ਨਪੋਲੀਅਨ
ਨਪੋਲੀਅਨ ਬੋਨਾਪਾਰਟ (/nəˈpoʊliənˌ-ˈpoʊljən/;[2] ਫ਼ਰਾਂਸੀਸੀ: [napɔleɔ̃ bɔnapaʁt] (ਨੈਪੋਲਿਓਂ ਬੋਨਾਪਾਖ਼ਤ), ਜਨਮ ਵੇਲੇ ਨਾਪੋਲਿਓਨੀ ਦੀ ਬੁਓਨਾਪਾਰਤੇ; 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ।[3] ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।[4][5]
ਨਪੋਲੀਅਨ | |||||
---|---|---|---|---|---|
ਫ਼ਰਾਂਸੀਸੀਆਂ ਦਾ ਸੁਲਤਾਨ | |||||
ਫ਼ਰਾਂਸ | 2 ਦਸੰਬਰ 1804 | ||||
ਪੂਰਵ-ਅਧਿਕਾਰੀ | ਪਹਿਲੇ ਕੌਂਸੂਲ ਵਜੋਂ ਆਪ ਹੀ | ||||
ਵਾਰਸ | ਲੂਈ ਅਠਾਰ੍ਹਵਾਂ (ਕਨੂੰਨੀ ਤੌਰ ਉੱਤੇ 1814 ਵਿੱਚ) | ||||
ਇਟਲੀ ਦਾ ਬਾਦਸ਼ਾਹ | |||||
ਸ਼ਾਸਨ ਕਾਲ | 17 ਮਾਰਚ 1805 – 11 ਅਪਰੈਲ 1814 | ||||
ਤਾਜਪੋਸ਼ੀ | 26 ਮਈ 1805 | ||||
ਪੂਰਵ-ਅਧਿਕਾਰੀ | ਇਟਾਲੀਅਨ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ | ||||
ਵਾਰਸ | ਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਟਲੀ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦਜਾ ਸੀ) | ||||
ਜਨਮ | 15 ਅਗਸਤ, 1769 ਆਯਾਚੀਓ, ਕੌਰਸਿਕਾ, ਫ਼ਰਾਂਸ | ||||
ਮੌਤ | 5 ਮਈ, 1821 ਲੌਂਗਵੁੱਡ, ਸੇਂਟ ਹੇਲੇਨਾ | ||||
ਦਫ਼ਨ | ਲੇਜ਼ ਔਂਵਾਲੀਦ, ਪੈਰਿਸ, ਫ਼ਰਾਂਸ | ||||
ਜੀਵਨ-ਸਾਥੀ | ਜੋਜ਼ਫ਼ੀਨ ਦ ਬੋਆਰਨੇ ਮਾਰੀ ਲੂਈਜ਼ | ||||
ਔਲਾਦ | ਨਪੋਲੀਅਨ ਦੂਜ | ||||
| |||||
ਘਰਾਣਾ | ਬੋਨਾਪਾਰਟ ਘਰਾਣਾ | ||||
ਪਿਤਾ | ਕਾਰਲੋ ਬੂਉਨਾਪਾਰਤੀ | ||||
ਮਾਤਾ | ਲੈਤੀਸੀਆ ਰਾਮੋਲੀਨੋ | ||||
ਧਰਮ | ਰੋਮਨ ਕੈਥੋਲਿਕਵਾਦ (10 ਜੂਨ, 1809 ਨੂੰ ਛੇਕਿਆ ਗਿਆ[1] | ||||
ਦਸਤਖਤ |
ਹਵਾਲੇ
ਬਾਹਰਲੇ ਜੋੜ
- ਨਪੋਲੀਅਨੀ ਰਾਹਬਰ
- ਨਪੋਲੀਅਨ ਲੜੀ
- ਕੌਮਾਂਤਰੀ ਨਪੋਲੀਅਨੀ ਸਮਾਜ
- ਨਪੋਲੀਅਨ (ਕਿਰਦਾਰ) ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਜੀਵਨੀ, ਅਮਰੀਕੀ ਪਬਲਿਕ ਬਰੌਡਕਾਸਟਿੰਗ ਸਰਵਿਸ ਵੱਲੋਂ
- The last years in St. Helena Archived 2015-01-06 at the Wayback Machine. Illustrated chronology of Napoleon's captivity in St. Helena.
- Inside Longwood Archived 2016-02-07 at the Wayback Machine. Descriptions of Longwood House, St. Helena, and other places in the island, as well as articles about Napoleon's captivity.
- Alan Schom Interview on his book Napoleon Bonaparte Archived 2012-04-23 at the Wayback Machine. on Booknotes, 26 October 1997
- Memoirs of Napoleon at Project Gutenberg
- John Holland Rose. The Life of Napoleon I at Project Gutenberg
- John Gibson Lockhart. The History of Napoleon Buonaparte at Project Gutenberg
- William Milligan Sloane. The Life of Napoleon I. at Project Gutenberg Vol. 1/4
- William Milligan Sloane. The Life of Napoleon I. at Project Gutenberg Vol. 3/4