ਟ੍ਰਿਕਿਊਰੀਆਸਿਸ

ਟ੍ਰਾਈਚੁਰਿਸ ਟ੍ਰਾਈਚੂਰੀਆ (ਵਾਈਪਵਰਮ) ਦੁਆਰਾ ਲਾਗ

ਟ੍ਰਿਕਿਊਰੀਆਸਿਸ, ਜਿਸਨੂੰ ਵਿਪਵੋਰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਰਜੀਵੀ ਕੀੜੇ ਟ੍ਰਿਕਿਊਰਿਸ ਟ੍ਰਿਕਿਊਰਾ (ਵਿਪਵੋਰਮ) ਦੁਆਰਾ ਕੀਤੀ ਗਈ ਇੱਕ ਲਾਗ ਹੈ।[1] ਜੇਕਰ ਲਾਗ ਕੁਝ ਕੀੜਿਆਂ ਦੇ ਕਾਰਨ ਹੀ ਹੈ, ਤਾਂ ਆਮ ਤੌਰ 'ਤੇ ਕੋਈ ਲੱਛਣ ਨਹੀਂ ਹੁੰਦੇ।[2] ਜਿਹਨਾਂ ਨੂੰ ਲਾਗ ਕਈ ਕੀੜਿਆਂ ਦੇ ਕਾਰਨ ਹੈ, ਉਹਨਾਂ ਨੂੰ ਢਿੱਡ ਪੀੜ, ਥਕੇਵਾਂ ਅਤੇ ਦਸਤ (ਡਾਇਰੀਆ) ਹੋ ਸਕਦਾ ਹੈ।[2] ਦਸਤ ਵਿੱਚ ਕਦੇ-ਕਦਾਈਂ ਖੂਨ ਹੁੰਦਾ ਹੈ।[2] ਬੱਚਿਆਂ ਵਿੱਚ ਲਾਗਾਂ ਮਾੜੇ ਬੌਧਿਕ ਅਤੇ ਸਰੀਰਕ ਵਿਕਾਸ ਦਾ ਕਾਰਨ ਬਣ ਸਕਦੀਆਂ ਹਨ।[2] ਲਾਲ ਖੂਨ ਕੋਸ਼ਿਕਾਵਾਂ ਦਾ ਨੀਵਾਂ ਪੱਧਰ ਖੂਨ ਦੀ ਘਾਟ ਕਾਰਨ ਹੋ ਸਕਦਾ ਹੈ।[1]

ਟ੍ਰਿਕਿਊਰੀਆਸਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਟ੍ਰਿਕਿਊਰਿਸ ਟ੍ਰਿਕਿਊਰਾ ਦਾ ਜੀਵਨ ਚੱਕਰ।
ਆਈ.ਸੀ.ਡੀ. (ICD)-10B79
ਆਈ.ਸੀ.ਡੀ. (ICD)-9127.3
ਰੋਗ ਡੇਟਾਬੇਸ (DiseasesDB)31146
ਮੈੱਡਲਾਈਨ ਪਲੱਸ (MedlinePlus)001364
MeSHD014257

ਕਾਰਨ

ਆਮ ਤੌਰ 'ਤੇ ਬਿਮਾਰੀ ਉਦੋਂ ਫੈਲਦੀ ਹੈ ਜਦੋਂ ਲੋਕ ਅਜਿਹਾ ਭੋਜਨ ਖਾਂਦੇ ਜਾਂ ਪਾਣੀ ਪੀਂਦੇ ਹਨ ਜਿਸ ਵਿੱਚ ਇਨ੍ਹਾਂ ਕੀੜਿਆਂ ਦੇ ਅੰਡੇ ਹੁੰਦੇ ਹਨ।[2] ਇਹ ਸਥਿਤੀ ਉਦੋਂ ਪੈਦਾ ਹੋ ਸਕਦੀ ਹੈ ਜਦੋਂ ਲਾਗਦਾਰ ਜਾਂ ਗੰਦੀਆਂ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਜਾਂ ਪਕਾਇਆ ਨਹੀਂ ਜਾਂਦਾ।[2] ਅਕਸਰ ਇਹ ਅੰਡੇ ਉਹਨਾਂ ਖੇਤਰਾਂ ਦੀ ਮਿੱਟੀ ਵਿੱਚ ਹੁੰਦੇ ਹਨ ਜਿੱਥੇ ਲੋਕ ਖੁਲ੍ਹੇ ਵਿੱਚ ਹੱਗਦੇ ਹਨ ਅਤੇ ਜਿੱਥੇ ਬਿਨਾਂ ਸੋਧੇ ਮਾਨਵ ਮਲ (ਟੱਟੀ) ਨੂੰ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1] ਇਹ ਅੰਡੇ ਲਾਗ ਵਾਲੇ ਲੋਕਾਂ ਦੀ ਟੱਟੀ ਤੋਂ ਪੈਦਾ ਹੁੰਦੇ ਹਨ।[2] ਅਜਿਹੀ ਮਿੱਟੀ ਵਿੱਚ ਖੇਡਣ ਵਾਲੇ ਅਤੇ ਆਪਣੇ ਹੱਥ ਆਪਣੇ ਮੁੰਹ ਵਿੱਚ ਪਾਉਣ ਵਾਲੇ ਛੋਟੇ ਬੱਚੇ ਵੀ ਆਸਾਨੀ ਨਾਲ ਲਾਗ ਦੇ ਸ਼ਿਕਾਰ ਹੋ ਜਾਂਦੇ ਹਨ।[2] ਕੀੜੇ ਵੱਡੀ ਅੰਤੜੀ ਵਿੱਚ ਰਹਿੰਦੇ ਹਨ ਅਤੇ ਲੰਬਾਈ ਵਿੱਚ ਲਗਭਗ ਚਾਰ ਸੈਂਟੀਮੀਟਰ ਦੇ ਹੁੰਦੇ ਹਨ।[1] ਮਾਈਕਰੋਸਕੋਪ ਦੀ ਸਹਾਇਤਾ ਨਾਲ ਟੱਟੀ ਦਾ ਪਰੀਖਣ ਕਰਦੇ ਸਮੇਂ ਅੰਡਿਆਂ ਨੂੰ ਦੇਖਕੇ ਵਿਪਵੋਰਮ ਦਾ ਪਤਾ ਲਗਾਇਆ ਜਾਂਦਾ ਹੈ।[3] ਅੰਡੇ ਢੋਲ-ਰੂਪੀ ਹੁੰਦੇ ਹਨ।[4]

