ਮੀਰ ਤਕੀ ਮੀਰ

ਮੋਹੰਮਦ ਤਕੀ (ਉਰਦੂ: مُحَمَّد تقى‎) (1723 - 20 ਸਤੰਬਰ 1810) ਉਰਫ ਮੀਰ ਤਕੀ ਮੀਰ (مِيرتقى مِير) ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਸਨ। ਮੀਰ ਨੂੰ ਉਰਦੂ ਦੇ ਉਸ ਪ੍ਰਚਲਨ ਲਈ ਯਾਦ ਕੀਤਾ ਜਾਂਦਾ ਹੈ ਜਿਸ ਵਿੱਚ ਫਾਰਸੀ ਅਤੇ ਹਿੰਦੁਸਤਾਨੀ ਦੇ ਸ਼ਬਦਾਂ ਦਾ ਅੱਛਾ ਮਿਸ਼ਰਣ ਅਤੇ ਤਾਲਮੇਲ ਹੋਵੇ। ਅਹਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨਾਲ ਵਲੂੰਧਰੀ ਦਿੱਲੀ ਨੂੰ ਮੀਰ ਤਕੀ ਮੀਰ ਨੇ ਆਪਣੇ ਅੱਖੀਂ ਵੇਖਿਆ ਸੀ। ਇਸ ਤਰਾਸਦੀ ਦੀ ਪੀੜ ਉਨ੍ਹਾਂ ਦੇ ਕਲਾਮ ਵਿੱਚ ਵਿੱਖਦੀ ਹੈ। ਆਪਣੀਆਂ ਗ਼ਜ਼ਲਾਂ ਦੇ ਬਾਰੇ ਵਿੱਚ ਇੱਕ ਜਗ੍ਹਾ ਉਨ੍ਹਾਂ ਨੇ ਕਿਹਾ ਸੀ:-

ਮੀਰ ਤਕੀ ਮੀਰ

 ਹਮਕੋ ਸ਼ਾਯਰ ਨ ਕਹੋ ਮੀਰ ਕਿ ਸਾਹਿਬ ਹਮਨੇ
 ਦਰਦੋ ਗ਼ਮ ਕਿਤਨੇ ਕਿਏ ਜਮਾ ਤੋ ਦੀਵਾਨ ਕਿਯਾ
 

ਮੀਰ ਆਪਣੇ ਜ਼ਮਾਨੇ ਦੇ ਇੱਕ ਮੁਨਫ਼ਰਦ ਸ਼ਾਇਰ ਸਨ। ਉਨ੍ਹਾਂ ਦੇ ਮੁਤਅੱਲਕ ਉਰਦੂ ਦੇ ਅਜ਼ੀਮ ਅਲਸ਼ਾਨ ਸ਼ਾਇਰ ਮਿਰਜ਼ਾ ਗ਼ਾਲਿਬ ਨੇ ਲਿਖਿਆ ਹੈ;

ਰੇਖ਼ਤੇ ਕੇ ਤੁਮ ਹੀ ਉਸਤਾਦ ਨਹੀਂ ਹੋ ਗ਼ਾਲਿਬ
ਕਹਿਤੇ ਹੈਂ ਅਗਲੇ ਜ਼ਮਾਨੇ ਮੈਂ ਕੋਈ ਮੀਰ ਭੀ ਥਾ

ਜੀਵਨ

ਮੀਰ ਦੀ ਜ਼ਿੰਦਗੀ ਉੱਤੇ ਜਾਣਕਾਰੀ ਦਾ ਮੁੱਖ ਸਰੋਤ ਉਨ੍ਹਾਂ ਦੀ ਸਵੈਜੀਵਨੀ ਜ਼ਿਕਰ-ਏ-ਮੀਰ ਹੈ। ਇਸ ਵਿੱਚ ਉਸ ਦੇ ਬਚਪਨ ਦੀ ਅਵਧੀ ਤੋਂ ਲਖਨਊ ਦੌਰੇ ਦੀ ਸ਼ੁਰੂਆਤ ਤੱਕ ਬਿਰਤਾਂਤ ਸ਼ਾਮਲ ਹੈ।[1] ਪਰ, ਇਸ ਤੋਂ ਦਸਣ ਨਾਲੋਂ ਛੁਪਾਉਂਦੀ ਵੱਧ ਹੈ।[2] ਬਿਨਾਂ ਤਾਰੀਖਾਂ ਦੇ ਬੇਤਰਤੀਬ ਸਮਗਰੀ ਬਹੁਤ ਹੈ। ਇਸ ਲਈ, ਮੀਰ ਦੇ ਜੀਵਨ ਦੇ ਬਹੁਤੇ ਵੇਰਵੇ ਸੱਟੇਬਾਜ਼ੀ ਦਾ ਮਾਮਲਾ ਰਹਿੰਦੇ ਹਨ। ਮੀਰ ਦੀ ਸਾਰੀ ਜ਼ਿੰਦਗੀ ਅੱਤ ਦੀ ਗਰੀਬੀ ਅਤੇ ਪ੍ਰੇਸ਼ਾਨੀ ਵਿੱਚ ਗੁਜ਼ਰੀ। ਇਸ ਦੀ ਝਲਕ ਉਸ ਦੇ ਕਲਾਮ ਵਿੱਚੋਂ ਮਿਲਦੀ ਹੈ।

