ਆਮੀਨਾ ਹੱਕ

ਆਮੀਨਾ ਹੱਕ (ﺁﻣنہ ﺣﻖ) ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਹ ਮੈਂਹਦੀ ਟੀਵੀ ਡਰਾਮੇ ਕਾਰਨ ਚਰਚਿਤ ਹੈ।[1] ਹੱਕ ਨੇ ਸ਼ੀ ਲਿਬਾਸ, ਵਿਸੇਜ, ਵੁਮੈਨ'ਜ਼ ਆਨ, ਫੈਸ਼ਨ ਕਲੈਕਸ਼ਨ ਅਤੇ ਨਿਊਜ਼ਲਾਈਨ (ਮੈਗਜ਼ੀਨ)|ਨਿਊਜ਼ਲਾਈਨ]] ਵਰਗੀਆਂ ਮੈਗਜ਼ੀਨਾਂ ਲਈ ਮਾਡਲਿੰਗ ਕੀਤੀ। ਉਸ ਨੇ ਲਕਸ ਸਟਾਇਲ ਕੀ ਦੁਨਿਆ ਦੇ ਤਿੰਨ ਸੀਜ਼ਨਾਂ ਦੀ ਮੇਜ਼ਬਾਨੀ ਕੀਤੀ ਅਤੇ ਆਗ ਟੀਵੀ, ਆਮੀਨਾ ਹੱਕ ਸ਼ੋਅ, ਲਈ ਚੈਟ ਸ਼ੋਆਂ ਦੀ ਮੇਜ਼ਬਾਨੀ ਕੀਤੀ। ਹੱਕ ਨੇਕਈ ਉਰਦੂ ਸੀਰੀਅਲਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿੱਚ ਚਾਂਦਨੀ ਰਾਤੇਂ ਅਤੇ ਗ਼ੁਲਾਮ ਗਰਦਿਸ਼ ਸ਼ਾਮਿਲ ਹਨ। ਉਹ ਟੀਵੀ ਡਰਾਮਾ ਮਹਿੰਦੀ: ਦ ਕਲਰ ਆਫ਼ ਇਮੋਸ਼ਨਸ ਵਿੱਚ ਵੀ ਦਿਖਾਈ ਦਿੱਤੀ।[2][3][4]

ਨਿੱਜੀ ਜੀਵਨ

ਅਮੀਨਾ ਹੱਕ ਹੀਨਾ ਰੱਬਾਨੀ ਖਰ ਦੀ ਕਜ਼ਨ ਹੈ ਜੋ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਿੱਚ ਵਿਦੇਸ਼ ਮੰਤਰੀ ਰਹੀ ਹੈ। ਹੱਕ ਅਤੇ ਫੈਸ਼ਨ ਡਿਜ਼ਾਇਨਰ ਅਮਰ ਬੇਲਾਲ ਨੇ 2009 ਵਿੱਚ ਵਿਆਹ ਕਰਵਾਇਆ।[5]

ਟੈਲੀਵਿਜਨ ਸੀਰੀਅਲਸ

  • ਆਨਾ
  • ਚਾਂਦਨੀ ਰਾਤੇਂ
  • ਚੁਪਕੇ ਚੁਪਕੇ
  • ਦੂਰੀਆਂ
  • ਜਾਏਂ ਕਹਾਂ ਯੇਹ ਦਿਲ
  • ਮੈਂਹਦੀ
  • ਨਿਗਾਹ
  • ਗੁਲਾਮ ਗਰਦਿਸ਼
  • ਆਪ ਜੈਸਾ ਕੋ
  • ਸਿਲਾ
  • ਹਾਲ ਏ ਦਿਲ

ਹਵਾਲੇ