ਫਰੈਕਿੰਗ

ਫਰੈਕਿੰਗ ਇੱਕ ਤਕਨੀਕੀ ਵਿਧੀ ਦਾ ਨਾਂ ਹੈ ਜੋ ਗ਼ੈਰ ਰਵਾਇਤੀ ਸਰੋਤਾਂ ਤੋਂ ਤਰਲ ਤੇ ਗੈਸ ਪੈਟਰੋਲੀਅਮ ਪਦਾਰਥ ਕੱਢਣ ਲਈ ਅਜੋਕੇ ਸਮੇਂ ਦੀ ਕਾਢ ਹੈ।ਫਰੈਕਿੰਗ ਜਾਂ ਸਰਲ ਭਾਸ਼ਾ ਵਿੱਚ ਇਸ ਨੂੰ ਭੰਜਨ ਜਾਂ ਤਿੜਕਾਨਾ ਕਹਿ ਸਕਦੇ ਹਾਂ ਜਾਂ ਹਾਈਡਰੋਲਿਕ ਤੋੜ-ਭੰਨ(ਤਿੜਕਾਨਾ) ਵੀ ਕਹਿ ਸਕਦੇ ਹਾਂ ਇੱਕ ਖੜਾ ਖੂਹ ਪੁੱਟਣ ਤੇ ਅਧਾਰਤ ਵਿਧੀ ਹੈ ਜਿਸ ਨਾਲ ਉੱਚ ਦਬਾਅ ਵਾਲਾ ਪਾਣੀ ਤੇ ਕਈ ਤਰਾਂ ਦੇ ਬਰੂਦੀ ਜ਼ਹਿਰੀਲੇ ਰਸਾਇਣਾਂ ਦੇ ਮਿਸ਼ਰਣ ਨੂੰ ਧਰਤੀ ਵਿੱਚ ਟੀਕਾ (ਲੋਦਾ) ਲਗਾ ਕੇ ਥੱਲੇ ਦੀ ਪਰਤ ਦੀਆ ਚਟਾਨਾਂ ਵਿੱਚ ਤੇੜਾਂ ਫੈਲਾਉਣ ਜਾਂ ਉਤਪੰਨ ਕਰਨ ਦੇ ਕੰਮ ਲਿਆਇਆ ਜਾਂਦਾ ਹੈ।ਇਨ੍ਹਾਂ ਤ੍ਰੇੜਾਂ ਤੋਂ ਗੈਸ ਤੇ ਤਰਲ ਹਾਈਡਰੋਕਾਰਬਨ ਰਿਸ ਰਿਸ ਕੇ ਸਤਹ ਤੇ ਬਾਹਰ ਆ ਜਾਂਦੇ ਹਨ।ਹਾਈਡਰੋਕਾਰਬਨ ਹਾਈਡਰੋਜਨ ਤੇ ਕਾਰਬਨ ਦੇ ਓਰਗੈਨਿਕ ਯੋਗਿਕ ਹਨ ਜੋ ਇੱਕ ਅਣੂ ਵਿੱਚ ਕਾਰਬਨ -ਕਾਰਬਨ ਜਾਂ ਹਾਈਡਰੋਜਨ-ਕਾਰਬਨ ਪ੍ਰਮਾਣੂ ਦੇ ਯੋਗ ਨਾਲ ਲੰਬੀਆਂ ਲੰਬੀਆਂ ਸੰਗਲ਼ੀਆਂ ਦੀ ਸ਼ਕਲ ਵਿੱਚ ਵਿਚਰਦੇ ਹਨ।ਇਹ ਸੰਗਲ਼ੀਆਂ ਬੰਦ ਤੇ ਖੁੱਲ੍ਹੀਆਂ ਦੋਵੇਂ ਤਰਾਂ ਦੀਆ ਹੋ ਸਕਦੀਆਂ ਹਨ।ਭਾਰਤ ਸਰਕਾਰ ਨੇ ਇੱਕ ਵਜ਼ਾਰਤੀ ਫ਼ੈਸਲੇ ਰਾਹੀਂ ਮੌਜੂਦਾ ਪੀ ਐਸ ਸੀ (production sharing contracts) ਠੇਕਿਆਂ ਅਧੀਨ ਪ੍ਰਾਈਵੇਟ ਠੇਕੇਦਾਰ ਕੰਪਨੀਆਂ ਨੂੰ ਗ਼ੈਰ ਰਵਾਇਤੀ ਤਰੀਕਿਆਂ ਜਿਵੇਂ ਕਿ ਫਰੈਕਿੰਗ ਰਾਹੀਂ ਸ਼ੇਲ ਗੈਸ ਖੋਜਣ ਦੀ ਇਜਾਜ਼ਤ ਦੇ ਦਿੱਤੀ ਹੈ[1] ਜੋ ਫਰੈਕਿੰਗ ਵਿਰੁੱਧ ਵਾਤਾਵਰਣ ਸੰਭਾਲ਼ ਸੰਸਥਾਵਾਂ ਲਈ ਵੱਡਾ ਮੁੱਦਾ ਬਣ ਗਈ ਹੈ।[2]

