ਕ੍ਰਿਸ਼ਨਾ ਯਾਦਵ

ਭਾਰਤੀ ਉੱਦਮੀ

ਕ੍ਰਿਸ਼ਨਾ ਯਾਦਵ ਇਕ ਭਾਰਤੀ ਉਦਮੀ ਹੈ।[1] ਉਹ ਆਪਣੇ ਸਫ਼ਲ ਅਚਾਰ ਕਾਰੋਬਾਰੀ ਉੱਦਮ ਲਈ ਜਾਣੀ ਜਾਂਦੀ ਹੈ, ਜਿਸਦੀ ਸ਼ੁਰੂਆਤ ਉਸਨੇ ਦਿੱਲੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਕੀਤੀ। [2] ਕਈ ਸਾਲਾਂ ਤੋਂ ਉਸਨੇ ਸੜਕ ਦੇ ਕਿਨਾਰੇ ਅਚਾਰ ਵੇਚਿਆ ਅਤੇ ਹੌਲੀ ਹੌਲੀ ਉਸ ਦੇ ਉੱਦਮ ਨੂੰ ਚਾਲੀ ਲੱਖ ਦੀ ਕਮਾਈ ਨਾਲ ਚਾਰ ਵੱਖ ਵੱਖ ਸੰਸਥਾਵਾਂ ਵਿੱਚ ਬਦਲ ਦਿੱਤਾ। ਉਸਨੂੰ ਸਾਲ 2016 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।

ਕ੍ਰਿਸ਼ਨਾ ਯਾਦਵ
ਰਾਸ਼ਟਰੀਅਤਾਭਾਰਤ
ਪੇਸ਼ਾਆਚਾਰ ਬਣਾਉਣ ਲਈ
ਲਈ ਪ੍ਰਸਿੱਧਨਾਰੀ ਸ਼ਕਤੀ ਪੁਰਸਕਾਰ
ਜੀਵਨ ਸਾਥੀਜੀ.ਐਸ. ਯਾਦਵ
ਬੱਚੇਤਿੰਨ

ਜ਼ਿੰਦਗੀ

ਯਾਦਵ ਸਕੂਲ ਨਹੀਂ ਗਈ ਅਤੇ ਉਸ ਕੋਲ ਰਸਮੀ ਸਿੱਖਿਆ ਦੀ ਘਾਟ ਸੀ।[3] ਉਹ ਖੇਤੀ ਕਰਦੀ ਸੀ, ਪਰ ਜਦੋਂ ਉਸਦੇ ਪਤੀ ਦਾ ਕਾਰੋਬਾਰ ਅਸਫ਼ਲ ਹੋਇਆ, ਤਾਂ ਉਨ੍ਹਾਂ ਨੂੰ ਆਪਣਾ ਘਰ ਬੁਲੰਦਸ਼ਹਿਰ ਵਿੱਚ ਵੇਚਣਾ ਪਿਆ। ਉਸਨੇ ਫੈਸਲਾ ਕੀਤਾ ਕਿ ਉਹ ਦਿੱਲੀ ਚਲੇ ਜਾਣ ਅਤੇ ਉਸ ਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ ਤਾਂ ਜੋ ਉਸਦਾ ਪਤੀ ਅੱਗੇ ਯਾਤਰਾ ਕਰ ਸਕੇ ਅਤੇ ਕੰਮ ਲੱਭ ਸਕੇ। ਤਿੰਨ ਮਹੀਨੇ ਬਿਤਾਉਣ ਤੋਂ ਬਾਅਦ, ਉਸਦੇ ਪਤੀ ਨੂੰ ਕੰਮ ਨਹੀਂ ਮਿਲਿਆ। ਅਜਿਹੀ ਸਥਿਤੀ ਵਿੱਚ, ਯਾਦਵ ਨੇ ਆਪਣੇ ਪਤੀ ਕੋਲ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਅਤੇ ਉਹ ਆਪਣੇ ਤਿੰਨ ਬੱਚਿਆਂ ਨਾਲ ਚਲੀ ਗਈ। ਦਿੱਲੀ ਵਿਖੇ ਸੈਟਲ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਝ ਸਬਜ਼ੀਆਂ ਦੀ ਖੇਤੀ ਕੀਤੀ, ਪਰ ਇਸਨੂੰ ਵੇਚਣਾ ਮੁਸ਼ਕਲ ਹੋਇਆ। ਫਿਰ ਉਸਨੇ ਅਚਾਰ ਅਤੇ ਇਸਦੇ ਕਾਰੋਬਾਰ ਦੀ ਸੰਭਾਵਨਾ ਬਾਰੇ ਸੁਣਿਆ ਪਰ ਉਸਨੂੰ ਪਤਾ ਸੀ ਕਿ ਉਸਨੂੰ ਅਚਾਰ ਦਾ ਕਾਰੋਬਾਰ ਕਰਨ ਲਈ ਸਿਖਲਾਈ ਦੀ ਜ਼ਰੂਰਤ ਹੋਏਗੀ।[4] ਉਸਨੇ ਉਜਵਾ ਪਿੰਡ, ਦਿੱਲੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕੀਤੀ।

