ਬ੍ਰਾਹਮਣੀ ਇੱਲ

ਬਾਮ੍ਹਣੀ ਇੱਲ,(en: brahminy kite) (Haliastur indus) - ਬਾਮ੍ਹਣੀ ਇੱਲ ਐੱਕੀਪਿਟ੍ਰਿਡੀ (Accipitridae) ਖੱਲ੍ਹਣੇ ਦਾ ਇੱਕ ਮਧਰੇ ਕੱਦ ਦਾ ਸ਼ਿਕਾਰੀ ਪੰਖੀ ਏ। ਇਸਦਾ ਵਿਗਿਆਨਕ ਨਾਂਅ Haliastur indus ਏ। Haliastur ਮਧਰੇ ਕੱਦ ਦੇ ਸ਼ਿਕਾਰੀ ਪੰਛੀਆਂ ਨੂੰ ਆਖਿਆ ਜਾਂਦਾ ਏ ਤੇ Indus ਦਾ ਭਾਵ ਆਪਾਂ ਸਾਰੇ ਜਾਣਨੇ ਹਾਂ ਜਾਣੀਕੇ ਸਿੰਧ। ਇਸਦਾ ਇਲਾਕਾ ਭਾਰਤੀ ਉਪਮਹਾਂਦੀਪ, ਦੱਖਣੀ-ਚੜ੍ਹਦੇ ਏਸ਼ੀਆ ਦੇ ਟਾਪੂ ਦੇਸ ਤੇ ਅਸਟ੍ਰੇਲੀਆ ਹਨ। ਇਲਾਕਿਆਂ ਦੇ ਹਿਸਾਬ ਨਾਲ ਇਸਨੂੰ ਅਗਾੜੀ 4 ਰਕਮਾਂ ਵਿੱਚ ਵੰਡਿਆ ਗਿਆ ਏ। ਭਾਰਤੀ ਉਪਮਹਾਂਦੀਪ ਵਿਚਲੀ ਬਾਮ੍ਹਣੀ ਇੱਲ ਨੂੰ Haliastur Indus Indus ਆਖਦੇ ਹਨ। ਇਹ ਜ਼ਿਆਦਾਤਰ ਜਲਗਾਹਾਂ ਤੇ ਮਿਲਦੀ ਹੈ ਜਿਵੇਂ ਕਿ ਝੀਲਾਂ, ਨਦੀਆਂ ਤੇ ਝੋਨੇ ਦੇ ਖੇਤਾਂ ਦੁਆਲੇ। ਆਮ ਕਰਕੇ ਤਾਂ ਇਹ ਮੈਦਾਨੀ ਇਲਾਕਿਆਂ ਵਿੱਚ ਹੀ ਬਸਰਦੀ ਹੈ ਪਰ ਹਿਮਾਲਾ ਤੇ ਇਹ 3000 ਤੋਂ 5000 ਮੀਟਰ ਤਕ ਦੀ ਉੱਚਾਈ ਤੇ ਵੀ ਵੇਖੀ ਜਾ ਸਕਦੀ ਹੈ। ਇਹ ਜ਼ਿਆਦਾਤਰ ਕੱਲੇ-ਕਾਰੇ ਜਾਂ ਨਿੱਕੀਆਂ ਡਾਰਾਂ ਵਿੱਚ ਰਹਿੰਦੇ ਹਨ ਤੇ ਕਦੇ ਹੀ ਕੋਈ ਵੱਡੀ ਡਾਰ ਵੇਖਣ ਨੂੰ ਮਿਲਦੀ ਏ।

ਬਾਮ੍ਹਣੀ ਇੱਲ
ਆਸਟ੍ਰੇਲੀਆ
Conservation status

Least Concern  (IUCN 3.1)[1]
Scientific classification
Kingdom:
Animalia
Phylum:
Chordata
Class:
Aves
Order:
Accipitriformes
Family:
Accipitridae
Genus:
Haliastur
Species:
H. indus
Binomial name
Haliastur indus
Boddaert, 1783

