ਮੂਰਤੀਕਲਾ

ਮੂਰਤੀਕਲਾ ਜਾਂ ਬੁੱਤ-ਤਰਾਸ਼ੀ (ਅੰਗਰੇਜ਼ੀ: ਸਕਲਪਚਰ) ਤਿੰਨ ਪਸਾਰੀ ਕਲਾਕ੍ਰਿਤੀਆਂ ਬਣਾਉਣ ਦੀ ਇੱਕ ਅਤੀਪ੍ਰਾਚੀਨ ਕਲਾ ਹੈ, ਜੋ ਕਿ ਦਿੱਖ ਕਲਾਵਾਂ ਦੀ ਸ਼ਾਖਾ ਹੈ। ਇਹ ਪਲਾਸਟਿਕ ਕਲਾਵਾਂ ਵਿੱਚੋਂ ਇੱਕ ਹੈ। ਇਹ ਸਖ਼ਤ ਜਾਂ ਪਲਾਸਟਿਕ ਮਵਾਦ, ਆਵਾਜ਼, ਤਹਿਰੀਰ, ਰੌਸ਼ਨੀ, ਆਮ ਤੌਰ ਤੇ ਪੱਥਰ (ਚਟਾਨ ਜਾਂ ਸੰਗਮਰਮਰ), ਧਾਤ, ਸ਼ੀਸ਼ਾ ਜਾਂ ਲੱਕੜੀ ਨੂੰ ਤ੍ਰਾਸ ਢਾਲ ਕੇ ਮੂਰਤੀ ਬਣਾਉਣ ਦੀ ਪ੍ਰਕਿਰਿਆ ਹੈ। ਇਸ ਨੂੰ ਬੁੱਤਕਲਾ, ਬੁੱਤ ਤਰਾਸ਼ੀ ਵੀ ਕਿਹਾ ਜਾਂਦਾ ਹੈ।

ਨੇਪਾਲੀ ਮੱਲ ਵੰਸ਼ ਦੀ 14ਵੀਂ ਸਦੀ ਦੀ ਬਹੁਰੰਗੀ ਲੱਕੜ ਦੀ ਮੂਰਤੀ

ਪੱਥਰਾਂ ਵਿੱਚ ਮੂਰਤੀ ਕਲਾ ਨਸ਼ਟ ਹੋਣ ਵਾਲੀਆਂ ਹੋਰ ਸਮਗਰੀਆਂ ਵਿੱਚ ਕਲਾ ਦੇ ਕੰਮਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ, ਅਤੇ ਅਕਸਰ ਪ੍ਰਾਚੀਨ ਸਭਿਆਚਾਰਾਂ ਤੋਂ ਬਚੇ ਹੋਏ ਬਹੁਤੇ ਕੰਮ (ਮਿੱਟੀ ਦੇ ਇਲਾਵਾ) ਪੱਥਰ ਦੇ ਹੀ ਹਨ, ਹਾਲਾਂਕਿ ਇਸਦੇ ਉਲਟ ਲੱਕੜੀ ਵਿੱਚ ਮੂਰਤੀਕਲਾ ਦੀ ਰਵਾਇਤ ਹੋ ਸਕਦਾ ਹੈ ਲਗਪਗ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੋਵੇ। ਸਭ ਤੋਂ ਪੁਰਾਣੀਆਂ ਮੂਰਤੀਆਂ ਵਿੱਚੋਂ ਬਹੁਤੀਆਂ ਚਮਕੀਲੇ ਰੰਗਾਂ ਨਾਲ ਪੇਂਟ ਕੀਤੀਆਂ ਹੋਈਆਂ ਸੀ, ਅਤੇ ਇਹ ਗੁੰਮ ਹੋ ਚੁੱਕੇ ਹਨ।[1] ਕੋਪਨਹੈਗਨ, ਡੈਨਮਾਰਕ ਵਿੱਚ ਨਾਈ ਕਾਰਲਸਬਰਗ ਗਲਾਈਪੋਟੈਕ ਮਿਊਜ਼ੀਅਮ ਨੇ ਮੂਲ ਰੰਗਾਂ ਦੀ ਪੁਨਰਸਥਾਪਤੀ ਲਈ ਵਿਸ਼ਾਲ ਖੋਜ ਕੀਤੀ ਹੈ।[2][3]

ਏਸ਼ੀਆ

ਚੀਨ

ਜਪਾਨ

ਭਾਰਤ

Hindu Gupta terracotta relief, 5th century CE, of Krishna Killing the Horse Demon Keshi

ਭਾਰਤੀ ਉਪਮਹਾਦੀਪ ਵਿੱਚ ਪਹਿਲੀਆਂ ਗਿਆਤ ਮੂਰਤੀਆਂ ਸਿੰਧ ਘਾਟੀ ਸਭਿਅਤਾ (3300-1700 ਈ.ਪੂ.), ਦੀਆਂ ਹਨ, ਜੋ ਮੋਹਿੰਜੋਦੜੋ ਅਤੇ ਹੜੱਪਾ ਅਜੋਕੇ ਪਾਕਿਸਤਾਨ ਵਿੱਚ ਮੌਜੂਦ ਸਥਾਨਾਂ ਤੋਂ ਮਿਲੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਛੋਟੀ ਪਿੱਤਲ ਦੀ ਔਰਤ ਨਾਚੀ ਸ਼ਾਮਲ ਹੈ।

