ਪਲਾਜ਼ਮਾ

ਪਲਾਜ਼ਮਾ (ਯੂਨਾਨੀ πλάσμα, "ਕੋਈ ਵੀ ਬਣੀ ਚੀਜ਼"[1] ਤੋਂ) ਪਦਾਰਥ ਦੀਆਂ ਚਾਰ ਮੂਲ ਹਾਲਤਾਂ ਵਿੱਚੋਂ ਇੱਕ ਹੈ (ਬਾਕੀ ਤਿੰਨ ਠੋਸ, ਤਰਲ ਅਤੇ ਗੈਸ ਹਨ)। ਜਦੋਂ ਹਵਾ ਜਾਂ ਗੈਸ ਨੂੰ ਆਇਨਨੁਮਾ ਕੀਤਾ ਜਾਂਦਾ ਹੈ ਤਾਂ ਧਾਤਾਂ ਵਰਗੇ ਬਿਜਲਈ ਲੱਛਣਾਂ ਵਾਲ਼ਾ ਪਲਾਜ਼ਮਾ ਬਣਦਾ ਹੈ। ਪਲਾਜ਼ਮਾ ਬ੍ਰਹਿਮੰਡ ਵਿਚਲੀ ਪਦਾਰਥ ਦੀ ਸਭ ਤੋਂ ਵੱਧ ਪਰਭੂਰ ਹਾਲਤ ਹੈ ਕਿਉਂਕਿ ਬਹੁਤੇ ਤਾਰੇ ਪਲਾਜ਼ਮਾ ਹਾਲਤ ਵਿੱਚ ਹੀ ਹੁੰਦੇ ਹਨ।[2][3]

ਪਲਾਜ਼ਮਾ
ਸਿਖਰੀ ਕਤਾਰ: ਬਿਜਲੀ ਦੀ ਲਿਸ਼ਕ ਅਤੇ ਬਿਜਲੀ ਦਾ ਚੰਗਿਆੜਾ ਦੋਹੇਂ ਹੀ ਪਲਾਜ਼ਮਾ ਦੀਆਂ ਬਣੀਆਂ ਘਟਨਾਵਾਂ ਦੀਆਂ ਆਮ ਮਿਸਾਲਾਂ ਹਨ। ਨਿਓਨ ਬੱਤੀਆਂ ਨੂੰ ਹੋਰ ਵਧੇਰੇ ਤਰੀਕੇ ਨਾਲ਼ "ਪਲਾਜ਼ਮਾ ਬੱਤੀਆਂ" ਆਖਿਆ ਜਾ ਸਕਦਾ ਹੈ ਕਿਉਂਕਿ ਰੋਸ਼ਨੀ ਇਹਨਾਂ ਵਿਚਲੇ ਪਲਾਜ਼ਮਾ ਤੋਂ ਆਉਂਦੀ ਹੈ। ਹੇਠਲੀ ਕਤਾਰ: ਇੱਕ ਪਲਾਜ਼ਮਾ ਗੋਲ਼ਾ ਜਿਸ ਵਿੱਚ ਪਲਾਜ਼ਮਾ ਦੇ ਤੰਦਦਾਰੀ ਵਰਗੇ ਹੋਰ ਗੁੰਝਲਦਾਰ ਗੁਣ ਦਰਸਾਏ ਗਏ ਹਨ। ਦੂਜੀ ਤਸਵੀਰ ਵਿੱਚ ਪੁਲਾੜੀ ਉੱਪਗ੍ਰਹਿ ਐਟਲਾਂਟਿਸ ਦੀ ਧਰਤੀ ਦੇ ਹਵਾ-ਮੰਡਲ ਵਿੱਚ ਵਾਪਸੀ ਉੱਤੇ ਪਲਾਜ਼ਮਾ ਦੀ ਬਣੀ ਪੈੜ ਵਿਖਾਈ ਦੇ ਰਹੀ ਹੈ।

ਹਵਾਲੇ