ਮੈਨਸ਼ੀਅਸ

ਮੈਨਸ਼ੀਅਸ (/ˈmɛnʃiəs/ men-SHEE-əs)[1] ਜਾਂ ਮੈਂਗਜ਼ੀ (372–289 ਈ.ਪੂ. ਜਾਂ 385–303 ਜਾਂ 302 ਈ.ਪੂ.) ਇੱਕ ਚੀਨੀ ਦਾਰਸ਼ਨਿਕ ਸੀ ਜਿਸਨੂੰ ਕਨਫ਼ਿਊਸ਼ੀਅਸ ਦੇ ਮਗਰੋਂ ਦੂਜਾ ਦਾਰਸ਼ਨਿਕ ਕਿਹਾ ਜਾਂਦਾ ਹੈ।[2][3]

ਮੈਨਸ਼ੀਅਸ
孟子
ਮੈਨਸ਼ੀਅਸ ਦਾ ਚਿੱਤਰ
ਜਨਮ372 ਈ.ਪੂ.
ਜ਼ੋਊ ਦਾ ਰਾਜ, ਜ਼ੋਊ ਸਾਮਰਾਜ (ਅੱਜਕੱਲ੍ਹ ਜ਼ੋਚੈਂਗ, ਸ਼ੈਨਡੌਂਗ ਸੂਬਾ, ਚੀਨ)
ਮੌਤ289 ਈ.ਪੂ.
ਕਾਲਪੁਰਾਤਨ ਫ਼ਲਸਫ਼ਾ
ਖੇਤਰਚੀਨੀ ਦਰਸ਼ਨ
ਸਕੂਲਕਨਫ਼ਿਊਸ਼ੀਅਸਵਾਦ
ਮੁੱਖ ਰੁਚੀਆਂ
ਨੀਤੀ ਸ਼ਾਸਤਰ, ਸਮਾਜਿਕ ਫ਼ਲਸਫ਼ਾ, ਰਾਜਨੀਤਕ ਦਰਸ਼ਨ
ਮੁੱਖ ਵਿਚਾਰ
ਕਨਫ਼ਿਊਸ਼ੀਅਸਵਾਦ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • ਲਗਭਗ ਹਰੇਕ ਪੂਰਬੀ ਦਾਰਸ਼ਨਿਕ ਨੂੰ

ਜੀਵਨ

ਮੈਨਸ਼ੀਅਸ ਆਪਣੇ ਜਨਮ ਦੇ ਨਾਮ ਮੈਂਗ ਕੇ (孟轲) ਨਾਲ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ ਜ਼ੋਊ ਦੇ ਰਾਜ ਵਿੱਚ ਹੋਇਆ ਸੀ ਜਿਹੜਾ ਕਿ ਅੱਜਕੱਲ੍ਹ ਸ਼ੈਨਡੌਂਗ ਸੂਬੇ ਵਿੱਚ ਜ਼ੋਚੈਂਗ ਸ਼ਹਿਰ ਹੈ। ਇਹ ਸ਼ਹਿਰ ਕੂਫ਼ੂ ਤੋਂ ਸਿਰਫ਼ 30 ਕਿਲੋਮੀਟਰ ਦੂਰ ਹੈ ਜੋ ਕਿ ਕਨਫ਼ਿਊਸ਼ੀਅਸ ਦਾ ਜਨਮਸਥਾਨ ਹੈ।

