ਈਰਾਨ ਦਾ ਇਤਿਹਾਸ

ਪੱਛਮੀ ਦੇਸ਼ਾਂ ਵਿੱਚ ਈਰਾਨ ਨੂੰ ਆਮ ਤੌਰ ਤੇ ਫਾਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਦੇ ਇਤਿਹਾਸ ਨੂੰ ਇੱਕ ਵੱਡੇ ਖੇਤਰ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ, ਜਿਸ ਨੂੰ ਗ੍ਰੇਟਰ ਈਰਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਅੰਦਰ ਪੱਛਮ ਵਿੱਚ ਅਨਾਤੋਲੀਆ, ਬੋਸਫੋਰਸ ਅਤੇ ਮਿਸਰ, ਪੂਰਬ ਵਿੱਚ ਪ੍ਰਾਚੀਨ ਭਾਰਤ ਦੀ ਸਰਹੱਦ ਅਤੇ ਸੀਰ ਦਰਿਆ ਅਤੇ ਉੱਤਰ ਵਿੱਚ ਕਾਕੇਸ਼ਸ ਅਤੇ ਯੂਰੇਸ਼ੀਅਨ ਸਟੈਪੀ ਅਤੇ ਦੱਖਣ ਵਿੱਚ ਫ਼ਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਤੱਕ ਦੇ ਇਲਾਕੇ ਸ਼ਾਮਲ ਸਨ। 

ਈਰਾਨ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਸਭ ਤੋਂ ਵੱਡੀਆਂ ਸਭਿਅਤਾਵਾਂ ਵਿੱਚੋਂ ਇੱਕ ਦਾ ਘਰ ਹੈ, ਜਿਸਦੀਆਂ ਇਤਿਹਾਸਕ ਅਤੇ ਸ਼ਹਿਰੀ ਆਬਾਦੀਆਂ 7000 ਈਪੂ ਪਿੱਛੇ ਤੱਕ ਦੇ ਪ੍ਰਮਾਣ ਮਿਲਦੇ ਹਨ।[1] ਈਰਾਨ ਦੇ ਪਠਾਰ ਦੀ ਦੱਖਣ-ਪੱਛਮੀ ਅਤੇ ਪੱਛਮੀ ਹਿੱਸੇ ਨੇ ਰਵਾਇਤੀ ਪ੍ਰਾਚੀਨ ਨੇੜ ਪੂਰਬ [[ਈਲਾਮ]] ਵਿੱਚ ਵੀ ਸ਼ਾਮਲ ਸੀ, ਮੁਢਲੇ ਕਾਂਸੀ ਯੁੱਗ ਤੋਂ, ਅਤੇ ਬਾਅਦ ਵਿੱਚ ਹੋਰ ਕਈ ਲੋਕਾਂ ਜਿਵੇਂ ਕਿ ਕਾਸੀਆਈ, ਮੰਨੇਆਨ, ਅਤੇ ਗੁਟੀਆਂ ਦੇ ਨਾਲ ਰਿਹਾ। ਜੌਰਜ ਵਿਲਹੈਲਮ ਫਰੀਡ੍ਰਿਕ ਹੇਗਲ ਫਾਰਸੀਆਂ ਨੂੰ "ਪਹਿਲੇ ਇਤਿਹਾਸਕ ਲੋਕ" ਕਹਿੰਦਾ ਹੈ।[2] 625 ਈਸਵੀ ਪੂਰਵ ਵਿੱਚ ਮਾਦ ਲੋਕਾਂ ਨੇ ਈਰਾਨ ਨੂੰ ਸਾਮਰਾਜ ਦੇ ਤੌਰ ਤੇ ਇੱਕ ਇਕਾਈ ਵਿੱਚ ਇੱਕਜੁੱਟ ਕੀਤਾ। [3] ਏਕੇਮੇਨਿਡ ਸਾਮਰਾਜ (550-330 ਈਪੂ), ਜੋ ਕਿ ਸਾਈਰਸ ਮਹਾਨ ਦੁਆਰਾ ਸਥਾਪਿਤ ਕੀਤਾ ਗਿਆ ਸੀ, ਪਹਿਲਾ ਫ਼ਾਰਸੀ ਸਾਮਰਾਜ ਸੀ ਅਤੇ ਇਸਨੇ ਬਾਲਕਨ ਤੋਂ ਉੱਤਰੀ ਅਫਰੀਕਾ ਅਤੇ ਮੱਧ ਏਸ਼ੀਆ ਤਕ ਤਿੰਨ ਮਹਾਂਦੀਪਾਂ ਤੇ ਪਰਸੀ (ਪਰਸਪੋਲਿਸ) ਵਿੱਚ ਆਪਣੇ ਸਿੰਘਾਸਨ ਤੋਂ ਸ਼ਾਸਨ ਕੀਤਾ। ਇਹ ਅੱਜ ਦੇਖਿਆਂ ਵੀ ਸਭ ਤੋਂ ਵੱਡਾ ਸਾਮਰਾਜ ਸੀ ਅਤੇ ਪਹਿਲਾ ਵਿਸ਼ਵ ਸਾਮਰਾਜ।[4] ਪਹਿਲਾ ਫਾਰਸੀ ਸਾਮਰਾਜ, ਇਤਿਹਾਸ ਦੀ ਸਭ ਤੋਂ ਵੱਡੀ ਸਭਿਅਤਾ ਸੀ, ਜੋ ਕਿ ਵਿਸ਼ਵ ਦੀ ਆਬਾਦੀ ਦਾ ਲਗਭਗ 40% ਨੂੰ ਜੋੜਦੀ ਸੀ। 480 ਈ. ਦੇ ਆਲੇ ਦੁਆਲੇ ਇਹ ਸੰਸਾਰ ਦੇ ਕੁੱਲ 112.4 ਮਿਲੀਅਨ ਲੋਕਾਂ ਵਿੱਚ ਕਰੀਬ 49.4 ਮਿਲੀਅਨ ਲੋਕ ਬਣਦੇ ਹਨ।[5]   ਇਹਨਾਂ ਦੀ ਸਫਲਤਾ ਤੋਂ ਬਾਅਦ ਸੈਲੂਸੀਡ, ਪਾਰਥੀਅਨ ਅਤੇ ਸਾਸਾਨੀਅਨ ਸਾਮਰਾਜ ਨੇ ਸਫਲਤਾਪੂਰਵਕ ਈਰਾਨਤੇ ਲਗਪਗ 1,000 ਸਾਲ ਲਈ ਸ਼ਾਸਨ ਕੀਤਾ ਅਤੇ ਦੁਨੀਆ ਦੇ ਇੱਕ ਪ੍ਰਮੁੱਖ ਸ਼ਕਤੀ ਦੇ ਤੌਰ ਤੇ ਈਰਾਨ ਨੂੰ ਇੱਕ ਵਾਰ ਫਿਰ ਬਣਾਇਆ। ਪਰਸੀਆ ਦੇ ਕੱਟੜ ਵਿਰੋਧੀ ਰੋਮਨ ਸਾਮਰਾਜ ਅਤੇ ਇਸ ਦਾ ਉੱਤਰਾਧਿਕਾਰੀ, ਬਿਜ਼ੰਤੀਨੀ ਸਾਮਰਾਜ ਸੀ।  

