ਪਰੋਲਤਾਰੀਆ

ਪਰੋਲਤਾਰੀਆ (/ˌprlɪˈtɛərət/ ਲਾਤੀਨੀ [proletarius ਤੋਂ] Error: {{Lang}}: text has italic markup (help)) ਉਸ ਆਜ਼ਾਦ ਸ਼ਹਿਰੀਆਂ ਦੀ ਜਮਾਤ ਨੂੰ ਕਹਿੰਦੇ ਹਨ ਜਿਹਨਾਂ ਕੋਲ ਕਮਾਈ ਦੇ ਸਾਧਨ ਵਜੋਂ ਕੋਈ ਜਾਇਦਾਦ ਨਾ ਹੋਵੇ ਅਤੇ ਤੇ ਉਹਨਾਂ ਦੀ ਮਿਹਨਤ ਈ ਉਹਨਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਹੋਏ।[1] ਪਰੋਲਤਾਰੀਆ ਮੂਲ ਤੌਰ 'ਤੇ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਹਦੀ ਵਰਤੋਂ ਪ੍ਰਾਚੀਨ ਰੋਮ ਵਿੱਚ ਸ਼ੁਰੂ ਹੋਈ ਸੀ। ਹਿਕਾਇਤੀ ਤੌਰ 'ਤੇ ਇਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਜਿਹਨਾਂ ਕੋਲ ਆਪਣੇ ਬੱਚਿਆਂ ਨੂੰ ਛੱਡਕੇ ਹੋਰ ਕੋਈ ਸਰਮਾਇਆ ਨਹੀਂ ਸੀ ਹੁੰਦਾ। ਲਾਤੀਨੀ ਭਾਸ਼ਾ ਵਿੱਚ 'ਪ੍ਰੋਲੇਸ' (proles) ਦਾ ਮਤਲਬ ਔਲਾਦ ਹੁੰਦਾ ਹੈ।[2]

ਪਰੋਲਤਾਰੀਆ, ਅਧਾਰ ਅਤੇ ਸਭ ਤੋਂ ਵੱਧ ਦੱਬੀ-ਕੁਚਲੀ ਜਮਾਤ ਦੇ ਤੌਰ 'ਤੇ ਪੇਸ਼ ਕਰਦਾ ਅਖ਼ਬਾਰੀ ਕਾਰਟੂਨ, 1911

ਰੋਮਨ ਕਾਨੂੰਨ ਵਿੱਚ ਵਰਤੋਂ

ਰੋਮਨ ਗਣਰਾਜ ਦੇ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਕਿ ਪ੍ਰੋਲਤਾਰੀਆ ਘੱਟ ਜਾਂ ਸੰਪਤੀਹੀਣ ਰੋਮਨ ਨਾਗਰਿਕਾਂ ਦੀ ਇੱਕ ਸਮਾਜਿਕ ਜਮਾਤ ਹੈ।

ਨਾਮ ਦਾ ਮੂਲ ਸ਼ਾਇਦ ਮਰਦਮਸ਼ੁਮਾਰੀ ਦੇ ਨਾਲ ਜੁੜਿਆ ਹੈ, ਜਿਸ ਨੂੰ ਰੋਮਨ ਅਧਿਕਾਰੀ ਹਰ ਪੰਜ ਸਾਲ ਬਾਅਦ ਕਰਵਾਉਂਦੇ ਸਨ ਤਾਂ ਜੋ ਨਾਗਰਿਕ ਅਤੇ ਉਹਨਾਂ ਦੀ ਸੰਪਤੀ ਦਾ ਰਜਿਸਟਰ ਤਿਆਰ ਹੋ ਸਕੇ ਜਿਸ ਦੇ ਅਧਾਰ ਤੇ ਉਹਨਾਂ ਦੀ ਫੌਜੀ ਡਿਊਟੀਆਂ ਅਤੇ ਵੋਟਿੰਗ ਅਧਿਕਾਰਾਂ ਦਾ ਨਿਰਣਾ ਕੀਤਾ ਜਾਂਦਾ ਸੀ.

ਹਵਾਲੇ