ਤਜਰਬਾ

ਤਜਰਬਾ ਜਾਂ ਅਨੁਭਵ ਕਿਸੇ ਇਵੈਂਟ ਜਾਂ ਵਿਸ਼ੇ ਦੇ ਅਜਿਹੇ ਭਰਪੂਰ ਗਿਆਨ ਜਾਂ ਨਿਪੁੰਨਤਾ ਨੂੰ ਕਹਿੰਦੇ ਹਨ ਜੋ ਵਰਤਾਰੇ ਵਿੱਚ ਖ਼ੁਦ ਸ਼ਾਮਲ ਹੋਣ ਜਾਂ ਉਸ ਨਾਲ ਵਾਹ ਦੇ ਰਾਹੀਂ ਪ੍ਰਾਪਤ ਹੋਇਆ ਹੋਵੇ।[1] ਫ਼ਲਸਫ਼ੇ ਵਿੱਚ "ਅਨੁਭਵ-ਸਿੱਧ ਗਿਆਨ" ਜਾਂ "ਨਿਰਖ-ਅਧਾਰਿਤ ਗਿਆਨ" ਵਰਗੇ ਸੰਕਲਪ ਤਜਰਬੇ ਦੇ ਆਧਾਰ ਤੇ ਗਿਆਨ ਲਈ ਵਰਤੇ ਜਾਂਦੇ ਹਨ। ਇੱਕ ਵਿਸ਼ੇਸ਼ ਖੇਤਰ ਵਿੱਚ ਕਾਫ਼ੀ ਅਨੁਭਵ ਵਾਲੇ ਵਿਅਕਤੀ ਨੂੰ ਇੱਕ ਮਾਹਰ ਜਾਂ ਅਨੁਭਵੀ/ ਤਜਰਬੇਕਾਰ ਵਜੋਂ ਮਾਣ ਪ੍ਰਾਪਤ ਹੋ ਸਕਦਾ ਹੈ। ਤਜਰਬੇ ਦਾ ਸੰਕਲਪ ਆਮ ਤੌਰ 'ਤੇ ਪ੍ਰਸਤਾਵਤ ਗਿਆਨ ਦੀ ਬਜਾਏ ਕੁਝ ਕਰਨ ਦੇ ਤਰੀਕੇ ਦੀ ਜਾਣਕਾਰੀ ਦਾ ਲਖਾਇਕ ਹੈ: ਕਿਤਾਬੀ-ਘੋਟੇ ਦੀ ਬਜਾਏ ਸਿਧੇ ਕੰਮ ਕਰਕੇ ਸਿਖਲਾਈ। 

ਮਹਾਂਦੀਪੀ ਫ਼ਲਸਫ਼ੇ ਵਿਚ ਤਜਰਬੇ ਦੀ ਪੁੱਛਗਿੱਛ ਦੀਰਘ ਕਾਲੀਨ ਪਰੰਪਰਾ ਹੈ। ਸੋਰੇਨ ਕਿਅਰਕੇਗਾਡ ਦੇ ਫ਼ਲਸਫ਼ੇ ਵਿੱਚ ਅਨੁਭਵ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਰਮਨ ਸ਼ਬਦ ਏਰਫਾਹਰੂੰਗ, ਜਿਸਦਾ ਅਕਸਰ ਅੰਗਰੇਜ਼ੀ ਵਿੱਚ "experience" ਅਨੁਵਾਦ ਕੀਤਾ ਜਾਂਦਾ ਹੈ, ਦਾ ਥੋੜ੍ਹਾ ਵੱਖਰਾ ਮਤਲਬ ਹੁੰਦਾ ਹੈ, ਜੋ ਕਿ ਜ਼ਿੰਦਗੀ ਦੇ ਅਨੁਭਵਾਂ ਦੀ ਸੁਮੇਲਤਾ ਦਾ ਲਖਾਇਕ ਹੁੰਦਾ ਹੈ। 

