ਮੇਲੈਨ ਵਾਕਰ

ਮੇਲੈਨ ਵਾਕਰ(ਜਨਮ 1 ਜਨਵਰੀ 1983, ਕਿੰਗਸਟਨ) 400 ਮੀਟਰ ਹਰਡਲਜ਼ ਦੀ ਮਹਿਲਾ ਅਥਲੀਟ ਹੈ, ਜੋ ਕਿ ਜਮਾਇਕਾ ਵੱਲੋਂ ਪ੍ਰਦਰਸ਼ਨ ਕਰਦੀ ਹੈ। ਮੇਲੈਨ ਵਾਕਰ ਸਾਬਕਾ 400 ਮੀਟਰ ਹਰਡਲਜ਼ ਦੀ ਓਲੰਪਿਕ ਜੇਤੂ ਵੀ ਹੈ।[1]ਉਸਨੇ 2008 ਓਲੰਪਿਕ ਖੇਡਾਂ ਵਿੱਚ 52.64 ਦਾ ਸਮਾਂ ਲੈ ਕੇ ਓਲੰਪਿਕ ਰਿਕਾਰਡ ਬਣਾਇਆ ਹੈ ਅਤੇ 2009 ਵਿਸ਼ਵ 52.42 ਸੈਕਿੰਡ ਦਾ ਉਸਦਾ ਦੂਸਰਾ ਰਿਕਾਰਡ ਹੈ, ਭਾਵ ਕਿ ਪਹਿਲੇ ਦੋ ਓਲੰਪਿਕ ਰਿਕਾਰਡ ਮੇਲੈਨ ਵਾਕਰ ਦੇ ਨਾਂਮ ਦਰਜ ਹਨ। ਦੂਸਰਾ ਰਿਕਾਰਡ ਉਸਨੇ ਬਰਲਿਨ ਵਿਖੇ ਬਣਾਇਆ ਸੀ।[1]ਮੇਲੈਨ ਵਾਕਰ ਨੇ ਹਰਡਲਜ਼ ਤੋਂ ਇਲਾਵਾ ਰੀਲੇਅ ਦੌਡ਼ਾਂ ਅਤੇ 100 ਮੀਟਰ ਦੌਡ਼ ਵਿੱਚ ਵੀ ਕਈ ਤਮਗੇ ਹਾਸਿਲ ਕੀਤੇ ਹਨ।