ਹਾਈਡਰੋਲਿਕ ਫਰੈਕਿੰਗ
ਸ਼ੇਲ ਗੈਸ ਦਾ ਵਿਧੀ ਮੁਤਾਬਕ ਬਿਰਤਾਂਤ

ਸ਼ੇਲ ਗੈਸ

ਭਾਰਤ ਵਿੱਚ ਸ਼ੇਲ ਗੈਸ ਨੂੰ ਸਰਕਾਰ ਵੱਲੋਂ ਵੱਡੇ ਊਰਜਾ ਨਵੇਂ ਸਰੋਤ ਵਜੋਂ ਉਭਾਰਿਆ ਜਾ ਰਿਹਾ ਹੈ।[3] ਇਕ ਅਨੁਮਾਨ ਮੁਤਾਬਕ ਬਾਰੇ ਵਿੱਚ ਸ਼ੇਲ ਗੈਸ ਦੀਆਂ ਆਕ੍ਰਿਤੀਆਂ ਕਈ ਤਹਿਦਾਰ ਬੇਸਿਨਾਂ ਜਿਵੇਂ ਕਾਵੇਰੀ, ਕੈਂਬੇ,ਗੋਂਦਵਾਨਾ, ਕ੍ਰਿਸ਼ਨਾ-ਗੋਦਾਵਰੀ ਆਦਿ ਵਿੱਚ ਪਸਰੀਆਂ ਹੋਈਆਂ ਹਨ।ਸਰਕਾਰ ਨੇ ਕੌਮੀ ਤੇਲ ਕੰਪਨੀਆਂ ਰਾਹੀਂ ਸ਼ੇਲ ਗੈਸ/ ਤੇਲ ਦੀ ਖੋਜ ਲਈ ਨੋਮੀਨੇਸ਼ਨ ਰਿਜੀਮ ਅਧੀਨ ਨੀਤੀਗਤ ਦਿਸ਼ਾ ਨਿਰਦੇਸ਼ 14 ਅਕਤੂਬਰ 2013 ਦੇ ਰਾਜਪੱਤਰ ਰਾਹੀਂ ਜਾਰੀ ਕੀਤੇ ਹਨ।[1]

ਬਾਲ੍ਹਣ ਦੀਆਂ ਕੀਮਤਾਂ ਵਧਣ ਕਾਰਨ ਇਹ ਵਿਧੀ ਬਨਿਸਬਤ ਸਸਤੀ ਹੋਣ ਕਰਕੇ ਹਾਲ ਵਿੱਚ ਬਹੁਤ ਹਰਮਨਪਿਆਰੀ ਹੋ ਗਈ ਹੈ।ਇਕ ਅਨੁਮਾਨ ਮੁਤਾਬਕ 2005 ਤੋਂ ਬਾਦ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਵਿਧੀ ਦੀ ਵਰਤੋਂ ਨਾਲ ਕੁਦਰਤੀਗੈਸ ਦੇ ਉਤਪਾਦਨ ਵਿੱਚ 35% ਵਾਧਾ ਹੋਇਆ ਹੈ।

