ਫ਼ਰਾਂਸੀਸੀ ਸਾਹਿਤ

ਫਰਾਂਸੀਸੀ ਸਾਹਿਤ, ਆਮ ਤੌਰ 'ਤੇ ਫਰਾਂਸੀਸੀ ਭਾਸ਼ਾ ਵਿੱਚ ਲਿਖਿਆ ਸਾਹਿਤ, ਖਾਸ ਕਰਕੇ ਫਰਾਂਸ ਦੇ ਨਾਗਰਿਕਾਂ ਦੁਆਰਾ; ਇਹ ਫਰਾਂਸ ਵਿੱਚ ਰਹਿਣ ਵਾਲੇ ਲੋਕਾਂ ਦੁਆਰਾ ਲਿਖੇ ਗਏ ਸਾਹਿਤ ਦਾ ਵੀ ਹਵਾਲਾ ਹੋ ਸਕਦਾ ਹੈ ਜੋ ਫਰਾਂਸੀਸੀ ਤੋਂ ਇਲਾਵਾ ਫਰਾਂਸੀਸੀ ਦੀਆਂ ਰਵਾਇਤੀ ਭਾਸ਼ਾਵਾਂ ਬੋਲਦੇ ਹਨ। ਬੈਲਜੀਅਮ, ਸਵਿਟਜ਼ਰਲੈਂਡ, ਕੈਨੇਡਾ, ਸੇਨੇਗਲ, ਅਲਜੀਰੀਆ, ਮੋਰੋਕੋ ਆਦਿ ਹੋਰ ਦੇਸ਼ਾਂ ਦੇ ਨਾਗਰਿਕਾਂ ਦੁਆਰਾ ਫ੍ਰੈਂਚ ਭਾਸ਼ਾ ਵਿੱਚ ਲਿਖੇ ਗਏ ਸਾਹਿਤ ਨੂੰ ਫ੍ਰੈਂਕੋਫੋਨ ਸਾਹਿਤ ਕਿਹਾ ਜਾਂਦਾ ਹੈ। 2006 ਤਕ, ਫਰਾਂਸੀਸੀ ਲੇਖਕਾਂ ਨੂੰ ਕਿਸੇ ਹੋਰ ਦੇਸ਼ ਦੇ ਨਾਵਲਕਾਰ, ਕਵੀਆਂ ਅਤੇ ਲੇਖਕਾਂ ਨਾਲੋਂ ਸਾਹਿਤ ਵਿੱਚ ਵੱਧ ਨੋਬਲ ਪੁਰਸਕਾਰ ਮਿਲ ਚੁੱਕੇ ਸਨ। ਦੇਸ਼ ਮੁਤਾਬਕ ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਫਰਾਂਸ ਖੁਦ ਸਭ ਤੋਂ ਅੱਗੇ ਹੈ। 

ਫ਼ਰਾਂਸੀਸੀ ਸਾਹਿਤ ਫਰਾਂਸੀਸੀ ਲੋਕਾਂ ਲਈ ਸਦੀਆਂ ਤੋਂ ਕੌਮੀ ਮਾਣ ਦਾ ਇੱਕ ਮੁੱਦਾ ਰਿਹਾ ਹੈ ਅਤੇ ਇਹ ਯੂਰਪ ਦੇ ਸਾਹਿਤ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਗਾਂ ਵਿੱਚੋਂ ਇੱਕ ਹੈ। [1][2]