ਜਾਣ ਪਛਾਣ

ਇਸਦੀ ਲੰਮਾਈ 45 ਤੋਂ 51 ਸੈਮੀ, ਪਰਾਂ ਦਾ ਫੈਲਾਅ 109 ਤੋਂ 124 ਸੈਮੀ ਤੇ ਵਜ਼ਨ 320 ਤੋਂ 670 ਗ੍ਰਾਮ ਤੱਕ ਹੁੰਦਾ ਏ।[2] ਇਸਦਾ ਸਿਰ, ਧੌਣ ਤੇ ਢਿੱਡ ਚਿੱਟੇ ਅਤੇ ਪਿੱਠ, ਪਰ ਤੇ ਪੱਟ ਫਿੱਕੇ ਹੁੰਦੇ ਹਨ। ਪੂੰਝਾ ਵੀ ਫਿੱਕਾ ਭੂਰਾ ਈ ਹੁੰਦਾ ਹੈ ਪਰ ਪੂੰਝੇ ਦਾ ਅਖੀਰ ਥੋੜਾ ਜਿਹਾ ਚਿੱਟਾ ਹੁੰਦਾ ਏ। ਮਾਦਾਵਾਂ ਨਰਾਂ ਦੇ ਮੁਕਾਬਲੇ ਥੋੜਾ ਵੱਡੇ ਕੱਦ ਦੀਆਂ ਹੁੰਦੀਆਂ ਨੇ। ਕਿਸ਼ੋਰ ਪੰਖੇਰੂਆਂ ਦਾ ਸਾਰਾ ਸਰੀਰ ਆਮ ਕਰਕੇ ਭੂਰਾ ਹੀ ਹੁੰਦਾ ਏ।

ਖ਼ੁਰਾਕ

ਭਾਵੇਂਕਿ ਬਾਮ੍ਹਣੀ ਇੱਲ ਇੱਕ ਸ਼ਿਕਾਰੀ ਏ ਪਰ ਇਹ ਮੌਕਾਪ੍ਰਸਤ ਮੁਰਦਾਖੋਰ ਵੀ ਏ। ਇਹ ਖਾਸ ਕਰਕੇ ਝੀਂਗਿਆਂ, ਬਿੱਛੂਆਂ, ਨਿੱਕੇ ਪੰਛੀਆਂ, ਡੱਡੂਆਂ, ਮੱਛੀਆਂ, ਕੀਟ-ਪਤੰਗਿਆਂ ਤੇ ਹੋਰ ਨਿੱਕੇ ਰੀਂਙਣ ਵਾਲੇ ਜੀਆਂ ਦਾ ਸ਼ਿਕਾਰ ਕਰਦੀ ਏ।

ਪਰਸੂਤ

ਇਸਦਾ ਪਰਸੂਤ ਵੇਲਾ ਇਲਾਕੇ ਦੇ ਹਿਸਾਬ ਨਾਲ ਅੱਡ ਅੱਡ ਮੌਸਮ ਵਿੱਚ ਹੁੰਦਾ ਏ। ਭਾਰਤੀ ਉਪਮਹਾਂਦੀਪ ਵਿੱਚ ਪੋਹ ਤੋਂ ਵਸਾਖ ਦੇ ਮਹੀਨੇ ਤੇ ਅਸਟ੍ਰੇਲੀਆ ਵਿੱਚ ਭਾਦੋਂ ਤੋਂ ਕੱਤੇਂ ਤੇ ਵਸਾਖ ਤੋਂ ਹਾੜ ਵਿੱਚ ਹੁੰਦਾ ਏ। ਜੋੜਾ ਆਪਣਾ ਆਲ੍ਹਣਾ ਰਲ਼ਕੇ ਕਿਸੇ ਉੱਚੇ ਰੁੱਖ ਦੇ ਦੁਫਾਂਗੜ ਵਿੱਚ ਬਣਾਉਂਦਾ ਹੈ। ਇਸਦਾ ਆਲ੍ਹਣਾ ਬੇਢੰਗਾ ਜਿਹਾ ਨਿੱਕੀਆਂ ਨਿੱਕੀਆਂ ਡਾਹਣੀਆਂ, ਘਾਹ, ਪਾਣੀ ਵਾਲੀ ਬੂਟੀ ਤੇ ਪਾਣੀ ਵਿੱਚ ਤਰਦੇ ਕੂੜੇ ਤੋਂ ਬਣਿਆ ਹੁੰਦਾ ਏ। ਮਾਦਾ 1 ਵੇਰਾਂ 3 ਆਂਡੇ ਦੇਂਦੀ ਹੈ ਜਿਹਨਾਂ ਨੂੰ ਸੇਕਣ ਲਈ ਉਹਨਾਂ ਤੇ 28 ਤੋਂ 35 ਦਿਨਾਂ ਲਈ ਬਹਿਆ ਜਾਂਦਾ ਏ। ਬੋਟ ਆਂਡਿਆਂ ਚੋਂ ਨਿਕਲਣ ਦੇ 45 ਤੋਂ 56 ਦਿਨਾਂ ਵਿੱਚ ਉੱਡਣ ਗੋਚਰੇ ਹੋ ਜਾਂਦੇ ਹਨ ਪਰ ਮਾਪਿਆਂ ਤੋਂ ਪੂਰੀ ਆਜ਼ਾਦੀ ਅਗਲੇ 2 ਮਹੀਨਿਆਂ ਵਿੱਚ ਮਿਲਦੀ ਏ।

