ਪੱਟੀ ਸਮਿਥ

ਪੈਟ੍ਰਿਕਾ ਲੀ ਸਮਿਥ (ਜਨਮ 30 ਦਸੰਬਰ, 1946)[5] ਇੱਕ ਅਮਰੀਕੀ ਗਾਇਕ-ਗੀਤਕਾਰ, ਕਵੀ, ਅਤੇ ਵਿਜ਼ੁਅਲ ਕਲਾਕਾਰ ਹੈ ਜੋ 1975 ਵਿੱਚ ਪਹਿਲੇ ਐਲਬਮ "ਹੋਰਸਿਸ" ਨਾਲ ਨਿਊ ਯਾਰਕ ਸਿਟੀ ਵਿੱਚ ਪੰਕ ਰੌਕ ਅੰਦੋਲਨ ਦਾ ਪ੍ਰਭਾਵਸ਼ਾਲੀ ਹਿੱਸਾ ਬਣੀ।[1]

ਪੱਟੀ ਸਮਿਥ
ਸਮਿਥ ਪ੍ਰੋਵਿੰਸਸੀਰੌਕ ਫੈਸਟੀਵਲ, ਫਿਨਲੈਂਡ ਵਿੱਖੇ ਪੇਸ਼ਕਾਰੀ ਦਿੰਦੇ ਹੋਏ, ਜੂਨ 2007
ਸਮਿਥ ਪ੍ਰੋਵਿੰਸਸੀਰੌਕ ਫੈਸਟੀਵਲ, ਫਿਨਲੈਂਡ ਵਿੱਖੇ ਪੇਸ਼ਕਾਰੀ ਦਿੰਦੇ ਹੋਏ, ਜੂਨ 2007
ਜਾਣਕਾਰੀ
ਜਨਮ ਦਾ ਨਾਮਪੈਟ੍ਰਿਕਾ ਲੀ ਸਮਿਥ
ਜਨਮ (1946-12-30) ਦਸੰਬਰ 30, 1946 (ਉਮਰ 77)
ਸ਼ਿਕਾਗੋ, ਇਲੀਨੋਇਸ, ਯੂ.ਐਸ.
ਮੂਲਡਿਪਟਫੋਰਡ ਟਾਉਨਸ਼ਿਪ, ਨਿਊ ਜਰਸੀ, ਯੂ.ਐਸ
ਵੰਨਗੀ(ਆਂ)
  • ਪੰਕ ਰੌਕ[1]
  • ਆਰਟ ਪੰਕ[2]
  • ਪ੍ਰੋਟੋ-ਪੰਕ[3]
  • ਆਰਟ ਰੌਕ[4]
ਕਿੱਤਾ
  • ਗਾਇਕ-ਗੀਤਕਾਰ
  • ਲੇਖਕ
  • ਵਿਜ਼ੁਅਲ ਆਰਟਿਸਟ
  • ਲੇਖਕ
ਸਾਜ਼
  • ਵੋਕਲ
  • ਗਿਟਾਰ
  • ਕਲਰੀਨੈਟ
ਸਾਲ ਸਰਗਰਮ1971–ਵਰਤਮਾਨ
ਲੇਬਲ
  • ਅਰਿਸਤਾ
  • ਕੋਲੰਬੀਆ
ਵੈਂਬਸਾਈਟpattismith.net

