ਨਿੱਕਾ ਬਾਲ

ਨਿੱਕਾ ਬਾਲ/ਬੱਚਾ  " ਬੇਬੀ " ਇੱਕ ਮਨੁੱਖ ਦੀ ਬਹੁਤ ਛੋਟੀ ਸੰਤਾਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਦੂਜੇ ਜੀਵਾਂ ਦੇ ਬੱਚਿਆਂ ਲਈ ਵੀ ਵਰਤਿਆ ਜਾ ਸਕਦਾ ਹੈ। 

ਇੱਕ ਨਵਜਾਤ, ਬੋਲਚਾਲ ਦੀ ਵਰਤੋਂ ਵਿੱਚ, ਇੱਕ ਬੱਚਾ ਹੈ ਜੋ ਸਿਰਫ ਘੰਟੇ, ਦਿਨ, ਜਾਂ ਇੱਕ ਮਹੀਨੇ ਤੱਕ ਦਾ ਹੁੰਦਾ ਹੈ। ਮੈਡੀਕਲ ਪ੍ਰਸੰਗ ਵਿੱਚ, ਨਵਜਾਤ ਜਨਮ ਦੇ ਬਾਅਦ ਪਹਿਲੇ 28 ਦਿਨ ਤੱਕ ਦੇ ਇੱਕ ਬੱਚੇ ਦਾ ਲਖਾਇਕ ਹੈ;[1] ਪਦ ਅਪਰਿਪੱਕ ਜਨਮ, ਪੂਰੀ ਮਿਆਦ, ਅਤੇ ਦੇਰੀ ਨਾਲ ਜਨਮ ਲੈਣ ਵਾਲੇ ਸਭਨਾਂ ਬਾਲਾਂ ਲਈ ਲਾਗੂ ਹੁੰਦਾ ਹੈ; ਜਨਮ ਤੋਂ ਪਹਿਲਾਂ, ਸ਼ਬਦ " ਭਰੂਣ " ਵਰਤਿਆ ਜਾਂਦਾ ਹੈ। ਸ਼ਬਦ "ਬਾਲ" ਆਮ ਤੌਰ 'ਤੇ ਇੱਕ ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਲਈ ਲਾਗੂ ਹੁੰਦਾ ਹੈ; ਹਾਲਾਂਕਿ, ਪਰਿਭਾਸ਼ਾਵਾਂ ਵੱਖ-ਵੱਖ ਹੋ ਸਕਦੀਆਂ ਹਨ ਅਤੇ ਦੋ ਸਾਲਾਂ ਤੱਕ ਦੇ ਬੱਚਿਆਂ ਨੂੰ ਸ਼ਾਮਲ ਕਰ ਸਕਦੀਆਂ ਹਨ। ਜਦੋਂ ਮਨੁੱਖੀ ਬੱਚਾ ਤੁਰਨਾ ਸਿੱਖਦਾ ਹੈ, ਤਾਂ ਅੰਗਰੇਜ਼ੀ ਵਿੱਚ ਇਸ ਦੀ ਬਜਾਏ "ਟੌਡਲਰ" ਸ਼ਬਦ ਵਰਤਿਆ ਜਾ ਸਕਦਾ ਹੈ। 

ਬ੍ਰਿਟਿਸ਼ ਇੰਗਲਿਸ਼ ਵਿਚ, ਇੱਕ ਬਾਲ ਸਕੂਲ ਚਾਰ ਤੋਂ ਸੱਤ ਸਾਲ ਦੇ ਬੱਚਿਆਂ ਲਈ ਹੁੰਦਾ ਹੈ। ਕਾਨੂੰਨੀ ਪਦ ਵਜੋਂ, "ਬਚਪਨ" ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਜਾਰੀ ਰਹਿੰਦਾ ਹੈ। [2]

ਨਵਜੰਮੇ ਬੱਚਿਆਂ ਦੀਆਂ ਸਰੀਰਕ ਵਿਸ਼ੇਸ਼ਤਾਵਾਂ

ਅੱਠ ਮਹੀਨੇ ਦੀਆਂ ਜੁੜਵਾਂ ਭੈਣਾਂ
(ਵੀਡੀਓ) ਇੱਕ ਬਹੁਤ ਹੀ ਛੋਟਾ ਬੱਚਾ,  ਪੰਘੂੜੀ ਵਿੱਚ ਪਾਸੇ ਲੈਂਦਾ ਹੈ, 2009
ਅੱਠ ਮਹੀਨੇ ਦਾ ਬੱਚਾ; ਇੱਕ ਆਮ ਵਿਸ਼ੇਸ਼ਤਾ ਦੇ ਰੂਪ ਵਿੱਚ ਅੱਖਾਂ ਅਕਸਰ ਚਿਹਰੇ ਦੇ ਮੁਕਾਬਲਤਨ ਵੱਡੀਆਂ ਹੁੰਦੀਆਂ ਹਨ।
ਜਨਮ ਤੋਂ ਕੁਝ ਦਿਨ ਬਾਅਦ, ਇੱਕ ਰੋ ਰਿਹਾ  ਨਵਜੰਮਿਆ ਬਾਲ

