ਕੁਵੈਤ ਸ਼ਹਿਰ

ਕੁਵੈਤ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ

ਕੁਵੈਤ ਸ਼ਹਿਰ (ਅਰਬੀ: مدينة الكويت, ਲਿਪਾਂਤਰਨ: ਮਦੀਨਤ ਅਲ-ਕੁਵੈਤ) ਕੁਵੈਤ ਦੀ ਰਾਜਧਾਨੀ ਹੈ। ਇਸ ਦੀ ਮਹਾਂਨਗਰੀ ਅਬਾਦੀ 23.8 ਲੱਖ ਹੈ। ਇਹ ਦੇਸ਼ ਦੇ ਮੱਧ-ਪੱਛਮੀ ਹਿੱਸੇ ਵਿੱਚ ਫ਼ਾਰਸੀ ਖਾੜੀ ਦੇ ਤਟ ਉੱਤੇ ਸਥਿਤ ਹੈ। ਇੱਥੇ ਕੁਵੈਤ ਦੀ ਸੰਸਦ ਮਜਲਿਸ ਅਲ-ਉੱਮਾ, ਬਹੁਤੇ ਸਰਕਾਰੀ ਦਫ਼ਤਰ, ਕੁਵੈਤੀ ਨਿਗਮਾਂ ਅਤੇ ਬੈਂਕਾਂ ਦੇ ਸਦਰ ਮੁਕਾਮ ਆਦਿ ਹਨ। ਇਸਨੂੰ ਅਮੀਰਾਤ ਦਾ ਰਾਜਨੀਤਕ, ਸੱਭਿਆਚਾਰਕ ਅਤੇ ਆਰਥਕ ਕੇਂਦਰ ਮੰਨਿਆ ਜਾਂਦਾ ਹੈ। ਵੈਸੇ ਇਸਨੂੰ ਗਾਮਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਕੁਵੈਤ ਸ਼ਹਿਰ
ਸਮਾਂ ਖੇਤਰਯੂਟੀਸੀ+3

ਇਸ ਸ਼ਹਿਰ ਦੀਆਂ ਵਪਾਰਕ ਅਤੇ ਢੋਆ-ਢੁਆਈ ਸੰਬੰਧੀ ਜ਼ਰੂਰਤਾਂ ਕੁਵੈਤ ਅੰਤਰਰਾਸ਼ਟਰੀ ਹਵਾਈ-ਅੱਡਾ, ਮੀਨਾ ਅਲ-ਸ਼ੂਵੇਕ (ਸ਼ੂਵੇਕ ਬੰਦਰਗਾਹ) ਅਤੇ ਮੀਨਾ ਅਲ-ਅਹਿਮਦੀ (ਅਹਿਮਦੀ ਬੰਦਰਗਾਹ ਜੋ 50 ਕਿ.ਮੀ. ਦੱਖਣ ਵੱਲ ਹੈ) ਪੂਰੀਆਂ ਕਰਦੇ ਹਨ।

ਹਵਾਲੇ