"ਪੰਕ ਕਵੀ ਵਿਜੇਤਾ" ਵਜੋਂ ਬੁਲਾਇਆ ਜਾਂਦਾ ਸੀ, "ਸਮਿਥ ਨੇ ਆਪਣੇ ਕੰਮ ਵਿੱਚ ਰੌਕ ਅਤੇ ਕਾਵਿ ਨਾਲ ਜੁੜੀ। ਉਸਦਾ ਸਭ ਤੋਂ ਵੱਧ ਪ੍ਰਸਿੱਧ ਗਾਣਾ "ਬਿਕੌਜ਼ ਦ ਨਾਈਟ" ਹੈ, ਜਿਸਨੇ ਬਰੂਸ ਸਪ੍ਰਿੰਗਸਟਨ ਨਾਲ ਸਹਿ-ਲਿਖਿਆ ਸੀ।ਇਹ 1978 ਵਿੱਚ ਬਿਲਬੋਰਡ ਹੋਸਟ 100 ਦੇ ਸੰਦਰਭ ਤੇ ਨੰਬਰ 13 ਤੱਕ ਅਤੇ ਯੂ.ਕੇ ਵਿੱਚ ਨੰਬਰ ਪੰਜ ਉੱਪਰ ਪਹੁੰਚੀ ਸੀ। 2005 ਵਿੱਚ, ਫਰਾਂਸ ਦੇ ਸੱਭਿਆਚਾਰਕ ਮੰਤਰਾਲੇ ਨੇ ਸਮਿਥ ਨੂੰ ਆਰਡਰ ਡੇਅ ਆਰਟਸ ਐਟ ਡੇਸ ਲੈਟਰੇਸ ਦੇ ਕਮਾਂਡਰ ਦਾ ਨਾਮ ਦਿੱਤਾ ਸੀ।[6] 2007 ਵਿੱਚ, ਉਸ ਨੂੰ ਰੈਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।[7]

17 ਨੰਵਬਰ, 2010 ਨੂੰ, ਉਸਨੂੰ ਉਸਦੇ ਸੰਸਮਰਨ "ਜਸਟ ਕਿਡਸ" ਲਈ "ਨੈਸ਼ਨਲ ਬੁੱਕ ਅਵਾਰਡ" ਮਿਲਿਆ। ਕਿਤਾਬ ਨੇ ਇੱਕ ਵਾਅਦਾ ਪੂਰਾ ਕੀਤਾ ਜੋ ਉਸਨੇ ਆਪਣੇ ਪੁਰਾਣੇ ਲੰਮੇ ਸਮੇਂ ਦੇ ਰੂਮਮੇਟ ਅਤੇ ਸਾਥੀ ਰੌਬਰਟ ਮੈਪਲੇਥੋਰਪੇ ਨਾਲ ਕੀਤਾ ਸੀ।ਉਸਨੂੰ ਦਸੰਬਰ 2010 ਨੂੰ, "ਰੋਲਿੰਗ ਸਟੋਨ" ਮੈਗਜ਼ੀਨ'ਸ ਦੀ "100 ਮਹਾਨ ਕਲਾਕਾਰਾਂ ਦੀ ਸੂਚੀ" ਵਿੱਚ 47ਵੇਂ ਨੰਬਰ ਉੱਪਰ ਰੱਖਿਆ ਗਿਆ[8] ਅਤੇ 2011 ਵਿੱਚ ਉਸਨੇ ਪੋਲਰ ਸੰਗੀਤ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ।

ਜੀਵਨ ਅਤੇ ਕੈਰੀਅਰ

1946–1967: ਮੁੱਢਲਾ ਜੀਵਨ

ਪੈਟ੍ਰਿਕਾ ਲੀ ਸਮਿਥ ਦਾ ਜਨਮ ਸ਼ਿਕਾਗੋ ਵਿੱਚ ਹੋਇਆ ਉਸਦੇ ਮਾਤਾ ਪਿਤਾ ਬੇਵਰਲੀ ਸਮਿਥ, ਇੱਕ ਜੈਜ਼ ਗਾਇਕਾ ਜੋ ਵੇਟਰ ਬਣ ਗਈ, ਅਤੇ ਗ੍ਰਾਂਟ ਸਮਿਥ, ਜੋ ਇਕ ਹਨੀਵੈੱਲ ਪਲਾਂਟ ਵਿੱਚ ਇੱਕ ਮਕੈਨਿਕ, ਸੀ।[9] ਉਸਦਾ ਪਰਿਵਾਰ ਆਇਰਿਸ਼ ਵੰਸ਼ ਨਾਲ ਸੰਬੰਧਿਤ ਸੀ[10] ਅਤੇ ਪੱਟੀ ਚਾਰ ਬੱਚਿਆਂ ਵਿੱਚ ਸਭ ਤੋਂ ਵੱਡੀ ਸੀ। ਚਾਰ ਸਾਲ ਦੀ ਉਮਰ ਵਿੱਚ, ਸਮਿਥ ਦਾ ਪਰਿਵਾਰ ਸ਼ਿਕਾਗੋ ਤੋਂ ਜਰਮਨਟਾਉਨ ਨੇਬਰਹੁੱਡ ਆਫ਼ ਫਿਲਾਡੇਲਫਿਆ ਚੱਲਾ ਗਿਆ,[11] ਉਸਦੇ ਪਰਿਵਾਰ ਦੇ ਪਿਟਮੈਨ, ਨਿਊਜਰਸੀ ਜਾਣ ਤੋਂ ਪਹਿਲਾਂ,[12] ਅਤੇ ਬਾਅਦ ਵਿੱਚ, ਉਹ ਡੇਪਟਫੋਰਡ ਟਾਉਨਸ਼ਿਪ, ਨਿਊ ਜਰਸੀ, ਦੇ ਵੁੱਡਬਰੀ ਗਾਰਡਨਸ ਸੈਕਸ਼ਨ ਚਲਾ ਗਿਆ।[13][14]

