ਚੁਗਲ

ਚੁਗਲ (Athene brama) ਉੱਲੂਆਂ ਦੀ ਇੱਕ ਪ੍ਰਜਾਤੀ ਹੈ ਜੋ ਮੱਧ ਏਸ਼ੀਆ ਤੋਂ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਮਿਲਦੀ ਹੈ। ਇਨ੍ਹਾਂ ਦੇ ਰਹਿਣ ਸਥਾਨ ਖੁੱਲ੍ਹੇ ਮੈਦਾਨ, ਅਰਧ-ਰੇਗਿਸਤਾਨ, ਖੇਤ, ਮਨੁੱਖੀ ਵਸੋਂ ਦੇ ਨੇੜਲੇ ਇਲਾਕੇ ਹਨ। ਇਹ ਦਰੱਖਤਾਂ ਦੇ ਝੁੰਡਾਂ ਅਤੇ ਬਾਗ਼ਾਂ ਵਿੱਚ ਆਮ ਮਿਲਦੇ ਹਨ। ਇਹ ਰਾਤ ਦੇ ਸ਼ਿਕਾਰੀ ਪੰਛੀ ਹਨ ਅਤੇ ਦਿਨ ਵੇਲੇ ਲੁਕੇ ਰਹਿੰਦੇ ਹਨ। ਰਾਤ ਵੇਲੇ ਰੁਖਾਂ ਦੀਆਂ ਟਾਹਣੀਆਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਉੱਤੇ ਬੈਠ ਸ਼ਿਕਾਰ ਲਈ ਘਾਤ ਲਾਉਂਦੇ ਹਨ। ਇਹ ਚੂਹੇ, ਕਿਰਲੇ, ਸਪੋਲੀਆਂ ਆਦਿ ਦਾ ਸ਼ਿਕਾਰ ਕਰਦੇ ਹਨ।

ਚੁਗਲ
Athene brama in Mangaon, Raigad, Maharashtra
Conservation status
LC (।UCN3.1)[1]
Scientific classification
Kingdom:
Animalia
Phylum:
Chordata
Class:
Aves
Order:
Strigiformes
Family:
Strigidae
Genus:
Athene
Species:
A. brama
Binomial name
Athene brama
(Temminck, 1821)
Synonyms

Carine brama
Noctua indica Franklin, 1831

ਹੁਲੀਆ

ਚੁਗਲ ਇੱਕ ਛੋਟਾ ਪੰਛੀ ਹੁੰਦਾ ਹੈ ਜਿਸਦੀ ਲੰਬਾਈ ਲਗਪਗ 21 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਦਾ ਰੰਗ ਫਿੱਕਾ ਭੂਰਾ-ਸਲੇਟੀ ਹੁੰਦਾ ਹੈ ਜਿਸ ਉੱਤੇ ਹਲਕੇ ਚਿੱਟੇ ਚਟਾਕ ਹੁੰਦੇ ਹਨ।

ਹਵਾਲੇ