ਇੱਕ ਨਵਜੰਮੇ ਦੇ ਮੋਢੇ ਅਤੇ ਕੁੱਲ੍ਹੇ ਚੌੜੇ ਹੁੰਦੇ ਹਨ, ਪੇਟ ਥੋੜਾ ਜਿਹਾ ਫੁੱਲਿਆ ਹੁੰਦਾ ਹੈ, ਅਤੇ ਬਾਂਹਾਂ ਅਤੇ ਪੈਰ ਆਪਣੇ ਬਾਕੀ ਦੇ ਸਰੀਰ ਦੇ ਸੰਬੰਧ ਵਿੱਚ ਤੁਲਨਾਤਮਕ ਤੌਰ ਤੇ ਲੰਬੇ ਹੁੰਦੇ ਹਨ। 

ਲੰਬਾਈ

ਪਹਿਲੇ ਵਿਸ਼ਵ ਦੇ ਦੇਸ਼ਾਂ ਵਿੱਚ, ਇੱਕ ਨਵਜੰਮੇ ਬੱਚੇ ਦੇ ਸਰੀਰ ਦੀ ਔਸਤਨ ਲੰਬਾਈ 35.6–50.8 ਸੈਂਟੀਮੀਟਰ (1.17–1.67 ਫੁੱਟ) ਹੁੰਦੀ ਹੈ, ਹਾਲਾਂਕਿ ਅਚਨਚੇਤੀ ਨਵਜੰਮੇ ਬਹੁਤ ਛੋਟੇ ਹੋ ਸਕਦੇ ਹਨ। 

ਬੱਚੇ ਦੀ ਲੰਬਾਈ ਨੂੰ ਮਾਪਣ ਦਾ ਤਰੀਕਾ ਹੈ ਬੱਚੇ ਨੂੰ ਹੇਠਾਂ ਪਾ ਦੇਣਾ ਅਤੇ ਮਾਪ ਦੇ ਫੀਤੇ ਨੂੰ ਸਿਰ ਦੇ ਸਿਖਰ ਤੋਂ ਅੱਡੀ ਦੇ ਤਲੇ ਤੱਕ ਮਾਪਣਾ। 

ਭਾਰ

ਵਿਕਸਤ ਦੇਸ਼ਾਂ ਵਿਚ, ਇੱਕ ਪੂਰੀ-ਮਿਆਦ ਦੇ ਨਵਜੰਮੇ ਬਾਲ ਦਾ ਔਸਤ ਭਾਰ ਲਗਭਗ 3.4 ਕਿਲੋਗ੍ਰਾਮ ਹੁੰਦਾ ਹੈ, ਅਤੇ ਇਹ ਆਮ ਤੌਰ 'ਤੇ 2.7–4.6 ਕਿਲੋਗ੍ਰਾਮ ਦੇ ਵਿੱਚ ਹੁੰਦਾ ਹੈ।

ਜਨਮ ਤੋਂ ਬਾਅਦ ਪਹਿਲੇ 5–7 ਦਿਨਾਂ ਵਿਚ, ਇੱਕ ਨਵਜਾਤ ਬਾਲ ਦੇ ਸਰੀਰ ਦਾ ਭਾਰ 3–7% ਘੱਟਦਾ ਹੈ, ਅਤੇ ਇਹ ਮੁੱਖ ਤੌਰ ਤੇ ਇੱਕ ਤਰਾਰ ਦੇ ਨਾਲ, ਫੇਫੜਿਆਂ ਵਿੱਚ ਭਰੇ ਤਰਲ ਦੀ ਤਬਦੀਲੀ ਅਤੇ ਪਿਸ਼ਾਬ ਦਾ ਅਤੇ  ਛਾਤੀ ਦਾ ਦੁੱਧ ਚੁੰਘਾਉਣ ਦੇ ਪ੍ਰਭਾਵੀ ਹੋਣ ਵਿੱਚ ਕੁਝ ਦਿਨਾਂ ਦੀ ਦੇਰੀ ਦਾ ਨਤੀਜਾ ਹੁੰਦਾ ਹੈ। ਪਹਿਲੇ ਹਫ਼ਤੇ ਬਾਅਦ, ਤੰਦਰੁਸਤ ਨਵਜਾਤ ਬੱਚਿਆਂ ਦਾ ਭਾਰਰ  10-20 ਗ੍ਰਾਮ ਪ੍ਰਤੀ ਦਿਨ ਵਧਣਾ ਚਾਹੀਦਾ ਹੈ।[3]

ਹਵਾਲੇ