ਬਾਰਸੀਲੋਨਾ

ਕਾਤਾਲੋਨੀਆ ਦੀ ਰਾਜਧਾਨੀ ਅਤੇ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ

ਬਾਰਸੀਲੋਨਾ (ਕਾਤਾਲਾਨ: [bərsəˈɫonə], ਸਪੇਨੀ: [barθeˈlona]) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ[1] ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ. ਦਾ ਖੇਤਰ ਅਤੇ 42 ਤੋਂ 45 ਲੱਖ ਅਬਾਦੀ ਆਉਂਦੀ ਹੈ,[2][3] ਜਿਸ ਕਰ ਕੇ ਇਹ ਪੈਰਿਸ, ਲੰਡਨ, ਰੂਰ, ਮਾਦਰਿਦ ਅਤੇ ਮਿਲਾਨ ਮਗਰੋਂ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ[4][5][6][7][8] ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ ਭੂ-ਮੱਧ ਸਾਗਰ ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (512 ਮੀਟਰ/1,680 ਫੁੱਟ) ਨਾਲ਼ ਘਿਰਿਆ ਹੋਇਆ ਹੈ।

ਬਾਰਸੀਲੋਨਾ
Boroughs
List
  • ਸਿਊਤਾਤ ਵੇਯਾ
  • ਇਗਜ਼ਾਂਪਲ
  • ਗਰਾਸੀਆ
  • ਓਰਤਾ-ਗਿਨਾਰਦੋ
  • ਲੇਸ ਕੋਰਤਸ
  • ਨੂ ਬਾਰਿਸ
  • ਸੰਤ ਆਦਰੀਊ
  • ਸੰਤਸ–ਮੋਂਤਹੂਈਸ
  • ਸਾਰੀਆ-ਸੰਤ ਗਰਵਾਸੀ
  • ਸੰਤ ਮਾਰਤੀ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