ਲੋਹਾ ਜੁੱਗ ਵਿੱਚ ਈਰਾਨੀ ਲੋਕਾਂ ਦੇ ਆਉਣ ਨਾਲ ਫਾਰਸੀ ਸਾਮਰਾਜ ਸਹੀ ਢੰਗ ਨਾਲ ਸ਼ੁਰੂ ਹੁੰਦਾ ਹੈ। ਈਰਾਨੀ ਲੋਕਾਂ ਨੇ ਕਲਾਸੀਕਲ ਪੁਰਾਤਨਤਾ ਦੇ ਮਾਦ, ਅਕੇਮੇਨਿਡ (ਹਖ਼ਾਮਨੀ), ਪਾਰਥੀਅਨ ਅਤੇ ਸਾਸਾਨੀਅਨ ਸਾਮਰਾਜਾਂ ਨੂੰ ਜਨਮ ਦਿੱਤਾ। 

ਇੱਕ ਵਾਰ ਇੱਕ ਵੱਡਾ ਸਾਮਰਾਜ ਬਣ ਗਿਆ, ਈਰਾਨ ਤੇ ਹਮਲੇ ਵੀ ਹੋਏ, ਯੂਨਾਨੀ, ਅਰਬੀ, ਤੁਰਕ ਅਤੇ ਮੰਗੋਲ ਹਮਲੇ। ਈਰਾਨ ਨੇ ਸਦੀਆਂ ਦੌਰਾਨ ਆਪਣੀ ਕੌਮੀ ਪਛਾਣ ਨੂੰ ਮੁੜ ਮੁੜ ਜਤਲਾਇਆ ਹੈ ਅਤੇ ਇੱਕ ਵੱਖ ਸਿਆਸੀ ਅਤੇ ਸੱਭਿਆਚਾਰਕ ਹਸਤੀ ਵਜੋਂ ਵਿਕਸਿਤ ਹੋਇਆ ਹੈ। 