ਉਹ ਇੱਕ ਘੁਮੰਕੜ ਚੀਨੀ ਦਾਰਸ਼ਨਿਕ ਅਤੇ ਰਿਸ਼ੀ ਸੀ, ਅਤੇ ਉਹ ਕਨਫ਼ਿਊਸ਼ੀਅਸਵਾਦ ਦੇ ਮੁੱਖ ਟੀਕਾਕਾਰਾਂ ਵਿੱਚ ਇੱਕ ਸੀ। ਮੰਨਿਆ ਜਾਂਦਾ ਹੈ ਕਿ ਉਹ ਕਨਫ਼ਿਊਸ਼ੀਅਸ ਦੇ ਪੋਤੇ ਜ਼ੀਸੀ ਦਾ ਵਿਦਿਆਰਥੀ ਸੀ। ਲੋਕ-ਕਥਾ ਅਨੁਸਾਰ ਉਹ ਪੂਰੇ ਚੀਨ ਵਿੱਚ 40 ਸਾਲਾਂ ਤੱਕ ਘੁੰਮਿਆ ਅਤੇ ਸ਼ਾਸਕਾਂ ਨੂੰ ਠੀਕ ਤਰ੍ਹਾਂ ਰਾਜ ਚਲਾਉਣ ਲਈ ਸਲਾਹਾਂ ਵੀ ਦਿੱਤੀਆਂ।[4] ਝਗੜਦੇ ਰਾਜਾਂ ਦੇ ਕਾਲ (403–221 ਈ.ਪੂ.) ਦੌਰਾਨ ਮੈਨਸ਼ੀਅਸ ਨੇ ਕੀ ਦੇ ਰਾਜ ਵਿੱਚ ਜਿਕਸੀਆ ਅਕੈਡਮੀ ਵਿੱਚ 319 ਤੋਂ 312 ਈ.ਪੂ. ਤੱਕ ਅਧਿਕਾਰੀ ਅਤੇ ਵਿਦਵਾਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਸਨੇ ਆਪਣੀ ਮਾਂ ਦੀ ਮੌਤ ਤੇ ਕੀ ਤੋਂ ਆਪਣੀਆਂ ਦਫ਼ਤਰੀ ਸੇਵਾਵਾਂ ਤੋਂ ਤਿੰਨ ਸਾਲਾਂ ਦੀ ਛੁੱਟੀ ਲਈ ਸੀ। ਸਮਕਾਲੀ ਦੁਨੀਆ ਵਿੱਚ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਬਦਲਾਅ ਨਾ ਲਿਆ ਸਕਣ ਤੋਂ ਨਿਰਾਸ਼ ਹੋ ਕੇ ਉਸਨੇ ਦੁਨਿਆਵੀ ਜੀਵਨ ਨੂੰ ਤਿਆਗ ਦਿੱਤਾ।

ਮੈਨਸ਼ੀਅਸ ਨੂੰ ਮੈਨਸ਼ੀਅਸ ਕਬਰਿਸਤਾਨ (孟子林, ਮੈਂਗਜ਼ੀ ਲਿਨ, ਜਿਸਨੂੰ 亚圣林, ਯਾਸ਼ੇਂਗ ਲਿਨ ਵੀ ਕਿਹਾ ਜਾਂਦਾ ਹੈ) ਵਿੱਚ ਦਫ਼ਨ ਕੀਤਾ ਗਿਆ ਸੀ, ਜੋ ਕਿ ਜ਼ੋਚੈਂਗ ਤੋਂ ਲਗਭਗ 12 ਕਿਲੋਮੀਟਰ ਦੂਰ ਹੈ।[5]

ਮੁੱਖ ਧਾਰਨਾਵਾਂ

ਮਨੁੱਖੀ ਸੁਭਾਅ

ਕਨਫ਼ਿਊਸ਼ੀਅਸ ਨੇ ਆਪ ਮਨੁੱਖੀ ਸੁਭਾਅ ਦੇ ਵਿਸ਼ੇ ਉੱਪਰ ਸਪੱਸ਼ਟ ਤੌਰ ਤੇ ਬਹੁਤਾ ਜ਼ੋਰ ਨਹੀਂ ਦਿੱਤਾ, ਪਰ ਮੈਨਸ਼ੀਅਸ ਨੇ ਵਿਅਕਤੀ ਦੀ ਜਮਾਂਦਰੂ ਚੰਗਿਆਈ ਤੇ ਦਾਅਵਾ ਕੀਤਾ ਕਿ ਇਹ ਸਮਾਜ ਦਾ ਪ੍ਰਭਾਵ ਹੈ– ਇਸ ਵਿੱਚ ਚੰਗੇ ਗੁਣ ਪ੍ਰਭਾਵਾਂ ਦੀ ਘਾਟ ਹੈ– ਜਿਸ ਨਾਲ ਮਾੜਾ ਨੈਤਿਕ ਚਰਿੱਤਰ ਪੈਦਾ ਹੁੰਦਾ ਹੈ। ਉਹ ਜਿਹੜਾ ਆਪਣੇ ਦਿਮਾਗ ਨੂੰ ਅਧਿਕਤਮ ਜਾਣਕਾਰੀ ਤੇ ਲੈ ਜਾਂਦਾ ਹੈ ਤਾਂ ਉਸਨੂੰ ਆਪਣੇ ਸੁਭਾਅ ਬਾਰੇ ਪਤਾ ਲੱਗਦਾ ਹੈ[6] and "the way of learning is none other than finding the lost mind."[7]