ਫ਼ਰਾਂਸੀਸੀ ਭਾਸ਼ਾ ਇੱਕ ਰੋਮਾਂਸ ਭਾਸ਼ਾ ਹੈ ਜੋ ਲਾਤੀਨੀ ਤੋਂ ਵਿਕਸਿਤ ਹੋਈ ਹੈ ਅਤੇ ਮੁੱਖ ਤੌਰ 'ਤੇ ਸੈਲਟਿਕ ਅਤੇ ਫਰੈਂਕਿਸ਼ ਭਸ਼ਾਵਾ ਤੋਂ ਬਹੁਤ ਪ੍ਰਭਾਵਿਤ ਹੋਈ ਹੈ। 11 ਵੀਂ ਸਦੀ ਦੀ ਸ਼ੁਰੂਆਤ ਤੋਂ, ਮੱਧਕਾਲੀ ਫਰਾਂਸੀਸੀ ਵਿੱਚ ਲਿਖਿਆ ਸਾਹਿਤ ਪੱਛਮੀ ਯੂਰਪ ਵਿੱਚ ਸਭ ਤੋਂ ਪੁਰਾਣੇ ਲੋਕਭਾਸ਼ਾਈ (ਗੈਰ-ਲਾਤੀਨੀ) ਸਾਹਿਤਾਂ ਵਿੱਚੋਂ ਇੱਕ ਸੀ ਅਤੇ ਇਹ ਸਾਰੇ ਮਹਾਂਦੀਪ ਅੰਦਰ ਮੱਧਕਾਲ ਵਿੱਚ ਸਾਹਿਤਕ ਥੀਮਾਂ ਦਾ ਮੁੱਖ ਸਰੋਤ ਬਣ ਗਿਆ। 

ਹਾਲਾਂਕਿ 14 ਵੀਂ ਸਦੀ ਵਿੱਚ ਫ੍ਰਾਂਸੀਸੀ ਸਾਹਿਤ ਦੀ ਯੂਰਪੀ ਪ੍ਰਮੁੱਖਤਾ ਨੂੰ ਇਟਲੀ ਦੇ ਲੋਕਭਾਸ਼ਾਈ ਸਾਹਿਤ ਨੇ ਪਿੱਛੇ ਪਾ ਦਿੱਤਾ ਸੀ, ਪਰ 16 ਵੀਂ ਸਦੀ ਵਿੱਚ ਫ਼ਰਾਂਸ ਦੇ ਸਾਹਿਤ ਵਿੱਚ ਇੱਕ ਪ੍ਰਮੁੱਖ ਰਚਨਾਤਮਕ ਵਿਕਾਸ ਹੋਇਆ ਅਤੇ ਔਂਸੀਆਂ ਰਜ਼ੀਮ ਦੇ ਰਾਜਨੀਤਕ ਅਤੇ ਕਲਾਤਮਕ ਪ੍ਰੋਗਰਾਮਾਂ ਰਾਹੀਂ ਫ੍ਰੈਂਚ ਸਾਹਿਤ 17 ਵੀਂ ਸਦੀ ਦੇ ਯੂਰਪੀਅਨ ਸਾਹਿਤ ਉੱਤੇ ਹਾਵੀ ਹੋ ਗਿਆ। 

18 ਵੀਂ ਸਦੀ ਵਿੱਚ, ਫ਼੍ਰਾਂਸੀਸੀ ਸਾਹਿਤਕ ਭਾਸ਼ਾ ਅਤੇ ਪੱਛਮੀ ਯੂਰਪ ਦੀ (ਅਤੇ, ਇੱਕ ਖਾਸ ਹੱਦ ਤੱਕ ਅਮਰੀਕਾ ਵਿੱਚ ਵੀ) ਕੂਟਨੀਤਕ ਭਾਸ਼ਾ ਅਤੇ ਫ੍ਰੈਂਚ ਸਾਹਿਤ ਦਾ ਸਾਰੀਆਂ ਯੂਰਪੀਅਨ ਅਤੇ ਅਮਰੀਕੀ ਸਾਹਿਤਕ ਪਰੰਪਰਾਵਾਂ ਉੱਤੇ ਗਹਿਰਾ ਅਸਰ ਪਿਆ ਹੈ ਜਦਕਿ ਉਸੇ ਸਮੇਂ ਇਨ੍ਹਾਂ ਹੋਰ ਕੌਮੀ ਪਰੰਪਰਾਵਾਂ ਤੋਂ ਪ੍ਰਭਾਵਿਤ ਹੋਇਆ। ਅਫਰੀਕਾ ਅਤੇ ਦੂਰ-ਪੂਰਬ ਦੇ ਦੇਸ਼ਾਂ ਨੇ ਫਰਾਂਸੀਸੀ ਭਾਸ਼ਾ ਨੂੰ ਗ਼ੈਰ-ਯੂਰਪੀਅਨ ਸੱਭਿਆਚਾਰਾਂ ਦੇ ਮੇਲਜੋਲ ਵਿੱਚ ਲਿਆਂਦਾ ਹੈ ਜੋ ਅੱਜ ਦੇ ਫਰਾਂਸੀਸੀ ਸਾਹਿਤਕ ਅਨੁਭਵ ਨੂੰ ਬਦਲ ਰਹੇ ਹਨ ਅਤੇ ਇਸ ਵਿੱਚ ਵਾਧਾ ਕਰ ਰਹੇ ਹਨ। 