1974–1979: ਪੱਟੀ ਸਮਿਥ ਗਰੁੱਪ

ਸਮਿਥ ਕਾਰਨਲ ਯੂਨੀਵਰਸਿਟੀ ਵਿੱਚ ਪੇਸ਼ਕਸ਼ ਦੌਰਾਨ, 1978

1974 ਵਿੱਚ, ਪੱਟੀ ਸਮਿਥ ਨੇ ਰੌਕ ਸੰਗੀਤ ਦੀ ਪੇਸ਼ਕਾਰੀ ਦਿੱਤੀ, ਸ਼ੁਰੂਆਤ ਗਿਟਾਰਿਸਟ, ਬਸਿਸਟ ਅਤੇ ਰੌਕ ਆਰਚੀਵਿਸਟ "ਲੇਨੀ ਕਾਈ" ਨਾਲ ਕੀਤੀ, ਅਤੇ ਬਾਅਦ ਵਿੱਚ ਇਹ ਬੈਂਡ ਗਿਟਾਰਇਸਟ ਇਵਾਨ ਕਰਾਲ, ਡ੍ਰਮਸ ਲਈ ਜੇ ਡੀ ਦੌਹ੍ਰਤੀ ਅਤੇ ਪਿਆਨੋ ਵਜਾਉਣ ਵਾਲਾ ਰਿਚਰਡ ਸੋਹਲ ਨਾਲ ਵਿਕਸਿਤ ਹੋਇਆ। ਕਰਾਲ ਇੱਕ ਚੈਕੋਸਲਵਾਕੀਆ ਤੋਂ ਆਈ ਇੱਕ ਰਿਫ਼ਊਜ਼ੀ ਸੀ ਜੋ 1966 ਵਿੱਚ ਆਪਣੇ ਮਾਤਾ ਪਿਤਾ ਨਾਲ ਸੰਯੁਕਤ ਰਾਜ ਵਿੱਚ ਚਲੀ ਗਈ ਸੀ ਜੋ ਕੂਟਨੀਤਕ ਸਨ। [15]

ਸਮਿਥ ਆਪਣੇ ਗਰੁੱਪ ਪੱਟੀ ਸਮਿਥ ਨਾਲ ਜਰਮਨੀ ਵਿਖੇ ਪੇਸ਼ਕਾਰੀ ਦਿੰਦੇ ਹੋਏ, 1978

ਬਾਅਦ ਵਿੱਚ ਉਸੇ ਸਾਲ, ਉਸਨੇ ਰੇ ਮੈਨਜ਼ਰੇਕ ਦੀ 'ਦ ਹੋਲ ਥਿੰਗ ਸਟਾਰਟੀਡ ਵਿਦ ਰਾਕ ਐਂਡ ਰੋਲ ਨਾਓ ਇਟ'ਸ ਆਉਟ ਆਫ ਕੰਟਰੋਲ" ਐਲਬਮ ਵਿਚੋਂ "ਆਈ ਵੇਕ ਅਪ ਸਕਰੀਮਿੰਗ" ਉੱਤੇ ਕਵਿਤਾ ਪੇਸ਼ ਕੀਤੀ। 