ਵਾਤਾਵਰਣ ਦੁਸ਼ਪ੍ਰਭਾਵ

ਇਸ ਵਿਧੀ ਦੇ ਵਿਰੋਧ ਕਰਨ ਵਾਲਿਆਂ ਅਨੁਸਾਰ ਬਹੁਤ ਗਹਿਰੇ ਵਾਤਾਵਰਣ ਦੁਸ਼ਪ੍ਰਭਾਵਾਂ[4] ਕਾਰਨ ਇਹ ਬਹੁਤ ਹਾਨੀਕਾਰਕ ਹੈ। ਦੁਸ਼ਪ੍ਰਭਾਵਾਂ ਵਿੱਚ ਪਾਣੀਦੀ ਬੇਲੋੜੀ ਦੁਰਵਰਤੋਂ[5][6], ਧਰਤੀ, ਪਾਣੀ ਤੇ ਆਬੋਹਵਾ ਸਭ ਦਾ ਇਸ ਰਾਹੀਂ ਪ੍ਰਦੂਸ਼ਿਤ ਹੋਣਾ ਸ਼ਾਮਲ ਹੈ।ਧਰਤੀ ਦੀ ਹੇਠਲੀ ਪਰਤ ਵਿੱਚ ਤਰਲ ਪਦਾਰਥਾਂ ਉੱਚ ਦਬਾਅ ਵਾਲੇ ਟੀਕੇ ਲੱਗਣ ਨਾਲ ਧਰਤੀ ਵਿੱਚ ਵਾਧੂ ਭੁਚਾਲੀ ਹਿਲ-ਜੁਲ ਦਾ ਵੀ ਇਹ ਵਿਧੀ ਕਾਰਨ ਹੈ।1860 ਤੋਂ ਸ਼ੁਰੂ ਹੋਏ ਅਮਰੀਕਾ ਦੇ ਸ਼ੁਰੂਆਤੀ ਦੌਰ ਵਿੱਚ ਨਾਟਰੋਗਲਿਸਰੀਨ ਨੂੰ ਤਰਲ ਪਦਾਰਥ ਵਜੋਂ ਵਰਤਿਆਂ ਜਾਂਦਾ ਸੀ ਜੋ ਗਲਿਸਰੀਨ, ਗੰਧਕ ਦੇ ਤੇਜ਼ਾਬ ਤੇ ਸ਼ੋਰੇ ਦੇ ਘਣੇ ਤੇਜ਼ਾਬ ਦਾ ਮਿਸ਼ਰਣ ਸੀ। 1930 ਤੋਂ ਇਸ ਵਿੱਚ ਧਮਾਕੇਦਾਰ ਬਾਰੂਦੀ ਪਦਾਰਥਾਂ ਦੀ ਵਰਤੋਂ ਹੋਣ ਲੱਗੀ।1947 ਤੋਂ ਮਾਹਰਾਂ ਨੇ ਇਸ ਵਿੱਚ ਪਾਣੀ ਦੀ ਵਰਤੋਂ ਦੀ ਕਾਢ ਕੱਢ ਲਈ।ਦੋ ਸਾਲ ਬਾਅਦ ਸਟਾਨੋਲਿਡ ਕੰਪਨੀ ਨੇ ਇਸ ਦੀ ਵਪਾਰਕ ਵਰਤੋਂ ਸ਼ੁਰੂ ਕੀਤੀ ਤੇ ਫਿਰ ਇਹ ਵਿਧੀ ਯੂਰਪ ਤੇ ਅਫ਼ਰੀਕਾ ਦੇ ਹੋਰਦੇਸ਼ਾਂ, ਰੂਸ, ਪੋਲੈਂਡ, ਨਾਰਵੇ, ਯੋਗੋਸਲਾਵੀਆ, ਫਰਾਂਸ, ਚੈਕੋਸਲੋਵਾਕੀਆ, ਹੰਗਰੀ,ਆਸਟਰੀਆ ਆਦਿ ਵਿੱਚ ਵਰਤੀ ਜਾਣ ਲੱਗੀ।

ਜਾਰਜ ਪੀ ਮਿਸ਼ਾਈਲ ਨੂੰ ਵਰਤਮਾਨ ਫਰੈਕਿੰਗ ਤਕਨੀਕ ਦਾ ਪਿਤਾਮਾ ਕਿਹਾ ਜਾਂਦਾ ਹੈ।

ਹਵਾਲੇ