ਫ਼ਰੀਡਰਿਸ਼ ਸ਼ਿੱਲਰ

ਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਫ਼ਾਨ ਸ਼ਿੱਲਰ (ਜਰਮਨ: [ˈjoːhan ˈkʁɪstɔf ˈfʁiːdʁɪç fɔn ˈʃɪlɐ]; 10 ਨਵੰਬਰ 1759  – 9 ਮਈ 1805) ਇੱਕ ਜਰਮਨ ਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ ਸੀ। ਆਪਣੇ ਜੀਵਨ ਦੇ ਪਿਛਲੇ ਸਤਾਰ੍ਹੇ ਸਾਲਾਂ (1788-1805) ਦੌਰਾਨ, ਸ਼ਿਲਰ ਨੇ ਪਹਿਲਾਂ ਹੀ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਜੋਹਾਨਨ ਵੋਲਫਗਾਂਗ ਵਾਨ ਗੋਇਟੇ ਨਾਲ ਇੱਕ ਉਤਪਾਦਕ, ਚਾਹੇ ਜਟਿਲ ਹੀ ਦੋਸਤੀ ਪਾ ਰੱਖੀ ਸੀ। ਉਹ ਅਕਸਰ ਸੁਹਜ-ਸ਼ਾਸਤਰ ਦੇ ਸੰਬੰਧ ਵਿੱਚ ਮੁੱਦਿਆਂ 'ਤੇ ਚਰਚਾ ਕਰਦੇ ਸਨ, ਅਤੇ ਸ਼ਿੱਲਰ ਨੇ ਗੋਇਟੇ ਨੂੰ ਉਹ ਕੰਮ ਖਤਮ ਕਰਨ ਲਈ ਉਤਸਾਹਿਤ ਕੀਤਾ ਜੋ ਉਸ ਨੇ ਸਕੈਚਾਂ ਦੇ ਤੌਰ ਤੇ ਅਧੂਰੇ ਛੱਡ ਰੱਖੇ ਸੀ। ਇਹ ਰਿਸ਼ਤਾ ਅਤੇ ਇਹਨਾਂ ਚਰਚਾਵਾਂ ਇੱਕ ਅਜਿਹੇ ਸਮੇਂ ਦੇ ਵੱਲ ਲੈ ਗਈਆਂ ਜਿਸਨੂੰ ਹੁਣ ਵਾਈਮਾਰ ਕਲਾਸਕੀਵਾਦ ਕਿਹਾ ਜਾਂਦਾ ਹੈ। ਉਹ ਲਘੂ ਵਿਅੰਗ ਕਵਿਤਾਵਾਂ ਦੇ ਇੱਕ ਸੰਗ੍ਰਹਿ, ਜ਼ੈਨੀਅਨ ਤੇ ਵੀ ਇਕੱਠੇ ਕੰਮ ਕਰਦੇ ਸਨ, ਜਿਸ ਵਿੱਚ ਸ਼ਿੱਲਰ ਅਤੇ ਗੋਇਟੇ ਦੋਨਾਂ ਨੇ ਵਿਰੋਧੀਆਂ ਨੂੰ, ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਨੂੰ ਚੁਣੌਤੀ ਦਿੱਤੀ ਸੀ।  

