ਭਾਰਤੀ ਅੰਗਰੇਜ਼ੀ

ਭਾਰਤੀ ਉਪ-ਮਹਾਂਦੀਪ ਵਿੱਚ ਮੁੱਖ ਤੌਰ ਤੇ ਬੋਲਣ ਵਾਲੀ ਅੰਗਰੇਜ਼ੀ ਉਪ-ਭਾਸ਼ਾਵਾਂ ਦਾ ਸਮੂਹ

ਭਾਰਤੀ ਅੰਗਰੇਜ਼ੀ (ਅੰਗਰੇਜ਼ੀ: Indian English) ਅੰਗਰੇਜ਼ੀ ਦਾ ਇੱਕ ਰੂਪ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਪ੍ਰਚੱਲਿਤ ਹੈ।[1] ਅੰਗਰੇਜ਼ੀ ਭਾਰਤ ਦੀ ਇੱਕ ਸੰਪਰਕ ਭਾਸ਼ਾ ਹੈ ਜੋ ਇੱਥੋਂ ਦੇ ਸੱਭਿਆਚਾਰਕ ਅਤੇ ਰਾਜਸੀ ਤੌਰ ਉੱਤੇ ਉੱਚੇ ਵਰਗ ਦੁਆਰਾ ਵਰਤੀ ਜਾਂਦੀ ਹੈ। ਇਸ ਭਾਸ਼ਾ ਉੱਤੇ ਪਕੜ ਰੱਖਣ ਵਾਲੇ ਬੁਲਾਰਿਆਂ ਨੂੰ ਆਰਥਕ ਅਤੇ ਸਮਾਜਕ ਤੌਰ ਉੱਤੇ ਫ਼ਾਇਦਾ ਹੁੰਦਾ ਹੈ।[2]

ਚਾਹੇ ਅੰਗਰੇਜ਼ੀ ਭਾਰਤੀ ਦੀ ਇੱਕ ਸਰਕਾਰੀ ਭਾਸ਼ਾ ਹੈ, ਇਹ ਸਿਰਫ਼ ਕੁਝ ਲੱਖ ਭਾਰਤੀਆਂ ਦੀ ਪਹਿਲੀ ਭਾਸ਼ਾ ਹੈ।[3][4][5][6][7]

ਭਾਰਤੀ ਲੋਕ ਭਾਰਤੀ ਅੰਕ ਪ੍ਰਣਾਲੀ(ਲੱਖ, ਕਰੋੜ) ਦੀ ਵਰਤੋਂ ਕਰਦੇ ਹਨ। ਭਾਰਤੀ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦੇ ਮੁਹਾਵਰੇ ਅਤੇ ਅਖਾਣ ਵੀ ਸ਼ਾਮਿਲ ਹੋ ਗਏ ਹਨ।

ਇਤਿਹਾਸ

1830ਵਿਆਂ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੌਰਾਨ ਅੰਗਰੇਜ਼ੀ ਵਿੱਚ ਆਮ ਲੋਕਾਂ ਦੀ ਸਿੱਖਿਆ ਸ਼ੁਰੂ ਹੋਈ। 1937 ਵਿੱਚ ਫ਼ਾਰਸੀ ਦੀ ਜਗ੍ਹਾ ਉੱਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ। ਭਾਰਤ ਵਿੱਚ ਅੰਗਰੇਜ਼ੀ ਅਤੇ ਸਿੱਖਿਆ ਦੇ ਪੱਛਮੀ ਸੰਕਲਪ ਲਿਆਉਣ ਵਿੱਚ ਲਾਰਡ ਮਕਾਲੇ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਉਸਨੇ ਫ਼ਾਰਸੀ ਦੀ ਜਗ੍ਹਾ ਉੱਤੇ ਅੰਗਰੇਜ਼ੀ, ਸਾਰੇ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਅਤੇ ਅੰਗਰੇਜ਼ੀ ਬੋਲਣ ਵਾਲੇ ਭਾਰਤੀ ਅਧਿਆਪਕਾਂ ਦੀ ਸਿਖਲਾਈ ਦਾ ਸਮਰਥਨ ਕੀਤਾ।[8] 1840ਵਿਆਂ ਅਤੇ 1850ਵਿਆਂ ਦੌਰਾਨ ਬਰਤਾਨਵੀ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਾਈਮਰੀ, ਮਿਡਲ ਅਤੇ ਹਾਈ ਸਕੂਲ ਖੋਲੇ ਗਏ, ਇਹਨਾਂ ਵਿੱਚੋਂ ਜ਼ਿਆਦਾਤਰ ਸਕੂਲਾਂ ਵਿੱਚ ਕੁਝ ਵਿਸ਼ੇ ਅੰਗਰੇਜ਼ੀ ਵਿੱਚ ਪੜ੍ਹਾਉਣ ਦੀ ਸਹਲੂਤ ਮੌਜੂਦ ਸੀ। 1857 ਵਿੱਚ ਕੰਪਨੀ ਦਾ ਸ਼ਾਸਨ ਖ਼ਤਮ ਹੋਣ ਤੋਂ ਬਿਲਕੁਲ ਪਹਿਲਾਂ ਲੰਡਨ ਯੂਨੀਵਰਸਿਟੀ ਨੂੰ ਮਾਡਲ ਮੰਨਕੇ ਬੰਬੇ, ਮਦਰਾਸ ਅਤੇ ਕਲਕੱਤਾ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ। ਇਸ ਤੋਂ ਬਾਅਦ ਬਰਤਾਨਵੀ ਰਾਜ ਆਉਣ ਦੇ ਨਾਲ 1858 ਤੋਂ 1947 ਪੂਰੇ ਭਾਰਤ ਵਿੱਚ ਅੰਗਰੇਜ਼ੀ ਦੀ ਵਰਤੋਂ ਵੱਡੇ ਪੱਧਰ ਉੱਤੇ ਹੋਣ ਲੱਗੀ। 1947 ਵਿੱਚ ਭਾਰਤ ਦੇ ਆਜ਼ਾਦ ਹੋਣ ਸਮੇਂ ਅੰਗਰੇਜ਼ੀ ਭਾਰਤ ਦੀ ਇੱਕੋ-ਇੱਕ ਸੰਪਰਕ ਭਾਸ਼ਾ ਸੀ।

ਹਵਾਲੇ