ਮੇਲੈਨ ਵਾਕਰ
2009 ਵਿਸ਼ਵ ਚੈਂਪੀਅਨਸ਼ਿਪ ਸਮੇਂ ਵਾਕਰ
ਨਿੱਜੀ ਜਾਣਕਾਰੀ
ਜਨਮ (1983-01-01) 1 ਜਨਵਰੀ 1983 (ਉਮਰ 41)
ਕੱਦ1.63 ਮੀਟਰ
ਭਾਰ53 ਕਿਲੋਗ੍ਰਾਮ
ਖੇਡ
ਦੇਸ਼ਜਮਾਇਕਾ
ਖੇਡਅਥਲੈਟਿਕਸ
ਇਵੈਂਟ400 ਮੀਟਰ ਹਰਡਲਜ਼
ਮੈਡਲ ਰਿਕਾਰਡ
ਓਲੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2008 ਓਲੰਪਿਕ ਖੇਡਾਂ400 ਮੀਟਰ ਹਰਡਲਜ਼
ਵਿਸ਼ਵ ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2009 ਵਿਸ਼ਵ ਚੈਂਪੀਅਨਸ਼ਿਪ400 ਮੀਟਰ ਹਰਡਲਜ਼
ਚਾਂਦੀ ਦਾ ਤਗਮਾ – ਦੂਜਾ ਸਥਾਨ 2011 ਵਿਸ਼ਵ ਚੈਂਪੀਅਨਸ਼ਿਪ400 ਮੀਟਰ ਹਰਡਲਜ
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ
ਚਾਂਦੀ ਦਾ ਤਗਮਾ – ਦੂਜਾ ਸਥਾਨ 2000 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 4×400 ਮੀਟਰ ਰੀਲੇਅ
ਚਾਂਦੀ ਦਾ ਤਗਮਾ – ਦੂਜਾ ਸਥਾਨ 2004 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 400 ਮੀਟਰ ਹਰਡਲਜ਼
ਕਾਂਸੀ ਦਾ ਤਗਮਾ – ਤੀਜਾ ਸਥਾਨ 1998 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 4×400 ਮੀਟਰ ਰੀਲੇਅ
ਕਾਂਸੀ ਦਾ ਤਗਮਾ – ਤੀਜਾ ਸਥਾਨ 2000 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 400 ਮੀਟਰ ਹਰਡਲਜ਼
ਵਿਸ਼ਵ ਯੂਥ ਚੈਂਪੀਅਨਸ਼ਿਪ
ਚਾਂਦੀ ਦਾ ਤਗਮਾ – ਦੂਜਾ ਸਥਾਨ 1999 ਵਿਸ਼ਵ ਯੂਥ ਚੈਂਪੀਅਨਸ਼ਿਪ 200 ਮੀਟਰ
ਕੇਂਦਰੀ ਅਮਰੀਕੀ ਅਤੇ ਕੈਰੇਬੀਆਈ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2006 ਕੇਂਦਰੀ ਅਮਰੀਕੀ ਅਤੇ ਕੈਰੇਬੀਆਈ ਖੇਡਾਂ 4×400 ਮੀਟਰ ਰੀਲੇਅ
ਕਾਂਸੀ ਦਾ ਤਗਮਾ – ਤੀਜਾ ਸਥਾਨ 2006 ਕੇਂਦਰੀ ਅਮਰੀਕੀ ਅਤੇ ਕੈਰੇਬੀਆਈ ਖੇਡਾਂ 400 ਮੀਟਰ ਹਰਡਲਜ਼
ਸੀਏਸੀ ਜੂਨੀਅਰ ਚੈਂਪੀਅਨਸ਼ਿਪ (ਅੰਡਰ20)
ਸੋਨੇ ਦਾ ਤਮਗਾ – ਪਹਿਲਾ ਸਥਾਨ2000 ਸੀਏਸੀ ਜੂਨੀਅਰ ਚੈਂਪੀਅਨਸ਼ਿਪ 400 ਮੀਟਰ ਹਰਡਲਜ਼
ਸੋਨੇ ਦਾ ਤਮਗਾ – ਪਹਿਲਾ ਸਥਾਨ2000 ਸੀਏਸੀ ਜੂਨੀਅਰ ਚੈਂਪੀਅਨਸ਼ਿਪ 4x400 ਮੀਟਰ ਰੀਲੇਅ
ਸੀਏਸੀ ਜੂਨੀਅਰ ਚੈਂਪੀਅਨਸ਼ਿਪ (ਅੰਡਰ17)
ਸੋਨੇ ਦਾ ਤਮਗਾ – ਪਹਿਲਾ ਸਥਾਨ1998 200 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ1998 4x100 ਮੀਟਰ ਰੀਲੇਅ
ਕਰਿਫ਼ਟਾ ਖੇਡਾਂ
ਜੂਨੀਅਰ (ਅੰਡਰ20)
ਸੋਨੇ ਦਾ ਤਮਗਾ – ਪਹਿਲਾ ਸਥਾਨ2001 400 ਮੀਟਰ ਹਰਡਲਜ਼
ਸੋਨੇ ਦਾ ਤਮਗਾ – ਪਹਿਲਾ ਸਥਾਨ2001 4x100 ਮੀਟਰ ਰੀਲੇਅ
ਸੋਨੇ ਦਾ ਤਮਗਾ – ਪਹਿਲਾ ਸਥਾਨ2002 400 ਮੀਟਰ ਹਰਡਲਜ਼
ਚਾਂਦੀ ਦਾ ਤਗਮਾ – ਦੂਜਾ ਸਥਾਨ2001 100 ਮੀਟਰ ਹਰਡਲਜ਼
ਕਾਂਸੀ ਦਾ ਤਗਮਾ – ਤੀਜਾ ਸਥਾਨ2002 200 ਮੀਟਰ
ਕਰਿਫ਼ਟਾ ਖੇਡਾਂ
ਯੂਥ (ਅੰਡਰ17)
ਸੋਨੇ ਦਾ ਤਮਗਾ – ਪਹਿਲਾ ਸਥਾਨ1998 200 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ1999 200 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ1999 100 ਮੀਟਰ ਹਰਡਲਜ਼
ਚਾਂਦੀ ਦਾ ਤਗਮਾ – ਦੂਜਾ ਸਥਾਨ1998 100 ਮੀਟਰ
ਕਾਂਸੀ ਦਾ ਤਗਮਾ – ਤੀਜਾ ਸਥਾਨ1998 100 ਮੀਟਰ ਹਰਡਲਜ਼

