ਪ੍ਰੇਮਚੰਦ

ਹਿੰਦੀ ਲੇਖਕ

ਧਨਪਤ ਰਾਏ ਸ਼੍ਰੀਵਾਸਤਵ[2] (31 ਜੁਲਾਈ 1880 – 8 ਅਕਤੂਬਰ 1936), ਆਪਣੇ ਕਲਮੀ ਨਾਮ ਪ੍ਰੇਮਚੰਦ ਨਾਲ ਜਾਣਿਆ ਜਾਂਦਾ ਹੈ[3][4] (ਉਚਾਰਨ [preːm t͡ʃənd̪] ( ਸੁਣੋ)), ਇੱਕ ਭਾਰਤੀ ਲੇਖਕ ਸੀ ਜੋ ਆਪਣੇ ਆਧੁਨਿਕ ਹਿੰਦੁਸਤਾਨੀ ਸਾਹਿਤ ਲਈ ਮਸ਼ਹੂਰ ਸੀ। ਪ੍ਰੇਮਚੰਦ ਹਿੰਦੀ ਅਤੇ ਉਰਦੂ ਸਮਾਜਿਕ ਗਲਪ ਦਾ ਮੋਢੀ ਸੀ। ਉਹ 1880 ਦੇ ਦਹਾਕੇ ਦੇ ਅਖੀਰ ਵਿੱਚ ਸਮਾਜ ਵਿੱਚ ਪ੍ਰਚਲਿਤ ਜਾਤੀ ਸ਼੍ਰੇਣੀਆਂ ਅਤੇ ਔਰਤਾਂ ਅਤੇ ਮਜ਼ਦੂਰਾਂ ਦੀਆਂ ਦੁਰਦਸ਼ਾਵਾਂ ਬਾਰੇ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ।[5] ਉਹ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਹੈ, ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਹਿੰਦੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[6][7] ਉਸ ਦੀਆਂ ਰਚਨਾਵਾਂ ਵਿੱਚ ਗੋਦਾਨ, ਕਰਮਭੂਮੀ, ਗਬਨ, ਮਾਨਸਰੋਵਰ, ਈਦਗਾਹ ਸ਼ਾਮਲ ਹਨ। ਉਸਨੇ ਆਪਣਾ ਪਹਿਲਾ ਪੰਜ ਕਹਾਣੀਆਂ ਦਾ ਸੰਗ੍ਰਹਿ 1907 ਵਿੱਚ ਸੋਜ਼-ਏ-ਵਤਨ ਨਾਮਕ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ।

ਪ੍ਰੇਮਚੰਦ
ਜਨਮਧਨਪਤ ਰਾਏ ਸ਼੍ਰੀਵਾਸਤਵ
(1880-07-31)31 ਜੁਲਾਈ 1880
ਲਮਹੀ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ
ਮੌਤ8 ਅਕਤੂਬਰ 1936(1936-10-08) (ਉਮਰ 56)
ਬਨਾਰਸ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ
ਕਲਮ ਨਾਮਪ੍ਰੇਮਚੰਦ, ਨਵਾਬ ਰਾਏ
ਕਿੱਤਾਨਾਵਲਕਾਰ, ਛੋਟੀ ਕਹਾਣੀ ਲੇਖਕ
ਭਾਸ਼ਾਹਿੰਦੀ, ਉਰਦੂ
ਰਾਸ਼ਟਰੀਅਤਾਭਾਰਤੀ
ਸਰਗਰਮੀ ਦੇ ਸਾਲ1920–1936
ਪ੍ਰਮੁੱਖ ਕੰਮਗੋਦਾਨ (ਨਾਵਲ), ਬਾਜ਼ਾਰ-ਏ-ਹੁਸਨ, ਕਰਮਭੂਮੀ, "ਸ਼ਤਰੰਜ ਕੇ ਖਿਲਾੜੀ", ਗਬਨ, ਮਨਸਰੋਵਰ, ਈਦਗਾਹ
ਜੀਵਨ ਸਾਥੀਪਹਿਲੀ ਪਤਨੀ (m. 1895; estranged)
ਸ਼ਿਵਾਰਨੀ ਦੇਵੀ
(ਵਿ. 1906; ਮੌਤ 1936)
[1]
ਬੱਚੇਅੰਮ੍ਰਿਤ ਰਾਏ
ਦਸਤਖ਼ਤ

