ਸਮੱਗਰੀ 'ਤੇ ਜਾਓ

ਰਾਬਿਆ ਬਸਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਬਿਆ ਬਸਰੀ
ਰਾਬਿਆ, ਇੱਕ ਇਸਲਾਮੀ ਚਿੱਤਰ ਵਿੱਚ
ਸੰਤਣੀ ਅਤੇ ਕੁਆਰੀ
ਜਨਮ713-717 C.E.
ਬਸਰਾ
ਮੌਤ801 C.E.
ਜੈਤੂਨਾਂ ਵਾਲਾ ਪਰਬਤ
ਮਾਨ-ਸਨਮਾਨਇਸਲਾਮ
ਪ੍ਰਭਾਵਿਤ-ਹੋਏਮੇਰੀ
ਪ੍ਰਭਾਵਿਤ-ਕੀਤਾਬਸਰਾ ਦੇ ਹੋਰ ਸੰਤ
ਪਰੰਪਰਾ/ਵਿਧਾਸੂਫ਼ੀ

ਰਾਬਿਆ ਅਲਬਸਰੀ (ਅਰਬੀ: رابعة البصري‎, 717–801) ਅੱਠਵੀਂ ਸਦੀ ਦੀ ਇੱਕ ਸੂਫ਼ੀ ਸੰਤਣੀ ਅਤੇ ਅਰਬੀ ਭਾਸ਼ਾ ਵਿੱਚ ਲਿੱਖਣ ਵਾਲੀ ਕਵਿਤਰੀ ਸੀ।[1]

ਜ਼ਿੰਦਗੀ

ਰਾਬਿਆ ਦਾ ਜਨਮ 95 ਤੋਂ 99 ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ।[2] ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਔਰ ਸੂਫ਼ੀ ਸ਼ਾਇਰ ਹਨ।

ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ। ਇਸੇ ਲਈ ਆਪ ਦਾ ਨਾਮ ਰਾਬਿਆ ਯਾਨੀ ਚੌਥੀ ਰੱਖਿਆ ਗਿਆ। ਉਹ ਇੱਕ ਇੰਤਹਾਈ ਗ਼ਰੀਬ ਲੇਕਿਨ ਮੁਅੱਜ਼ਜ਼ ਘਰਾਣੇ ਵਿੱਚ ਪੈਦਾ ਹੋਈ। ਰਾਬਿਆ ਬਸਰੀ ਦੇ ਮਾਪਿਆਂ ਦੀ ਗ਼ੁਰਬਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਰਾਤ ਰਾਬਿਆ ਬਸਰੀ ਪੈਦਾ ਹੋਈ, ਉਸ ਦੇ ਮਾਪਿਆਂ ਦੇ ਪਾਸ ਨਾ ਤਾਂ ਦੀਵਾ ਜਲਾਉਣ ਦੇ ਲਈ ਤੇਲ ਸੀ ਅਤੇ ਉਸ ਨੂੰ ਲਪੇਟਣ ਦੇ ਲਈ ਕੋਈ ਕੱਪੜਾ। ਆਪ ਦੀ ਮਾਂ ਨੇ ਆਪਣੇ ਪਤੀ ਨੂੰ ਦਰਖ਼ਾਸਤ ਕੀਤੀ ਕਿ ਗੁਆਂਢ ਤੋਂ ਥੋੜਾ ਤੇਲ ਹੀ ਲੈ ਆਉਣ ਤਾਂ ਜੋ ਦੀਵਾ ਜਲਾਇਆ ਜਾ ਸਕੇ। ਲੇਕਿਨ ਉਸ ਦੇ ਵਾਲਿਦ ਨੇ ਪੂਰੀ ਜ਼ਿੰਦਗੀ ਆਪਣੇ ਖ਼ਾਲਕ-ਏ-ਹਕੀਕੀ ਦੇ ਇਲਾਵਾ ਕਿਸੇ ਦੇ ਅੱਗੇ ਹਥ ਨਹੀਂ ਫੈਲਾਇਆ ਸੀ, ਲਿਹਾਜ਼ਾ ਉਹ ਗੁਆਂਢੀਆਂ ਦੇ ਦਰਵਾਜ਼ੇ ਤੱਕ ਤਾਂ ਗਏ ਲੇਕਿਨ ਖ਼ਾਲੀ ਹਥ ਵਾਪਸ ਆ ਗਏ।ਰਾਤ ਨੂੰ ਰਾਬਿਆ ਬਸਰੀ ਦੇ ਵਾਲਿਦ ਨੂੰ ਖ਼ਾਬ ਵਿੱਚ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਦੀ ਜ਼ਿਆਰਤ ਹੋਈ ਅਤੇ ਉਨ੍ਹਾਂ ਨੇ ਰਾਬਿਆ ਦੇ ਪਿਤਾ ਨੂੰ ਦੱਸਿਆ ਕਿ ਤੁਹਾਡੀ ਨਵਜਨਮੀ ਬੇਟੀ, ਖ਼ੁਦਾ ਦੀ ਖਾਸ਼ ਬੰਦੀ ਬਣੇਗੀ ਅਤੇ ਮੁਸਲਮਾਨਾਂ ਨੂੰ ਸਹੀ ਰਾਹ ਪਰ ਲੈ ਕੇ ਆਏਗੀ। ਤੂੰ ਅਮੀਰ-ਏ-ਬਸਰਾ ਦੇ ਪਾਸ ਜਾ ਅਤੇ ਉਸ ਨੂੰ ਸਾਡਾ ਪੈਗ਼ਾਮ ਦੇ ਕਿ ਤੁਸੀਂ (ਅਮੀਰ-ਏ-ਬਸਰਾ) ਹਰ ਰੋਜ਼ ਰਾਤ ਨੂੰ ਸੌ ਦਫ਼ਾ ਅਤੇ ਜੁਮੇਰਾਤ ਨੂੰ ਚਾਰ ਸੌ ਮਰਤਬਾ ਦਰੂਦ ਦਾ ਨਜ਼ਰਾਨਾ ਭੇਜਦੇ ਹੋ ਲੇਕਿਨ ਪਿਛਲੀ ਜੁਮੇਰਾਤ ਨੂੰ ਤੁਸੀਂ ਦਰੂਦ ਸ਼ਰੀਫ਼ ਨਾ ਪੜ੍ਹਿਆ, ਲਿਹਾਜ਼ਾ ਉਸ ਦੇ ਕਫ਼ਾਰਾ ਦੇ ਤੌਰ ਤੇ ਚਾਰ ਸੌ ਦੀਨਾਰ ਬਤੌਰ ਕਫ਼ਾਰਾ ਇਹ ਪੈਗ਼ਾਮ ਪਹੁੰਚਾਣ ਵਾਲੇ ਨੂੰ ਦੇ ਦੇਣ। [3]

ਰਾਬਿਆ ਬਸਰੀ ਦੇ ਪਿਤਾ ਉਠੇ ਅਤੇ ਅਮੀਰ-ਏ-ਬਸਰਾ ਦੇ ਪਾਸ ਪਹੁੰਚੇ ਇਸ ਹਾਲ ਵਿੱਚ ਕਿ ਖ਼ੁਸ਼ੀ ਦੇ ਹੰਝੂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗ ਰਹੇ ਸਨ। ਜਦੋਂ ਅਮੀਰ-ਏ-ਬਸਰਾ ਨੂੰ ਰਾਬਿਆ ਬਸਰੀ ਦੇ ਵਾਲਿਦ ਦੇ ਜ਼ਰੀਏ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦਾ ਪੈਗ਼ਾਮ ਮਿਲਿਆ ਤਾਂ ਇਹ ਜਾਣ ਕਿ ਇੰਤਹਾਈ ਖ਼ੁਸ਼ ਹੋਇਆ ਕਿ ਉਹ ਮੁਹੰਮਦ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦੀਆਂ ਨਜ਼ਰਾਂ ਵਿੱਚ ਹੈ। ਇਸ ਦੇ ਸ਼ੁਕਰਾਨੇ ਵਜੋਂ ਫ਼ੌਰਨ ਇੱਕ ਹਜ਼ਾਰ ਦੀਨਾਰ ਗਰੀਬਾਂ ਵਿੱਚ ਵੰਡਵਾ ਦਿੱਤੇ ਅਤੇ ਚਾਰ ਸੌ ਦੀਨਾਰ ਰਾਬਿਆ ਬਸਰੀ ਦੇ ਪਿਤਾ ਨੂੰ ਅਦਾ ਕਰ ਦਿੱਤੇ ਅਤੇ ਉਸਨੂੰ ਦਰਖ਼ਾਸਤ ਕੀਤੀ ਕਿ ਜਦੋਂ ਵੀ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਬਿਨਾਂ ਝਿਜਕ ਤਸ਼ਰੀਫ਼ ਲੈ ਆਉਣ।

