ਕੈਮਰਾ

'ਕੈਮਰਾ' ਬੇਹੱਦ ਅਹਿਮੀਅਤ ਰੱਖਦਾ ਹੈ। ਕੈਮਰਾ ਕਈ ਪੜਾਵਾਂ ਵਿੱਚੋਂ ਲੰਘ ਕੇ ਆਇਆ ਹੈ। ਮੁੱਢਲੇ ਸਮੇਂ ਵਿੱਚ ਇਸ ਰਾਹੀਂ ਫੋਟੋਆਂ ਪ੍ਰਾਪਤ ਕਰਨਾ ਕਾਫ਼ੀ ਲੰਬੀ ਪ੍ਰਕਿਰਿਆ ਹੁੰਦੀ ਸੀ। ਪਰ ਜਿਵੇਂ-ਜਿਵੇਂ ਇਸ ਵਿੱਚ ਸੁਧਾਰ ਆਉਂਦਾ ਗਿਆ ਇਸ ਦੀ ਫੋਟੋਆਂ ਖਿੱਚਣ ਦੀ ਰਫਤਾਰ ਵਧਦੀ ਗਈ, ਨਾਲ ਹੀ ਫੋਟੋਆਂ ਦਾ ਪੱਧਰ ਵੀ ਸੁਧਰਦਾ ਗਿਆ। ਬਿਜਲੀ, ਡਿਜੀਟਲ ਕੈਮਰੇ ਤਾਂ ਕਮਾਲ ਦੀ ਕਾਰਜ ਸਮਰੱਥਾ ਰੱਖਦੇ ਹਨ। ਇਨ੍ਹਾਂ ਰਾਹੀਂ ਖਿੱਚੇ ਗਏ ਦਿ੍ਸ਼ ਹੁਬਹੂ ਦਿਖਾਈ ਦਿੰਦੇ ਹਨ।

ਕੈਮਰਾ ਆਬਸਕਿਓਰਾ

ਪੁਰਾਤਨ ਸਮਾਂ

ਮੁੱਢਲੇ ਸਮੇਂ ਵਿੱਚ ਇਸ ਰਾਹੀਂ ਫੋਟੋਆਂ ਪ੍ਰਾਪਤ ਕਰਨਾ ਕਾਫ਼ੀ ਲੰਬੀ ਪ੍ਰਕਿਰਿਆ ਹੁੰਦੀ ਸੀ। ਪਰ ਜਿਵੇਂ-ਜਿਵੇਂ ਇਸ ਵਿੱਚ ਸੁਧਾਰ ਆਉਂਦਾ ਗਿਆ ਇਸ ਦੀ ਫੋਟੋਆਂ ਖਿੱਚਣ ਦੀ ਰਫ਼ਤਾਰ ਵਧਦੀ ਗਈ ਨਾਲ ਹੀ ਫੋਟੋਆਂ ਦੀ ਪੱਧਰ ਵੀ ਸੁਧਰਦੀ ਗਈ। ਬਿਜਲੀ, ਡਿਜੀਟਲ ਕੈਮਰੇ ਤਾਂ ਕਮਾਲ ਦੀ ਕਾਰਜ ਸਮਰਥਾ ਰੱਖਦੇ ਹਨ। ਇਨ੍ਹਾਂ ਰਾਹੀਂ ਖਿੱਚੇ ਗਏ ਦਿ੍ਸ਼ ਹੁਬਹੂ ਦਿਖਾਈ ਦਿੰਦੇ ਹਨ।