ਮੁਸਲਮਾਨਾਂ ਦੀ ਫ਼ਾਰਸ ਉੱਤੇ ਫਤਹਿ (633-654) ਨੇ ਸਾਸਾਨੀ ਸਾਮਰਾਜ ਨੂੰ ਖਤਮ ਕਰ ਦਿੱਤਾ ਅਤੇ ਇਹ ਈਰਾਨ ਦੇ ਇਤਿਹਾਸ ਵਿੱਚ ਇੱਕ ਮੋੜ ਹੈ। ਈਰਾਨਦਾ ਇਸਲਾਮੀਕਰਨ ਅੱਠਵੀਂ ਤੋਂ ਦਸਵੀਂ ਸਦੀ ਦੌਰਾਨ ਹੋਇਆ, ਜਿਸ ਨਾਲ ਈਰਾਨ ਵਿੱਚ ਨਾਲ-ਨਾਲ ਇਸ ਦੀਆਂ ਕਈ ਅਧੀਨ ਰਜਵਾੜਾਸ਼ਾਹੀਆਂ ਵਿੱਚ ਵੀ ਜ਼ੋਰਾਸਟਰੀਆਵਾਦ ਦਾ ਪਤਨ ਹੋ ਗਿਆ। ਹਾਲਾਂਕਿ, ਪਿਛਲੀਆਂ ਫਾਰਸੀ ਸਭਿਅਤਾਵਾਂ ਦੀਆਂ ਪ੍ਰਾਪਤੀਆਂ ਅਜਾਈਂ ਨਹੀਂ ਗਈਆਂ ਸਨ, ਇਨ੍ਹਾਂ ਨੂੰ ਨਵੀਂ ਇਸਲਾਮੀ ਰਾਜਨੀਤੀ ਅਤੇ ਸਭਿਅਤਾ ਨੇ ਆਤਮਸਾਤ ਕਰ ਲਿਆ ਸੀ।*

ਸ਼ੁਰੂਆਤੀ ਸੱਭਿਆਚਾਰਾਂ ਅਤੇ ਸਾਮਰਾਜਾਂ ਦੇ ਲੰਬੇ ਇਤਿਹਾਸ ਦੇ ਨਾਲ, ਈਰਾਨ, ਮੱਧ ਯੁੱਗ ਦੇ ਅਖੀਰ ਅਤੇ ਆਧੁਨਿਕ ਸਮੇਂ ਦੀ ਸ਼ੁਰੂਆਤ ਦੌਰਾਨ, ਖਾਸ ਕਰਕੇ ਸਖ਼ਤ ਕਠਿਨਾਈਆਂ ਵਿੱਚ ਦੀ ਲੰਘਣਾ ਪਿਆ। ਖਾਨਾਬਦੋਸ਼ ਕਬੀਲਿਆਂ ਦੇ ਬਹੁਤ ਹਮਲੇ ਹੋਏ, ਜਿਨ੍ਹਾਂ ਦੇ ਸਰਦਾਰ ਇਸ ਦੇਸ਼ ਵਿੱਚ ਹਾਕਮ ਬਣ ਕੇ ਬਹਿ ਜਾਂਦੇ, ਇਸ ਤੇ ਨਕਾਰਾਤਮਕ ਪ੍ਰਭਾਵ ਪਾਉਂਦੇ। [6]

ਸਫਵੀ ਰਾਜਵੰਸ਼ ਨੇ 1501 ਵਿੱਚ ਇੱਕ ਆਜ਼ਾਦ ਰਾਜ ਦੇ ਤੌਰ ਤੇ ਈਰਾਨ ਨੂੰ ਇਕਮੁੱਠ ਕੀਤਾ ਜਿਸ ਨੇ ਸ਼ੀਆ ਇਸਲਾਮ ਨੂੰ ਸਾਮਰਾਜ ਦਾ ਅਧਿਕਾਰਿਕ ਧਰਮ ਬਣਾ ਦਿੱਤਾ ਸੀ,[7] ਜਿਸ ਨੇ ਇਸਲਾਮ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਮੀਲ ਪੱਥਰ ਗੱਡੇ।[8] ਇਕ ਪ੍ਰਮੁੱਖ ਸ਼ਕਤੀ ਦੇ ਤੌਰ ਤੇ ਦੁਬਾਰਾ ਕੰਮ ਕਰਦੇ ਹੋਏ, ਇਸ ਸਮੇਂ ਸਦੀਆਂ ਤੋਂ ਇਸਦੇ ਵਿਰੋਧੀ ਗੁਆਂਢੀ ਉਸਮਾਨੀਆ ਸਾਮਰਾਜ ਦੇ ਵਿਚਕਾਰ, ਇਰਾਨ ਇੱਕ ਰਾਜਸ਼ਾਹੀ ਸੀ ਜਿਸਤੇ 1501 ਤੋਂ ਲੈ ਕੇ 1979 ਦੀ ਈਰਾਨੀ ਕ੍ਰਾਂਤੀ ਤੱਕ ਜਦੋਂ 1 ਅਪ੍ਰੈਲ 1979 ਨੂੰ ਈਰਾਨ ਸਰਕਾਰੀ ਤੌਰ ਤੇ ਇੱਕ ਇਸਲਾਮੀ ਗਣਰਾਜ ਬਣਿਆ, ਕਿਸੇ ਨਾ ਕਿਸੇ ਬਾਦਸ਼ਾਹ ਦੀ ਹਕੂਮਤ ਰਹੀ। [9][10]

ਹਵਾਲੇ