ਦੀਨ-ਏ-ਇਲਾਹੀ

ਦੀਨ-ਏ-ਇਲਾਹੀ ("ਰੱਬ ਦਾ ਧਰਮ")[1][2] ਅਕਬਰ ਵੱਲੋਂ ਚਲਾਇਆ ਗਿਆ ਧਰਮ ਸੀ। ਇਸ ਨੂੰ ਕਈ ਇਤਿਹਾਸਕਾਰ ਇੱਕ ਨਵਾਂ ਧਾਰਮਿਕ ਅਨੁਸ਼ਾਸਨ ਵੀ ਕਹਿੰਦੇ ਹਨ। ਇਸ ਧਰਮ ਦੀ ਸਥਾਪਨਾ ਅਕਬਰ ਨੇ 1581 ਈ: ਵਿੱਚ ਕੀਤੀ। ਦੀਨ ਏ ਇਲਾਹੀ ਨੂੰ ਸਾਰੇ ਧਰਮਾਂ ਦਾ ਸਿਰ ਵੀ ਕਹਿੰਦੇ ਹਨ। ਇਸ ਵਿੱਚ ਲਗਪਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਹਨ। ਪਰ ਡਾ. ਈਸ਼ਵਰੀ ਪ੍ਰਸਾਦ ਦਾ ਵਿਚਾਰ ਹੈ ਕਿ ਦੀਨ ਏ ਇਲਾਹੀ ਉਹਨਾਂ ਲੋਕਾਂ ਦਾ ਸੰਘ ਸੀ ਜੋ ਸਮਰਾਟ ਦੇ ਧਾਰਮਿਕ ਦ੍ਰਿਸ਼ਟੀਕੋਣ ਦੇ ਸਮਰਥਕ ਸਨ।

ਦੀਨ ਏ ਇਲਾਹੀ ਦੇ ਨਿਯਮ

  • ਦੀਨ ਏ ਇਲਾਹੀ ਦੀ ਮੈਂਬਰ ਬਣਨ ਦੀ ਇੱਕ ਵਿਸ਼ੇਸ਼ ਵਿਧੀ ਸੀ। ਇਸ ਅਨੁਸਾਰ ਮੈਂਬਰ ਬਣਨ ਦਾ ਚਾਹਵਾਨ ਵਿਅਕਤੀ ਕਿਸੇ ਐਤਵਾਰ ਨੂੰ ਦਰਬਾਰ ਵਿੱਚ ਪੇਸ਼ ਹੁੰਦਾ ਸੀ ਅਤੇ ਆਪਣੀ ਪੱਗ ਅਕਬਰ ਦੇ ਪੈਰਾਂ ਵਿੱਚ ਰ਼ਖ ਕੇ ਮੈਂਬਰ ਬਣਨ ਦੀ ਪ੍ਰਾਰਥਨਾ ਕਰਦਾ ਸੀ। ਅਕਬਰ ਪੱਗ ਚੁੱਕ ਕੇ ਉਸਦੇ ਸਿਰ ਉੱਤੇ ਬੰਨ੍ਹ ਦਿੰਦਾ ਸੀ
  • ਦੀਨ ਏ ਇਲਾਹੀ ਦੇ ਮੈਂਬਰ ਈਸ਼ਵਰ ਨੂੰ ਸਰਵ ਸ਼ਕਤੀਮਾਨ ਮੰਨਦੇ ਸਨ ਅਤੇ ਅਕਬਰ ਨੂੰ ਧਾਰਮਿਕ ਨੇਤਾ ਮੰਨਦੇ ਸਨ।
  • ਇਸ ਦੇ ਮੈਂਬਰ ਅੱਲਾ ਹੂ ਅਕਬਰ ਅਤੇ ਜੱਲੇ ਜੱਲਾਲ ਹੂ ਕਹਿ ਕੇ ਇੱਕ ਦੁਜੇ ਦਾ ਸੁਆਗਤ ਕਰਦੇ ਸਨ।
  • ਇਹਨਾਂ ਨੂੰ ਦੂਸਰੇ ਧਰਮਾਂ ਪ੍ਰਤਿ ਸਹਿਣਸ਼ੀਲ ਦਾ ਵਰਤਾਉ ਕਰਨਾ ਹੁੰਦਾ ਸੀ। ਕਿਸੇ ਵੀ ਧਰਮ ਦੀ ਨਿਖੇਧੀ ਕਰਨ ਦੀ ਸਖ਼ਤ ਮਨਾਹੀ ਸੀ।
  • ਉਹ ਲੋਕ ਸੂਰਜ ਦੀ ਪੂਜਾ ਕਰਦੇ ਸਨ ਅਤੇ ਅਗਨੀ ਦੇਵਤਾ ਨੂੰ ਪਵਿੱਤਰ ਮੰਨਦੇ ਸਨ।
  • ਇਸ ਵਿੱਚ ਮਾਸ ਖਾਣ ਦੀ ਪੂਰੀ ਤਰ੍ਹਾ ਮਨਾਹੀ ਸੀ ਪਰ ਇਹ ਨਿਯਮ ਕੱਟੜਤਾ ਨਾਲ ਲਾਗੂ ਨਹੀਂ ਸੀ।

ਹਵਾਲੇ