ਚਾਅ ਜੋ

ਚਾਅ ਜੋ (ਵੀਅਤਨਾਮੀ: [ca᷉ː jɔ̂]) ਨੂੰ ਨੇਮ ਰਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਇੱਕ ਵਿਆਤਨਾਮੀ ਪਕਵਾਨ ਹੈ ਜਿਸ ਨੂੰ ਆਮ ਤੌਰ 'ਤੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਅਪੀਟਜ਼ਰ ਵਜੋਂ ਖਾਧਾ ਜਾਂਦਾ ਹੈ, ਜਿਥੇ ਕਾਫੀ ਗਿਣਤੀ ਵਿੱਚ ਵਿਆਤਨਾਮੀ ਭਾਈਚਾਰਾ ਵੱਸਦਾ ਹੈ। ਇਸ ਵਿੱਚ ਜ਼ਮੀਨੀ ਮਾਸ ਜਿਵੇਂ ਕਿ ਸੂਰ ਦੇ ਮਾਸ ਨੂੰ ਚਾਵਲਾਂ ਦੇ ਆਟੇ ਵਿੱਚ ਮਿਲਾ ਕੇ ਤਲਿਆ ਹੁੰਦਾ ਹੈ।[1][2]

ਚਾਅ ਜੋ
ਸਰੋਤ
ਹੋਰ ਨਾਂਨੇਮ ਰਾਨ
ਸੰਬੰਧਿਤ ਦੇਸ਼ਵੀਅਤਨਾਮ
ਖਾਣੇ ਦਾ ਵੇਰਵਾ
ਖਾਣਾਹੋਰ ਡੀ'ਅਰ
ਮੁੱਖ ਸਮੱਗਰੀਜ਼ਮੀਨੀ ਸੂਰ, ਮਸ਼ਰੂਮ, ਨੂਡਲਜ਼, ਅਲੱਗ ਅਲੱਗ ਸਬਜ਼ੀਆਂ - ਬੰਦਗੋਭੀ, ਜਿਕਾਮਾ), ਚਾਵਲ ਦਾ ਆਟਾ

ਸਮੱਗਰੀ

ਨੇਮ ਰਾਨ (ਉੱਤਰੀ ਤਰੀਕਾ)

ਚਾਅ ਜੋ ਦੀ ਮੁੱਖ ਬਣਤਰ ਆਮ ਮੌਸਮੀ ਜ਼ਮੀਨੀ ਮਾਸ, ਮਸ਼ਰੂਮ ਅਤੇ ਸਬਜ਼ੀਆਂ ਜਿਵੇਂ ਕਿ ਗਾਜਰਾਂ, ਬੰਦਗੋਭੀ, ਜਿਕਾਮਾ ਆਦਿ ਨੂੰ ਚਾਵਲਾਂ ਦੇ ਗਿੱਲੇ ਲੇਪ ਵਿੱਚ ਲਪੇਟਿਆ ਜਾਂਦਾ ਹੈ ਭਾਵ ਰੋਲ ਕੀਤਾ ਜਾਂਦਾ ਹੈ। ਇਸ ਰੋਲ ਨੂੰ ਉਦੋਂ ਤੱਕ ਤੇਲ ਵਿੱਚ ਤਲਿਆ ਜਾਂਦਾ ਹੈ ਜਦੋਂ ਤੱਕ ਚਾਵਲ ਕੁਰਕੁਰੇ ਅਤੇ ਸੁਨਹਿਰੇ ਭੂਰੇ ਰੰਗ ਵਿੱਚ ਨਹੀਂ ਬਦਲ ਜਾਂਦੇ।

