ਕਲਾਸ ਪੌਂਟਸ ਆਰਨਲਡਸਨ

ਕਲਾਸ ਪੌਂਟਸ ਆਰਨਲਡਸਨ (27 ਅਕਤੂਬਰ 1844 - 20 ਫਰਵਰੀ 1916) ਨੂੰ 1908 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਕਲਾਸ ਇੱਕ ਸਵੀਡਿਸ਼ ਲੇਖਕ, ਪੱਤਰਕਾਰ, ਰਾਜਨੇਤਾ, ਅਤੇ ਵਚਨਬੱਧ ਸ਼ਾਂਤੀਵਾਦੀ ਸੀ ਜਿਸ ਨੂੰ 1908 ਵਿੱਚ ਫਰੈਡਰਿਕ ਬਾਜੇਰ ਨਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਉਹ ਸਵੀਡਿਸ਼ ਪੀਸ ਐਂਡ ਆਰਬਿਟਰੇਸ਼ਨ ਸੁਸਾਇਟੀ[1] ਦਾ ਸੰਸਥਾਪਕ ਮੈਂਬਰ ਅਤੇ 1882-1887 ਦੇ ਦੂਜੇ ਚੈਂਬਰ ਵਿੱਚ ਸੰਸਦ ਮੈਂਬਰ ਸੀ।

ਕਲਾਸ ਪੌਂਟਸ ਆਰਨਲਡਸਨ
KP Arnoldson signed.jpg
ਜਨਮ(1844-10-27)27 ਅਕਤੂਬਰ 1844
ਗੋਥੇਨਬਰਗ, ਸਵੀਡਨ
ਮੌਤ20 ਫਰਵਰੀ 1916(1916-02-20) (ਉਮਰ 71)
ਸਟੋਕਹੋਲਮ, ਸਵੀਡਨ
ਕਲਾਸ ਪੌਂਟਸ ਆਰਨਲਡਸਨ

ਮੁੱਢਲਾ ਜੀਵਨ

ਆਰਨਲਡਸਨ ਰੇਲਵੇ ਦਾ ਕਲਰਕ ਬਣ ਗਿਆ ਅਤੇ 1871 ਤੋਂ 1881 ਵਿੱਚ ਸਟੇਸ਼ਨਮਾਸਟਰ ਦੇ ਅਹੁਦੇ 'ਤੇ ਪਹੁੰਚ ਗਿਆ। ਉਸ ਨੇ ਰੇਲਵੇ ਨੂੰ ਛੱਡ ਦਿੱਤਾ ਅਤੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ। 1881 ਵਿੱਚ, ਉਹ ਰਿਕਸਡੈਗ, ਸਵੀਡਨ ਦੀ ਸੰਸਦ, ਲਈ ਚੁਣਿਆ ਗਿਆ।

ਕਾਰਜ

ਉਸ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ, ਨਾਰਵੇ ਅਤੇ ਸਵੀਡਨ ਦੋਵਾਂ ਦੇਸ਼ਾਂ ਦੀ ਜਨਤਕ ਰਾਏ ਨੂੰ ਰੂਪ ਦੇਣ ਲਈ ਕੀਤੀ। ਉਸ ਨੇ ਪੱਤਰਕਾਰੀ 'ਚ ਵੀ ਆਪਣਾ ਨਾਂ ਬਣਾਇਆ।

ਹਵਾਲੇ

ਬਾਹਰਲੇ ਲਿੰਕ