ਜੀਨ ਰਾਸੀਨ
ਜੀਨ ਰਾਸੀਨ (ਫ਼ਰਾਂਸੀਸੀ: [ʒɑ̃ ʁasin]), ਬਪਟਿਜ਼ਮ ਨਾਮ ਜੀਨ ਬਪਟਿਸਮੇ-ਰਾਸੀਨ (22 ਦਿਸੰਬਰ 1639 – 21 ਅਪਰੈਲ 1699), 17ਵੀਂ ਸਦੀ ਦੇ ਤਿੰਨ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਸੀ (ਦੂਜੇ ਦੋ ਨਾਟਕਕਾਰ, ਮੋਲੀਏਰ ਅਤੇ ਕੌਰਨੀ ਹਨ) ਅਤੇ ਉਹ ਪੱਛਮੀ ਸੱਭਿਅਤਾ ਦਾ ਇੱਕ ਬਹੁਤ ਮਹੱਤਵਪੂਰਨ ਸਾਹਿਤਿਕ ਸ਼ਖ਼ਸ ਸੀ। ਰਾਸੀਨ ਮੁੱਖ ਤੌਰ 'ਤੇ ਇੱਕ ਤਰਾਸਦੀ ਲੇਖਕ ਸੀ ਜਿਸ ਵਿੱਚ ਉਸਨੇ ਕਈ ਨਿਓਕਲਾਸੀਕਲ ਪੂਰਨ ਨਾਟਕਾਂ ਦੀ ਰਚਨਾ ਕੀਤੀ, ਜਿਵੇਂ ਕਿ ਫੇਦਰੇ[1], ਐਂਡਰੋਮੇਕ[2] ਅਤੇ ਅਥਾਲੀ।[3] ਹਾਲਾਂਕਿ ਉਸਨੇ ਇੱਕ ਕੌਮੇਡੀ ਨਾਟਕ, ਲੈਸ ਪਲੇਡਿਊਰਜ਼[4] ਅਤੇ ਇੱਕ ਮੌਨ ਤਰਾਸਦੀ ਐਸਥਰ ਵੀ ਲਿਖਿਆ ਸੀ।[5]
ਜੀਨ ਰਾਸੀਨ | |
---|---|
ਜਨਮ | ਜੀਨ-ਬਪਟਿਸਟੇ ਰਾਸੀਨ 22 ਦਸੰਬਰ 1639 ਲਾ ਫ਼ਰਟੇ-ਮਿਲੋਨ, ਫ਼ਰਾਂਸ |
ਮੌਤ | 21 ਅਪ੍ਰੈਲ 1699 ਪੈਰਿਸ, ਫ਼ਰਾਂਸ | (ਉਮਰ 59)
ਕਿੱਤਾ | ਨਾਟਕਕਾਰ |
ਨਾਗਰਿਕਤਾ | ਫ਼ਰਾਂਸੀਸੀ |
ਕਾਲ | 17ਵੀਂ ਸਦੀ |
ਸ਼ੈਲੀ | ਤਰਾਸਦੀ (ਮੁੱਖ ਤੌਰ 'ਤੇ), ਕੌਮੇਡੀ |
ਸਾਹਿਤਕ ਲਹਿਰ | ਕਲਾਸੀਸਿਜ਼ਮ, ਜਾਂਸੇਨਿਜ਼ਮ |
ਪ੍ਰਮੁੱਖ ਕੰਮ | ਐਂਡਰੋਮੇਕ, ਫੇਦਰੇ, ਅਥਾਲੀ |
ਰੇਸੀਨ ਦੇ ਨਾਟਕਾਂ ਨੇ ਫ਼ਰਾਂਸੀਸੀ ਅਲੈਕਸੈਂਡਰਾਈਨ ਵਿੱਚ ਆਪਣੀ ਨਿਪੁੰਨਤਾ ਪ੍ਰਦਰਸ਼ਿਤ ਕੀਤੀ, ਇਹ ਆਪਣੇ ਕੰਮਾਂ ਵਿੱਚ ਸ਼ਾਨ, ਸ਼ੁੱਧਤਾ, ਗਤੀ ਅਤੇ ਪ੍ਰਬਲਤਾ ਲਈ ਜਾਣਿਆ ਜਾਂਦਾ ਹੈ।[6][7][8][9] ਰਾਸੀਨ ਦੀ ਕਵਿਤਾ ਦੇ ਭਾਸ਼ਾਈ ਪ੍ਰਭਾਵ ਦੇ ਕਾਰਨ ਇਸਨੂੰ ਵਿਆਪਕ ਰੂਪ ਵਿੱਚ ਨਾ ਅਨੁਵਾਦ ਹੋ ਸਕਣ ਵਾਲੀ ਕਵਿਤਾ ਮੰਨਿਆ ਜਾਂਦਾ ਹੈ।