ਪਰਮਾਣੂ ਨਾਭ

ਪਰਮਾਣੂ ਨਾਭ ਜਾਂ ਨਿਊਕਲੀਅਸ ਕਿਸੇ ਪਰਮਾਣੂ ਦੇ ਕੇਂਦਰ ਵਿੱਚ ਪ੍ਰੋਟਾਨਾਂ ਅਤੇ ਨਿਊਟਰਾਨਾਂ ਵਾਲ਼ਾ ਇੱਕ ਬਹੁਤ ਸੰਘਣਾ ਖੇਤਰ ਹੁੰਦਾ ਹੈ। ਇਹਦੀ ਖੋਜ 1911 ਵਿੱਚ ਅਰਨਸਟ ਰਦਰਫ਼ੋਰਡ ਦੀ ਨਿਗਰਾਨੀ ਹੇਠ ਹਾਂਸ ਗਾਈਗਰ ਅਤੇ ਅਰਨਸਟ ਮਾਰਸਡਨ ਵੱਲੋਂ 1909 ਵਿੱਚ ਕੀਤੇ ਗਏ ਗਾਈਗਰ-ਮਾਰਸਡਨ ਦੇ ਸੋਨੇ ਦੇ ਵਰਕ ਉਤਲੇ ਪ੍ਰਯੋਗ ਦੀ ਰਦਰਫ਼ੋਰਡ ਵੱਲੋਂ ਦਿੱਤੀ ਗਈ ਵਿਆਖਿਆ ਸਦਕਾ ਹੋਈ ਸੀ। ਪਰਮਾਣੁ ਨਾਭ ਦੇ ਪ੍ਰੋਟਾਨ-ਨਿਊਟਰਾਨ ਨਮੂਨੇ ਦੀ ਪੇਸ਼ਕਸ਼ ਮਿਤਰੀ ਇਵਾਨਨਕੋ ਵੱਲੋਂ 1932 ਵਿੱਚ ਰੱਖੀ ਗਈ ਸੀ।[1] ਕਿਸੇ ਪਰਮਾਣੂ ਦਾ ਬਹੁਤਾ ਭਾਰ ਨਾਭ ਵਿੱਚ ਹੀ ਹੁੰਦਾ ਹੈ ਅਤੇ ਬਿਜਲਾਣੂ ਬੱਦਲ ਦਾ ਯੋਗਦਾਨ ਬਹੁਤ ਹੀ ਤੁੱਛ ਹੁੰਦਾ ਹੈ।

ਪਰਮਾਣੂ ਨਾਭ ਦਾ ਇੱਕ ਖ਼ਾਕਾ ਜਿਸ ਵਿੱਚ ਇਹਨੂੰ ਦੋ ਕਿਸਮਾਂ ਦੇ ਨਿਊਕਲੀਆਨਾਂ ਦੀ ਸੰਘਣੀ ਪੰਡ ਵਜੋਂ ਦਰਸਾਇਆ ਗਿਆ ਹੈ: ਪ੍ਰੋਟਾਨ (ਸੂਹੇ) ਅਤੇ ਨਿਊਟਰਾਨ (ਨੀਲੇ)। ਇਸ ਚਿੱਤਰ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਨਾਲ਼ ਜੁੜੀਆਂ ਛੋਟੀਆਂ ਗੇਂਦਾਂ ਜਾਪਦੇ ਹਨ ਪਰ ਅਸਲ ਵਿੱਚ (ਆਧੁਨਿਕ ਨਾਭ ਭੌਤਿਕੀ ਦੀ ਸਮਝ ਮੁਤਾਬਕ) ਇਹਨੂੰ ਇੱਦਾਂ ਨਹੀਂ ਦਰਸਾਇਆ ਜਾ ਸਕਦਾ ਸਗੋਂ ਮਿਕਦਾਰ ਜੰਤਰ ਵਿਗਿਆਨ ਵਰਤ ਕੇ ਹੀ ਸਹੀ ਨਮੂਨਾ ਦੱਸਿਆ ਜਾ ਸਕਦਾ ਹੈ।

ਇਹ ਵੀ ਦੇਖੋ

2

ਹਵਾਲੇ

ਬਾਹਰੀ ਲਿੰਕ

ਫਰਮਾ:Nuclear Technology