ਖਾਜਾਗੁਡਾ ਝੀਲ

ਖਜਾਗੁਡਾ ਝੀਲ, ਜਿਸ ਨੂੰ ਭਾਗੀਰਥੰਮਾ ਚੇਰੂਵੂ ਵੀ ਕਿਹਾ ਜਾਂਦਾ ਹੈ [1] ਭਾਰਤ ਦੇ ਤੇਲੰਗਾਨਾ ਰਾਜ ਵਿੱਚ ਰੰਗਾ ਰੈੱਡੀ ਜ਼ਿਲ੍ਹੇ ਵਿੱਚ ਇੱਕ ਝੀਲ ਹੈ ਅਤੇ ਹੈਦਰਾਬਾਦ ਸ਼ਹਿਰ ਦੇ ਪੱਛਮੀ ਕਿਨਾਰੇ ਉੱਤੇ, ਮਨੀਕੌਂਡਾ ਦੇ ਉਪਨਗਰ ਵਿੱਚ, ਮਕਥਾਕੌਸਰਾਲੀ, ਖਾਜਾਗੁਡਾ ਖੇਤਰ ਦੇ ਮੱਧ ਵਿੱਚ ਹੈ। ਇਹ SAS iTower ਦੇ ਨੇੜੇ ਹੈ, ਇੱਕ ਬਹੁਤ ਉੱਚੀ-ਉੱਚੀ ਵਪਾਰਕ ਕੰਪਲੈਕਸ, ਜੋ ਖਾਜਾਗੁਡਾ - ਨਾਨਕਰਾਮਗੁਡਾ ਰੋਡ ਤੇ ਹੈ। ਇਹ ਝੀਲ ਉਥੇ ਦੇ ਲੋਕਾਂ ਲਈ ਇੱਕ ਮੁੱਖ ਆਕਰਸ਼ਣ ਹੈ ਅਤੇ ਇਸ ਥਾਂ ਦਾ ਇਤਿਹਾਸ ਬਹੁਤ ਰੋਚਕ ਹੈ।

ਖਾਜਾਗੁਡਾ ਝੀਲ
ਭਾਗੀਰਾਧੰਮਾ ਤਲਾਅ
ਨਾਨਕਰੰਗੁਡਾ ਝੀਲ
ਖਾਜਾਗੁਡਾ ਝੀਲ is located in ਤੇਲੰਗਾਣਾ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ is located in ਭਾਰਤ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ
ਸਥਿਤੀਮਕਤਕਉਸਰਾਲੀ, ਹੈਦਰਾਬਾਦ
ਗੁਣਕ17°24′53″N 78°21′27″E / 17.4148017°N 78.3573688°E / 17.4148017; 78.3573688
Typeਕੁਦਰਤੀ ਝੀਲ

ਇਤਿਹਾਸ

ਖਾਜਾਗੁਡਾ ਝੀਲ 1897 ਵਿੱਚ 6ਵੇਂ ਨਿਜ਼ਾਮ ਨਵਾਬ ਮਹਿਬੂਬ ਅਲੀ ਖਾਨ ਦੇ ਸ਼ਾਸਨਕਾਲ ਦੇ ਵੇਲੇ ਬਣਾਈ ਗਈ ਸੀ। ਇਹ ਝੀਲ 618 ਏਕੜ ਵਿੱਚ ਫੈਲੀ ਹੋਈ ਸੀ। ਇਹ ਝੀਲ ਕਾਮਰੇਡੀ, ਸਰਮਪੱਲੀ ਅਤੇ ਨਰਸਮਪੱਲੀ ਖੇਤਰਾਂ ਵਿੱਚ 900 ਏਕੜ ਦੇ ਖੇਤਰ ਨੂੰ ਪਾਣੀ ਸਪਲਾਈ ਕਰਿਆ ਕਰਦੀ ਸੀ।