ਫ਼ਰੀਡਰਿਸ਼ ਸ਼ਿੱਲਰ
ਲੁਦੋਵਿਕ ਸਿਮਾਨੋਇਜ ਦੁਆਰਾ ਸ਼ਿਲਰ ਦੀ ਤਸਵੀਰ (1794)
ਲੁਦੋਵਿਕ ਸਿਮਾਨੋਇਜ ਦੁਆਰਾ ਸ਼ਿਲਰ ਦੀ ਤਸਵੀਰ (1794)
ਜਨਮਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਸ਼ਿੱਲਰ
(1759-11-10)10 ਨਵੰਬਰ 1759
ਮਾਰਬਾਕ, ਵੁਰਟੇਮਬਰਗ, ਜਰਮਨੀ
ਮੌਤ9 ਮਈ 1805(1805-05-09) (ਉਮਰ 45)
ਵਾਈਮਾਰ, Saxe-Weimar
ਕਿੱਤਾਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ
ਰਾਸ਼ਟਰੀਅਤਾਜਰਮਨ
ਸਾਹਿਤਕ ਲਹਿਰSturm und Drang, ਵਾਈਮਾਰ ਕਲਾਸਕੀਵਾਦ
ਪ੍ਰਮੁੱਖ ਕੰਮ
  • The Robbers
  • Don Carlos
  • Wallenstein Trilogy
  • ਮੈਰੀ ਸਟੂਅਰਟ
  • ਵਿਲੀਅਮ ਟੈੱਲ
ਜੀਵਨ ਸਾਥੀ
ਸ਼ਾਰਲਟ ਵਾਨ ਲੇਂਗੇਫਲਡ
(ਵਿ. 1790)
ਬੱਚੇਕਾਰਲ ਲੁਡਵਿਗ ਫ਼ਰੀਡਰਿਸ਼ (1793-1857), ਅਰਨਸਟ ਫ਼ਰੀਡਰਿਸ਼ ਵਿਲੀਅਮ (1796-1841), ਕੈਰੋਲੀਨ ਲੁਈਸ ਫ਼ਰੀਡਰਿਸ਼ (1799-1850), ਏਮੀਲੀ ਹੈਨਰੀਟ ਲੂਇਸ (1804–1872)
ਰਿਸ਼ਤੇਦਾਰਜੋਹਾਨ ਕਸਪਾਰ ਸ਼ਿਲਰ (ਪਿਤਾ), ਇਲੀਜਾਬੈਥ ਡੌਰਥੀਆ ਕੋਡਵੀਸ, (ਮਾਂ), ਕ੍ਰਾਈਸਟੋਫਾਈਨ ਰੀਨਵਾਲਡ (ਭੈਣ)
ਦਸਤਖ਼ਤ

