ਰੀਡਰ'ਜ਼ ਡਾਇਜੈਸਟ

ਰੀਡਰ'ਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ਕੀਤੀ ਸੀ। ਕਈ ਸਾਲਾਂ ਤੋਂ, ਰੀਡਰਜ਼ ਡਾਈਜੈਸਟ ਅਮਰੀਕਾ ਵਿਚ ਸਭ ਤੋਂ ਵਧੀਆ ਵਿਕਣ ਵਾਲੇ ਖਪਤ ਮੈਗਜ਼ੀਨਾਂ ਦੀ ਸੂਚੀ ਸੀ; 2009 ਵਿਚ ਬੈਟਰ ਹੋਮਸ ਐਂਡ ਗਾਰਡਨਜ਼ ਨੇ ਇਹ ਜਗਾਹ ਲੈ ਲਈ ਅਤੇ ਇਸ ਇਹ ਵਿਸ਼ੇਸ਼ਤਾ ਖਤਮ ਹੋ ਗਈ। ਮੀਡਿਆਮਾਰਕ ਰਿਸਰਚ (2006) ਦੇ ਅਨੁਸਾਰ, ਰੀਡਰਜ਼ ਡਾਈਜੈਸਟ $100,000+ ਆਮਦਨ ਵਾਲੇ ਘਰਾਂ ਵਿੱਚ ਫਾਰਚੂਨ, ਵਾਲ ਸਟਰੀਟ ਜਰਨਲ, ਬਿਜ਼ਨਸ ਵੀਕ, ਅਤੇ ਇੰਕ. ਸਾਰਿਆਂ ਦੇ ਕੁੱਲ ਜੋੜ ਨਾਲੋਂ ਵੀ ਵਧੇਰੇ ਪਾਠਕਾਂ ਤਕ ਪਹੁੰਚਦਾ ਹੈ।[2]

ਰੀਡਰ'ਜ਼ ਡਾਇਜੈਸਟ
ਮੁੱਖ ਸੰਪਾਦਕਬਰੂਸ ਕੈਲੀ
ਕੁੱਲ ਸਰਕੂਲੇਸ਼ਨ
(2016)
2,662,066[1]
ਸੰਸਥਾਪਕਡੀਵਿਟ ਵਾਲੇਸ
ਲੀਲਾ ਬੈੱਲ ਵਾਲੇਸ
ਪਹਿਲਾ ਅੰਕਫਰਵਰੀ 5, 1922; 102 ਸਾਲ ਪਹਿਲਾਂ (1922-02-05)
ਕੰਪਨੀTrusted Media Brands, Inc.
ਦੇਸ਼ਸੰਯੁਕਤ ਰਾਜ
ਅਧਾਰ-ਸਥਾਨਮੈਨਹਟਨ, ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ
ਵੈੱਬਸਾਈਟrd.com
ISSN0034-0375

ਰੀਡਰਜ਼ ਡਾਈਜੈਸਟ ਦੇ ਗਲੋਬਲ ਐਡੀਸ਼ਨਜ਼ 70 ਦੇਸ਼ਾਂ ਤੋਂ ਵੱਧ, 21 ਭਾਸ਼ਾਵਾਂ ਵਿਚ 49 ਐਡੀਸ਼ਨਾਂ ਦੇ ਜ਼ਰੀਏ ਹੋਰ 4 ਕਰੋੜ ਲੋਕਾਂ ਤਕ ਪਹੁੰਚਦੇ ਹਨ। ਇਸ ਰਸਾਲੇ ਦੀ ਡੇਢ ਕਰੋੜ ਦੀ ਗਲੋਬਲ ਸਰਕੂਲੇਸ਼ਨ ਹੈ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਖਰੀਦੇ ਜਾਣ ਵਾਲਾ ਪ੍ਰਸਾਰਨ ਮੈਗਜ਼ੀਨ ਬਣ ਜਾਂਦਾ ਹੈ। 

ਇਹ ਬ੍ਰੇਲ, ਡਿਜੀਟਲ, ਆਡੀਓ ਅਤੇ ਇਕ ਮੋਟੀ ਟਾਈਪ ਵਿੱਚ ਵੀ ਛਪਦਾ ਹੈ ਜਿਸਨੂੰ ਰੀਡਰ`ਜ਼ ਡਾਈਜੈਸਟ ਲਾਰਜ ਪ੍ਰਿੰਟ ਕਿਹਾ ਜਾਂਦਾ ਹੈ। ਇਹ ਮੈਗਜ਼ੀਨ ਕਿਤਾਬੀ ਆਕਾਰ ਦਾ ਹੈ, ਇਸਦੇ ਪੰਨਿਆਂ ਦਾ ਆਕਾਰ ਬਹੁਤੇ ਅਮਰੀਕੀ ਰਸਾਲਿਆਂ ਦੇ ਪੰਨਿਆਂ ਦੇ ਅਕਾਰ ਨਾਲੋਂ ਲੱਗਪੱਗ ਅੱਧਾ ਹੁੰਦਾ ਹੈ। ਇਸ ਲਈ, 2005 ਦੀਆਂ ਗਰਮੀਆਂ ਵਿੱਚ, ਯੂਐਸ ਐਡੀਸ਼ਨ ਨੇ ਨਾਅਰਾ ਅਪਣਾਇਆ: "America in your pocket (ਅਮਰੀਕਾ ਤੁਹਾਡੀ ਜੇਬ ਵਿੱਚ)" ਜਨਵਰੀ 2008 ਵਿੱਚ, ਇਸਨੂੰ ਬਦਲਿਆ ਗਿਆ:"Life well shared." "ਜੀਵਨ ਸਾਂਝਾ ਚੰਗੀ ਤਰ੍ਹਾਂ।"

