ਕੂੰਜ

ਕੂੰਜ (Demoiselle Crane ਜਾਂ Anthropoides virgo) ਕਾਲੇ ਸਾਗਰ ਤੋਂ ਮੰਗੋਲੀਆ ਅਤੇ ਉੱਤਰ-ਪੂਰਬੀ ਚੀਨ ਤੱਕ ਕੇਂਦਰੀ ਯੂਰੇਸ਼ੀਆ ਵਿੱਚ ਮਿਲਣ ਵਾਲੀ ਸਾਰਸ ਪੰਛੀਆਂ ਦੀ ਇੱਕ ਪ੍ਰਜਾਤੀ ਹੈ। ਥੋੜੀ ਆਬਾਦੀ ਤੁਰਕੀ ਵਿੱਚ ਵੀ ਮਿਲਦੀ ਹੈ। ਇਹ ਪਰਵਾਸੀ ਪੰਛੀ ਹਨ। ਯੂਰੇਸ਼ੀਆ ਵਿੱਚ ਮਿਲਣ ਵਾਲੀਂ ਕੂੰਜਾਂ ਸਿਆਲ ਕੱਟਣ ਲਈ ਅਫ਼ਰੀਕਾ ਜਾਂਦੀਆਂ ਹਨ ਅਤੇ ਏਸ਼ੀਆ, ਮੰਗੋਲੀਆ ਅਤੇ ਚੀਨ ਵਿੱਚ ਮਿਲਣ ਵਾਲੀਆਂ ਹਿੰਦ ਉਪ-ਮਹਾਦੀਪ ਵਿੱਚ ਸਿਆਲ ਕਟਦੀਆਂ ਹਨ। ਉੱਤਰੀ ਭਾਰਤ ਅਤੇ ਪਾਕਿਸਤਾਨ ਦੇ (ਖਾਸਕਰ ਪੰਜਾਬੀ) ਸੱਭਿਆਚਾਰ ਵਿੱਚ ਕੂੰਜ (ਸੰਸਕ੍ਰਿਤ: क्रौंच ਤੋਂ) ਵਜੋਂ ਮਸ਼ਹੂਰ ਇਹ ਪਰਿੰਦਾ ਬੇਹੱਦ ਅਹਿਮੀਅਤ ਦਾ ਧਾਰਨੀ ਹੈ।[1]

ਕੂੰਜ
Conservation status
ਖਤਰੇ ਤੋਂ ਬਾਹਰ
Scientific classification
Kingdom:
ਐਨੀਮੇਲੀਆ
Phylum:
ਕੋਰਡਾਟਾ
Class:
ਏਵਜ
Order:
ਗਰੂਈਫੋਰਮਜ
Family:
ਗਰੂਇਡੀ
Genus:
ਐਂਥਰੋਪੋਇਡਸ
Binomial name
ਗਰੁਸ ਵਿਰਗੋ
ਇੱਕ ਕੂੰਜ ਆਪਣੇ ਬੱਚੇ ਨਾਲ
Grus virgo

ਹਵਾਲੇ