ਮੁਢਲਾ ਜੀਵਨ ਅਤੇ ਕੈਰੀਅਰ

ਫ਼ਰੀਡਰਿਸ਼ ਸ਼ਿੱਲਰ ਦਾ ਜਨਮ 10 ਨਵੰਬਰ 1759 ਨੂੰ ਮਾਰਬਾਕ, ਵੁਰਟੇਮਬਰਗ ਵਿੱਚ ਫੌਜੀ ਡਾਕਟਰ ਜੋਹਾਨ ਕਸਪਾਰ ਸ਼ਿਲਰ (1733-1796) ਅਤੇ ਇਲੀਜਾਬੈਥ ਡੌਰਥੀਆ ਕੋਡਵੀਸ (1732-1802) ਦੇ ਇਕਲੌਤੇ ਪੁੱਤਰ ਦੇ ਤੌਰ ਤੇ ਹੋਇਆ ਸੀ। ਉਨ੍ਹਾਂ ਦੀਆਂ ਪੰਜ ਧੀਆਂ ਵੀ ਸਨ, ਜਿਨ੍ਹਾਂ ਵਿੱਚ ਕ੍ਰਾਈਸਟੋਫਾਈਨ ਸਭ ਤੋਂ ਵੱਡੀ ਸੀ। ਸ਼ਿਲਰ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਵਿੱਚ ਵੱਡਾ ਹੋਇਆ ਸੀ ਅਤੇ ਬਹੁਤੀ ਜਵਾਨੀ ਬਾਈਬਲ ਦਾ ਅਧਿਐਨ ਕਰਦਿਆਂ ਬਿਤਾ ਦਿੱਤੀ ਸੀ, ਜਿਸ ਨੇ ਬਾਅਦ ਵਿੱਚ ਥਿਏਟਰ ਲਈ ਉਸਦੀ ਲੇਖਣੀ ਨੂੰ ਪ੍ਰਭਾਵਤ ਕਰਨਾ ਸੀ। [1] ਉਸ ਦੇ ਪਿਤਾ ਸੱਤ ਸਾਲ ਦੇ ਯੁੱਧ ਵਿੱਚ ਗਿਆ ਹੋਇਆ ਸੀ ਜਦੋਂ ਫ਼ਰੀਡਰਿਸ਼ ਦਾ ਜਨਮ ਹੋਇਆ ਸੀ। ਉਸ ਦਾ ਨਾਂ ਰਾਜਾ ਫ਼ਰੀਡਰਿਸ਼ ਮਹਾਨ ਦੇ ਨਾਂ ਤੇ ਰੱਖਿਆ ਗਿਆ ਸੀ, ਪਰ ਉਸ ਨੂੰ ਲਗਪਗ ਹਰ ਕੋਈ ਫਿਟਿਜ਼ ਕਿਹਾ ਕਰਦਾ ਸੀ।[2] ਲੜਾਈ ਦੇ ਦੌਰਾਨ ਕਸਪਾਰ ਸ਼ਿਲਰ ਕਦੇ-ਕਦਾਈਂ ਹੀ ਘਰ ਵਿੱਚ ਰਹਿੰਦਾ ਸੀ, ਪਰ ਉਸ ਨੇ ਕੁਝ ਸਮੇਂ ਵਿੱਚ ਪਰਿਵਾਰ ਦਾ ਦੌਰਾ ਕਰਨ ਦਾ ਪ੍ਰਬੰਧ ਕੀਤਾ। ਉਸ ਦੀ ਪਤਨੀ ਅਤੇ ਬੱਚੇ ਵੀ ਕਦੇ-ਕਦਾਈਂ ਉਸ ਦੀ ਤੈਨਾਤੀ ਦੇ ਸਟੇਸ਼ਨ ਤੇ ਚਲੇ ਜਾਂਦੇ ਸਨ।[3] ਜਦੋਂ ਲੜਾਈ 1763 ਵਿੱਚ ਖ਼ਤਮ ਹੋਈ, ਸ਼ਿਲਰ ਦਾ ਪਿਤਾ ਇੱਕ ਭਰਤੀ ਕਰਨ ਵਾਲਾ ਅਧਿਕਾਰੀ ਬਣ ਗਿਆ ਅਤੇ ਉਨ੍ਹਾਂ ਨੂੰ ਸਕਵੇਬਿਸ਼ ਗਮੰਡ ਵਿੱਚ ਨਿਯੁਕਤ ਕੀਤਾ ਗਿਆ। ਪਰਿਵਾਰ ਉਸ ਦੇ ਨਾਲ ਚਲਿਆ ਜਾਂਦਾ ਸੀ। ਜ਼ਿੰਦਗੀ ਦੇ ਉੱਚੇ ਖ਼ਰਚੇ ਕਾਰਨ, ਖ਼ਾਸ਼ ਤੌਰ ਤੇ ਮਕਾਨ ਦਾ ਕਿਰਾਇਆ - ਪਰਿਵਾਰ ਨੇੜੇ ਲੋਰਚ ਚਲਾ ਗਿਆ।[4]

