਹਾ ਅਤੇ ਬਾਅਦ ਵਿੱਚ ਇਹ ਕਿਹਾ ਕਿ ਉਹ ਖੁਦ ਕਿਸੇ ਹੋਰ ਤਰੀਕੇ ਨਾਲ ਸਿੱਖਿਆਵਾਂ ਨੂੰ ਪੇਸ਼ ਨਾ ਕਰਦਾ।

ਬੋਧੀ ਲਿਖਤਾਂ ਵਿੱਚ ਸੰਘ (ਮੱਠ ਪ੍ਰਬੰਧ) ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦਾ ਸਿਹਰਾ ਅਨੰਦ ਨੂੰ ਦਿੱਤਾ ਗਿਆ ਹੈ। ਬੁੱਧ ਨੇ ਉਸਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਉਸਦੀ ਮਤਰੇਈ-ਮਾਤਾ ਮਹਾਂਪਜਾਪਤੀ ਨੂੰ ਇੱਕ ਭਿਖੂਨੀ ਵਜੋਂ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਗਈ। ਇਹ ਤਦ ਹੋਇਆ ਜਦੋਂ ਅਨੰਦ ਨੇ ਬੁੱਧ ਨੂੰ ਸਹਿਮਤ ਕਰ ਲਿਆ ਕਿ ਜਾਗਰੂਕ ਹੋਣ ਦੀ ਸਮਰੱਥਾ ਰੱਖਣ ਲਈ ਔਰਤਾਂ ਮਰਦਾਂ ਦੇ ਬਰਾਬਰ ਹਨ ਅਤੇ ਫਿਰ ਬੁੱਧ ਨੇ ਇਸ ਨੂੰ ਜਨਤਕ ਤੌਰ 'ਤੇ ਮਾਨਤਾ ਦਿੱਤੀ। ਬੁੱਧ ਦੀ ਮੌਤ ਤੋਂ ਬਾਅਦ, ਸੰਘ ਦੇ ਮੈਂਬਰਾਂ ਨੇ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਕਰਵਾਉਣ ਲਈ ਆਨੰਦ ਦੀ ਆਲੋਚਨਾ ਕੀਤੀ ਸੀ। [4][page needed]

ਪਹਿਲੀ ਸਭਾ

ਆਨੰਦ ਨੇ ਬੁੱਧ ਦੇ ਪ੍ਰਵਚਨਾਂ ਨੂੰ ਵਾਰ ਵਾਰ ਸੁਣਿਆ ਹੋਇਆ ਸੀ ਅਤੇ ਉਹ ਹਮੇਸ਼ਾ ਉਸਦੇ ਨਾਲ ਰਹਿੰਦਾ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਉਸਨੂੰ ਯਾਦ ਸੀ। ਇਸ ਲਈ, ਉਸ ਨੂੰ ਅਕਸਰ ਬੁੱਧ ਦਾ ਅਜਿਹਾ ਚੇਲਾ ਕਿਹਾ ਜਾਂਦਾ ਹੈ ਜਿਸ ਨੇ "ਬਹੁਤ ਕੁਝ ਸੁਣਿਆ"। ਬੁੱਧਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਬੁਲਾਈ ਗਈ ਪਹਿਲੀ ਬੋਧੀ ਸਭਾ ਵਿੱਚ ਆਨੰਦ ਨੂੰ ਬਹੁਤ ਸਾਰੇ ਪ੍ਰਵਚਨ ਸੁਣਾਉਣ ਲਈ ਬੁਲਾਇਆ ਗਿਆ ਸੀ, ਜੋ ਬਾਅਦ ਵਿੱਚ ਪਾਲੀ ਕੈਨਨ ਦੇ ਸੁਤ ਪਿਤਾਕ ਬਣ ਗਏ ਸਨ। 

ਬੁੱਧ ਦੇ ਬਹੁਤ ਨੇੜੇ ਅਤੇ ਲੰਮਾ ਸਮਾਂ ਹਮੇਸ਼ਾ ਨਾਲ ਰਹਿਣ ਦੇ ਬਾਵਜੂਦ, ਆਨੰਦ ਕੇਵਲ ਇੱਕੋ ਸੀ ਬੁੱਧ ਦੀ ਮੌਤ ਤੋਂ ਪਹਿਲਾਂ ਹੀ ਸਤੋਪਨਾ ਪ੍ਰਾਪਤ ਕਰਨ ਲਿਆ ਸੀ। ਹਾਲਾਂਕਿ, ਬੁੱਧ ਨੇ ਕਿਹਾ ਕਿ ਉਸਦੇ ਦਿਲ ਦੀ ਸ਼ੁੱਧਤਾ ਇੰਨੀ ਮਹਾਨ ਹੈ ਕਿ, "ਆਨੰਦ ਦੀ ਪੂਰੀ ਤਰ੍ਹਾਂ ਨਿਰਵਾਣ ਤੋਂ ਬਗੈਰ ਮੌਤ ਹੋ ਜਾਂਦੀ ਹੈ, ਉਹ ਆਪਣੇ ਦਿਲ ਦੀ ਪਵਿੱਤਰਤਾ ਦੇ ਕਰਨ ਸੱਤ ਵਾਰ ਦੇਵਤਿਆਂ ਦਾ ਰਾਜਾ ਹੋਵੇਗਾ ਜਾਂ ਸੱਤ ਵਾਰ ਭਾਰਤੀ ਉਪ-ਮਹਾਂਦੀਪ ਦਾ ਰਾਜਾ ਹੋਵੇਗਾ। ਪਰ .... ਆਨੰਦ ਇਸ ਹੀ ਜੀਵਨ ਵਿੱਚ ਨਿਰਵਾਣ ਪਦ ਪ੍ਰਾਪਤ ਕਰੇਗਾ।" (AN 3.80)

ਪਹਿਲੀ ਬੋਧੀ ਸਭਾ ਤੋਂ ਪਹਿਲਾਂ, ਇਹ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਅਨੰਦ ਨੂੰ ਇਸ ਆਧਾਰ ਤੇ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿ ਉਹ ਹਾਲੇ ਤੱਕ ਇੱਕ ਅਰਹੰਤ ਨਹੀਂ ਸੀ। ਦੰਦ ਕਥਾ ਅਨੁਸਾਰ, ਇਸ ਗੱਲ ਨੇ ਆਨੰਦ ਨੂੰ ਨਿਰਬਾਣ ਦੀ ਪ੍ਰਾਪਤੀ ਲਈ ਆਪਣੇ ਯਤਨਾਂ ਤੇ ਧਿਆਨ ਕੇਂਦਰਤ ਕਰਨ ਲਈ ਪ੍ਰੇਰਿਆ ਅਤੇ ਉਹ ਸੰਮੇਲਨ ਦੇ ਆਯੋਜਨ ਤੋਂ ਪਹਿਲਾਂ ਪ੍ਰਾਪਤੀ ਦੇ ਉਸ ਖਾਸ ਪੱਧਰ ਤੱਕ ਪਹੁੰਚਣ ਦੇ ਯੋਗ ਹੋ ਗਿਆ ਸੀ। 

ਹਵਾਲੇ