ਬਾਲ ਦਿਵਸ

ਵਿਸ਼ਵ ਬਾਲ ਦਿਵਸ

ਬਾਲ ਦਿਵਸ (ਅੰਗ੍ਰੇਜ਼ੀ ਨਾਮ: ਚਿਲਡਰਨ ਡੇ) ਇਕ ਯਾਦਗਾਰੀ ਤਾਰੀਖ ਹੈ, ਜਿਸ ਨੂੰ ਬੱਚਿਆਂ ਦੇ ਸਨਮਾਨ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਇਸ ਨੂੰ ਮਨਾਉਣ ਦੀ ਮਿਤੀ ਦੇਸ਼ ਅਨੁਸਾਰ ਵੱਖਰੀ ਹੁੰਦੀ ਹੈ। 1925 ਵਿਚ, ਬਾਲ ਭਲਾਈ ਵਿਸ਼ੇ 'ਤੇ ਵਰਲਡ ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਬਾਲ ਦਿਵਸ ਜੈਵਾ ਵਿੱਚ ਮਨਾਇਆ ਗਿਆ ਸੀ। 1950 ਤੋਂ, ਇਹ 1 ਜੂਨ ਨੂੰ ਬਹੁਤੇ ਕਮਿਊਨਿਸਟ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।[1] 20 ਨਵੰਬਰ 1959 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਬਾਲ ਅਧਿਕਾਰਾਂ ਦੇ ਐਲਾਨਨਾਮੇ ਦੀ ਯਾਦ ਵਿਚ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਜਾਂਦਾ ਹੈ।[2]

ਵਿਸ਼ਵ ਬਾਲ ਦਿਵਸ
1958 ਦੇ ਬਾਲ ਦਿਵਸ ਨੂੰ ਦਰਸਾਉਂਦੀ ਹੋਈ ਰੂਸੀ ਸਟੈਂਪ
ਅਧਿਕਾਰਤ ਨਾਮਵਿਸ਼ਵ ਬਾਲ ਦਿਵਸ
ਵੀ ਕਹਿੰਦੇ ਹਨਵਿਸ਼ਵਵਿਆਪੀ ਬਾਲ ਦਿਵਸ
ਕਿਸਮਸਭਿਆਚਾਰਕ, ਵਪਾਰਕ
ਮਿਤੀ20 ਨਵੰਬਰ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਅੰਤਰਰਾਸ਼ਟਰੀ ਬਾਲ ਦਿਵਸ, ਭੈਣ-ਭਰਾ ਦਿਵਸ, ਅੰਤਰਰਾਸ਼ਟਰੀ ਪੁਰਸ਼ ਦਿਵਸ, ਅੰਤਰਰਾਸ਼ਟਰੀ ਮਹਿਲਾ ਦਿਵਸ, ਪਿਤਾ ਦਿਵਸ, ਮਾਂ ਦਿਵਸ

ਸ਼ੁਰੂਆਤ

ਬਾਲ ਦਿਵਸ ਦੀ ਸ਼ੁਰੂਆਤ ਜੂਨ ਦੇ ਦੂਜੇ ਐਤਵਾਰ ਨੂੰ 1857 ਵਿੱਚ ਚੇਲਸੀਆ, ਮੈਸੇਚਿਉਸੇਟਸ ਵਿੱਚ ਯੂਨੀਵਰਸਲਿਸਟ ਚਰਚ ਆਫ਼ ਰੀਡੀਮਰ ਦੇ ਪਾਦਰੀ, ਰੇਵਰੈਂਡ ਡਾ. ਚਾਰਲਸ ਲਿਓਨਾਰਡ ਦੁਆਰਾ ਕੀਤੀ ਗਈ: ਲਿਓਨਾਰਡ ਨੇ ਬੱਚਿਆਂ ਲਈ ਸਮਰਪਿਤ ਇੱਕ ਵਿਸ਼ੇਸ਼ ਸੇਵਾ ਕੀਤੀ। ਲਿਓਨਾਰਡ ਨੇ ਉਸ ਵਕਤ ਇਸ ਦਿਨ ਦਾ ਨਾਮ ਰੋਜ ਦਿਵਸ ਰੱਖਿਆ, ਹਾਲਾਂਕਿ ਬਾਅਦ ਵਿੱਚ ਇਸਦਾ ਨਾਮ ਫਲਾਵਰ ਸੰਡੇ (ਐਤਵਾਰ) ਰੱਖਿਆ ਗਿਆ ਅਤੇ ਫਿਰ ਇਸਦਾ ਨਾਮ ਚਿਲਡਰਨ ਡੇ ਰੱਖਿਆ ਗਿਆ।[3][4][5]