ਇਨਸਾਨੀ ਨਾਤਾ

ਹਿੰਦੂ ਮਿਥਿਹਾਸ ਅਨੁਸਾਰ ਬਾਮ੍ਹਣੀ ਇੱਲ ਭਗਵਾਨ ਵਿਸ਼ਣੂ ਦੀ ਸਵਾਰੀ ਏ ਜੀਹਨੂੰ ਕਿ ਗਰੁੜ ਆਖਿਆ ਜਾਂਦਾ ਏ।.[3][4]

ਹੁਲੀਆ

ਬ੍ਰਾਹਮਣੀ ਇੱਲ ਉਡਾਨ ਸਮੇਂ

ਬ੍ਰਾਹਮਣੀ ਇੱਲ ਵਿਰੋਧੀ ਰੰਗਾਂ ਵਾਲੀ ਹੁੰਦੀ ਹੈ।ਇਹ ਕਾਜੂ ਰੰਗੀ ਹੁੰਦੀ ਹੈ ਪ੍ਰ ਇਸਦਾ ਸਿਰ ਚਿੱਟਾ ਅਤੇ ਪੂਛ ਪਿਛੋਂ ਕਾਲੀ ਹੰਦੀ ਹੈ।

ਚੁੰਝ

[5][6]

ਆਵਾਜ਼ ਕੀਊ.[5]

ਹਵਾਲੇ

ਹਵਾਲਾ ਇਬਾਰਤ

  • Hadden, Don (2004). Birds and Bird Lore of Bougainville and the North Solomons. Alderley, Qld: Dove Publications. ISBN 0-9590257-5-8.

ਹੋਰ ਹਵਾਲੇ

  • Jayabalan,JA (1995) Breeding ecology of Brahminy Kite Haliastur indus in Cauvery Delta, south India. Ph.D. Dissertation, Bharathidasan University. Mannampandal, Tamil Nadu.
  • Raghunathan,K (1985) Miscellaneous notes: a peculiar feeding habit of Brahminy Kite. Blackbuck. 1(3), 26-28.
  • Jayakumar,S (1987) Feeding ecology of wintering Brahminy Kite (Haliastur indus) near Point Calimere Wildlife Sanctuary. M.Sc. Thesis, Bharathidasan University, Tiruchirapalli.
  • Hicks, R. K. 1992. Brahminy Kite Haliastur indus fishing? Muruk 5:143-144.
  • van Balen, B. S., and W. M. Rombang. 2001. Nocturnal feeding by Brahminy Kites. Australian Bird Watcher 18:126.

ਬਾਹਰੀ ਲਿੰਕ

ਇਤਿਹਾਸਕ ਸਮੱਗਰੀ

  • Pondicherry eagle, colour drawing by Thomas Watling, between 1792 and 1797.
  • Description of Pondicherry eagle or Malabar eagle by Buffon. Anonymous translator (1793). The natural history of birds from the French of the Count de Buffon, vol. 1. London. pp. 96–97. {{cite book}}: |last1= has generic name (help)
  • "Aigle des grandes Indes", by Francois Nicolas Martinet. Plate 416 of Planches enluminées d'histoire naturelle.
  • First use of "Falco indus", by Boddaert: Table des planches enluminéez d'histoire naturelle de M. D'Aubenton: avec les denominations de M.M. de Buffon, Brisson, Edwards, Linnaeus et Latham, precedé d'une notice des principaux ouvrages zoologiques enluminés, page 25. The entire entry is "416. Aigle de Pondichery, Buff. I. p. 490. Briss. Ornith. p. 450. pl. XXXV. Falco Indus mihi Linn. Gen. 42. o. Lath. birds I. p. 41."
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