ਇਹ ਵੀ ਗੁਜ਼ਰ ਜਾਏਗਾ

"ਇਹ ਵੀ ਗੁਜ਼ਰ ਜਾਏਗਾ" (ਫ਼ਾਰਸੀ:این نیز بگذرد, ਗੁਰਮੁਖੀ: ਈਨ ਨੀਜ਼ ਬੁਗਜ਼ਰਦ) ਇੱਕ ਫ਼ਾਰਸੀ ਕਹਾਵਤ ਹੈ ਜਿਸ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਮਨੁੱਖੀ ਸਥਿਤੀ ਦੇ ਅਸਥਾਈ ਸੁਭਾਅ ਨੂੰ ਦਰਸਾਉਂਦੀ ਹੈ। ਆਮ ਰੂਪ ਵਿੱਚ ਪ੍ਰਚਲਿਤ ਇਹ ਭਾਵ ਇਤਿਹਾਸ ਦੌਰਾਨ ਅਤੇ ਭਿੰਨ ਭਿੰਨ ਸਭਿਆਚਾਰਾਂ ਦੇ ਬੁੱਧੀਮਾਨ ਸਾਹਿਤ ਵਿੱਚ ਅਕਸਰ ਪ੍ਰਗਟ ਹੁੰਦਾ ਰਿਹਾ ਹੈ, ਹਾਲਾਂਕਿ ਇਹ ਲਗਦਾ ਹੈ ਕਿ ਇਸ ਵਿਸ਼ੇਸ਼ ਵਾਕ ਦੀ ਸ਼ੁਰੂਆਤ ਮੱਧਕਾਲੀਨ ਫਾਰਸੀ ਸੂਫੀ ਕਵੀਆਂ ਦੀਆਂ ਲਿਖਤਾਂ ਵਿੱਚ ਹੋਈ ਹੈ।

ਪੱਛਮੀ ਜਗਤ ਵਿੱਚ ਇਹ ਮੁੱਖ ਤੌਰ ਤੇ 19 ਵੀਂ ਸਦੀ ਵਿੱਚ ਅੰਗਰੇਜ਼ੀ ਕਵੀ ਐਡਵਰਡ ਫਿਟਜ਼ਜਰਾਲਡ ਦੁਆਰਾ ਫ਼ਾਰਸੀ ਕਹਾਣੀਆਂ ਦੇ ਅੰਗਰੇਜ਼ੀ ਵਿੱਚ ਮੁੜ ਕਥਨ ਕਰਕੇ ਜਾਣਿਆ ਜਾਣ ਲੱਗਾ ਹੈ। ਸੰਯੁਕਤ ਰਾਜ ਦੇ ਸੋਲ੍ਹਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਬਰਾਹਿਮ ਲਿੰਕਨ ਨੇ ਆਪਣੇ ਭਾਸ਼ਣ ਵਿੱਚ ਵੀ ਇਸ ਨੂੰ ਖ਼ਾਸ ਤੌਰ 'ਤੇ ਵਰਤਿਆ ਸੀ।

ਕਹਾਵਤ ਨਾਲ ਜੁੜੀ ਕਹਾਣੀ

ਇੱਕ ਰਾਜੇ ਨੇ ਆਪਣੇ ਫ਼ਿਲਾਸਫ਼ਰਾਂ, ਬੁੱਧੀਮਾਨਾਂ, ਸਲਾਹਕਾਰਾਂ, ਅਤੇ ਮੂਰਖਾਂ ਨੂੰ ਬੁਲਾਇਆ ਅਤੇ ਕਿਹਾ:

."ਮੇਰੇ ਲਈ ਇੱਕ ਇਸ ਤਰ੍ਹਾਂ ਦੀ ਅੰਗੂਠੀ ਬਣਾਓ ਕਿ ਜਦੋਂ ਮੈਂ ਖੁਸ਼ ਹੋਵਾਂ, ਤਾਂ ਉਸ ਨੂੰ ਵੇਖ ਉਦਾਸ ਹੋ ਜਾਵਾਂ ਅਤੇ ਜਦੋਂ ਉਦਾਸ ਹੋਵਾਂ, ਤਾਂ ਅੰਗੂਠੀ ਵੇਖਣ ਸਾਰ ਖੁਸ਼ ਹੋ ਜਾਵਾਂ।"

ਫ਼ਿਲਾਸਫ਼ਰ, ਬੁੱਧੀਮਾਨ, ਸਲਾਹਕਾਰ ਅਤੇ ਮੂਰਖ ਛੇ ਮਹੀਨਿਆਂ ਲਈ ਚਲੇ ਗਏ। ਜਦੋਂ ਉਹ ਵਾਪਸ ਆਏ, ਉਹ ਰਾਜੇ ਦੇ ਪੇਸ਼ ਹੋਏ ਅਤੇ ਉਸਨੂੰ ਸਾਧਾਰਣ, ਚਾਂਦੀ ਦੀ ਅੰਗੂਠੀ ਪੇਸ਼ ਕੀਤੀ ਜਿਸ ਨੂੰ ਉਸ ਤੇ ਉੱਕਰੇ ਇੱਕ ਛੋਟੇ ਜਿਹੇ ਵਾਕ ਨਾਲ ਸ਼ਿੰਗਾਰਿਆ ਗਿਆ ਸੀ। ਰਾਜੇ ਨੇ ਆਪਣੀਆਂ ਅੱਖਾਂ ਨੇੜੇ ਕਰਕੇ ਅੰਗੂਠੀ ਨੂੰ ਪੜ੍ਹਨ ਲੱਗਾ। ਉਸਨੇ ਅੰਗੂਠੀ ਨੂੰ ਹੌਲੀ ਹੌਲੀ ਆਪਣੇ ਹੱਥਾਂ ਵਿੱਚ ਘੁਮਾਇਆ ਤਾਂ ਕਿ ਅੱਖਰ ਇੱਕ ਇੱਕ ਕਰਕੇ ਦਿਖਾਈ ਦੇਣ। ਉਹ ਵਾਰੀ ਵਾਰੀ ਹਰ ਇੱਕ ਅੱਖਰ ਨੂੰ ਘੋਖਦਾ ਗਿਆ ਕਿ ਆਖਰਕਾਰ, ਉਸਨੇ ਅੰਗੂਠੀ ਤੇ ਲਿਖੀ ਪੂਰੀ ਇਬਾਰਤ ਪੜ੍ਹ ਲਈ। ਉਸਨੇ ਆਪਣੇ ਫ਼ਿਲਾਸਫ਼ਰਾਂ, ਬੁੱਧੀਮਾਨਾਂ, ਸਲਾਹਕਾਰਾਂ ਅਤੇ ਮੂਰਖਾਂ ਦੇ ਸ਼ਬਦਾਂ "ਇਹ ਵੀ ਗੁਜਰ ਜਾਏਗਾ।" ਨੂੰ: ਸਵੀਕਾਰ ਕਰ ਲਿਆ।

ਹਵਾਲੇ

[1]