ਮੀਰ ਦਾ ਜਨਮ 1723 ਵਿੱਚ ਆਗਰਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਆਪਣੇ ਪਿਤਾ ਰਸ਼ੀਦ ਦੀ ਦੇਖਭਾਲ ਵਿੱਚ ਗੁਜ਼ਰਿਆ। ਜੀਵਨ ਵਿੱਚ ਪਿਆਰ ਅਤੇ ਕਰੁਣਾ ਦੇ ਮਹੱਤਵ ਦੇ ਪ੍ਰਤੀ ਪਿਤਾ ਦੇ ਦ੍ਰਿਸ਼ਟੀਕੋਣ ਦਾ ਮੀਰ ਦੇ ਜੀਵਨ ਤੇ ਗਹਿਰਾ ਪ੍ਰਭਾਵ ਪਿਆ ਜਿਸਦੀ ਝਲਕ ਉਨ੍ਹਾਂ ਦੇ ਸ਼ੇਅਰਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਪਿਤਾ ਦੇ ਮਰਣ ਉੱਪਰੰਤ, 11 ਸਾਲ ਦੀ ਉਮਰ ਵਿੱਚ, ਉਨ੍ਹਾਂ ਦੇ ਉੱਪਰ 300 ਰੁਪਿਆਂ ਦਾ ਕਰਜ ਸੀ ਅਤੇ ਜੱਦੀ ਜਾਇਦਾਦ ਦੇ ਨਾਮ ਉੱਤੇ ਕੁੱਝ ਕਿਤਾਬਾਂ। 17 ਸਾਲ ਦੀ ਉਮਰ ਵਿੱਚ ਉਹ ਦਿੱਲੀ ਆ ਗਏ। ਬਾਦਸ਼ਾਹ ਦੇ ਦਰਬਾਰ ਵਿੱਚ 1 ਰੁਪਿਆ ਵਜੀਫਾ ਮੁਕੱਰਰ ਹੋਇਆ। ਇਸ ਦੇ ਬਾਅਦ ਉਹ ਵਾਪਸ ਆਗਰਾ ਆ ਗਏ। 1739 ਵਿੱਚ ਫਾਰਸ ਦੇ ਨਾਦਿਰਸ਼ਾਹ ਦੇ ਭਾਰਤ ਉੱਤੇ ਹਮਲੇ ਦੇ ਦੌਰਾਨ ਸਮਸਾਮੁੱਦੌਲਾ ਮਾਰੇ ਗਏ ਅਤੇ ਉਨ੍ਹਾਂ ਦਾ ਵਜੀਫਾ ਬੰਦ ਹੋ ਗਿਆ। ਇਨ੍ਹਾਂ ਨੂੰ ਆਗਰਾ ਵੀ ਛੱਡਣਾ ਪਿਆ ਅਤੇ ਵਾਪਸ ਦਿੱਲੀ ਆ ਗਏ। ਹੁਣ ਦਿੱਲੀ ਉਜਾੜ ਸੀ ਅਤੇ ਕਿਹਾ ਜਾਂਦਾ ਹੈ ਕਿ ਨਾਦਿਰ ਸ਼ਾਹ ਨੇ ਆਪਣੇ ਮਰਨ ਦੀ ਝੂਠੀ ਅਫਵਾਹ ਫ਼ੈਲਾਉਣ ਦੇ ਬਦਲੇ ਵਿੱਚ ਦਿੱਲੀ ਵਿੱਚ ਇੱਕ ਹੀ ਦਿਨ ਵਿੱਚ 20 - 22000 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਭਿਆਨਕ ਲੁੱਟ ਮਚਾਈ ਸੀ।

ਕਾਵਿ-ਨਮੂਨਾ

  • ਰੰਜ ਖੀਂਚੇ ਥੇ ਦਾਗ ਖਾਏ ਥੇ
  • ਦਿਲ ਨੇ ਸਦਮੇ ਬੜੇ ਉਠਾਏ ਥੇ
  • ਵਹੀ ਸਮਝਾ ਨਾ ਵਰਨਾ ਹਮਨੇ ਤੋ
  • ਜ਼ਖਮ ਛਾਤੀ ਕੇ ਸਭ ਦਿਖਾਏ ਥੇ
  • ਕੁਛ ਨਾ ਸਮਝੇ ਕਿ ਤੁਝ ਸੇ ਯਾਰੋਂ ਨੇ
  • ਕਿਸ ਤਵੱਕ਼ੋ ਪੇ ਦਿਲ ਲਗਾਏ ਥੇ[3]

ਹਵਾਲੇ

ਬਾਹਰੀ ਲਿੰਕ