ਇਤਿਹਾਸ

ਰੀਡਰ`ਜ਼ ਡਾਇਜੈਸਟ ਦਾ ਪਹਿਲਾ ਅੰਕ, ਫਰਵਰੀ 1922

ਆਰੰਭ ਅਤੇ ਵਿਕਾਸ

1922 ਵਿਚ (96 ਸਾਲ ਪਹਿਲਾਂ), ਡਿਵਿਟ ਵਾਲੇਸ ਨੇ ਮੈਗਜ਼ੀਨ ਸ਼ੁਰੂ ਕੀਤਾ ਸੀ ਜਦੋਂ ਉਹ ਪਹਿਲੇ ਵਿਸ਼ਵ ਯੁੱਧ ਵਿਚ ਪ੍ਰਾਪਤ ਕੀਤੇ ਛੱਰਿਆਂ ਦੇ ਜ਼ਖ਼ਮਾਂ ਤੋਂ ਠੀਕ ਹੋ ਰਿਹਾ ਸੀ।[3]ਵਾਲੇਸ ਨੂੰ ਵੱਖ ਵੱਖ ਮਹੀਨਾਵਾਰ ਮੈਗਜ਼ੀਨਾਂ ਦੇ ਪਾਠਕਾਂ ਦੇ ਮਨਪਸੰਦ ਲੇਖਾਂ ਦਾ ਨਮੂਨਾ ਇਕੱਠਾ ਕਰਨ ਦਾ, ਵਾਰ ਵਾਰ ਉਨ੍ਹਾਂ ਨੂੰ ਪੜ੍ਹਨ, ਸੰਖੇਪ ਕਰਨ ਅਤੇ ਮੁੜ ਲਿਖਣ, ਅਤੇ ਉਹਨਾਂ ਨੂੰ ਇਕ ਰਸਾਲੇ ਵਿਚ ਇਕਠੇ ਕਰ ਕੇ ਛਾਪਣ ਵਿਚਾਰ ਆਇਆ ਸੀ।

ਇਸ ਦੀ ਸਥਾਪਨਾ ਤੋਂ ਬਾਅਦ, ਰੀਡਰ`ਜ਼ ਡਾਇਜੈਸਟ ਨੇ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਇਕ ਰੂੜੀਵਾਦੀ[4] ਅਤੇ ਕਮਿਊਨਿਸਟ-ਵਿਰੋਧੀ ਦ੍ਰਿਸ਼ਟੀਕੋਣ ਅਪਣਾਈ ਰੱਖਿਆ ਹੈ। [5] ਵਾਲੇਸ ਨੇ ਸ਼ੁਰੂ ਵਿਚ ਉਮੀਦ ਕੀਤੀ ਸੀ ਕਿ ਜਰਨਲ 5,000 ਡਾਲਰ ਦੀ ਸ਼ੁੱਧ ਆਮਦਨ ਦੇ ਸਕਦਾ ਹੈ। ਸੰਭਾਵੀ ਜਨ-ਮਾਰਕੀਟ ਵਿੱਚ ਪਾਠਕ ਕੀ ਪੜ੍ਹਨਾ ਚਾਹੁੰਦੇ ਸਨ ਇਸ ਬਾਰੇ ਸ਼੍ਰੀ ਵਾਲੇਸ ਦੇ ਮੁਲਾਂਕਣ ਨੇ ਤੇਜ਼ੀ ਨਾਲ ਵਿਕਾਸ ਕੀਤਾ। 1929 ਤਕ, ਇਸ ਮੈਗਜ਼ੀਨ ਦੇ 290,000 ਗਾਹਕ ਸਨ ਅਤੇ ਸਾਲ ਵਿਚ 900,000 ਡਾਲਰ ਦੀ ਕੁੱਲ ਆਮਦਨ ਸੀ। ਪਹਿਲਾ ਅੰਤਰਰਾਸ਼ਟਰੀ ਐਡੀਸ਼ਨ 1938 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਛਾਪਿਆ ਗਿਆ ਸੀ। ਰੀਡਰ`ਜ਼ ਡਾਇਜੈਸਟ ਦੀ 40 ਵੀਂ ਵਰ੍ਹੇਗੰਢ ਤੋਂ 13 ਭਾਸ਼ਾਵਾਂ ਅਤੇ ਬ੍ਰੇਲ ਵਿੱਚ 40 ਅੰਤਰਰਾਸ਼ਟਰੀ ਐਡੀਸ਼ਨ ਛਪਦੇ ਸਨ ਅਤੇ ਇਹ ਕੈਨੇਡਾ, ਮੈਕਸੀਕੋ, ਸਪੇਨ, ਸਵੀਡਨ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੱਤਰ ਸੀ। ਪੇਰੂ ਅਤੇ ਦੂਜੇ ਦੇਸ਼ਾਂ ਵਿਚ, ਕੁੱਲ ਮਿਲਾ ਕੇ ਇਸਦੇ 23 ਮਿਲੀਅਨ ਗਾਹਕ ਸਨ।