ਸੈਰ ਸਪਾਟਾ

ਖਾਜਾਗੁਡਾ ਪਹਾੜੀਆਂ (ਫਖਰੂਦੀਨ ਗੁੱਟਾ)

ਝੀਲ ਦੇ ਦੱਖਣ ਵੱਲ ਪੈਂਦੀਆਂ ਖਾਜਾਗੁਡਾ ਦੀਆਂ ਪਹਾੜੀਆਂ ਹਨ। ਇਸ ਖੇਤਰ ਨੂੰ ਫਖਰੂਦੀਨ ਗੁੱਟਾ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ, ਇਹ ਥਾਂ ਕਈ ਗਤੀਵਿਧੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ, ਜਿਵੇਂ ਕਿ ਹਾਈਕਿੰਗ ਅਤੇ ਬੋਲਡਰਿੰਗ। [2] [3] ਫਖਰੂਦੀਨ ਗੁੱਟਾ ਗ੍ਰੇਨਾਈਟ ਚੱਟਾਨ ਦੀਆਂ ਬਣਤਰਾਂ (ਖਾਜਾਗੁਡਾ ਪਹਾੜੀਆਂ ਵਜੋਂ ਮਸ਼ਹੂਰ) 2.5 ਬਿਲੀਅਨ ਸਾਲ ਪੁਰਾਣੀਆਂ ਹਨ। [4] [5] [6] [7] ਖਾਜਾਗੁਡਾ ਰੌਕ ਫਾਰਮੇਸ਼ਨ, ਜੋ ਕਿ ਪੂਰਵ-ਇਤਿਹਾਸਕ ਵਿਰਾਸਤੀ ਸਥਾਨ ਹੈ, 180 ਏਕੜ ਦੇ ਵਿੱਚ ਫੈਲਿਆ ਹੋਇਆ ਹੈ [8] [9] [10] ਸੰਤ ਹਜ਼ਰਤ ਬਾਬਾ ਫਖਰੂਦੀਨ ਔਲੀਆ ਦੀ ਕਬਰ - ਅਲਾਉ-ਉਦ-ਦੀਨ ਬਾਹਮਣ ਸ਼ਾਹ ( ਬਾਹਮਣੀ ਰਾਜ ਦੇ ਬਾਨੀ) ਦੇ ਅਧਿਆਤਮਿਕ ਸਲਾਹਕਾਰ, ਜਿਸ ਨੂੰ 1353 ਈਸਵੀ ਵਿੱਚ ਇੱਥੇ ਦਫ਼ਨਾਇਆ ਗਿਆ ਸੀ। ਇੱਕ 800 ਸਾਲ ਤੋਂ ਵੱਧ ਪੁਰਾਣਾ ਅੰਨਾਥਾ ਪਦਮਨਾਭ ਸਵਾਮੀ ਮੰਦਿਰ ਅਤੇ ਇੱਕ ਗੁਫਾ ਜਿੱਥੇ ਸਤਿਕਾਰਯੋਗ ਸੰਤ, ਮੇਹਰ ਬਾਬਾ ਨੇ ਸਿਮਰਨ ਕੀਤਾ ਸੀ, ਖਾਜਾਗੁਡਾ ਦੀਆਂ ਇਨ੍ਹਾਂ ਪਹਾੜੀਆਂ (ਫਖਰੂਦੀਨ ਗੁੱਟਾ) ਉੱਤੇ ਸਥਿਤ ਹਨ। [11] [12] [13]

ਰਾਕਸ ਫਖਰੂਦੀਨ ਗੁੱਟਾ ਹੈਦਰਾਬਾਦ

ਇਹ ਵੀ ਵੇਖੋ

  • ਮਨੀਕੌਂਡਾ
  • ਸੋਸਾਇਟੀ ਟੂ ਸੇਵ ਰੌਕਸ
  • ਮਾਨਿਕੋਂਡਾ ਚੇਰੂਵੂ (ਯੇਲਮਾ ਚੇਰੂਵੂ)

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