ਉਸਨੇ "ਨਵਾਬ ਰਾਏ" ਦੇ ਕਲਮੀ ਨਾਮ ਨਾਲ ਲਿਖਣਾ ਸ਼ੁਰੂ ਕੀਤਾ, ਪਰ ਬਾਅਦ ਵਿੱਚ "ਪ੍ਰੇਮਚੰਦ" ਵਿੱਚ ਬਦਲ ਗਿਆ। ਇੱਕ ਨਾਵਲ ਲੇਖਕ, ਕਹਾਣੀਕਾਰ ਅਤੇ ਨਾਟਕਕਾਰ, ਉਸਨੂੰ ਹਿੰਦੀ ਲੇਖਕਾਂ ਦੁਆਰਾ "ਉਪਨਿਆਸ ਸਮਰਾਟ" (ਨਾਵਲਕਾਰਾਂ ਵਿੱਚ ਸਮਰਾਟ) ਕਿਹਾ ਗਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਇੱਕ ਦਰਜਨ ਤੋਂ ਵੱਧ ਨਾਵਲ, ਲਗਭਗ 300 ਛੋਟੀਆਂ ਕਹਾਣੀਆਂ, ਕਈ ਲੇਖ ਅਤੇ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਦੇ ਹਿੰਦੀ ਵਿੱਚ ਅਨੁਵਾਦ ਸ਼ਾਮਲ ਹਨ।

ਜੀਵਨ

ਪ੍ਰੇਮਚੰਦ ਦਾ ਜਨਮ 31 ਜੁਲਾਈ 1880 ਨੂੰ ਵਾਰਾਣਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ।[8] ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।[9] ਉਸਦਾ ਦਾਦਾ ਗੁਰ ਸ਼ੇ ਲਾਲ ਪਟਵਾਰੀ ਸੀ। ਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।

ਸਿੱਖਿਆ ਅਤੇ ਨੌਕਰੀ

ਉਹਨਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨਨਾਥ ਸ਼ਰਸਾਰ, ਮਿਰਜਾ ਰੁਸਬਾ ਅਤੇ ਮੌਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। 1910 ਵਿੱਚ ਉਹਨਾਂ ਨੇ ਅੰਗਰੇਜ਼ੀ, ਦਰਸ਼ਨ, ਫ਼ਾਰਸੀ ਅਤੇ ਇਤਹਾਸ ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ 1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ, ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ।[10] ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।

ਵਿਆਹ

ਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ ਆਰੀਆ ਸਮਾਜ ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ 1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ। 1910 ਵਿੱਚ ਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲ੍ਹੇ ਦੇ ਕਲੈਕਟਰ ਨੇ ਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਹਨਾਂ ਦੇ ਦੋਸ‍ਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ। ਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ 1936 ਨੂੰ ਉਹਨਾਂ ਦੀ ਮੌਤ ਹੋ ਗਈ।