ਹਾਲਾਂਕਿ ਲੋਰਚ ਵਿੱਚ ਪਰਿਵਾਰ ਖੁਸ਼ ਸੀ, ਸ਼ਿਲਰ ਦਾ ਪਿਤਾ ਆਪਣੇ ਕੰਮ ਤੋਂ ਅਸੰਤੁਸ਼ਟ ਹੋ ਗਿਆ ਸੀ। ਉਸ ਨੇ ਕਈ ਵਾਰ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਜਾਂਦਾ ਹੁੰਦਾ ਸੀ। [5] ਲੋਰਚ ਵਿੱਚ ਸ਼ਿਲਰ ਨੇ ਆਪਣੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕੀਤੀ। ਸਬਕਾਂ ਦੀ ਗੁਣਵੱਤਾ ਕਾਫ਼ੀ ਮਾੜੀ ਸੀ, ਅਤੇ ਫ਼ਰੀਡਰਿਸ਼ ਨਿਯਮਿਤ ਢੰਗ ਨਾਲ ਆਪਣੀ ਵੱਡੀ ਭੈਣ ਨਾਲ ਕਲਾਸ ਕੱਟ ਲੈਂਦਾ ਸੀ। [6] ਕਿਉਂਕਿ ਉਸ ਦੇ ਮਾਤਾ-ਪਿਤਾ ਸ਼ਿਲਰ ਨੂੰ ਪਾਦਰੀ ਬਣਾਉਣ ਦੀ ਇੱਛਾ ਰੱਖਦੇ ਸਨ, ਉਨ੍ਹਾਂ ਦੇ ਪਿੰਡ ਦੇ ਪਾਦਰੀ ਨੇ ਲਾਤੀਨੀ ਅਤੇ ਯੂਨਾਨੀ ਵਿੱਚ ਲੜਕੇ ਨੂੰ ਸਿੱਖਿਆ ਦਿੱਤੀ ਸੀ ਪਾਦਰੀ ਮੋਜਰ ਇੱਕ ਚੰਗਾ ਸਿੱਖਿਅਕ ਸੀ, ਅਤੇ ਬਾਅਦ ਵਿੱਚ ਸ਼ਿਲਰ ਨੇ ਉਸ ਦੇ ਬਾਅਦ ਆਪਣੇ ਪਹਿਲੇ ਨਾਟਕ Die Räuber (ਡਾਕੂ) ਵਿੱਚ ਪਾਦਰੀ ਦਾ ਨਾਮ ਉਸ ਦੇ ਨਾਮ ਤੇ ਰੱਖਿਆ। ਇੱਕ ਲੜਕੇ ਦੇ ਤੌਰ ਤੇ, ਸ਼ਿਲਰ ਇੱਕ ਪਾਦਰੀ ਬਣਨ ਦੇ ਵਿਚਾਰ ਨਾਲ ਬੜਾ ਖ਼ੁਸ਼ ਸੀ ਅਤੇ ਅਕਸਰ ਕਾਲੇ ਚੋਗੇ ਪਾਉਂਦਾ ਹੁੰਦਾ ਸੀ ਅਤੇ ਪ੍ਰਚਾਰਕ ਦਾ ਸਵਾਂਗ ਕਰਦਾ ਹੁੰਦਾ ਸੀ।[7]

1766 ਵਿੱਚ, ਇਸ ਪਰਿਵਾਰ ਲੌਰਕ ਛੱਡ ਕੇ ਵੁਟੇਮਮਬਰਗ ਦੇ ਡਿਊਕ ਦੇ ਮੁੱਖ ਨਿਵਾਸ, ਲੁਡਵਿਜਬਰਗ ਚਲਾ ਗਿਆ। ਸ਼ਿਲਰ ਦੇ ਪਿਤਾ ਨੂੰ ਤਿੰਨ ਸਾਲ ਤੋਂ ਤਨਖਾਹ ਨਹੀਂ ਸੀ ਮਿਲੀ, ਅਤੇ ਪਰਿਵਾਰ ਆਪਣੀ ਬੱਚਤ ਤੇ ਗੁਜ਼ਾਰਾ ਕਰ ਰਿਹਾ ਸੀ ਪਰ ਹੁਣ ਅਜਿਹਾ ਕਰਨ ਦੇ ਸਮਰੱਥ ਨਹੀਂ ਰਹਿ ਸਕਦਾ ਸੀ। ਇਸ ਲਈ ਕਸਪਾਰ ਸ਼ਿਲਰ ਨੇ ਲੁਡਵਿਗਸਬਰਗ ਦੇ ਗੈਰੀਸਨ ਵਿੱਚ ਇੱਕ ਕੰਮ ਲੈ ਲਿਆ ਸੀ। .[8]

ਗਿਰਹਾਰਡ ਫ਼ਾਨ ਕੁਗੇਲਗਨ ਦੁਆਰਾ ਫ਼ਰੀਡਰਿਸ਼ ਸ਼ਿਲਰ ਦੀ ਤਸਵੀਰ

ਹਵਾਲੇ