ਕਈ ਦਹਾਕਿਆਂ ਤੱਕ ਮੈਗਜ਼ੀਨ ਦੇ ਫਾਰਮੇਟ ਵਿੱਚ ਪ੍ਰਤੀ ਅੰਕ 30 ਲੇਖ (ਇੱਕ ਪ੍ਰਤੀ ਦਿਨ) ਸ਼ਾਮਲ ਸਨ, ਇੱਕ ਸ਼ਬਦਾਵਲੀ ਪੰਨਾ, "ਮਨੋਰੰਜਕ ਚੁਟਕਲੇ" ਅਤੇ "ਨਿੱਜੀ ਝਲਕਾਂ" ਦਾ ਇੱਕ ਪੰਨਾ, "ਹਿਊਮਰ ਇਨ ਯੂਨੀਫਾਰਮ" ਅਤੇ " ਇਨ੍ਹਾਂ ਸੰਯੁਕਤ ਰਾਜਾਂ ਵਿੱਚ ਜ਼ਿੰਦਗੀ " ਸਿਰਲੇਖਾਂ ਵਾਲੀਆਂ ਦੋ ਰੌਚਿਕ ਕਹਾਣੀਆਂ , ਅਤੇ ਅੰਤ ਵਿੱਚ ਇੱਕ ਲੰਬਾ ਲੇਖ, ਆਮ ਤੌਰ ਤੇ ਕਿਸੇ ਪ੍ਰਕਾਸ਼ਿਤ ਕਿਤਾਬ ਨੂੰ ਕਸੀਦ ਕੇ ਬਣਾਇਆ ਹੋਇਆ ਹੁੰਦਾ।[6] ਇਹ ਸਾਰੇ ਫਰੰਟ ਕਵਰ ਉੱਤੇ ਵਿਸ਼ਾ-ਸੂਚੀ ਵਿੱਚ ਸੂਚੀਬੱਧ ਹੁੰਦੇ ਸਨ। ਹਰੇਕ ਲੇਖ ਦੇ ਸ਼ੁਰੂ ਵਿੱਚ ਇਕ ਛੋਟੀ ਜਿਹੀ, ਸਰਲ ਰੇਖਾਈ ਡਰਾਇੰਗ ਹੁੰਦੀ ਸੀ। ਹਾਲ ਹੀ ਦੇ ਸਾਲਾਂ ਵਿੱਚ, ਹਾਲਾਂਕਿ, ਇਹ ਫਾਰਮੈਟ ਬਹੁਤ ਹੀ ਫਲੈਸ਼ੀ, ਰੰਗੀਨ ਅੱਖਾਂ ਨੂੰ ਮੁਗਧ ਕਰਨ ਵਾਲੇ ਗ੍ਰਾਫਿਕਸ ਵਿੱਚ ਬਹੁਤ ਵਿਕਾਸ ਹੋਇਆ ਹੈ, ਅਤੇ ਪੂਰੇ ਲੇਖਾਂ ਵਿੱਚ ਜੜੇ ਡੈਟੇ ਦੇ ਅਨੇਕ ਨਿੱਕੇ ਨਿੱਕੇ ਟੋਟੇ ਹੁੰਦੇ ਹਨ। ਵਿਸ਼ਾ-ਸੂਚੀ ਸਾਰਣੀ ਹੁਣ ਅੰਦਰ ਹੁੰਦੀ ਹੈ। 2003 ਤੋਂ 2007 ਤਕ, ਬੈਕ ਕਵਰ "ਸਾਡਾ ਅਮਰੀਕਾ", ਕਲਾਕਾਰ ਸੀ. ਐੱਫ. ਪਾਇਨੇ ਦੁਆਰਾ ਰੌਕਵੈਲ-ਸ਼ੈਲੀ ਦੀਆਂ ਵਿਲੱਖਣ ਸਥਿਤੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ। [ਹਵਾਲਾ ਲੋੜੀਂਦਾ]

ਹਵਾਲੇ