2002 ਵਿਚ ਯਾਦਵ ਨੇ ਅਚਾਰ ਬਣਾਉਣਾ ਸ਼ੁਰੂ ਕੀਤਾ।[5] ਸ਼ੁਰੂਆਤੀ ਤੌਰ 'ਤੇ ਇਕ ਜਾਣਿਆ ਬ੍ਰਾਂਡ ਨਾ ਹੋਣ ਕਾਰਨ, ਉਹ ਇਸ ਨੂੰ ਕਰਿਆਨੇ ਦੀਆਂ ਦੁਕਾਨਾਂ 'ਤੇ ਵੇਚਣ ਦਾ ਪ੍ਰਬੰਧ ਨਹੀਂ ਕਰ ਸਕੀ, ਇਸ ਲਈ ਉਸ ਦਾ ਪਤੀ ਉਸ ਨੂੰ ਸੜਕ ਕਿਨਾਰੇ ਵੇਚਦਾ ਸੀ, ਜਦੋਂ ਕਿ ਉਹ ਆਪਣੇ ਬੱਚਿਆਂ ਨਾਲ ਆਚਾਰ ਬਣਾਉਂਦੀ ਸੀ।[6] 2013 ਤਕ ਉਹ 150 ਤੋਂ ਵੱਧ ਕਿਸਮਾਂ ਦੇ ਅਚਾਰ ਵੇਚ ਰਹੀ ਸੀ ਅਤੇ 2016 ਵਿਚ ਉਸ ਦੁਆਰਾ 200 ਟਨ ਭੋਜਣ ਉਤਪਾਦ ਵੇਚਣ ਦੀ ਖ਼ਬਰ ਮਿਲੀ ਸੀ। ਉਸ ਦੇ ਯਤਨਾਂ ਨਾਲ ਪੇਂਡੂ ਖੇਤਰਾਂ ਵਿੱਚ ਨੌਕਰੀਆਂ ਪੈਦਾ ਹੋਈਆਂ ਹਨ।[7] ਉਸਨੇ ਅਤੇ ਉਸਦੇ ਪਤੀ ਜੀ.ਐਸ. ਯਾਦਵ ਨੇ ਨਜਫਗੜ ਵਿੱਚ ਇੱਕ ਦੁਕਾਨ ਖੋਲ੍ਹੀ ਹੈ।[8] ਕਥਿਤ ਤੌਰ 'ਤੇ ਉਸ ਦੇ ਚਾਰ ਵੱਖ-ਵੱਖ ਕਾਰੋਬਾਰੀ ਉੱਦਮ ਬਣੇ ਅਤੇ ਉਸ ਦਾ ਸਾਲਾਨਾ ਕਾਰੋਬਾਰ 40 ਮਿਲੀਅਨ ਤੱਕ ਫੈਲਿਆ।

ਸਾਲ 2016 ਵਿੱਚ ਯਾਦਵ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ।[9] ਇਹ ਪੁਰਸਕਾਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਸੌਂਪਿਆ ਗਿਆ ਸੀ। ਹੋਰ ਚੌਦਾਂ ਔਰਤਾਂ ਅਤੇ ਸੱਤ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਉਸੇ ਦਿਨ ਸਨਮਾਨਿਤ ਕੀਤਾ ਗਿਆ ਸੀ।[10]

ਹਵਾਲੇ