ਜੀਵਨ

ਮੇਲੈਨ ਵਾਕਰ ਦਾ ਜਨਮ 1 ਜਨਵਰੀ 1983 ਨੂੰ ਕਿੰਗਸਟਨ ਵਿਖੇ ਹੋਇਆ ਸੀ। ਮੇਲੈਨ ਸੈਂਟ ਜਾਗੋ ਹਾਈ ਸਕੂਲ ਦੀ ਸਾਬਕਾ ਵਿਦਿਆਰਥਣ ਹੈ। ਉਸਦੇ ਨਾਂਮ 2008 ਓਲੰਪਿਕ ਖੇਡਾਂ ਵਿੱਚ 52.64 ਸੈਕਿੰਡ ਦਾ ਨਵਾਂ ਵਿਸ਼ਵ ਰਿਕਾਰਡ ਦਰਜ ਹੈ। ਵਾਕਰ ਨੇ ਜਮਾਇਕਾ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਕੈਲੀਜ਼ ਸਪੈਂਸਰ ਨੂੰ ਪਛਾਡ਼ਦੇ ਹੋਏ 54.70 ਸੈਕਿੰਡ ਨਾਲ ਇਹ ਪ੍ਰਤੀਯੋਗਤਾ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ ਉਸਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।[2]

20 ਅਗਸਤ 2009 ਨੂੰ ਉਸਨੇ ਇਤਿਹਾਸ ਦਾ ਦੂਸਰਾ ਬਿਹਤਰੀਨ ਸਮਾਂ 52.42 ਸੈਕਿੰਡ ਲੈ ਕੇ 2009 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਹਰਡਲਜ਼ ਵਿੱਚ ਜਿੱਤ ਹਾਸਿਲ ਕੀਤੀ ਸੀ। ਇਹ ਪ੍ਰਤੀਯੋਗਤਾ ਬਰਲਿਨ ਵਿਖੇ ਹੋਈ ਸੀ।[3] ਇਸ ਤੋਂ ਬਾਅਦ ਬਰਲਿਨੋ ਨੇ ਮੇਲੈਨ ਨੂੰ ਇੱਕ ਅਹਿਮ ਮੁਕਾਬਲੇ ਵਿੱਚ ਪਛਾਡ਼ ਦਿੱਤਾ ਸੀ।[4]

ਨਿੱਜੀ ਸਰਵੋਤਮ

  • 60 ਮੀਟਰ ਹਰਡਲਜ਼ – 8.05 ਸੈਕਿੰਡ (2006)
  • 100 ਮੀਟਰ ਹਰਡਲਜ਼ – 12.75 ਸੈਕਿੰਡ (2006)
  • 400 ਮੀਟਰ ਹਰਡਲਜ਼ – 52.42 ਸੈਕਿੰਡ (2009)
  • 60 ਮੀਟਰ – 7.40 ਸੈਕਿੰਡ (2005)
  • 200 ਮੀਟਰ – 23.67 ਸੈਕਿੰਡ (1998)
  • 400 ਮੀਟਰ – 51.61 ਸੈਕਿੰਡ (2008)

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