ਝੀਲ

ਝੀਲ ਖੜੇ ਪਾਣੀ ਦਾ ਉਹ ਵੱਡਾ ਸਾਰਾ ਭੰਡਾਰ ਹੁੰਦਾ ਹੈ ਜੋ ਚਾਰਾਂ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ। ਝੀਲ ਦੀ ਦੂਜੀ ਵਿਸ਼ੇਸ਼ਤਾ ਉਸ ਦਾ ਵਗਦੇ ਨਾ ਹੋਣਾ ਹੈ। ਆਮ ਤੌਰ 'ਤੇ ਝੀਲਾਂ ਧਰਤੀ ਦੇ ਉਹ ਵੱਡੇ ਖੱਡੇ ਹਨ ਜਿਹਨਾਂ ਵਿੱਚ ਪਾਣੀ ਭਰਿਆ ਹੁੰਦਾ ਹੈ। ਝੀਲਾਂ ਦਾ ਪਾਣੀ ਅਕਸਰ ਸਥਿਰ ਹੁੰਦਾ ਹੈ। ਝੀਲਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਖਾਰਾਪਣ ਹੁੰਦਾ ਹੈ ਲੇਕਿਨ ਅਨੇਕ ਝੀਲਾਂ ਮਿੱਠੇ ਪਾਣੀ ਦੀਆਂ ਵੀ ਹੁੰਦੀਆਂ ਹਨ। ਝੀਲਾਂ ਭੂਪਟਲ ਦੇ ਕਿਸੇ ਵੀ ਭਾਗ ਉੱਤੇ ਹੋ ਸਕਦੀਆਂ ਹਨ। ਇਹ ਉੱਚ ਪਰਬਤਾਂ ਉੱਤੇ ਮਿਲਦੀਆਂ ਹਨ, ਪਠਾਰਾਂ ਅਤੇ ਮੈਦਾਨਾਂ ਉੱਤੇ ਵੀ ਮਿਲਦੀਆਂ ਹਨ ਅਤੇ ਕੀ ਥਾਵਾਂ ਉੱਤੇ ਸਾਗਰ ਤਲ ਤੋਂ ਹੇਠਾਂ ਵੀ ਮਿਲਦੀਆਂ ਹਨ। ਝੀਲਾਂ ਸਾਗਰ ਦਾ ਹਿੱਸਾ ਨਹੀਂ ਹੁੰਦੀਆਂ ਅਤੇ ਲੈਗੂਨਾਂ ਤੋਂ ਅੱਡਰੀਆਂ ਹੁੰਦੀਆਂ ਹਨ। ਇਹ ਤਲਾਬਾਂ ਨਾਲੋਂ ਵੱਡੀਆਂ ਅਤੇ ਡੂੰਘੀਆਂ ਹੁੰਦੀਆਂ ਹਨ।[1][2]

ਝੀਲਾਂ ਬਣਦੀਆਂ ਹਨ, ਵਿਕਸਿਤ ਹੁੰਦੀਆਂ ਹਨ, ਹੌਲੀ-ਹੌਲੀ ਤਲਛਟ ਨਾਲ ਭਰਕੇ ਦਲਦਲ ਵਿੱਚ ਬਦਲ ਜਾਂਦੀਆਂ ਹਨ ਅਤੇ ਉੱਨਤੀ ਹੋਣ ਤੇ ਸਮੀਪੀ ਥਾਂ ਦੇ ਬਰਾਬਰ ਹੋ ਜਾਂਦੀਆਂ ਹਨ। ਅਜਿਹਾ ਸੰਦੇਹ ਹੈ ਕਿ ਸੰਯੁਕਤ ਰਾਜ ਅਮਰੀਕਾ ਦੀਆਂ ਅਕਸਰ ਝੀਲਾਂ 45,000 ਸਾਲਾਂ ਵਿੱਚ ਖ਼ਤਮ ਹੋ ਜਾਣਗੀਆਂ। ਧਰਤੀ - ਤਲ ਉੱਤੇ ਬਹੁਤੀਆਂ ਝੀਲਾਂ ਉੱਤਰੀ ਗੋਲਾਰਧ ਵਿੱਚ ਸਥਿਤ ਹਨ। ਫਿਨਲੈਂਡ ਵਿੱਚ ਤਾਂ ਇੰਨੀਆਂ ਜਿਆਦਾ ਝੀਲਾਂ ਹਨ ਕਿ ਇਸਨੂੰ ਝੀਲਾਂ ਦਾ ਦੇਸ਼ ਹੀ ਕਿਹਾ ਜਾਂਦਾ ਹੈ। ਇੱਥੇ 1,87,888 ਝੀਲਾਂ ਹਨ ਜਿਸ ਵਿਚੋਂ 60,000 ਝੀਲਾਂ ਬੇਹੱਦ ਵੱਡੀਆਂ ਹਨ। ਧਰਤੀ ਉੱਤੇ ਅਨੇਕ ਝੀਲਾਂ ਬਣਾਉਟੀ ਹਨ ਜਿਹਨਾਂ ਨੂੰ ਮਨੁੱਖ ਨੇ ਬਿਜਲਈ ਉਤਪਾਦਨ ਦੇ ਲਈ, ਖੇਤੀਬਾੜੀ - ਕੰਮਾਂ ਲਈ ਜਾਂ ਆਪਣੇ ਮਨੋਰੰਜਨ ਲਈ ਬਣਾਇਆ ਹੈ।

ਹਵਾਲੇ