ਕੁੱਝ ਸਮੇਂ ਬਾਅਦ ਰਾਬਿਆ ਬਸਰੀ ਦੇ ਪਿਤਾ ਇੰਤਕਾਲ ਕਰ ਗਏ ਅਤੇ ਬਸਰਾ ਨੂੰ ਸਖ਼ਤ ਅਕਾਲ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅਕਾਲ ਦੌਰਾਨ ਰਾਬਿਆ ਬਸਰੀ ਆਪਣੀਆਂ ਭੈਣਾਂ ਨਾਲੋਂ ਬਿਛੜ ਗਈ। ਇੱਕ ਦਫ਼ਾ ਰਾਬਿਆ ਬਸਰੀ ਇੱਕ ਕਾਫ਼ਲੇ ਵਿੱਚ ਜਾ ਰਹੀ ਸੀ ਕਿ ਕਾਫ਼ਲੇ ਨੂੰ ਡਾਕੂਆਂ ਨੇ ਲੁੱਟ ਲਿਆ ਅਤੇ ਡਾਕੂਆਂ ਦੇ ਸਰਗ਼ਣਾ ਨੇ ਰਾਬਿਆ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਲੁੱਟ ਦੇ ਮਾਲ ਦੀ ਤਰ੍ਹਾਂ ਬਾਜ਼ਾਰ ਗੁਲਾਮ ਬਣਾਕੇ ਵੇਚ ਦਿੱਤਾ। ਉਸ ਦਾ ਮਾਲਕ ਉਸਤੋਂ ਬਹੁਤ ਸਖ਼ਤ ਮਿਹਨਤ ਕਰਵਾਉਂਦਾ ਸੀ। ਫਿਰ ਵੀ ਉਹ ਦਿਨ ਵਿੱਚ ਕੰਮ ਕਰਦੀ ਅਤੇ ਰਾਤ ਭਰ ਇਬਾਦਤ ਕਰਦੀ ਰਹਿੰਦੀ। ਦਿਨ ਵਿੱਚ ਜਿਆਦਾਤਰ ਰੋਜ਼ੇ ਰੱਖਦੀ। ਇਤਫਾਕਨ ਇੱਕ ਵਾਰ ਰਾਬਿਆ ਬਸਰੀ ਦਾ ਮਾਲਕ ਅੱਧੀ ਰਾਤ ਨੂੰ ਜਾਗ ਗਿਆ। ਕਿਸੇ ਦੀ ਆਵਾਜ਼ ਸੁਣ ਕੇ ਦੇਖਣ ਚਲਿਆ ਕਿ ਰਾਤ ਦੇ ਉਸ ਪਹਿਰ ਕੌਣ ਇਸ ਤਰ੍ਹਾਂ ਆਵਾਜ਼ ਕਰ ਰਿਹਾ ਹੈ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਰਾਬਿਆ ਬਸਰੀ ਅੱਲ੍ਹਾ ਦੇ ਹਜ਼ੂਰ ਨਿਹਾਇਤ ਆਜ਼ਜ਼ੀ ਨਾਲ ਕਹਿ ਰਹੀ ਹੈਂ:

ਹੇ ਅੱਲ੍ਹਾ! ਤੂੰ ਮੇਰੀ ਲਾਚਾਰੀ ਤੋਂ ਵਾਕਫ਼ ਹੈਂ। ਘਰ ਦਾ ਕੰਮਧੰਦਾ ਮੈਨੂੰ ਤੇਰੇ ਵੱਲ ਆਉਣੋਂ ਰੋਕਦਾ ਹੈ। ਤੂੰ ਮੈਨੂੰ ਆਪਣੀ ਇਬਾਦਤ ਲਈ ਪੁਕਾਰਦਾ ਹੈਂ ਲੇਕਿਨ ਜਦੋਂ ਤੱਕ ਮੈਂ ਤੁਹਾਡੀ ਬਾਰਗਾਹ ਵਿੱਚ ਹਾਜ਼ਰ ਹੁੰਦੀ ਹਾਂ, ਨਮਾਜ਼ ਦਾ ਸਮਾਂ ਗੁਜਰ ਚੁੱਕਾ ਹੁੰਦਾ ਹੈ। ਇਸ ਲਈ ਮੇਰੀ ਮਾਜ਼ਰਤ ਸਵੀਕਾਰ ਕਰ ਲੈ ਅਤੇ ਮੇਰੇ ਪਾਪ ਮਾਫ ਕਰਦੇ।