ਬੈਂਡ ਮੈਂਬਰ

ਵਰਤਮਾਨਿਕ
  • ਪੱਟੀ ਸਮਿਥ – ਵੋਕਲ, ਗਿਟਾਰ (1974–1979, 1988, 1996–ਵਰਤਮਾਨ)
  • ਲੇਨੀ ਕੇ – ਗਿਟਾਰ (1974–1979, 1996–ਵਰਤਮਾਨ)
  • ਜੈਕ ਪੇਟ੍ਰੁਜ਼ੇਲੀ – ਗਿਟਾਰ (2006–ਵਰਤਮਾਨ)
  • ਟੋਨੀ ਸ਼ਨਾਹਨ – ਬਾਸ, ਕੀਅਬੋਰਡਸ (1996–ਵਰਤਮਾਨ)
  • ਜੇ ਡੀ ਦੌਹਰਤੀ – ਡਰਮਸ (1975–1979, 1988, 1996–ਵਰਤਮਾਨ)
ਸਾਬਕਾ
  • ਰਿਚਰਡ ਸੋਹਲ – ਕੀਅਬੋਰਡਸ (1974–1977, 1979, 1988; died 1990)
  • ਇਵਾਨ ਕਰਾਲ– ਬਾਸ (1975–1979)
  • ਬਰੂਸ ਬ੍ਰੋਡੀ – ਕੀਅਬੋਰਡਸ (1977–1978)
  • ਫ੍ਰੇਡ "ਸੋਨਿਕ" ਸਮਿਥ – ਗਿਟਾਰ (1988; died 1994)
  • ਕਾਸਿਮ ਸੁਲਤਨ– ਬਾਸ (1988)
  • ਓਲਿਵਰ ਰੇ – ਗਿਟਾਰ (1996–2005)

ਡਿਸਕੋਗ੍ਰਾਫੀ

ਸਟੂਡਿਓ ਐਲਬਮ
  • ਹੋਰਸਿਸ (1975)
  • ਰੇਡੀਓ ਇਥੀਪਿਓ (1976)
  • ਈਸਟਰ (1978)
  • ਵੇਅਵ (1979)
  • ਡ੍ਰੀਮ ਆਫ਼ ਲਾਇਫ਼ (1988)
  • ਗੋਨ ਅਗੈਨ (1996)
  • ਪੀਸ ਐਂਡ ਨੌਇਸ (1997)
  • ਗੰਗ ਹੋ (2000)
  • ਟ੍ਰਾਮਪਿਨ' (2004)
  • ਟਵੈਲਵ (2007)
  • ਬੰਗਾ (2012)

ਕਿਤਾਬਾਂ

  • ਸੈਵੰਥ ਹੈਵਨ (1972)
  • ਅਰਲੀ ਮਾਰਨਿੰਗ ਡ੍ਰੀਮ (1972)
  • ਏ ਯੂਜ਼ਲੈਸ ਡੈਥ (1972)
  • ਵਿੱਟ (1973)
  • ਦ ਨਾਇਟ (1976) ਟੋਮ ਵੇਰਲਾਇਨ ਨਾਲ ਕਵਿਤਾਵਾਂ
  • ਹਾ! ਹਾ! ਹੋਉਦਿਨੀ! (1977)
  • ਬਾਬੇਲ (1978)
  • ਵੁਲਗੈਦਰਿੰਗ (1992)
  • ਅਰਲੀ ਵਰਕ (1994)
  • ਦ ਕੋਰਲ ਸੀ (1996)
  • ਪੱਟੀ ਸਮਿਥ ਕੰਪਲੀਟ (1998)
  • ਸਟ੍ਰੇਨਜ ਮੈਸੇਨਜਰ (2003)
  • ਲੈਂਡ 250 (2008)
  • ਟ੍ਰੋਇਸ (2008)
  • ਜਸਟ ਕਿਡਸ (2010)
  • ਐਮ ਟ੍ਰੇਨ (2015)[16]
  • ਡਿਵੋਸਸ਼ਨ (ਪੱਟੀ ਸਮਿਥ ਬੁੱਕ) (2017)[17]

ਹਵਾਲੇ

ਇਹ ਪੜ੍ਹੋ

ਬਾਹਰੀ ਕੜੀਆਂ