ਚਾਰ ਸ਼ੁਰੂਆਤਾਂ (ਜਾਂ ਪੁੰਗਰਨਾ)

ਜਮਾਂਦਰੂ ਚੰਗਿਆਈ ਨੂੰ ਵਿਖਾਉਣ ਲਈ, ਮੈਨਸ਼ੀਅਸ ਨੇ ਬੱਚੇ ਦੇ ਖੂਹ ਵਿੱਚ ਡਿੱਗਣ ਦੀ ਉਦਾਹਰਨ ਲਈ। ਇਸ ਘਟਨਾ ਨੂੰ ਵੇਖ ਰਹੇ ਗਵਾਹ ਨੂੰ ਇੱਕਦਮ ਮਹਿਸੂਸ ਹੁੰਦਾ ਹੈ,

ਡਰ ਅਤੇ ਪਰੇਸ਼ਾਨੀ, ਇਹ ਬੱਚੇ ਦੇ ਮਾਂ-ਪਿਓ ਨਾਲ ਦੋਸਤੀ ਵਧਾਉਣ ਲਈ ਨਹੀਂ ਹੁੰਦਾ, ਅਤੇ ਨਾ ਇਹ ਉਹਨਾਂ ਦੇ ਗੁਆਂਢੀਆਂ ਅਤੇ ਦੋਸਤਾਂ ਦੀ ਵਡਿਆਈ ਹਾਸਲ ਕਰਨ ਲਈ ਕੀਤਾ ਜਾਂਦਾ ਹੈ ਅਤੇ ਨਾ ਹੀ ਇਹ ਇਸ ਲਈ ਹੁੰਦਾ ਹੈ ਕਿ ਉਹ ਆਪਣੀ ਸਥਿਤੀ ਉੱਪਰ ਅਫ਼ਸੋਸ ਕਰ ਰਹੇ ਹਨ ਕਿ ਉਹ ਬੱਚੇ ਨੂੰ ਬਚਾ ਨਾ ਸਕੇ [ਜਾਂ ਇਨਸਾਨੀਅਤ ਦੀ ਘਾਟ ਕਾਰਨ ਕਿ ਉਹਨਾਂ ਨੇ ਬੱਚੇ ਨੂੰ ਨਹੀਂ ਬਚਾਇਆ।]..

ਹਮਦਰਦੀ ਦਾ ਅਹਿਸਾਸ ਇਨਸਾਨੀਅਤ ਦੀ ਸ਼ੁਰੂਆਤ ਹੈ;ਸ਼ਰਮ ਅਤੇ ਨਾਪਸੰਦੀ ਦਾ ਅਹਿਸਾਸ ਇਮਾਨਦਾਰੀ ਦੀ ਸ਼ੁਰੂਆਤ ਹੈ;ਮਾਣ ਅਤੇ ਪਾਲਣ ਦਾ ਅਹਿਸਾਸ ਅਨੁਰੂਪ ਦੀ ਸ਼ੁਰੂਆਤ ਹੈ;ਅਤੇ ਗਲਤ ਜਾ ਸਹੀ ਦਾ ਅਹਿਸਾਸ ਸਿਆਣਪ ਦੀ ਸ਼ੁਰੂਆਤ ਹੈ;

ਆਦਮੀ ਦੀਆਂ ਇਹ ਚਾਰ ਸ਼ੁਰੂਆਤਾਂ ਹਨ ਜਿਸ ਤਰ੍ਹਾਂ ਉਸ ਕੋਲ ਚਾਰ ਹੱਥ-ਪੈਰ ਹਨ। ਇਹਨਾਂ ਚਾਰ ਸ਼ੁਰੂਆਤਾਂ ਨਾਲ, ਪਰ ਇਹ ਕਹਿਣ ਨਾਲ ਕਿ ਉਹ ਇਹਨਾਂ ਨੂੰ ਖ਼ੁਦ ਨੂੰ ਮਾਰਨ ਲਈ ਨਹੀਂ ਵਧਾ ਸਕਦੇ।[8]

ਹਵਾਲੇ

ਬਾਹਰਲੇ ਲਿੰਕ

ਫਰਮਾ:Collier's Poster