ਗ਼ੁਲਾਤ

ਗ਼ੁਲਾਤ (Arabic: غلاة; ਸ਼ਬਦੀ ਅਰਥ "ਅੱਤਵਾਦੀ",[1] the adjectival form of ghuluww) ਇਸਲਾਮ ਦੀ ਸ਼ੀਆ ਸ਼ਾਖਾ ਵਿੱਚ ਉਹਨਾਂ ਘੱਟਗਿਣਤੀ ਮੁਸਲਮਾਨ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਇਸਲਾਮ ਦੀਆਂ ਕੁੱਝ ਇਤਿਹਾਸਕ ਹਸਤੀਆਂ (ਅਕਸਰ ਪਿਆਮਬਰ ਮੁਹੰਮਦ ਦੇ ਪਰਿਵਾਰ ਦੇ ਕਿਸੇ ਮੈਂਬਰ) ਵਿੱਚ ਦੈਵੀ ਗੁਣ ਵੇਖਦੇ ਹਨ ਜਾਂ ਫਿਰ ਕਿਸੇ ਅਜਿਹੀ ਚੀਜ ਵਿੱਚ ਵਿਸ਼ਵਾਸ ਰੱਖਦੇ ਹਨ ਜੋ ਸ਼ੀਆ ਮਾਨਤਾ ਦੀ ਮੁੱਖਧਾਰਾ ਤੋਂ ਵੱਖ ਹੋਣ। ਬਾਅਦ ਵਿੱਚ ਇਹ ਸ਼ਬਦ ਉਹਨਾਂ ਸ਼ੀਆਵਾਂ ਲਈ ਇਸਤੇਮਾਲ ਹੋਣ ਲਗਾ ਜੋ ਜੈਦੀ ਸ਼ੀਆ, ਦਵਾਦਸ਼ੀ ਸ਼ੀਆ ਅਤੇ ਇਸਮਾਇਲੀ ਸ਼ੀਆ ਦੀ ਤਿੰਨ ਮੁੱਖ ਸ਼ਾਖਾਵਾਂ ਵਿੱਚੋਂ ਕਿਸੇ ਨੂੰ ਸਵੀਕਾਰ ਨਾ ਹੋਣ।[1]

ਅਰਬੀ ਭਾਸ਼ਾ ਵਿੱਚ ਗ਼ੁਲਾਤ ਦਾ ਮਤਲਬ ਅੱਤਵਾਦੀ ਜਾਂ ਵਧਾਉਣ-ਚੜ੍ਹਾਉਣ ਵਾਲਾ ਹੁੰਦਾ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਇਹ ਲੋਕ ਧਾਰਮਿਕ ਹਸਤੀਆਂ ਦੇ ਗੁਣਾਂ ਦਾ ਬਖਾਨ ਜਿਆਦਾ ਵਧਾ-ਚੜ੍ਹਾ ਕੇ ਕਰਦੇ ਹਨ।

ਇਤਿਹਾਸ

ਰਵਾਇਤੀ ਤੌਰ 'ਤੇ, ਪਹਿਲਾ ਗ਼ੁਲਾਤ ਅਬਦੁੱਲਾ ਇਬਨ ਸਬਾ ਹੈ, ਜਿਸਨੇ ਹੋ ਸਕਦਾ ਹੈ ਕਿ ਅਲੀ ਦੀ ਮੌਤ ਇਨਕਾਰ ਕੀਤਾ ਹੋਵੇ ਅਤੇ ਉਸ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੋਵੇ, ਜਿਸ ਨੂੰ ਵਧੌੜ ਦਾ ਇੱਕ ਮੰਨਿਆ ਮੰਨਿਆ ਗਿਆ। ਨਾਲ ਹੀ, Occultation ਜਾਂ ਇੱਕ ਇਮਾਮ ਦੀ ਗੈਰਮੌਜੂਦਗੀ, ਜਿਸਦੀ ਵਾਪਸੀ ਅਤੇ ਮਾਹਦੀ ਦੇ ਤੌਰ 'ਤੇ ਇਨਸਾਫ਼ ਦੀ ਸਥਾਪਤੀ ਕਰਨ ਦੀ ਧਾਰਨਾ,  ਗ਼ੁਲਾਤ ਵਿੱਚ ਪਹਿਲੀ ਵਾਰ ਪ੍ਰਗਟ ਹੋਈ ਜਾਪਦੀ ਹੈ।[1] ਹੋਰ ਧਾਰਨਾਵਾਂ, ਜਿਹਨਾਂ ਨੂੰ  ਪਹਿਲੇ ਲੇਖਕਾਂ ਦੁਆਰਾ ਵਧੌੜ ਮੰਨਿਆ ਗਿਆ ਹੈ, ਅਲੀ ਦੇ ਮੁਹੰਮਦ ਦਾ ਉੱਤਰਾਧਿਕਾਰੀ ਹੋਣ ਦਾ ਹੱਕ ਮਾਰਨ ਵਾਲਿਆਂ ਵਜੋਂ ਅਬੂ ਬਕਰ ਅਤੇ ਉਮਰ ਦੀ (ਜਨਤਕ) ਨਿੰਦਾ ਅਤੇ ਇਹ ਵਿਚਾਰ ਕਿ ਸੱਚੇ ਇਮਾਮ ਅਚੁੱਕ ਸਨ।[1]

ਬਾਅਦ ਦੇ ਦੌਰਾਂ ਵਿੱਚ, ਮੁੱਖ ਧਾਰਾ ਸ਼ੀਆ ਗਰੁੱਪ, ਖਾਸ ਕਰਕੇ ਇਮਾਮੀਆ ਨੇ ਤਿੰਨ ਕੰਮਾਂ ਦੀ ਪਛਾਣ ਕੀਤੀ[2]  ਜਿਹਨਾਂ ਨੂੰ "ਵਧੌੜ" ਕਰਾਰ ਦਿੱਤਾ ਗਿਆ। ਕੁਫਰ ਇਹ ਕੰਮ ਹਨ: ਇਹ ਦਾਅਵਾ ਕਿ ਅੱਲਾ ਕਈ ਵਾਰ ਇਮਾਮਾਂ ਦੇ ਸਰੀਰ ਵਿੱਚ ਨਿਵਾਸ ਕਰਦਾ ਹੈ, ਪੁਨਰਜਨਮ (tanāsukh) ਵਿੱਚ ਵਿਸ਼ਵਾਸ ਅਤੇ ਇਹ ਵਿਚਾਰ ਕਿ ਇਸਲਾਮੀ ਕਾਨੂੰਨ ਮੰਨਣਾ ਜ਼ਰੂਰੀ ਨਹੀਂ, ਸਗੋਂ ਮਨ ਦਾ ਮਾਮਲਾ ਹੈ।[3]

ਹਵਾਲੇ