[7][10][11][12] ਹਾਲਾਂਕਿ ਬਹੁਤ ਸਾਰੇ ਪ੍ਰਸਿੱਧ ਕਵੀਆਂ ਨੇ ਇਹ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ,[10][11] ਜਿਸ ਵਿੱਚ ਲੌਵੈਲ, ਰਿਚਰਡ ਵਿਲਬਰ, ਟੈਡ ਹਿਊਜ਼, ਟੋਨੀ ਹੈਰੀਸਨ ਅਤੇ ਡੈਰੇਕ ਮਹੋਨ ਦੇ ਨਾਂ ਅੰਗਰੇਜ਼ੀ ਅਨੁਵਾਦ ਵਿੱਚ ਸ਼ਾਮਿਲ ਹਨ ਅਤੇ ਫ਼ਰੀਡਰਿਸ਼ ਸ਼ਿਲਰ ਦਾ ਨਾਮ ਜਰਮਨ ਅਨੁਵਾਦ ਲਈ ਸ਼ਾਮਿਲ ਹੈ। ਰਾਸੀਨ ਦੇ ਨਾਟਕਾਂ ਨੂੰ ਅਨੁਵਾਦ ਕਰਨ ਦੀ ਸਭ ਤੋਂ ਨਵੀਂ ਕੋਸ਼ਿਸ਼ ਜੌਫ਼ਰੀ ਆਰਜੈਂਟ ਨੇ ਕੀਤੀ ਹੈ, ਜਿਸ ਲਈ ਉਸਨੂੰ ਅਮੈਰੀਕਨ ਬੁੱਕ ਅਵਾਰਡ ਨਾਲ ਨਵਾਜਿਆ ਗਿਆ ਹੈ।[13] ਰਾਸੀਨ ਦੀ ਨਾਟਕ-ਕਲਾ ਨੂੰ ਉਸਦੀ ਮਨੋਵਿਗਿਆਨਕ ਅੰਤਰਦ੍ਰਿਸ਼ਟੀ, ਉਸ ਦੇ ਪਾਤਰਾਂ ਦੇ ਪ੍ਰਚਲਿਤ ਜਨੂੰਨ, ਅਤੇ ਉਸਦੇ ਕਥਾਨਕ ਅਤੇ ਸਟੇਜ ਦੋਹਾਂ ਦੇ ਨੰਗੇਪਣ ਦੁਆਰਾ ਦਰਸਾਇਆ ਜਾ ਸਕਦਾ ਹੈ।
ਮੁੱਢਲਾ ਜੀਵਨ
ਰਾਸੀਨ ਦਾ ਜਨਮ 22 ਦਸੰਬਰ 1639 ਨੂੰ ਉੱਤਰੀ ਫ਼ਰਾਂਸ ਵਿੱਚ ਸਥਿਤ ਲਾ ਫ਼ੇਰਟੇ-ਮਿਲੋਨ ਵਿਖੇ ਹੋਇਆ ਸੀ।ਉਸਦੇ ਮਾਤਾ-ਪਿਤਾ ਦਾ ਦੇਹਾਂਤ ਉਸਦੇ ਜਨਮ ਤੋਂ ਪਿੱਛੋਂ ਬਹੁਤ ਛੇਤੀ ਹੋ ਗਿਆ ਸੀ। ਇਸ ਪਿੱਛੋਂ ਉਸਦੀ ਦੇਖਭਾਲ ਉਸਦੇ ਦਾਦਾ-ਦਾਦੀ ਦੇ ਕੀਤੀ। 1649 ਵਿੱਚ ਉਸਦੀ ਦਾਦੇ ਦੀ ਮੌਤ ਪਿੱਛੋਂ ਉਸਦੀ ਦਾਦੀ ਉਸਨੂੰ ਲੈ ਕੇ ਪੋਰਟ ਰੋਯਾਲ ਵਿਖੇ ਆ ਗਈ, ਜਿੱਥੇ ਰਾਸੀਨ ਨੇ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ। ਇੱਥੇ ਹੀ ਉਸਨੇ ਕਲਾਸਿਕ ਅਤੇ ਇਸ ਤੋਂ ਇਲਾਵਾ ਯੂਨਾਨੀ ਅਤੇ ਰੋਮਨ ਮਿਥਿਹਾਸ ਬਾਰੇ ਪੜ੍ਹਿਆ ਜਿਸਦਾ ਪ੍ਰਭਾਵ ਉਸਦੇ ਆਉਣ ਵਾਲੇ ਸਮੇਂ ਵਿੱਚ ਲਿਖੇ ਨਾਟਕਾਂ ਵਿੱਚ ਨਜ਼ਰ ਆਉਂਂਦਾ ਹੈ।
ਸ਼ੈਲੀ
ਰਾਸੀਨ ਦੀ ਕਵਿਤਾ ਦੀ ਗੁਣਵੱਤਾ ਫ਼ਰਾਂਸੀਸੀ ਸਾਹਿਤ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਉਸਦੇ ਦੁਆਰਾ ਵਰਤੀਆਂ ਗਈ ਫ਼ਰਾਂਸੀਸੀ ਅਲੈਕਜ਼ੈਂਡਰੀਨ ਕਾਵਿਕ ਸ਼ੈਲੀ ਨੂੰ ਇਸਦੀ ਸਦਭਾਵਨਾ, ਸਾਦਗੀ ਅਤੇ ਉੱਤਮਤਾ ਦੇ ਤੌਰ 'ਤੇ ਬਹੁਤ ਹੀ ਸ਼ਾਨਦਾਰ ਮੰਨਿਆ ਜਾਂਦਾ ਹੈ।