ਆਪਣੀ ਕਨੀਜ ਦੇ ਇਹ ਸ਼ਬਦ ਅਤੇ ਇਬਾਦਤ ਦਾ ਇਹ ਦ੍ਰਿਸ਼ ਦੇਖ ਕੇ ਰਾਬਿਆ ਬਸਰੀ ਦਾ ਮਾਲਕ ਖ਼ੌਫ਼-ਏ-ਖ਼ੁਦਾ ਤੋਂ ਲਰਜ ਗਿਆ ਅਤੇ ਉਸਨੇ ਇਹ ਫੈਸਲਾ ਕੀਤਾ ਕਿ ਬਜਾਏ ਅਜਿਹੀ ਅੱਲ੍ਹਾ ਵਾਲੀ ਕਨੀਜ ਤੋਂ ਸੇਵਾ ਕਰਾਈ ਜਾਵੇ ਬਿਹਤਰ ਇਹ ਹੋਵੇਗਾ ਕਿ ਉਸ ਦੀ ਸੇਵਾ ਕੀਤੀ ਜਾਵੇ। ਸਵੇਰ ਹੁੰਦੇ ਹੀ ਉਸ ਦੀ ਸੇਵਾ ਵਿੱਚ ਹਾਜਰ ਹੋਇਆ ਅਤੇ ਆਪਣੇ ਫੈਸਲਾ ਉਸਨੂੰ ਦੱਸਿਆ।

ਮੌਤ

ਰਾਬਿਆ ਦੀ ਮੌਤ ਆਪਣੀ 80ਵਿਆਂ ਵਿੱਚ 185 ਏ.ਐਚ/801 ਸੀ.ਈ ਵਿੱਚ[4] ਬਸਰਾ ਵਿੱਚ ਹੋਈ, ਜਿੱਥੇ ਉਸ ਦੀ ਕਬਰ ਸ਼ਹਿਰ ਤੋਂ ਬਾਹਰ ਬਣਾਈ ਗਈ।