ਭਾਰਤੀ ਮੂਰਤੀਕਲਾ ਆਰੰ‍ਭ ਤੋਂ ਹੀ ਯਥਾਰਥਵਾਦੀ ਹੈ ਜਿਸ ਵਿੱਚ ਮਾਨਵੀ ਸ਼ਕਲਾਂ ਵਿੱਚ ਆਮ ਤੌਰ ਤੇ ਪਤਲੀ ਕਮਰ, ਲਚਕੀਲੇ ਅੰਗ ਅਤੇ ਇੱਕ ਜੁਆਨ ਅਤੇ ਸੰਵੇਦਨਾਮਈ ਰੂਪ ਨੂੰ ਚਿਤਰਿਤ ਕੀਤਾ ਜਾਂਦਾ ਹੈ। ਭਾਰਤੀ ਮੂਰਤੀਆਂ ਵਿੱਚ ਦਰਖਤ - ਬੂਟਿਆਂ ਅਤੇ ਜੀਵ ਜੰਤੂਆਂ ਤੋਂ ਲੈ ਕੇ ਅਸੰਖ‍ ਦੇਵੀ ਦੇਵਤੇ ਚਿਤਰੇ ਗਏ ਹਨ।

ਭਾਰਤ ਦੀ ਸਿੰਧ ਘਾਟੀ ਸਭਿਅਤਾ ਦੇ ਟਿਕਾਣਿਆਂ ਤੋਂ ਮਿਲੀਅਨ ਮੂਰਤੀਆਂ, ਦੱਖਣ ਭਾਰਤ ਦੇ ਮੰਦਿਰਾਂ ਜਿਵੇਂ ਕਿ ਕਾਂਚੀਪੁਰਮ, ਮਦੁਰੈ, ਸ਼ਰੀਰੰਗਮ ਅਤੇ ਰਾਮੇਸ਼‍ਵਰਮ ਅਤੇ ਉੱਤਰ ਵਿੱਚ ਵਾਰਾਣਸੀ ਦੇ ਮੰਦਿਰਾਂ ਦੀ ਨੱਕਾਸ਼ੀ ਦੀ ਉਸ ਉਤ‍ਕ੍ਰਿਸ਼‍ਟ ਕਲਾ ਦੇ ਨਮੂਨੇ ਹਨ।

ਮਧ‍ ਪ੍ਰਦੇਸ਼ ਦੇ ਖਜੁਰਾਹੋ ਮੰਦਿਰ ਅਤੇ ਉੜੀਸਾ ਦੇ ਸੂਰਜ ਮੰਦਿਰ ਵਿੱਚ ਇਸ ਉਤ‍ਕ੍ਰਿਸ਼‍ਟ ਕਲਾ ਦਾ ਉਦਾਤ ਰੂਪ ਮਿਲਦੇ ਹਨ। ਸਾਂਚੀ ਸ‍ਤੂਪ ਦੀ ਮੂਰਤੀਕਲਾ ਵੀ ਬਹੁਤ ਭਵ‍ਯ ਹੈ ਜੋ ਤੀਜੀ ਸਦੀ ਈ.ਪੂ. ਤੋਂ ਹੀ ਇਸ ਦੇ ਆਲੇ ਦੁਆਲੇ ਬਣਾਏ ਗਏ ਜੰਗਲਿਆਂ ਅਤੇ ਤੋਰਣ ਦਵਾਰਾਂ ਨੂੰ ਅਲੰਕ੍ਰਿਤ ਕਰ ਰਹੀ ਹੈ। ਮਾਮਲ‍ਲਾਪੁਰਮ ਦਾ ਮੰਦਿਰ; ਸਾਰਨਾਥ ਅਜਾਇਬ-ਘਰ ਦੇ ਲਾਇਨ ਕੇਪੀਟਲ (ਜਿੱਥੋਂ ਭਾਰਤ ਦੀ ਸਰਕਾਰੀ ਮੁਹਰ ਦਾ ਨਮੂਨਾ ਤਿਆਰ ਕੀਤਾ ਗਿਆ ਸੀ) ਵਿੱਚ ਮੋਰੀਆ ਦੀ ਪੱਥਰ ਦੀ ਮੂਰਤੀ, ਮਹਾਤ‍ਮਾ ਬੁੱਧ ਦੇ ਜੀਵਨ ਦੀਆਂ ਘਟਨਾਵਾਂ ਨੂੰ ਚਿਤਰਿਤ ਕਰਨ ਵਾਲੀਆਂ ਅਮਰਾਵਤੀ ਅਤੇ ਨਾਗਰਜੁਨਘੋਂਡਾ ਦੀਆਂ ਮੂਰਤੀਆਂ ਇਸ ਦੇ ਹੋਰ ਉਦਾਹਰਨ ਹਨ।

ਹਵਾਲੇ