ਸਮੱਗਰੀ ਬੇਸ਼ੱਕ ਇੱਕ ਨਹੀਂ ਹੈ, ਪਰ ਆਮ ਵਰਤੀ ਜਾਣ ਵਾਲੀ ਵਿੱਚ ਮਾਸ ਸੂਰ ਦਾ ਹੁੰਦਾ ਹੈ, ਇਸ ਦੀ ਜਗ੍ਹਾ ਕੇਕੜੇ, ਝੀਂਗਾ, ਚਿਕਨ ਅਤੇ ਕਦੀ ਕਦੀ ਘੋਗੇ (ਉੱਤਰੀ ਵਿਅਤਨਾਮ ਵਿੱਚ) ਨੂੰ ਟੋਫ਼ੂ (ਜੋ ਸਬਜ਼ੀਆਂ ਨਾਲ ਬਣਿਆ ਹੁੰਦਾ ਹੈ) ਨਾਲ ਤਿਆਰ ਕੀਤਾ ਜਾਂਦਾ ਹੈ। ਜੇਕਰ ਇਸ ਵਿੱਚ ਗਾਜਰਾਂ ਅਤੇ ਜਿਕਾਮਾ ਨੂੰ ਮਿਲਾਇਆ ਜਾਵੇ ਤਾਂ ਤਲੇ ਹੋਏ ਚਾਵਲਾਂ ਦੇ ਲੇਪ ਵਾਂਗ ਥੋੜ੍ਹੇ ਕੁਰਮੁਰੇ ਹੋ ਜਾਂਦੇ ਹਨ, ਪਰ ਇਨ੍ਹਾਂ ਸਬਜ਼ੀਆਂ ਦੇ ਰਸ ਨਾਲ ਰੋਲ ਥੋੜ੍ਹੇ ਸਮੇਂ ਵਿੱਚ ਨਰਮ ਹੋ ਜਾਂਦੇ ਹਨ। ਜੇਕਰ ਰੋਲ ਨੂੰ ਜ਼ਿਆਦਾ ਸਮੇਂ ਲਈ ਰੱਖਣਾ ਹੈ ਤਾਂ ਇਸ ਵਿੱਚ ਸ਼ਕਰਕੰਦੀ ਜਾਂ ਮੂੰਗ ਦਾਲ ਨੂੰ ਮਿਲਾਇਆ ਜਾ ਸਕਦਾ ਹੈ ਤਾਂ ਕਿ ਰੋਲ ਕ੍ਰਿਸ਼ਪੀ ਰਹਿਣ। ਸਵਾਦ ਅਨੁਸਾਰ ਇਸ ਵਿੱਚ ਅੰਡੇ ਅਤੇ ਹੋਰ ਮਸਲੇ ਮਿਲਾਏ ਜਾ ਸਕਦੇ ਹਨ। 

ਚਾਅ ਜੋ ਰੇ

ਚਟਨੀ

ਚਾਅ ਜੋ ਨੂੰ ਚਟਨੀ ਨਾਲ ਖਾਧਾ ਜਾਂਦਾ ਹੈ, ਜੋ ਮੱਛੀ ਸੋਸ ਵਿੱਚ ਨੀਬੂੰ ਰਸ ਜਾਂ  ਸਿਰਕਾ, ਪਾਣੀ, ਚੀਨੀ, ਅਦਰਕ ਅਤੇ ਮਿਰਚ ਮਿਲਾ ਕੇ ਬਣਾਇਆ ਜਾਂਦਾ ਹੈ। ਆਮ ਤੌਰ 'ਤੇ ਇਸਨੂੰ ਰਾਉ ਸੋਂਗ ਪਕਵਾਨ ਨਾਲ ਵੀ ਪਰੋਸਿਆ ਜਾਂਦਾ ਹੈ, ਜਿਸ ਵਿੱਚ ਜ਼ਿਆਦਾਤਰ ਸਬਜ਼ੀਆਂ ਹੀ ਹੁੰਦੀਆਂ ਹਨ।

ਇਹ ਵੀ ਵੇਖੋ

  • ਭਰ ਕੇ ਬਣਾਏ ਗਏ ਪਕਵਾਨਾਂ ਦੀ ਸੂਚੀ

ਹਵਾਲੇ

ਬਾਹਰੀ ਲਿੰਕ