ਔਂਸੀਆਂ ਰਜ਼ੀਮ ("ਔਨੇ ਔਮ") ਦੇ ਕੁਲੀਨ ਵਰਗੀ ਆਦਰਸ਼ਾਂ ਦੇ ਤਹਿਤ, ਕ੍ਰਾਂਤੀ ਬਾਅਦ ਦੇ ਫ਼ਰਾਂਸ ਦੀ ਰਾਸ਼ਟਰਵਾਦੀ ਭਾਵਨਾ, ਅਤੇ ਤੀਜੇ ਗਣਤੰਤਰ ਅਤੇ ਆਧੁਨਿਕ ਫਰਾਂਸ ਦੇ ਜਨਤਕ ਵਿਦਿਅਕ ਆਦਰਸ਼ਾਂ ਸਦਕਾ ਫ੍ਰਾਂਸੀਸੀ ਲੋਕਾਂ ਦਾ ਆਪਣੀ ਸਾਹਿਤਕ ਵਿਰਾਸਤ ਲਈ ਇੱਕ ਡੂੰਘਾ ਸੱਭਿਆਚਾਰਕ ਲਗਾਅ ਪੈਦਾ ਹੋ ਗਿਆ ਹੈ। ਅੱਜ, ਫਰਾਂਸੀਸੀ ਸਕੂਲਾਂ ਵਿੱਚ ਨਾਵਲ, ਥੀਏਟਰ ਅਤੇ ਕਵਿਤਾਵਾਂ (ਅਕਸਰ ਜਬਾਨੀ ਯਾਦ ਕਰਨ) ਦੇ ਅਧਿਐਨ ਤੇ ਜ਼ੋਰ ਦਿੱਤਾ ਜਾਂਦਾ ਹੈ। ਸਾਹਿਤਕ ਕਲਾਵਾਂ ਨੂੰ ਰਾਜ ਦੀ ਬਹੁਤ ਜ਼ਿਆਦਾ ਸਰਪਰਸਤੀ ਮਿਲਦੀ ਹੈ ਅਤੇ ਸਾਹਿਤਕ ਇਨਾਮ ਵੱਡੇ ਸਮਾਚਾਰ ਹੁੰਦੇ ਹਨ। ਅਕੈਡਮੀ ਫਰਾਂਸੀਜ ਅਤੇ ਇੰਸਟੀਟਿਊਟ ਡੀ ਫਰਾਂਸ ਫ੍ਰੈਂਚ ਵਿੱਚ ਮਹੱਤਵਪੂਰਨ ਭਾਸ਼ਾਈ ਅਤੇ ਕਲਾਤਮਕ ਸੰਸਥਾਵਾਂ ਹਨ ਅਤੇ ਫਰਾਂਸੀਸੀ ਟੈਲੀਵਿਜ਼ਨ ਲੇਖਕਾਂ ਅਤੇ ਕਵੀਆਂ ਬਾਰੇ ਵਿਸ਼ੇਸ਼ ਸ਼ੋਅ ਦਿਖਾਉਂਦਾ ਹੈ (ਫਰਾਂਸੀਸੀ ਟੈਲੀਵਿਜ਼ਨ ਉੱਤੇ ਸਭ ਤੋਂ ਵੱਧ ਵੇਖਣ ਵਾਲੇ ਸ਼ੋਅਜ਼ ਵਿੱਚੋਂ ਇੱਕ,[3] ਸਾਹਿਤ ਅਤੇ ਕਲਾ ਬਾਰੇ ਇੱਕ ਹਫ਼ਤਾਵਾਰ ਟਾਕ ਸ਼ੋਅ ਅਪੌਸਟਰੌਫੀਸ ਸੀ)। ਸਾਹਿਤ ਦਾ ਫਰਾਂਸ ਦੇ ਲੋਕਾਂ ਨਾਲ ਗਹਿਰਾ ਸੰਬੰਧ ਹੈ ਅਤੇ ਉਹਨਾਂ ਦੀ ਪਛਾਣ ਦੇ ਅਹਿਸਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। 