ਰੋਕਥਾਮ ਅਤੇ ਇਲਾਜ

ਰੋਕਥਾਮ ਲਈ ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣਾ ਅਤੇ ਭੋਜਨ ਤਿਆਰ ਕਰਨ ਤੋਂ ਪਹਿਲਾਂ ਹੱਥ ਧੋਣਾ ਜ਼ਰੂਰੀ ਹੈ।[5] ਹੋਰ ਤਰੀਕਿਆਂ ਵਿੱਚ ਸਫਾਈ ਵਿਵਸਥਾ ਤੱਕ ਪਹੁੰਚ ਨੂੰ ਸੁਧਾਰਨਾ ਜਿਵੇਂ ਕਿ ਕ੍ਰਿਆਸ਼ੀਲ ਅਤੇ ਸਾਫ-ਸੁਥਰੇ ਪਖਾਨਿਆਂ ਦੀ ਵਰਤੋਂ[5] ਅਤੇ ਸਾਫ ਪਾਣੀ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।[6] ਸੰਸਾਰ ਦੇ ਉਹਨਾਂ ਖੇਤਰਾਂ ਵਿੱਚ ਜਿੱਥੇ ਲਾਗ ਆਮ ਹੈ, ਆਮ ਤੌਰ 'ਤੇ ਲੋਕਾਂ ਦੇ ਪੂਰੇ ਦੇ ਪੂਰੇ ਸਮੂਹਾਂ ਦਾ ਇੱਕੋ ਸਮੇਂ ਅਤੇ ਰੋਜਾਨਾ ਅਧਾਰ 'ਤੇ ਇਲਾਜ ਕੀਤਾ ਜਾਵੇਗਾ।[7] ਇਲਾਜ ਤਿੰਨ ਦਿਨਾਂ ਦੀ ਦਵਾਈ ਨਾਲ ਹੁੰਦਾ ਹੈ: ਅਲਬੈਂਡਾਜ਼ੋਲ, ਮੇਬੈਂਡਾਜ਼ੋਲ ਜਾਂ ਆਈਵਰਮੈਕਟਿਨ।[8] ਅਕਸਰ ਲੋਕ ਇਲਾਜ ਪਿੱਛੋਂ ਦੁਬਾਰਾ ਲਾਗ ਦੇ ਸ਼ਿਕਾਰ ਹੋ ਜਾਂਦੇ ਹਨ।[9]

ਮਹਾਮਾਰੀ ਵਿਗਿਆਨ

ਵਿਪਵੋਰਮ ਲਾਗ ਸੰਸਾਰ ਭਰ 'ਚ ਲਗਭਗ 60 ਤੋਂ 80 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।[1][10] ਤਪਤਖੰਡੀ ਦੇਸ਼ਾਂ ਵਿੱਚ ਇਹ ਸਭ ਤੋਂ ਵੱਧ ਪਾਈ ਜਾਂਦੀ ਹੈ।[7] ਵਿਕਾਸਸ਼ੀਲ ਦੁਨੀਆ ਵਿੱਚ, ਜਿਹਨਾਂ ਨੂੰ ਵਿਪਵੋਰਮ ਲਾਗ ਹੁੰਦੀ ਹੈ ਅਕਸਰ ਹੁੱਕਵੋਰਮ ਅਤੇ ਐਸਕਾਰੀਆਸਿਸ ਲਾਗਾਂ ਤੋਂ ਵੀ ਪੀੜਿਤ ਹੁੰਦੇ ਹਨ।[7] ਇਨ੍ਹਾਂ ਦਾ ਕਈ ਦੇਸ਼ਾਂ ਦੀ ਆਰਥਿਕਤਾ 'ਤੇ ਵੱਡਾ ਪ੍ਰਫਾਵ ਹੈ।[11] ਬਿਮਾਰੀ ਦੇ ਵਿਰੁੱਧ ਟੀਕਾ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ।[7] ਟ੍ਰਿਕੂਰੀਆਸਿਸ ਨੂੰ ਅਣਗੋਲੀ ਤਪਤਖੰਡੀ ਬਿਮਾਰੀ ਦੇ ਤੌਰ 'ਤੇ ਵਰਗੀਕ੍ਰਿਤ ਕੀਤਾ ਗਿਆ ਹੈ।[12]

ਹਵਾਲੇ