ਮਿਸਾਲ ਦੇ ਤੌਰ 'ਤੇ, ਕੁਝ ਧਾਰਮਿਕ ਪਰੰਪਰਾਵਾਂ (ਜਿਵੇਂ ਕਿ ਬੋਧੀ ਧਰਮ, ਸੁਰਤ ਸ਼ਬਦ ਯੋਗ, ਰਹੱਸਵਾਦ ਅਤੇ ਪੈਂਟੇਕੋਸਟਲਿਜ਼ਮ) ਅਤੇ ਵਿਦਿਅਕ ਪੈਰਾਦੀਮ, ਜਿਵੇਂ ਕਿ ਫੌਜੀ ਭਰਤੀ ਦੀ ਸਿਖਲਾਈ (ਜਿਸ ਨੂੰ "ਬੂਟ ਕੈਂਪ" ਵੀ ਕਿਹਾ ਜਾਂਦਾ ਹੈ) ਦੀ ਕੰਡੀਸ਼ਨਿੰਗ, ਮਨੁੱਖੀ ਗਿਆਨ-ਸਿਧਾਂਤ ਦੀ ਅਨੁਭਵੀ ਪ੍ਰਕਿਰਤੀ ਤੇ ਜ਼ੋਰ ਦਿੰਦੇ ਹਨ। ਇਹ ਵਿਕਲਪਾਂ ਤੋਂ ਬਿਲਕੁਲ ਉਲਟ ਹੈ: ਸਿਧਾਂਤ, ਮੰਤਕ ਜਾਂ ਤਰਕ ਦੀਆਂ ਪਰੰਪਰਾਵਾਂ। ਸੈਰ-ਸਪਾਟਾ, ਅਤਿ ਖੇਡਾਂ ਅਤੇ ਮਨੋਰੰਜਨ ਲਈ ਨਸ਼ਿਆਂ ਦੀ ਵਰਤੋਂ ਵਰਗੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਵੀ ਅਨੁਭਵ ਦੇ ਮਹੱਤਵ ਤੇ ਜ਼ੋਰ ਦਿੰਦੇ ਹਨ। 

ਸ਼ਬਦ ਤਜਰਬੇ ਦਾ ਇਤਿਹਾਸ ਤਜਰਬੇ ਦੇ ਸੰਕਲਪ ਦੇ ਨਾਲ ਨੇੜਿਓਂ ਜੁੜਦਾ ਹੈ। 

ਅਨੁਭਵ ਦੀਆਂ ਕਿਸਮਾਂ  

"ਤਜਰਬਾ" ਸ਼ਬਦ ਦਾ ਮਤਲਬ ਕੁਝ ਕੁ ਅਸਪਸ਼ਟ ਜਾਂ ਬਹੁਅਰਥੀ ਹੋ ਸਕਦਾ ਹੈ, ਜੋ ਮਾਨਸਿਕ ਤੌਰ 'ਤੇ ਅਣ-ਸੋਧੀਆਂ ਤੁਰੰਤ ਬੋਧ ਦੀਆਂ ਘਟਨਾਵਾਂ ਦਾ ਲਖਾਇਕ ਹੋ ਸਕਦਾ ਹੈ ਅਤੇ ਉਹਨਾਂ ਘਟਨਾਵਾਂ ਬਾਰੇ ਬਾਅਦ ਨੂੰ ਸੋਚ ਵਿਚਾਰ ਕਰਨ ਜਾਂ ਉਹਨਾਂ ਦੀ ਵਿਆਖਿਆ ਤੇ ਬਾਅਦ ਕਸੀਦ ਕੀਤੀ ਸਿਆਣਪ ਦਾ ਵੀ। 

ਕੁਝ ਸਿਆਣਪ-ਅਨੁਭਵ ਸਮੇਂ ਦੇ ਨਾਲ ਇਕੱਤਰ ਹੋ ਜਾਂਦੇ ਹਨ,[2]  ਹਾਲਾਂਕਿ ਕੋਈ ਜਣਾ ਇੱਕ ਹੀ ਵਿਸ਼ੇਸ਼ ਘੜੀ ਪਲ ਦੀ ਘਟਨਾ ਦਾ ਅਨੁਭਵ (ਅਤੇ ਉਸ ਤੋਂ ਆਮ ਜਾਣਕਾਰੀ ਪ੍ਰਾਪਤ ਕਰ) ਸਕਦਾ ਹੈ।

ਕੋਈ ਜਣਾ (ਉਦਾਹਰਨ ਲਈ) ਸਰੀਰਕ, ਮਾਨਸਿਕ, ਭਾਵਨਾਤਮਕ, ਆਤਮਿਕ, ਦੂਜੇ ਦੇ ਹੰਡਾਏ ਦੀ ਕਲਪਨਾ ਕਰਕੇ ਅਤੇ ਵਰਚੂਅਲ ਅਨੁਭਵਾਂ (ਵਿਚਕਾਰ) ਅੰਤਰ ਕਰ ਸਕਦਾ ਹੈ। 