ਬਾਲ ਦਿਵਸ ਨੂੰ ਪਹਿਲੀ ਵਾਰ ਸਰਕਾਰੀ ਤੌਰ 'ਤੇ ਤੁਰਕੀ ਗਣਤੰਤਰ ਦੁਆਰਾ 1920 ਵਿੱਚ 23 ਅਪ੍ਰੈਲ ਦੀ ਨਿਰਧਾਰਤ ਮਿਤੀ ਦੇ ਨਾਲ ਰਾਸ਼ਟਰੀ ਛੁੱਟੀ ਵਜੋਂ ਘੋਸ਼ਿਤ ਕੀਤਾ ਗਿਆ ਸੀ। ਸਾਲ 1920 ਤੋਂ ਲੈ ਕੇ ਸਰਕਾਰ ਅਤੇ ਉਸ ਸਮੇਂ ਦੇ ਅਖਬਾਰਾਂ ਦੁਆਰਾ ਬੱਚਿਆਂ ਦਾ ਦਿਨ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਹਾਲਾਂਕਿ, ਇਹ ਫੈਸਲਾ ਲਿਆ ਗਿਆ ਸੀ ਕਿ ਇਸ ਜਸ਼ਨ ਨੂੰ ਸਪੱਸ਼ਟ ਕਰਨ ਅਤੇ ਸਹੀ ਠਹਿਰਾਉਣ ਲਈ ਇੱਕ ਅਧਿਕਾਰਤ ਪੁਸ਼ਟੀ ਦੀ ਲੋੜ ਸੀ ਅਤੇ ਅਧਿਕਾਰਤ ਘੋਸ਼ਣਾ ਰਾਸ਼ਟਰੀ ਪੱਧਰ 'ਤੇ ਤੁਰਕੀ ਦੇ ਗਣਤੰਤਰ ਦੇ ਸੰਸਥਾਪਕ ਅਤੇ ਰਾਸ਼ਟਰਪਤੀ, ਮੁਸਤਫਾ ਕਮਲ ਅਟਾਰਕ ਦੁਆਰਾ 1929 ਵਿੱਚ ਕੀਤੀ ਗਈ ਸੀ।[6][7][8]

ਭਾਰਤ ਵਿੱਚ ਬਾਲ ਦਿਵਸ

ਬੱਚਿਆਂ ਦੇ ਅਧਿਕਾਰਾਂ, ਦੇਖਭਾਲ ਅਤੇ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਬਾਲ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਨਵੰਬਰ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਵਜੋਂ ਮਨਾਇਆ ਜਾਂਦਾ ਹੈ।[9] ਬੱਚਿਆਂ ਵਿਚ ਚਾਚਾ ਨਹਿਰੂ ਵਜੋਂ ਜਾਣੇ ਜਾਂਦੇ, ਓਹਨਾ ਨੇ ਬੱਚਿਆਂ ਨੂੰ ਸਿਖਿਆ ਪੂਰੀ ਕਰਨ ਦੀ ਵਕਾਲਤ ਕੀਤੀ। ਇਸ ਦਿਨ, ਬਹੁਤ ਸਾਰੇ ਵਿਦਿਅਕ ਅਤੇ ਪ੍ਰੇਰਕ ਪ੍ਰੋਗਰਾਮ ਪੂਰੇ ਭਾਰਤ ਵਿੱਚ, ਬੱਚਿਆਂ ਦੁਆਰਾ ਅਤੇ ਬੱਚਿਆਂ ਲਈ ਆਯੋਜਿਤ ਕੀਤੇ ਜਾਂਦੇ ਹਨ।[10]

ਹਵਾਲੇ