ਲੀ ਬਾਈ

ਲੀ ਬਾਈ (701-762, ਲੀ ਪਾਈ, ਚੀਨੀ: 李白) ਜਾਂ ਲਈ ਬੋ (ਲੀ ਪੋ) ਇੱਕ ਚੀਨੀ ਕਵੀ ਹੈ। ਉਹ ਅਤੇ ਉਸ ਦੇ ਦੋਸਤ ਡੂ ਫੂ (712 - 770) ਨੂੰ ਮੱਧ-ਥਾਂਗ ਰਾਜਵੰਸ਼ ਵਿੱਚ ਚੀਨੀ ਕਵਿਤਾ ਦੀਆਂ ਦੋ ਸਭ ਤੋਂ ਮੁੱਖ ਹਸਤੀਆਂ ਹਨ। ਉਸ ਕਾਲ ਨੂੰ ਅਕਸਰ ਸੁਨਿਹਿਰੀ ਯੁੱਗ ਕਿਹਾ ਜਾਦਾ ਹੈ।

ਲੀ ਬਾਈ
ਕਵਿਤਾ ਸੁਣਾ ਰਿਹਾ ਲੀ ਬਾਈ , ਚਿਤਰਕਾਰੀ: ਲਿੰਗ ਕ'ਆਈ (1140–1210)
ਕਵਿਤਾ ਸੁਣਾ ਰਿਹਾ ਲੀ ਬਾਈ , ਚਿਤਰਕਾਰੀ: ਲਿੰਗ ਕ'ਆਈ (1140–1210)
ਜਨਮ701
ਸੁਈਏ, ਥਾਂਗ ਚੀਨ (ਅੱਜ ਸੁਯਾਬ, ਕਿਰਗੀਜਸਤਾਨ)
ਮੌਤ762
ਡਾਂਗਤੂ, ਚੀਨ
ਕਿੱਤਾਕਵੀ
ਰਾਸ਼ਟਰੀਅਤਾਚੀਨੀ
ਕਾਲਥਾਂਗ ਰਾਜਵੰਸ਼

ਜੀਵਨ

ਲੀ ਪਾਈ ਦਾ ਜਨਮ ਸਾਲ 701 ਵਿੱਚ ਹੋਇਆ। ਉਨ੍ਹਾਂ ਦੇ ਜਨਮਸਥਾਨ ਬਾਰੇ ਅੱਜ ਵੀ ਵਿਵਾਦ ਹੈ, ਲੇਕਿਨ ਉਨ੍ਹਾਂ ਦੇ ਪਿਤਾਮਾ ਦਾ ਟਿਕਾਣਾ ਆਧੁਨਿਕ ਚੀਨ ਦੇ ਕਾਂਸੂ ਪ੍ਰਾਂਤ ਵਿੱਚ ਸੀ। ਲੀ ਪਾਈ ਦੀਆਂ ਕਵਿਤਾਵਾਂ ਤੋਂ ਪਤਾ ਚੱਲ ਸਕਦਾ ਹੈ ਕਿ ਉਹ ਇੱਕ ਧਨੀ ਪਰਵਾਰ ਦੀ ਔਲਾਦ ਸਨ ਅਤੇ ਛੋਟੀ ਉਮਰ ਵਿੱਚ ਚੰਗੀ ਸਿੱਖਿਆ ਮਿਲੀ। ਵੀਹ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਚੀਨ ਦੇ ਵੱਖ ਵੱਖ ਸਥਾਨਾਂ ਦੀ ਯਾਤਰਾ ਸ਼ੁਰੂ ਕੀਤੀ। ਇਸ ਦੇ ਦੌਰਾਨ ਉਨ੍ ਹਾਂਨੇ ਵੱਡੀ ਗਿਣਤੀ ਵਿੱਚ ਕਵਿਤਾਵਾਂ ਲਿਖੀਆਂ ਅਤੇ ਸਾਹਿਤਕ ਰੰਗ ਮੰਚ ਤੇ ਗ਼ੈਰ-ਮਾਮੂਲੀ ਪ੍ਰਤਿਭਾ ਦੇ ਦਰਸ਼ਨ ਕਰਵਾ ਕੇ ਬਹੁਤ ਨਾਮ ਕਮਾਇਆ।[1]

ਹਵਾਲੇ