ਸਰੀਰਕ

ਸਰੀਰਕ ਅਨੁਭਵ ਉਦੋਂ ਹੁੰਦਾ ਹੈ ਜਦੋਂ ਕਿਸੇ ਵਸਤੂ ਜਾਂ ਵਾਤਾਵਰਣ ਵਿੱਚ ਤਬਦੀਲੀ ਹੁੰਦੀ ਹੈ।[3] ਦੂਜੇ ਸ਼ਬਦਾਂ ਵਿਚ, ਸਰੀਰਕ ਤਜਰਬੇ ਨਿਰੀਖਣਯੋਗ ਵਰਤਾਰਿਆਂ ਨਾਲ ਜੁੜਦੇ ਹਨ। ਉਹਨਾਂ ਨੂੰ ਮੋਡਾਲ (ਗੁਣਾਂ ਦੀਆਂ ਧਾਰਨੀ ਹੋਣ ਦੀ ਪ੍ਰਤੀਨਿਧਤਾ ਕਰਨ ਵਾਲੀਆਂ) ਵਿਸ਼ੇਸ਼ਤਾਵਾਂ ਨਾ ਹੀ  ਮਾਨਸਿਕ ਤਜਰਬੇ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। 

ਮਾਨਸਿਕ

ਮਾਨਸਿਕ ਤਜਰਬੇ ਵਿੱਚ ਬੁੱਧੀ ਅਤੇ ਚੇਤਨਾ ਦਾ ਪਹਿਲੂ ਸ਼ਾਮਲ ਹੁੰਦਾ ਹੈ ਜਿਸਦਾ ਅਨੁਭਵ ਸੋਚ,ਬੋਧ, ਮੈਮੋਰੀ,ਭਾਵਨਾ, ਇੱਛਾ ਅਤੇ ਕਲਪਨਾ ਦੇ ਸੰਜੋਗਾਂ ਦੇ ਤੌਰ 'ਤੇ ਹੁੰਦਾ ਹੈ, ਜਿਸ ਵਿੱਚ ਸਾਰੀਆਂ ਅਚੇਤ ਬੋਧਕ ਪ੍ਰਕਿਰਿਆਵਾਂ ਵੀ ਸ਼ਾਮਲ ਹਨ। ਇਹ ਪਦ ਇੱਕ ਸੰਵੇਦ ਪ੍ਰਕਿਰਿਆ ਦਾ ਲਖਾਇਕ ਹੋ ਸਕਦਾ ਹੈ। ਮਾਨਸਿਕ ਤਜਰਬਾ ਅਤੇ ਭੌਤਿਕ ਦਿਮਾਗ਼ ਨਾਲ ਇਸ ਦੇ ਸੰਬੰਧ ਦਾਰਸ਼ਨਿਕ ਬਹਿਸ ਦਾ ਖੇਤਰ ਬਣਦੇ ਹਨ: ਕੁਝ ਇੱਕਰੂਪਤਾ ਸਿਧਾਂਤਕਾਰਾਂ ਨੇ ਸ਼ੁਰੂ ਵਿੱਚ ਦਲੀਲ ਦਿੱਤੀ ਸੀ ਕਿ ਦਿਮਾਗ਼ ਅਤੇ ਮਾਨਸਿਕ ਸਥਿਤੀਆਂ ਦੀ ਇੱਕਰੂਪਤਾ ਕੇਵਲ ਕੁਝ ਕੁ ਸੰਵੇਦਨਾਵਾਂ ਲਈ ਹੀ ਢੁਕਵੀਂ ਸੀ। ਜ਼ਿਆਦਾਤਰ ਸਿਧਾਂਤਕਾਰਾਂ ਨੇ, ਹਾਲਾਂਕਿ, ਸਾਰੇ ਮਾਨਸਿਕ ਤਜ਼ਰਬੇ ਨੂੰ ਕਲਾਵੇ ਵਿੱਚ ਲੈਣ ਲਈ ਇਸ ਦ੍ਰਿਸ਼ਟੀਕੋਣ ਦਾ ਸਰਲੀਕਰਨ ਕਰ ਦਿੱਤਾ।[4][ਹਵਾਲਾ ਲੋੜੀਂਦਾ]

ਭਾਵਨਾਤਮਕ

ਰੂਹਾਨੀ

ਧਾਰਮਿਕ

ਸਮਾਜਿਕ

ਵਰਚੁਅਲ ਅਤੇ ਸਿਮੂਲੇਸ਼ਨ

ਅੰਤਰਮੁਖੀ

ਹਵਾਲੇ