ਸਕਾਟਿਸ਼ ਗੌਲਿਕ

ਸਕਾਟਿਸ਼ ਗੌਲਿਕ, ਜਿਸ ਨੂੰ ਕਦੇ ਗੌਲਿਕ (Gàidhlig) ਵੀ ਕਿਹਾ ਜਾਂਦਾ ਸੀ, ਇਕ ਕੈਲਟੀ ਭਾਸ਼ਾ ਹੈ  ਜਿਸ ਦਾ ਆਰੰਭ ਸਕਾਟਲੈਂਡ ਵਿੱਚ ਵਿਚ ਹੋਇਆ। ਕੈਲਟੀ ਭਾਸ਼ਾ ਦੀ ਸ਼ਾਖਾ ਗੋਇਡਲਿਕ ਭਾਸ਼ਾਵਾਂ ਵਿਚੋਂ ਇੱਕ ਗੌਲਿਕ ਦਾ ਜਨਮ ਆਇਰਿਸ਼ ਦੀ ਭਾਸ਼ਾ ਵਾਂਗ ਮੱਧ ਆਇਰਿਸ਼ ਵਿੱਚ ਹੋਇਆ।

ਯੂਨਾਇਟਡ ਕਿੰਗਡਮ ਦੀ 2011 ਦੀ ਜਨਗਣਨਾ ਅਨੁਸਾਰ ਕੁੱਲ 57,375 ਸਕਾਟਿਸ ਲੋਕ ਉਸ ਸਮੇਂ ਤੱਕ ਸਕਾਟਿਸ਼ ਗੌਲਿਕ ਭਾਸ਼ਾ ਨੂੰ ਬੋਲ ਸਕਦੇ ਸਨ। ਜਨਗਣਨਾ ਦੇ ਨਤੀਜੇ ਅਨੁਸਾਰ 2001 ਤੋਂ ਬਾਅਦ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਿੱਚ 6226 ਦੀ ਕਮੀ ਆਈ ਹੈ।[1] ਇਸ ਕਮੀ ਦੇ ਬਾਵਜ਼ੂਦ ਇਸ ਭਾਸ਼ਾ ਨੂੰ ਬਚਾਉਣ ਲਈ ਇਸ ਭਾਸ਼ਾ ਨੂੰ ਬਚਾਉਣ ਲਈ ਕਾਰਜ ਜਾਰੀ ਹੈ ਅਤੇ 20 ਸਾਲ ਤੋਂ ਘੱਟ ਉਮਰ ਦੇ  ਗੌਲਿਕ ਬੋਲਣ ਵਾਲਿਆ ਵਕਤਿਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।[2]

ਹਵਾਲੇ