ਰਚਨਾਵਾਂ

ਨਾਵਸਾਹਿਤਪ੍ਰਕਾਰਭਾਸ਼ਾਪ੍ਰਕਾਸ਼ਨਪ੍ਰਕਾਸ਼ਨ ਵਰ੍ਸ਼ (ਇ.ਸ.)
ਅਸਰਾਰੇ ਮੁਆਬਿਦਨਾਵਲਉਰਦੂ
ਪ੍ਰਤਾਪਚੰਦਰਨਾਵਲਹਿੰਦੀਡਾਇਮੰਡ ਬੁਕਸ, ਦਿੱਲੀ
ਸ਼ਿਆਮਾਨਾਵਲਹਿੰਦੀਡਾਇਮੰਡ ਬੁਕਸ, ਦਿੱਲੀ
ਪ੍ਰੇਮਾਨਾਵਲਹਿੰਦੀ1907
ਕ੍ਰਿਸ਼ਣਾਨਾਵਲਹਿੰਦੀ
ਵਰਦਾਨਨਾਵਲਹਿੰਦੀ
ਪ੍ਰਤਿਗਿਆਨਾਵਲਹਿੰਦੀ
ਸੇਵਾਸਦਨਨਾਵਲਹਿੰਦੀ
ਪ੍ਰੇਮਾਸ਼੍ਰਮਨਾਵਲਹਿੰਦੀ
ਨਿਰਮਲਾਨਾਵਲਹਿੰਦੀ
ਰੰਗਭੂਮੀਨਾਵਲਹਿੰਦੀ
ਕਾਇਆਕਲਪਨਾਵਲਹਿੰਦੀ
ਗਬਨਨਾਵਲਹਿੰਦੀ
ਕਰਮਭੂਮੀਨਾਵਲਹਿੰਦੀਵਾਣੀ ਪ੍ਰਕਾਸ਼ਨ1932
ਗੋਦਾਨਨਾਵਲਹਿੰਦੀ1936
ਮੰਗਲਸੂਤ੍ਰਨਾਵਲਹਿੰਦੀ
ਸਪਤਸਰੋਜਕਹਾਣੀ ਸੰਗ੍ਰਹਿਹਿੰਦੀ
ਨਮਕ ਕਾ ਦਰੋਗਾਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪਚੀਸੀਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪ੍ਰਸੂਨਕਹਾਣੀ ਸੰਗ੍ਰਹਿਹਿੰਦੀ
ਸੋਜ਼ੇ ਵਤਨਕਹਾਣੀ ਸੰਗ੍ਰਹਿਉਰਦੂ1908
ਨਵਨਿਧਿਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪੂਰਣਿਮਾਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਦ੍ਵਾਦਸ਼ੀਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪ੍ਰਤਿਮਾਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪ੍ਰਮੋਦਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਤੀਰਥਕਹਾਣੀ ਸੰਗ੍ਰਹਿਹਿੰਦੀ
ਪਾਂਚ ਫੂਲਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਚਤੁਰਥੀਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪ੍ਰਤਿਗਿਆਕਹਾਣੀ ਸੰਗ੍ਰਹਿਹਿੰਦੀ
ਸਪਤ ਸੁਮਨਕਹਾਣੀ ਸੰਗ੍ਰਹਿਹਿੰਦੀ
ਪ੍ਰੇਮ ਪੰਚਮੀਕਹਾਣੀ ਸੰਗ੍ਰਹਿਹਿੰਦੀ
ਪ੍ਰੇਰਣਾਕਹਾਣੀ ਸੰਗ੍ਰਹਿਹਿੰਦੀ
ਸਮਰ ਯਾਤ੍ਰਾਕਹਾਣੀ ਸੰਗ੍ਰਹਿਹਿੰਦੀ
ਪੰਚ ਪ੍ਰਸੂਨਕਹਾਣੀ ਸੰਗ੍ਰਹਿਹਿੰਦੀ
ਨਵਜੀਵਨਕਹਾਣੀ ਸੰਗ੍ਰਹਿਹਿੰਦੀ
ਬੈਂਕ ਕਾ ਦਿਵਾਲਾਕਹਾਣੀ ਸੰਗ੍ਰਹਿਹਿੰਦੀ
ਸ਼ਾਨਤੀਕਹਾਣੀ ਸੰਗ੍ਰਹਿਹਿੰਦੀ
ਅਗਨੀ ਸਮਾਧੀਕਹਾਣੀ ਸੰਗ੍ਰਹਿਹਿੰਦੀ
ਤਾਲਸਤਾਏ ਕੀ ਕਹਾਨੀਆਂਅਨੁਵਾਦਹਿੰਦੀ
ਸੁਖਦਾਸਅਨੁਵਾਦਹਿੰਦੀ
ਅਹੰਕਾਰਅਨੁਵਾਦਹਿੰਦੀ
ਚਾਂਦੀ ਕੀ ਡਿਬੀਆਅਨੁਵਾਦਹਿੰਦੀ
ਨਿਆਇਅਨੁਵਾਦਹਿੰਦੀ
ਹੜਤਾਲਅਨੁਵਾਦਹਿੰਦੀ
ਪਿਤਾ ਕੇ ਪਤ੍ਰ ਪੁਤ੍ਰੀ ਕੇ ਨਾਮਅਨੁਵਾਦਹਿੰਦੀ
ਸ੍ਰਿਸ਼ਟੀ ਕਾ ਆਰੰਭਅਨੁਵਾਦਹਿੰਦੀ
ਕੁੱਤੇ ਕੀ ਕਹਾਨੀਬਾਲਸਾਹਿਤਹਿੰਦੀ
ਜੰਗਲ ਕੀ ਕਹਾਨੀਆਂਬਾਲਸਾਹਿਤਹਿੰਦੀ
ਰਾਮਚਰਚਾਬਾਲਸਾਹਿਤਹਿੰਦੀ
ਮਨਮੋਦਕਬਾਲਸਾਹਿਤਹਿੰਦੀ
ਦੁਰਗਾਦਾਸਬਾਲਸਾਹਿਤਹਿੰਦੀ
ਸ੍ਵਰਾਜ ਕੇ ਫਾਇਦੇਬਾਲਸਾਹਿਤਹਿੰਦੀ
ਮਹਾਤਮਾ ਸ਼ੇਖਸਾਦੀਚਰਿਤ੍ਰਹਿੰਦੀ

ਨੋਟ

ਹਵਾਲੇ

ਹੋਰ ਪੜ੍ਹੋ

ਬਾਹਰੀ ਲਿੰਕ