ਮਾਇਆ ਦੇਵੀ

ਸ਼ਾਕਿਆ ਦੀ ਰਾਣੀ ਮਾਇਆ (ਮਾਇਆ ਦੇਵੀ), ਗੌਤਮ ਬੁੱਧ, ਜਿਸ ਦੀ ਸਿੱਖਿਆ ਦੇ ਅਧਾਰ ਤੇ ਬੁੱਧ ਧਰਮ ਦੀ ਨੀਂਹ ਰੱਖੀ ਗਈ ਸੀ, ਦੀ ਜਨਮ ਮਾਤਾ ਅਤੇ ਪਹਿਲੀ ਬੋਧੀ ਭਿਕਸ਼ਣੀ, ਮਹਾਪਰਜਾਪਤੀ ਗੌਤਮੀ ਦੀ ਭੈਣ ਸੀ।[1][2]

ਮਾਇਆ ਦਾ 19ਵੀਂ ਸਦੀ ਦਾ ਨੇਪਾਲੀ ਬੁੱਤ, ਗੁਇਮੇਤ ਮਿਊਜੀਅਮ, ਪੈਰਿਸ

ਸੰਸਕ੍ਰਿਤ ਅਤੇ ਪਾਲੀ ਵਿੱਚ ਮਾਇਆ ਦਾ ਮਤਲਬ ਹੈ "ਵਹਿਮ" ਜਾਂ "ਜਾਦੂ"। ਮਾਇਆ ਨੂੰ ਮਹਾਮਾਇਆ ਵੀ ਕਹਿੰਦੇ ਹਨ ਅਤੇ

ਬੋਧੀ ਰਵਾਇਤ ਅਨੁਸਾਰ ਮਾਇਆ ਬੁੱਧ ਨੂੰ ਜਨਮ ਦੇਣ ਤੋਂ ਜਲਦ ਬਾਅਦ, ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕੀ ਸੱਤ ਦਿਨ ਬਾਅਦ ਮਰ ਗਈ ਸੀ, ਅਤੇ ਬੋਧੀ ਸਵਰਗ ਵਿੱਚ ਮੁੜ ਜੀਵਤ ਹੋ ਗਈ। ਬੁੱਧ ਦੇ ਸਾਰੇ ਜਨਮਨ ਦਾ ਇਹੀ ਪੈਟਰਨ ਦੱਸਿਆ ਜਾਂਦਾ ਹੈ।[1] ਇਸ ਲਈ ਬੁੱਧ ਦਾ ਪਾਲਣ ਪੋਸ਼ਣ ਉਸ ਦੀ ਮਾਸੀ ਮਹਾਪਰਜਾਪਤੀ ਗੌਤਮੀ ਨੇ ਕੀਤਾ ਸੀ।[1]

ਹਵਾਲੇ