ਰਾਬਿਆ ਅਲ-ਅਦਾਵੀਆ ਦੀ ਜ਼ਿੰਦਗੀ 'ਤੇ ਨਾਰੀਵਾਦੀ ਸਿਧਾਂਤ

ਸੂਫੀ ਧਰਮ ਦੇ ਕਈ ਪਹਿਲੂ ਇਹ ਸੁਝਾਅ ਦਿੰਦੇ ਹਨ ਕਿ ਸੂਫੀ ਵਿਚਾਰਧਾਰਾਵਾਂ ਅਤੇ ਅਮਲ ਪ੍ਰਮੁੱਖ ਸਮਾਜ ਤੇ ਇਸਤਰੀਆਂ ਪ੍ਰਤੀ ਇਸ ਦੀ ਧਾਰਨਾ ਅਤੇ ਮਰਦ ਤੇ ਔਰਤ ਦੇ ਸੰਬੰਧਾਂ ਦੇ ਕਾਉਂਟਰ ਬਣ ਕੇ ਖੜੇ ਹਨ। ਰਬੀਆ-ਅਲ-ਅਦਾਵੀਆ ਦੇ ਜੀਵਨ ਅਤੇ ਅਭਿਆਸਾਂ ਬਾਰੇ ਦੱਸੀਆਂ ਕਹਾਣੀਆਂ ਸਮਾਜ ਵਿੱਚ ਲਿੰਗ ਦੀ ਭੂਮਿਕਾ ਪ੍ਰਤੀ ਪ੍ਰਤੀਕ੍ਰਿਆਤਮਕ ਸਮਝ ਦਰਸਾਉਂਦੀਆਂ ਹਨ। ਅਧਿਆਤਮਕ ਅਤੇ ਬੌਧਿਕ ਉੱਤਮਤਾ ਵਜੋਂ ਉਸ ਦੀ ਭੂਮਿਕਾ ਨੂੰ ਕਈ ਬਿਰਤਾਂਤਾਂ ਵਿੱਚ ਦਰਸਾਇਆ ਗਿਆ ਹੈ। ਇੱਕ ਸੂਫੀ ਬਿਰਤਾਂਤ 'ਚ ਸੂਫੀ ਨੇਤਾ ਹਸਨ ਅਲ-ਬਸਰੀ ਨੇ ਸਮਝਾਇਆ, “ਮੈਂ ਇੱਕ ਸਾਰੀ ਰਾਤ ਅਤੇ ਦਿਨ ਰਬੀਆ ਨਾਲ ਗੁਜ਼ਾਰੀ ... ਇਹ ਮੇਰੇ ਦਿਮਾਗ ਵਿੱਚ ਇੱਕ ਵਾਰ ਵੀ ਨਹੀਂ ਆਇਆ ਕਿ ਮੈਂ ਇੱਕ ਆਦਮੀ ਹਾਂ ਅਤੇ ਨਾ ਹੀ ਉਸ ਨੂੰ ਇਹ ਹੋਇਆ ਕਿ ਉਹ ਇੱਕ ਔਰਤ ਹੈ ... ਜਦੋਂ ਮੈਂ ਉਸ ਵੱਲ ਵੇਖਿਆ ਤਾਂ ਮੈਂ ਆਪਣੇ ਆਪ ਨੂੰ ਦੀਵਾਲੀਆ [ਭਾਵ ਅਧਿਆਤਮਿਕ ਤੌਰ 'ਤੇ ਮਹੱਤਵਪੂਰਣ ਨਹੀਂ] ਅਤੇ ਰਾਬਿਆ ਨੂੰ ਸੱਚਮੁੱਚ ਸੁਹਿਰਦ [ਆਤਮਿਕ ਗੁਣਾਂ ਨਾਲ ਭਰਪੂਰ] ਸਮਝਿਆ।[5]" ਹਾਲਾਂਕਿ, ਉਸ ਨੇ ਬ੍ਰਹਮਚਾਰੀ ਰਹਿਣ ਅਤੇ ਉਸ ਦੇ ਔਰਤਤਵ ਨੂੰ ਪਿੱਛੇ ਛੱਡਣ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਮਾਤਮਾ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ।

ਸਭਿਆਚਾਰ 'ਚ ਪ੍ਰਸਿੱਧੀ

ਰਾਬਿਆ ਦੀ ਜ਼ਿੰਦਗੀ ਤੁਰਕੀ ਸਿਨੇਮਾ ਦੀਆਂ ਕਈ ਗਤੀ ਤਸਵੀਰਾਂ ਦਾ ਵਿਸ਼ਾ ਰਹੀ ਹੈ। ਇਹਨਾਂ ਵਿੱਚੋਂ ਇੱਕ ਫਿਲਮ, ਰਾਬਿਆ, 1973 ਵਿੱਚ ਰਿਲੀਜ਼ ਹੋਈ, ਇਸ ਦਾ ਨਿਰਦੇਸ਼ਨ ਉਸਮਾਨ ਐਫ ਸੇਡੇਨ ਦੁਆਰਾ ਕੀਤਾ ਗਿਆ ਸੀ, ਅਤੇ ਫਤਮਾ ਗਿਰਿਕ ਨੇ ਰਾਬਿਆ ਦੀ ਮੁੱਖ ਭੂਮਿਕਾ ਨਿਭਾਈ ਸੀ।[6]

ਰਾਬਿਆ, ਐਲਕ ਕਦੀਨ ਇਵਾਲੀਆ (ਰਾਬਿਆ, ਦਿ ਫਰਸਟਵੂਮੈਨ ਸੇਂਟ), ਰਾਬਿਆ ਉੱਤੇ ਇੱਕ ਹੋਰ ਤੁਰਕੀ ਫਿਲਮ, 1973 ਵਿੱਚ ਸਰੇਯੇ ਦੁਰੂ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ ਅਤੇ ਇਸ ਦਾ ਅਭਿਨੈ ਹਾਲੀਆ ਕੋਟਯੀਤ ਨੇ ਕੀਤਾ ਸੀ।[7]


ਹਵਾਲੇ

🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