ਲਹੂ ਦਾ ਦਬਾਅ

ਲਹੂ ਦਾ ਦਬਾਅ: ਦਿਲ ਸਰੀਰ ਦਾ ਸਭ ਤੋਂ ਕੋਮਲ ਅਤੇ ਲਹੂ ਚੱਕਰ ਦਾ ਪ੍ਰਮੁੱਖ ਅੰਗ ਹੈ। ਧਮਨੀਆਂ, ਸ਼ਿਰਾਵਾਂ ਅਤੇ ਲਹੂ ਨਾਲੀਆਂ ਦੀ ਮੱਦਦ ਨਾਲ ਲਹੂ ਸਰੀਰ ਦੇ ਭਿੰਨ-ਭਿੰਨ ਅੰਗਾਂ ਵਿੱਚ ਦੌਰਾ ਕਰਦਾ ਹੈ। ਧਮਨੀਆਂ ਸੁੱਧ ਲਹੂ ਨੂੰ ਦਿਲ ਤੋਂ ਸਰੀਰ ਦੇ ਭਿੰਨ-ਭਿੰਨ ਭਾਗਾਂ ਤੱਕ ਪਹੁੰਚਾਉਂਦੀਆਂ ਹਨ। ਇਹ ਲਚਕਦਾਰ ਅਤੇ ਮੋਟੀ ਕੰਧ ਦੀਆਂ ਬਣੀਆਂ ਹੁੰਦੀਆਂ ਹਨ। ਸ਼ਿਰਾਵਾਂ ਲਹੂ ਨੂੰ ਫੇਫੜਿਆਂ ਅਤੇ ਸਰੀਰ ਦੇ ਹੋਰ ਭਾਗਾਂ ਤੋਂ ਦਿਲ ਵੱਲ ਲੈ ਜਾਂਦੀਆਂ ਹਨ। ਇਹਨਾਂ ਵਿੱਚ ਅਸ਼ੁੱਧ ਲਹੂ ਕਣ ਚੱਕਰ ਲਗਾਉਂਦੇ ਹਨ। ਇਸ ਦੌਰੇ ਵਿੱਚ ਲਹੂ ਨਾਲੀਆਂ ਦੀਆਂ ਕੰਧਾਂ ਨਾਲ ਟਕਰਾਉਂਦਾ ਹੈ, ਜਿਸ ਨਾਲ ਦਬਾਅ ਵਧਦਾ, ਘੱਟਦਾ ਹੈ ਅਤੇ ਲਹੂ ਅੱਗੇ ਵਧਦਾ ਹੈ। ਲਹੂ ਦੇ ਇਸ ਵਧਣ ਅਤੇ ਘੱਟ ਹੋਣ ਦੀ ਕਿਰਿਆ ਨੂੰ ਲਹੂ ਦਾ ਦਬਾਅ[1] ਕਹਿੰਦੇ ਹਨ। ਇੱਕ ਤੰਦਰੂਸਤ ਵਿਅਕਤੀ ਦਾ ਉੱਪਰਾ ਦਬਾਅ 120 ਮਿਲੀਮੀਟਰ (ਪਾਰਾ) ਅਤੇ ਹੇਠਲਾ ਦਬਾਅ 80 ਮਿਲੀਮੀਟਰ (ਪਾਰਾ) ਹੁੰਦਾ ਹੈ।

ਲਹੂ ਦਾ ਦਬਾਅ ਮਾਪਣ ਵਾਲਾ ਯੰਤਰ ਨੈਨੋਮੀਟਰ

ਹਵਾਲੇ