ਇਤਿਹਾਸ

  • ਸਭ ਤੋਂ ਪਹਿਲਾਂ ਪੰਜਵੀ ਸਦੀ ਬੀਸੀ ਵਿੱਚ ਕੈਮਰਾ ਆਬਸਕਿਓਰਾ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਦੀ ਖੋਜ ਇਰਾਕੀ ਵਿਗਿਆਨਕ ਇਬਨ-ਅਲ-ਹਜ਼ੈਨ ਨੇ (1015-21) ਨੇ ਕੀਤੀ।
  • ਚੀਨੀ ਦਾਰਸ਼ਨਿਕ ਮੋ ਟੀ ਨੇ (1015-21) ਨੇ ਕੀਤੀ| ਉਸ ਨੇ ਸੂਰਜ ਗ੍ਰਹਿ ਦੇਖਿਆ। ਕੈਮਰਾ ਆਬਸਕਿਓਰਾ ਦਾ ਨਾਮ ਅਸਮਾਨ ਵਿਗਿਆਨੀ ਅਤੇ ਹਿਸਾਬ ਵਿਗਿਆਨੀ ਜੋਹਨਸ ਕੈਪਲਰ[1] ਨੇ 1604 ਵਿੱਚ ਇਸ ਕੈਮਰੇ ਵਿੱਚ ਲੈੱਜ਼ ਲਗਾਇਆ।
  • ਅੰਗਰੇਜ਼ ਵਿਗਿਆਨਕ ਰਾਬਰਟ ਬਾਇਲ[2] ਅਤੇ ਉਨ੍ਹਾਂ ਦੇ ਸਹਾਇਕ ਰਾਬਰਟ ਹੁੱਕ ਨੇ ਸੰਨ 1660 ਦੇ ਦਹਾਕੇ ਵਿੱਚ ਇੱਕ ਪੋਰਟੇਬਲ ਕੈਮਰਾ ਵਿਕਸਤ ਕੀਤਾ|
  • ਸੰਨ 1675 ਵਿੱਚ ਜੋਹਨ ਜਾਨ ਨੇ ਵੀ ਇੱਕ ਅਜਿਹਾ ਹੀ ਕੈਮਰਾ ਵਿਕਸਤ ਕੀਤਾ ਜੋ ਤਸਵੀਰਾਂ ਖਿੱਚਣ ਲਈ ਵਿਹਾਰਕ ਸੀ| ਇਸ ਤੋਂ ਬਾਅਦ ਲਗਾਤਾਰ ਇਸ ਵਿੱਚ ਕਈ ਤਰ੍ਹਾਂ ਦੇ ਸੁਧਾਰ ਕਰ ਕੇ ਇਸ ਨੂੰ ਏਨਾ ਸੁਲੱਭ ਬਣਾ ਦਿੱਤਾ ਗਿਆ ਹੈ ਕਿ ਇਸ ਦੀ ਵਰਤੋਂ ਹਰ ਕੋਈ ਕਰ ਸਕਦਾ ਹੈ।
  • ਪਹਿਲਾ ਸਥਿਰ ਫੋਟੋਗਰਾਫ 1826 ਵਿੱਚ ਜੋਸਫ ਨਾਈਸਫੋਰ ਨੇ ਲਕੜੀ ਦੇ ਬੋਕਸ ਕੈਮਰੇ ਨਾਲ ਪੈਰਿਸ ਵਿੱਚ ਲਈ।
  • ਇਸ ਤੋਂ ਬਾਅਦ ਲਗਾਤਾਰ ਇਸ ਵਿੱਚ ਕਈ ਤਰ੍ਹਾਂ ਦੇ ਸੁਧਾਰ ਕਰ ਕੇ ਇਸ ਨੂੰ ਏਨਾ ਸੁਲੱਭ ਬਣਾ ਦਿੱਤਾ ਗਿਆ ਹੈ ਕਿ ਇਸ ਦੀ ਵਰਤੋਂ ਹਰ ਕੋਈ ਕਰ ਸਕਦਾ ਹੈ। ਇਸ ਦਾ ਚਲਨ ਏਨਾ ਵਧ ਗਿਆ ਹੈ ਕਿ ਹਰ ਮੋਬਾਈਲ ਫੋਨ ਵਿੱਚ ਇਸ ਨੂੰ ਫਿਕਸ ਕੀਤਾ ਹੁੰਦਾ ਹੈ। ਉਪਗ੍ਰਹਿਆਂ ਵਿੱਚ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਤਜਰਬੇ ਕਰਨ ਲਈ ਹੁੰਦੀ ਹੈ। ਵੱਡੇ-ਵੱਡੇ ਵਪਾਰਕ ਅਦਾਰਿਆਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ ਉੱਤੇ ਕੰਮਕਾਰ ਦੇ ਸੁਚਾਰੂ ਰੂਪ ਵਿੱਚ ਚਲਣ ਜਾਂ ਵਾਪਰਨ ਵਾਲੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਲਈ ਵੀ ਕੈਮਰੇ ਦਾ ਅਹਿਮ ਰੋਲ ਹੈ।

ਫਾਇਦੇ

  • ਇਸ ਦਾ ਚਲਨ ਏਨਾ ਵਧ ਗਿਆ ਹੈ ਕਿ ਹਰ ਮੋਬਾਈਲ ਫੋਨ ਵਿੱਚ ਇਸ ਨੂੰ ਫਿਕਸ ਕੀਤਾ ਹੁੰਦਾ ਹੈ।
  • ਉਪਗ੍ਰਹਿਆਂ ਵਿੱਚ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਤਜਰਬੇ ਕਰਨ ਲਈ ਹੁੰਦੀ ਹੈ।
  • ਵੱਡੇ-ਵੱਡੇ ਵਪਾਰਕ ਅਦਾਰਿਆਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ ਉੱਤੇ ਕੰਮਕਾਰ ਦੇ ਸੁਚਾਰੂ ਰੂਪ ਵਿੱਚ ਚਲਣ ਜਾਂ ਵਾਪਰਨ ਵਾਲੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਲਈ ਵੀ ਕੈਮਰੇ ਦਾ ਅਹਿਮ ਰੋਲ ਹੈ।

ਕਿਸਮਾਂ

  • ਪਲੇਟ ਕੈਮਰਾ
  • ਲਾਰਜ਼ ਫਰਮਿਟ ਕੈਮਰਾ
  • ਮੀਡੀਅਮ ਫਰਮਿਟ ਕੈਮਰਾ
  • ਫੋਲਡਿੰਗ ਕੈਮਰਾ
  • ਬੋਕਸ ਕੈਮਰਾ
  • ਰਿੰਗ ਫਿੰਗਰ ਕੈਮਰਾ
  • ਇੱਕ ਲੈਨਜ਼ ਵਾਲਾ ਕੈਮਰਾ
  • ਦੋ ਲੈਨਜ਼ ਵਾਲਾ ਕੈਮਰਾ
  • ਛੋਟਾ ਲਘੁ ਚਿੱਤਰ ਕੈਮਰਾ
  • ਤਤਕਾਲੀ ਚਿੱਤਰ ਕੈਮਰਾ
  • ਫਿਲਮੀ ਕੈਮਰਾ

ਹਵਾਲੇ