ਫੰਕਸ਼ਨ (ਹਿਸਾਬ)

ਹਿਸਾਬ ਵਿੱਚ ਜਦੋਂ ਕਿਸੇ ਰਾਸ਼ੀ ਦਾ ਮੁੱਲ ਇੱਕ ਜਾਂ ਅਧਿੱਕ ਰਾਸ਼ੀਆਂ ਦੇ ਮੁੱਲ ਤੇ ਨਿਰਭਰ ਕਰਦਾ ਹੈ ਤਾਂ ਇਸ ਸੰਕਲਪਨਾ ਨੂੰ ਵਿਅਕਤ ਕਰਨ ਲਈ ਫੰਕਸ਼ਨ (function)[1] ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਦਾਹਰਨ ਲਈ ਕਿਸੇ ਰਾਸੀ ਉੱਤੇ ਚੱਕਰਵਿਧੀ ਵਿਆਜ ਦੀ ਰਾਸ਼ੀ ਮੂਲਧਨ, ਸਮਾਂ ਅਤੇ ਵਿਆਜ ਦੀ ਦਰ ਉੱਤੇ ਨਿਰਭਰ ਕਰਦੀ ਹੈ; ਇਸ ਲਈ ਹਿਸਾਬ ਦੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਚੱਕਰਵਿਧੀ ਵਿਆਜ, ਮੂਲਧਨ, ਵਿਆਜ ਦੀ ਦਰ ਅਤੇ ਸਮੇਂ ਦਾ ਫੰਕਸ਼ਨ ਹੈ।

X ਦੇ ਕਿਸੇ ਮੈਂਬਰ ਜਾਂ ਮੈਂਬਰਾਂ ਦਾ Y ਦੇ ਕੇਵਲ ਇੱਕ ਮੈਂਬਰ ਨਾਲ ਸੰਬੰਧ ਹੋਵੇ ਤਾਂ ਉਹ ਫੰਕਸ਼ਨ ਹੈ ਨਹੀਂ ਤਾਂ ਨਹੀਂ। Y ਦੇ ਕੁੱਝ ਮੈਬਰਾਂ ਦਾ X ਦੇ ਕਿਸੇ ਵੀ ਮੈਂਬਰ ਨਾਲ ਸੰਬੰਧ ਨਾ ਹੋਣ ਉੱਤੇ ਵੀ ਫੰਕਸ਼ਨ ਪਰਿਭਾਸ਼ਿਤ ਹੈ।

ਸਪਸ਼ਟ ਹੈ ਕਿ ਕਿਸੇ ਫੰਕਸ਼ਨ ਦੇ ਨਾਲ ਦੋ ਪ੍ਰਕਾਰ ਦੀਆਂ ਰਾਸ਼ੀਆਂ ਸੰਬੰਧਿਤ ਹੁੰਦੀਆਂ ਹਨ -

  • ਇੱਕ ਉਹ ਜਿਹਨਾਂ ਦਾ ਮੁੱਲ ਗਿਆਤ ਹੁੰਦਾ ਹੈ, ਜਾਂ ਦਿੱਤਾ ਗਿਆ ਹੁੰਦਾ ਹੈ - ਇਨ੍ਹਾਂ ਨੂੰ ਆਜਾਦ ਚਰ, ਆਰਗੂਮੈਂਟ ਜਾਂ ਇਨਪੁਟ ਕਹਿੰਦੇ ਹਨ;
  • ਦੂਜੀਆਂ ਉਹ ਜਿਹਨਾਂ ਦਾ ਮੁੱਲ ਪਤਾ ਕਰਨਾ ਹੁੰਦਾ ਹੈ, ਜਾਂ ਜਿਸਦਾ ਮੁੱਲ ਹੁੰਦਾ ਹੈ - ਅਧੀਨ ਚਰ, ਫੰਕਸ਼ਨ ਦਾ ਮੁੱਲ ਆਊਟਪੁਟ ਕਹਿੰਦੇ ਹਨ।

ਚਰ ਰਾਸ਼ੀਆਂ ਦੇ ਇੱਕ ਦਿੱਤੇ ਹੋਏ ਮੁੱਲ ਲਈ ਫੰਕਸ਼ਨ ਦਾ ਇੱਕ ਅਤੇ ਕੇਵਲ ਇੱਕ ਮੁੱਲ ਹੁੰਦਾ ਹੈ।

ਫੰਕਸ਼ਨ ਦਾ ਸੰਕਲਪ (ਕਾਂਸੇਪਟ), ਹਿਸਾਬ ਦੇ ਸਭ ਤੋਂ ਮੂਲ ਅਤੇ ਮਹੱਤਵਪੂਰਨ ਸੰਕਲਪਾਂ ਵਿੱਚੋਂ ਇੱਕ ਹੈ। ਫੰਕਸ਼ਨ ਦੇ ਸੰਕਲਪ ਦਾ ਵਿਕਾਸ ਅਚਾਨਕ ਨਹੀਂ ਹੋਇਆ ਸਗੋਂ ਇਸ ਦਾ ਵਿਕਾਸ ਕੋਈ ਦੋ ਸੌ ਸਾਲਾਂ ਵਿੱਚ ਹੌਲੀ-ਹੌਲੀ ਹੋਇਆ ਅਤੇ ਹੁਣ ਵੀ ਜਾਰੀ ਹੈ। ਦੋ ਰਾਸ਼ੀਆਂ ਦਾ ਸੰਬੰਧ ਵਿਖਾਂਦੀ ਇੱਕ ਸੂਚੀ (ਟੇਬਲ), ਇੱਕ ਸੂਤਰ (ਫਾਰਮੂਲਾ) ਅਤੇ ਐਲਗੋਰਿਦਮ ਆਦਿ ਫੰਕਸ਼ਨ ਦੇ ਕੁੱਝ ਉਦਾਹਰਨ ਹਨ।

ਫੰਕਸ਼ਨ ਦੀ ਪਰਿਭਾਸ਼ਾ

ਹਵਾਲੇ