2006 ਤਕ, ਫਰਾਂਸੀਸੀ ਲੇਖਕਾਂ ਨੂੰ ਕਿਸੇ ਹੋਰ ਦੇਸ਼ ਦੇ ਨਾਵਲਕਾਰ, ਕਵੀਆਂ ਅਤੇ ਲੇਖਕਾਂ ਨਾਲੋਂ ਸਾਹਿਤ ਵਿੱਚ ਵੱਧ ਨੋਬਲ ਪੁਰਸਕਾਰ ਮਿਲ ਚੁੱਕੇ ਸਨ।(ਹਾਲਾਂਕਿ - ਅਮਰੀਕਾ, ਯੂਕੇ, ਭਾਰਤ, ਆਇਰਲੈਂਡ, ਦੱਖਣ ਅਫਰੀਕਾ, ਆਸਟ੍ਰੇਲੀਆ, ਕੈਨੇਡਾ, ਨਾਈਜੀਰੀਆ ਅਤੇ ਸੈਂਟ ਲੂਸੀਆ ਦੇ - ਅੰਗਰੇਜ਼ੀ  ਵਿੱਚ ਲਿਖਣ ਵਾਲਿਆਂ ਨੇ ਫ਼੍ਰਾਂਸੀਸੀ ਲੇਖਕਾਂ ਨਾਲੋਂ ਦੁੱਗਣੇ ਸਾਰੇ ਨੋਬਲ ਜਿੱਤੇ ਹਨ।)1964 ਵਿੱਚ ਯਾਂ ਪਾਲ ਸਾਰਤਰ  ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਉਸ ਨੇ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ, "ਜੇਕਰ ਮੈਂ ਯਾਂ ਪਾਲ ਸਾਰਤਰ ਦਸਤਖਤ ਕਰਾਂ ਜਾਂ ਫਿਰ ਯਾਂ ਪਾਲ ਸਾਰਤਰ, ਨੋਬਲ ਪੁਰਸਕਾਰ ਜੇਤੂ, ਇਹ ਇੱਕ ਹੀ ਗੱਲ ਨਹੀਂ ਹੈ। ਇੱਕ ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੇ-ਆਪ ਨੂੰ ਇੱਕ ਸੰਸਥਾ ਵਿੱਚ ਬਦਲੇ ਜਾਣ ਤੋਂ ਇਨਕਾਰ ਕਰੇ, ਭਾਵੇਂ ਇਹ ਸਭ ਤੋਂ ਵੱਧ ਸਤਿਕਾਰਯੋਗ ਰੂਪ ਵਿੱਚ ਕਿਉਂ ਨਾ ਵਾਪਰ ਰਿਹਾ ਹੋਵੇ।"[4]

ਨੋਟ ਅਤੇ ਹਵਾਲੇ