ਰਾਸੀਨ ਦੇ ਕੰਮਾਂ ਨੂੰ ਉਸਦੇ ਸਮਕਾਲੀਆਂ ਦੁਆਰਾ ਬਹੁਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸਦਾ ਕਾਰਨ ਉਸਦੇ ਕੁਝ ਨਾਟਕਾਂ ਜਿਵੇਂ ਕਿ ਬ੍ਰਿਟਾਨੀਸਸ (1669) ਅਤੇ ਮਿਤਰੀਡੇਟ (1673) ਵਿੱਚ ਇਤਿਹਾਸਿਕ ਤੱਥਾਂ ਘਾਟ ਸੀ। ਉਸਨੂੰ ਸਭ ਤੋਂ ਵੱਧ ਆਲੋਚਨਾ ਉਸਦੇ ਲਿਖੇ ਇੱਕ ਤਰਾਸਦੀ ਨਾਟਕ ਬੇਰੇਨੀਸ (1670) ਲਈ ਹੋਇਆ ਸੀ ਜਿਸ ਦਾ ਕਾਰਨ ਉਸ ਵਿੱਚ ਬਿਰਤਾਂਤ ਦੀ ਘਾਟ ਸੀ। ਇਸ ਤੇ ਰਾਸੀਨ ਨੇ ਜਵਾਬ ਦਿੱਤਾ ਕਿ ਸਭ ਤੋਂ ਵੱਡੀ ਤਰਾਸਦੀ ਵਿੱਚ ਕਤਲੋ-ਗ਼ਾਰਤ ਅਤੇ ਮੌਤ ਦਾ ਹੋਣਾ ਜ਼ਰੂਰੀ ਨਹੀਂ ਹੈ।
ਹਵਾਲੇ
ਬਾਹਰਲੇ ਲਿੰਕ
- Jean Racine ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- ਫਰਮਾ:FadedPage
- Works by or about ਜੀਨ ਰਾਸੀਨ at Internet Archive
- Works by ਜੀਨ ਰਾਸੀਨ at LibriVox (public domain audiobooks)
- Biography, Bibliography, Analysis, Plot overview (in French)
- Racine's Works on Bartleby.com at http://www.bartleby.com/people/Racine-J.html
- Many Full Versions of Racine's Plays on Google Books at https://books.google.com/books?as_auth=Jean+Racine&cad=author-navigational
- The Comédie Française Registers Project Archived 2015-12-22 at the Wayback Machine. includes performances from 1680 to 1791.
- Complete Theater to download on line (Poesies.net) (ਫ਼ਰਾਂਸੀਸੀ)
- Complete Tragedies and the Comedy to edit with statistics and research (theatre-clasique.fr) (ਫ਼ਰਾਂਸੀਸੀ)